ਸ਼੍ਰੀ ਦਸਮ ਗ੍ਰੰਥ

ਅੰਗ - 1088


ਖੜਗ ਕਾਢ ਕਰ ਮੈ ਲਯੋ ਮੋਹਿ ਨ ਪਕਰਿਯੋ ਕੋਇ ॥

(ਰਾਜੇ ਨੇ) ਹੱਥ ਵਿਚ ਤਲਵਾਰ ਕਢ ਲਈ ਅਤੇ ਕਿਹਾ, ਮੈਨੂੰ ਕੋਈ ਵੀ ਨਾ ਪਕੜਿਓ।

ਕੈ ਕਾਢੌਂ ਇਹ ਕੈ ਜਰੌਂ ਕਰਤਾ ਕਰੈ ਸੋ ਹੋਇ ॥੨੫॥

ਜਾਂ ਮੈਂ ਇਸ ਨੂੰ ਖਿਚ ਲਵਾਂਗਾ, ਜਾਂ ਸੜ ਜਾਵਾਂਗਾ। (ਅਗੋਂ) ਜੋ ਕੁਝ ਕਰਤਾ ਕਰੇਗਾ, ਉਹੀ ਹੋਵੇਗਾ ॥੨੫॥

ਅੜਿਲ ॥

ਅੜਿਲ:

ਖੜਗ ਕਾਢਿ ਕਰ ਮਾਝ ਧਵਾਵਤ ਹੈ ਭਯੋ ॥

ਹੱਥ ਵਿਚ ਤਲਵਾਰ ਕਢ ਕੇ ਘੋੜੇ ਨੂੰ ਭਜਾਉਂਦਾ ਹੋਇਆ (ਰਾਜਾ ਉਥੇ ਆ) ਪਹੁੰਚਿਆ

ਜਰਤ ਜਹਾ ਤ੍ਰਿਯ ਹੁਤੀ ਚਿਤਾ ਮੈ ਪਤਿ ਗਯੋ ॥

ਜਿਥੇ ਇਸਤਰੀ, ਸੜ ਰਹੀ ਸੀ ਅਤੇ ਪਤੀ ਚਿਤਾ ਵਿਚ ਵੜ ਗਿਆ।

ਪਕਰ ਭੁਜਾ ਤੇ ਐਂਚਿ ਤਰੁਨ ਤਰੁਨੀ ਲਿਯੋ ॥

ਰਾਜੇ ਨੇ ਇਸਤਰੀ ਨੂੰ ਬਾਹੋਂ ਪਕੜ ਕੇ (ਬਾਹਰ) ਖਿਚ ਲਿਆ

ਹੋ ਰਾਜ ਸਿੰਘਾਸਨ ਪਾਵ ਬਹੁਰਿ ਅਪਨੋ ਦਿਯੋ ॥੨੬॥

ਅਤੇ ਫਿਰ ਰਾਜ-ਸਿੰਘਾਸਨ ਉਤੇ ਆਪਣ ਪੈਰ ਰਖੇ ॥੨੬॥

ਦੋਹਰਾ ॥

ਦੋਹਰਾ:

ਨਿਰਖ ਰਾਵ ਤਨ ਕਹਿ ਉਠੇ ਧੰਨ੍ਯ ਧੰਨ੍ਯ ਸਭ ਸੂਰ ॥

ਰਾਜੇ ਨੂੰ ਵੇਖ ਕੇ ਸਾਰੇ ਸੂਰਮੇ ਧੰਨ ਧੰਨ ਕਹਿਣ ਲਗੇ।

ਮਰੈ ਸ੍ਵਰਗ ਬਾਸਾ ਤਿਨੈ ਜੀਵਤ ਬਾਚਾ ਪੂਰ ॥੨੭॥

(ਅਜਿਹੇ ਸੂਰਮੇ) ਮਰਨ ਤੇ ਸਵਰਗ ਵਿਚ ਜਾਂਦੇ ਹਨ ਅਤੇ ਜੀਉਂਦੇ ਹੋਇਆਂ ਆਪਣੇ ਬੋਲਾਂ ਨੂੰ ਪੂਰਾ ਕਰਦੇ ਹਨ ॥੨੭॥

ਚੌਪਈ ॥

ਚੌਪਈ:

ਸਭ ਰਾਨਿਨ ਐਸੇ ਸੁਨਿ ਪਾਯੋ ॥

ਜਦ ਸਾਰੀਆਂ ਰਾਣੀਆਂ ਨੇ ਇਸ ਤਰ੍ਹਾਂ ਸੁਣਿਆ

ਤਾਹਿ ਜਰਤ ਨ੍ਰਿਪ ਆਪੁ ਬਚਾਯੋ ॥

ਕਿ ਉਸ ਸੜਦੀ ਨੂੰ ਰਾਜੇ ਨੇ ਆਪ ਬਚਾਇਆ ਹੈ। (ਕਰਤਾਰ ਦੇ ਰੂਪ ਵੇਖੋ)

ਮਰਤ ਹੁਤੀ ਜੀਵਤ ਸੋ ਭਈ ॥

ਜੋ ਮਰਨ ਲਗੀ ਸੀ, ਉਹ ਜੀਉਂਦੀ ਹੋ ਗਈ

ਜੀਵਤ ਹੁਤੀ ਮ੍ਰਿਤਕ ਹ੍ਵੈ ਗਈ ॥੨੮॥

ਅਤੇ ਜੋ ਜੀਉਂਦੀ ਸੀ, ਉਹ ਮਰ ਗਈ ॥੨੮॥

ਅਬ ਹਮ ਕੌ ਨ੍ਰਿਪ ਚਿਤ ਨ ਲਯੈ ਹੈ ॥

(ਦੂਜੀ ਰਾਣੀ ਨੇ ਸੋਚਿਆ ਕਿ) ਹੁਣ ਰਾਜਾ ਮੈਨੂੰ ਆਪਣੇ ਚਿਤ ਵਿਚ ਨਹੀਂ ਰਖੇਗਾ

ਵਾਹੀ ਕੇ ਹ੍ਵੈ ਕੈ ਬਸਿ ਜੈ ਹੈ ॥

ਅਤੇ ਉਸੇ ਦੇ ਵਸ ਵਿਚ ਹੋ ਜਾਏਗਾ।

ਅਬ ਕਛੁ ਐਸ ਉਪਾਇ ਬਨਾਊ ॥

ਹੁਣ ਕੋਈ ਅਜਿਹਾ ਉਪਾ ਕਰਾਂ

ਯਾ ਸੌ ਪਤਿ ਕੀ ਪ੍ਰੀਤ ਮਿਟਾਊ ॥੨੯॥

ਜਿਸ ਨਾਲ (ਉਸ ਪ੍ਰਤਿ) ਪਤੀ ਦੀ ਪ੍ਰੀਤ ਖ਼ਤਮ ਕਰ ਸਕਾਂ ॥੨੯॥

ਦੇਖਹੁ ਇਹ ਰਾਵਹਿ ਕ੍ਯਾ ਕਹਿਯੈ ॥

ਵੇਖੋ, ਇਸ ਰਾਜੇ ਨੂੰ ਕੀ ਕਿਹਾ ਜਾਵੇ।

ਮਨ ਮੈ ਸਮੁਝਿ ਮੌਨਿ ਹ੍ਵੈ ਰਹਿਯੈ ॥

ਮਨ ਵਿਚ ਸਮਝ ਕੇ ਚੁਪ ਹੀ ਰਿਹਾ ਜਾਵੇ।

ਜੋ ਲੈ ਮੂਰਤਿ ਜਾਰ ਕੀ ਜਰੀ ॥

ਉਹ ਯਾਰ ਦੀ ਮੂਰਤੀ ਨੂੰ ਨਾਲ ਲੈ ਕੇ ਸੜੀ ਹੈ।

ਤਾ ਕੇ ਹੇਤ ਇਤੀ ਇਨ ਕਰੀ ॥੩੦॥

ਉਸ ਲਈ ਇਸ (ਰਾਜੇ ਨੇ) ਇਤਨਾ ਕੁਝ ਕੀਤਾ ਹੈ ॥੩੦॥

ਯਹ ਲੈ ਮੂਰਤਿ ਜਾਰ ਕੀ ਜਰੀ ॥

ਜਿਸ ਯਾਰ ਦੀ ਮੂਰਤੀ ਲੈ ਕੇ ਇਹ ਸੜਨਾ ਚਾਹੁੰਦੀ ਸੀ,

ਹ੍ਵੈ ਹੈ ਅਰਧ ਜਰੀ ਹੂੰ ਪਰੀ ॥

ਉਹ ਅਜੇ ਅੱਧੀ ਹੀ ਸੜੀ ਹੈ।

ਜੌ ਤਾ ਕੌ ਇਹ ਰਾਵ ਨਿਹਾਰੈ ॥

ਜੇ ਉਸ ਨੂੰ ਇਹ ਰਾਜਾ ਵੇਖ ਲਵੇ

ਅਬ ਹੀ ਯਾ ਕੌ ਜਿਯਤੇ ਮਾਰੈ ॥੩੧॥

ਤਾਂ ਉਸ ਨੂੰ ਹੁਣੇ ਹੀ ਜੀਉਂਦਾ ਮਾਰ ਦੇਵੇ ॥੩੧॥

ਯੌ ਜਬ ਬੈਨ ਰਾਵ ਸੁਨਿ ਪਾਯੋ ॥

ਜਦ ਰਾਜੇ ਨੇ ਇਹ ਗੱਲ ਸੁਣ ਲਈ

ਹੇਰਨ ਤਵਨ ਚਿਤਾ ਕਹ ਆਯੋ ॥

ਤਾਂ ਉਸ ਦੀ ਚਿਤਾ ਨੂੰ ਵੇਖਣ ਲਈ ਆਇਆ।

ਅਰਧ ਜਰੀ ਪ੍ਰਤਿਮਾ ਲਹਿ ਲੀਨੀ ॥

ਉਸ ਨੇ ਅੱਧੀ ਸੜੀ ਹੋਈ ਮੂਰਤੀ ਲੈ ਲਈ

ਪ੍ਰੀਤਿ ਜੁ ਬਢੀ ਹੁਤੀ ਤਜਿ ਦੀਨੀ ॥੩੨॥

ਅਤੇ (ਉਸ ਰਾਣੀ ਪ੍ਰਤਿ) ਜੋ ਪ੍ਰੀਤ ਵਧੀ ਹੋਈ ਸੀ, ਉਸ ਨੂੰ ਤਿਆਗ ਦਿੱਤਾ ॥੩੨॥

ਤਬ ਬਾਨੀ ਨਭ ਤੇ ਇਹ ਹੋਈ ॥

ਤਦ ਆਕਾਸ਼ ਬਾਣੀ ਹੋਈ

ਉਡਗ ਪ੍ਰਭਾ ਮਹਿ ਦੋਸੁ ਨ ਕੋਈ ॥

ਕਿ 'ਉਡਗ ਪ੍ਰਭਾ' (ਉਡਗਿੰਦ੍ਰ ਪ੍ਰਭਾ) ਵਿਚ ਕੋਈ ਦੋਸ਼ ਨਹੀਂ ਹੈ।

ਬਿਸੁਸਿ ਪ੍ਰਭਾ ਯਹਿ ਚਰਿਤ ਬਨਾਯੋ ॥

'ਬਿਸੁਸਿ ਪ੍ਰਭਾ' (ਬਿਸੁਨਾਥ ਪ੍ਰਭਾ) ਨੇ ਇਹ ਚਰਿਤ੍ਰ ਬਣਾਇਆ ਹੈ

ਤਾ ਤੇ ਚਿਤ ਤੁਮਰੋ ਡਹਿਕਾਯੋ ॥੩੩॥

ਜਿਸ ਕਰ ਕੇ ਤੇਰਾ ਚਿਤ ਭਰਮ ਗਿਆ ਹੈ ॥੩੩॥

ਜਿਹ ਤ੍ਰਿਯ ਤੁਮ ਤਨ ਜਰਿਯੋ ਨ ਗਯੋ ॥

ਜਿਸ ਇਸਤਰੀ ਤੋਂ ਤੁਹਾਡੇ ਲਈ ਸੜਿਆ ਨਹੀਂ ਗਿਆ,

ਤਵਨਿ ਬਾਲ ਅਸਿ ਚਰਿਤ ਬਨਯੋ ॥

ਉਸ ਇਸਤਰੀ ਨੇ ਇਹ ਚਰਿਤ੍ਰ ਬਣਾਇਆ ਹੈ।

ਜਿਨਿ ਨ੍ਰਿਪ ਕੀ ਯਾ ਸੌ ਰੁਚਿ ਬਾਢੈ ॥

ਮਤਾਂ ਰਾਜੇ ਦੀ ਉਸ ਨਾਲ ਪ੍ਰੀਤ ਵੱਧ ਜਾਏ

ਜੀਯਤ ਹਮੈ ਛੋਰਿ ਕਰਿ ਛਾਡੈ ॥੩੪॥

ਅਤੇ ਸਾਨੂੰ ਜੀਉਂਦੇ ਜੀ ਛਡ ਦੇਵੇ ॥੩੪॥

ਤਬ ਰਾਜੇ ਐਸੇ ਸੁਨਿ ਪਾਈ ॥

ਤਦ ਰਾਜੇ ਨੇ ਇਹ ਸੁਣ ਕੇ

ਸਾਚੀ ਹੀ ਸਾਚੀ ਠਹਰਾਈ ॥

ਸੱਚੀ (ਬਾਣੀ) ਨੂੰ ਸੱਚਾ ਹੀ ਮੰਨਿਆ।

ਉਡਗਿ ਪ੍ਰਭਾ ਤਨ ਅਤਿ ਹਿਤ ਕੀਨੋ ॥

(ਰਾਜੇ ਨੇ) ਉਡਗ ਪ੍ਰਭਾ ਨਾਲ ਬਹੁਤ ਅਧਿਕ ਹਿਤ ਕੀਤਾ

ਵਾ ਸੌ ਤ੍ਯਾਗਿ ਨੇਹ ਸਭ ਦੀਨੋ ॥੩੫॥

ਅਤੇ ਉਸ (ਦੂਜੀ) ਨਾਲ ਸਾਰਾ ਪ੍ਰੇਮ ਤਿਆਗ ਦਿੱਤਾ ॥੩੫॥

ਦੋਹਰਾ ॥

ਦੋਹਰਾ:

ਸ੍ਰੀ ਉਡਗਿੰਦ੍ਰ ਪ੍ਰਭਾ ਭਏ ਰਾਜ ਕਰਿਯੋ ਸੁਖ ਮਾਨ ॥

ਸ੍ਰੀ ਉਡਗਿੰਦ੍ਰ ਪ੍ਰਭਾ ਨਾਲ ਰਾਜੇ ਨੇ ਸੁਖ ਪੂਰਵਕ ਰਾਜ ਕੀਤਾ।

ਬਿਸੁਸਿ ਪ੍ਰਭਾ ਸੰਗ ਦੋਸਤੀ ਦੀਨੀ ਤ੍ਯਾਗ ਨਿਦਾਨ ॥੩੬॥

ਬਿਸੁਸਿ ਪ੍ਰਭਾ ਨਾਲ ਮਿਤਰਤਾ ਆਖਿਰ ਵਿਚ ਛਡ ਦਿੱਤੀ ॥੩੬॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਦੋਇ ਸੌ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨੦੦॥੩੭੬੩॥ਅਫਜੂੰ॥

ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੨੦੦ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੨੦੦॥੩੭੬੩॥ ਚਲਦਾ॥

ਦੋਹਰਾ ॥

ਦੋਹਰਾ:


Flag Counter