ਸ਼੍ਰੀ ਦਸਮ ਗ੍ਰੰਥ

ਅੰਗ - 551


ਇਤਿ ਸ੍ਰੀ ਦਸਮ ਸਿਕੰਧ ਪੁਰਾਣੇ ਬਚਿਤ੍ਰ ਨਾਟਕ ਗ੍ਰੰਥੇ ਕ੍ਰਿਸਨਾਵਤਾਰੇ ਧਯਾਇ ਇਕੀਸਵੋ ਸਮਾਪਤਮ ਸਤੁ ਸੁਭਮ ਸਤੁ ॥

ਇਥੇ ਸ੍ਰੀ ਦਸਮ ਸਕੰਧ ਪੁਰਾਣ, ਬਚਿਤ੍ਰ ਨਾਟਕ ਗ੍ਰੰਥ ਦੇ ਕ੍ਰਿਸ਼ਨਾਵਤਾਰ ਅਧਿਆਇ ਇਕੀਸਵੇਂ ਦੀ ਸਮਾਪਤੀ। ਸਭ ਸ਼ੁਭ ਹੈ।

ਚੌਬੀਸ ਅਵਤਾਰ ॥

ਚੌਬੀਸ ਅਵਤਾਰ:

ੴ ਵਾਹਿਗੁਰੂ ਜੀ ਕੀ ਫਤਹ ॥

ਅਥ ਨਰ ਅਵਤਾਰ ਕਥਨੰ ॥

ਹੁਣ ਨਰ ਅਵਤਾਰ ਦਾ ਕਥਨ

ਚੌਪਈ ॥

ਚੌਪਈ:

ਅਬ ਬਾਈਸ੍ਵੋ ਗਨਿ ਅਵਤਾਰਾ ॥

ਹੁਣ ਬਾਈਵੇਂ ਅਵਤਾਰ ਦਾ ਵਰਣਨ ਕਰਦਾ ਹਾਂ

ਜੈਸ ਰੂਪ ਕਹੁ ਧਰੋ ਮੁਰਾਰਾ ॥

ਜਿਸ ਤਰ੍ਹਾਂ ਦਾ ਮੁਰਾਰੀ (ਕਾਲਪੁਰਖ) ਨੇ ਰੂਪ ਧਾਰਨ ਕੀਤਾ ਸੀ।

ਨਰ ਅਵਤਾਰ ਭਯੋ ਅਰਜੁਨਾ ॥

ਨਰ ਅਵਤਾਰ ਵਜੋਂ ਅਰਜਨ ਪ੍ਰਗਟ ਹੋਇਆ

ਜਿਹ ਜੀਤੇ ਜਗ ਕੇ ਭਟ ਗਨਾ ॥੧॥

ਜਿਸ ਨੇ ਜਗਤ ਦੇ ਬਹੁਤ ਸਾਰੇ ਸੂਰਵੀਰ ਜਿਤ ਲਏ ਸਨ ॥੧॥

ਪ੍ਰਿਥਮ ਨਿਵਾਤ ਕਵਚ ਸਭ ਮਾਰੇ ॥

(ਉਸ ਨੇ) ਸਭ ਤੋਂ ਪਹਿਲਾਂ ਨਿਵਾਤ ਕਵਚਾਂ (ਇੰਦਰ ਦੇ ਵਿਰੋਧੀ ਬਲਵਾਨਾਂ) ਨੂੰ ਮਾਰਿਆ

ਇੰਦ੍ਰ ਤਾਤ ਕੇ ਸੋਕ ਨਿਵਾਰੇ ॥

ਅਤੇ (ਆਪਣੇ) ਪਿਤਾ ਇੰਦਰ ਦੇ ਦੁਖ ਖ਼ਤਮ ਕਰ ਦਿੱਤੇ।

ਬਹੁਰੇ ਜੁਧ ਰੁਦ੍ਰ ਤਨ ਕੀਆ ॥

ਫਿਰ ਸ਼ਿਵ ਨਾਲ ਯੁੱਧ ਕੀਤਾ

ਰੀਝੈ ਭੂਤਿ ਰਾਟ ਬਰੁ ਦੀਆ ॥੨॥

ਅਤੇ ਭੂਤਰਾਜ (ਸ਼ਿਵ ਨੇ) ਪ੍ਰਸੰਨ ਹੋ ਕੇ ਵਰ ਦਿੱਤਾ ॥੨॥

ਬਹੁਰਿ ਦੁਰਜੋਧਨ ਕਹ ਮੁਕਤਾਯੋ ॥

ਫਿਰ ਦੁਰਯੋਧਨ ਨੂੰ (ਬੰਧਨਾਂ ਤੋਂ) ਮੁਕਤ ਕਰਾਇਆ

ਗੰਧ੍ਰਬ ਰਾਜ ਬਿਮੁਖ ਫਿਰਿ ਆਯੋ ॥

ਅਤੇ ਗੰਧਰਬ ਰਾਜਾ ਨੂੰ ਯੁੱਧ ਤੋਂ ਬੇਮੁਖ ਕਰਕੇ ਪਰਤਾ ਦਿੱਤਾ।

ਖਾਡਵ ਬਨ ਪਾਵਕਹਿ ਚਰਾਵਾ ॥

ਖਾਂਡਵ ਬਨ ਨੂੰ ਅਗਨੀ ਤੋਂ ਖਵਾਇਆ (ਅਰਥਾਤ ਸਾੜ ਦਿੱਤਾ)

ਬੂੰਦ ਏਕ ਪੈਠੈ ਨਹਿ ਪਾਵਾ ॥੩॥

ਅਤੇ (ਉਸ ਉਤੇ ਤੀਰਾਂ ਦਾ ਅਜਿਹਾ ਛਤ੍ਰ ਬਣਾਇਆ ਕਿ) ਪਾਣੀ ਦੀ ਇਕ ਬੂੰਦ ਵੀ ਪਹੁੰਚ ਨਹੀਂ ਸਕੀ ॥੩॥

ਜਉ ਕਹਿ ਕਥਾ ਪ੍ਰਸੰਗ ਸੁਨਾਊ ॥

ਜੇ ਇਸ ਕਥਾ ਦਾ (ਸਾਰਾ) ਪ੍ਰਸੰਗ ਸੁਣਾਵਾਂ

ਗ੍ਰੰਥ ਬਢਨ ਤੇ ਹ੍ਰਿਦੈ ਡਰਾਊ ॥

ਤਾਂ ਗ੍ਰੰਥ ਦੇ ਬਹੁਤ ਵਧਣ ਕਰ ਕੇ ਹਿਰਦੇ ਵਿਚ ਡਰਦਾ ਹਾਂ।

ਤਾ ਤੇ ਥੋਰੀ ਕਥਾ ਕਹਾਈ ॥

ਇਸ ਲਈ ਥੋੜੀ ਹੀ ਕਥਾ ਕਹੀ ਹੈ।

ਭੂਲ ਦੇਖਿ ਕਬਿ ਲੇਹੁ ਬਨਾਈ ॥੪॥

(ਜਿਥੇ ਕਿਥੇ) ਭੁਲ ਵੇਖੋ, ਤਾਂ ਹੇ ਕਵੀ ਜਨੋਂ! ਉਸ ਨੂੰ ਸੋਧ ਲੈਣਾ ॥੪॥

ਕਊਰਵ ਜੀਤਿ ਗਾਵ ਸਬ ਆਨੀ ॥

ਕੌਰਵਾਂ ਨੂੰ ਜਿਤ ਕੇ (ਉਨ੍ਹਾਂ ਤੋਂ) ਸਾਰੀਆਂ ਬਸਤੀਆਂ ਖੋਹ ਲਈਆਂ,

ਭਾਤਿ ਭਾਤਿ ਤਿਨ ਮਹਿ ਅਭਿਮਾਨੀ ॥

(ਜੋ) ਭਾਂਤ ਭਾਂਤ ਦੇ ਅਭਿਮਾਨੀ ਬਣੇ ਸਨ।

ਕ੍ਰਿਸਨ ਚੰਦ ਕਹੁ ਬਹੁਰਿ ਰਿਝਾਯੋ ॥

ਫਿਰ ਸ੍ਰੀ ਕ੍ਰਿਸ਼ਨ ਨੂੰ ਪ੍ਰਸੰਨ ਕੀਤਾ

ਜਾ ਤੈ ਜੈਤਪਤ੍ਰ ਕਹੁ ਪਾਯੋ ॥੫॥

ਅਤੇ ਉਸ ਤੋਂ ਜਿਤ ਦਾ ਪੱਤਰ ਪ੍ਰਾਪਤ ਕੀਤਾ ॥੫॥

ਗਾਗੇਵਹਿ ਭਾਨੁਜ ਕਹੁ ਮਾਰ੍ਯੋ ॥

(ਫਿਰ) ਭੀਸ਼ਮ ('ਗਾਂਗੇਵ') ਅਤੇ ਕਰਨ ('ਭਾਨੁਜ') ਨੂੰ ਮਾਰਿਆ

ਘੋਰ ਭਯਾਨ ਅਯੋਧਨ ਪਾਰ੍ਯੋ ॥

ਅਤੇ ਉਨ੍ਹਾਂ ਨਾਲ ਭਿਆਨਕ ਯੁੱਧ ਰਚਾਇਆ।

ਦੁਰਜੋਧਨ ਜੀਤਾ ਅਤਿ ਬਲਾ ॥

ਅਤਿ ਬਲਵਾਨ ਯੋਧੇ ਦੁਰਯੋਧਨ ਨੂੰ ਜਿਤਿਆ


Flag Counter