ਉਸ ਨੇ ਆਪਣੀ ਬਹਾਦਰੀ ਨਾਲ ਵੈਰੀਆਂ ਦਾ ਧੂੰਆਂ ਕਢ ਦਿੱਤਾ ਸੀ (ਭਾਵ-ਨਸ਼ਟ ਕਰ ਦਿੱਤਾ ਸੀ) ॥੬॥
ਉਸ ਦਾ ਇਕ ਵਜ਼ੀਰ ਬਹੁਤ ਹੋਸ਼ਮੰਦ ਸੀ।
ਉਹ ਪ੍ਰਜਾ ਨੂੰ ਪਾਲਣ ਵਾਲਾ ਅਤੇ ਵੈਰੀਆਂ ਨੂੰ ਨਸ਼ਟ ਕਰਨ ਵਾਲਾ ਸੀ ॥੭॥
(ਵਜ਼ੀਰ) ਦੀ ਲੜਕੀ ਦੀਵੇ ਦੀ ਰੌਸ਼ਨੀ ਵਰਗੀ ਸੀ
ਅਤੇ ਉਸ ਦਾ ਨਾਮ 'ਰੌਸ਼ਨ ਦਿਮਾਗ਼' ਸੀ ॥੮॥
ਉਨ੍ਹਾਂ ਦੋਹਾਂ ਬੱਚਿਆਂ ਨੂੰ ਇਕੱਠਿਆਂ ਮਦਰਸੇ ਵਿਚ ਬਿਠਾ ਦਿੱਤਾ ਗਿਆ
ਕਿਉਂਕਿ ਉਹ ਦੋਵੇਂ ਬੱਚੇ ਬਹੁਤ ਦਿਨਾਂ ਤਕ ਵੇਹਲੇ ਫਿਰਦੇ ਰਹੇ ਸਨ ॥੯॥
ਉਨ੍ਹਾਂ ਨੂੰ ਰੂਮ ਦੇਸ਼ ਦੇ ਸੂਝਵਾਨ ਮੌਲਵੀ ਪਾਸ ਪੜ੍ਹਨ ਲਈ ਬਿਠਾਇਆ ਗਿਆ।
ਬਾਦਸ਼ਾਹ ਨੇ ਉਸ ਨੂੰ ਧਨ ਅਤੇ ਜਾਗੀਰ ਬਖ਼ਸ਼ੀ ॥੧੦॥
ਉਸ ਥਾਂ ਤੇ ਹੋਰ ਵੀ ਕਈ ਬੱਚੇ ਪੜ੍ਹਨ ਲਈ ਬੈਠੇ ਸਨ।
ਹਰ ਬੱਚਾ ਆਪਣੀ ਕਿਤਾਬ ਵਿਚੋਂ ਸਬਕ ਪੜ੍ਹਦਾ ਸੀ ॥੧੧॥
ਹਰ ਬੱਚਾ ਆਪਣੀ ਬਗ਼ਲ ਵਿਚ ਰਖ ਕੇ ਕਿਤਾਬ ਲਿਆਉਂਦਾ ਸੀ
ਅਤੇ ਤੌਰੇਤ ਤੇ ਅੰਜੀਲ ਨੂੰ ਵੀ (ਸਭ) ਅਦਬ ਅਦਾਬ ਨਾਲ ਲਿਆਉਂਦੇ ਸਨ ॥੧੨॥
(ਉਥੇ) ਸੱਤ ਭਾਸ਼ਾਵਾਂ ਪੜ੍ਹਾਉਣ ਲਈ ਦੋ ਸਕੂਲ ਬਣਾਏ ਗਏ ਸਨ।
ਇਕ ਵਿਚ ਲੜਕੇ ਅਤੇ ਦੂਜੇ ਵਿਚ ਲੜਕੀਆਂ ਪੜ੍ਹਦੀਆਂ ਸਨ ॥੧੩॥
ਮੁੰਡਿਆਂ ਨੂੰ ਇਕ ਚੰਗਾ ਸਿਆਣਾ ਮੌਲਵੀ ਪੜ੍ਹਾਉਂਦਾ ਸੀ
ਅਤੇ ਕੁੜੀਆਂ ਨੂੰ ਇਕ ਬੁੱਧੀਮਾਨ ਇਸਤਰੀ ਪੜ੍ਹਾਉਂਦੀ ਸੀ ॥੧੪॥
ਉਨ੍ਹਾਂ ਦੋਹਾਂ (ਮਦਰਸਿਆਂ) ਵਿਚ ਇਕ ਦੀਵਾਰ ਸੀ।
ਇਕ ਪਾਸੇ ਲੜਕੇ ਅਤੇ ਦੂਜੇ ਪਾਸੇ ਲੜਕੀਆਂ ਪੜ੍ਹਦੀਆਂ ਸਨ ॥੧੫॥
ਹਰ ਇਕ ਹੁਨਰ ਦੀ ਉਹ ਦੋਵੇਂ (ਬੱਚੇ) ਸਿਖਿਆ ਲੈਂਦੇ ਸਨ
ਅਤੇ ਇਲਮ ਵਿਚ ਇਕ ਦੂਜੇ ਤੋਂ ਅਗੇ ਵਧਣ ਦਾ ਯਤਨ ਕਰਦੇ ਸਨ ॥੧੬॥
ਹਰ ਇਕ ਬੱਚਾ ਹਰ ਇਕ ਕਿਤਾਬ ਤੋਂ ਸਬਕ ਪੜ੍ਹਦਾ ਸੀ
ਅਤੇ ਜਵਾਬ ਅਰਬੀ ਫ਼ਾਰਸੀ ਜ਼ਬਾਨਾਂ ਵਿਚ ਦਿੰਦੇ ਸਨ ॥੧੭॥
ਨਿਪੁਣ, ਮੂਰਖ, ਚਾਲਾਕ ਅਤੇ ਚੰਗੇ ਵਿਵਹਾਰ ਵਾਲੇ ਬੱਚੇ
ਪੜ੍ਹਾਈ ਸੰਬੰਧੀ ਇਕ ਦੂਜੇ ਨਾਲ ਗੱਲਾਂ ਕਰਦੇ ਹੁੰਦੇ ਸਨ ॥੧੮॥
ਦੋਹਾਂ ਨੇ ਵਿਦਿਆ ਦੀ ਤਲਵਾਰ ਦਾ ਝੰਡਾ ਚੁਕ ਲਿਆ (ਭਾਵ ਪੜ੍ਹਾਈ ਵਿਚ ਮਗਨ ਹੋ ਗਏ)
ਅਤੇ ਦੋਹਾਂ ਉਤੇ ਜਵਾਨੀ ਦੀ ਬਹਾਰ ਆ ਗਈ ॥੧੯॥
ਬਾਗ਼ ਦੇ ਉਹ ਦੋਵੇਂ ਫੁਲ ਬਹਾਰ ਵਿਚ ਆ ਗਏ (ਭਾਵ-ਭਰ ਜਵਾਨ ਹੋ ਗਏ)
ਅਤੇ ਚੀਨ ਦਾ ਬਾਦਸ਼ਾਹ (ਅਰਥਾਤ ਕਾਮ ਦੇਵ) ਵੀ ਜੋਸ਼ ਵਿਚ ਆ ਗਿਆ ॥੨੦॥
(ਲੜਕੇ ਦੇ ਸ਼ਰੀਰ ਵਿਚ) ਚੀਨ ਦੇ ਬਾਦਸ਼ਾਹ (ਕਾਮ ਦੇਵ) ਨੇ ਚਮਕਾਰਾ ਮਾਰਿਆ
ਅਤੇ ਲੜਕੀ ਦੇ ਸ਼ਰੀਰ ਵਿਚ ਵੀ ਸੁੰਦਰਤਾ ਨੇ ਹੁਲਾਰਾ ਲਿਆ ॥੨੧॥
ਬਾਗ਼ ਦਾ ਫੁਲ (ਭਾਵ ਲੜਕਾ) ਸੁੰਦਰਤਾ ਵਿਚ ਆਇਆ (ਭਾਵ ਜਵਾਨੀ ਨੇ ਖ਼ੂਬ ਰੰਗ ਬੰਨ੍ਹਿਆ)
ਅਤੇ ਦੋਸਤਾਂ ਨਾਲ ਮਿਲ ਕੇ ਦਿਲ ਦੀਆਂ ਖ਼ੁਸ਼ੀਆਂ ਮੰਨਾਉਣ ਲਗਾ ॥੨੨॥
ਮਦਰਸੇ ਦੀ ਦੀਵਾਰ ਵਿਚ ਇਕ ਚੂਹਾ ਰਹਿੰਦਾ ਸੀ,
ਜਿਸ ਕਰ ਕੇ ਉਸ ਦੀਵਾਰ ਵਿਚ ਮੋਰੀ ਹੋ ਗਈ ਸੀ ॥੨੩॥
ਸੰਸਾਰ ਦੇ ਦੀਵੇ ਵਰਗੀ ਲੜਕੀ
ਅਤੇ ਯਮਨ ਦੇ ਸੂਰਜ ਵਰਗਾ ਲੜਕਾ ਉਸ ਮੋਰੀ ਵਿਚੋਂ ਇਕ ਦੂਜੇ ਨੂੰ ਵੇਖਦੇ ਸਨ ॥੨੪॥
ਉਨ੍ਹਾਂ ਦੋਹਾਂ ਨੂੰ ਗੁਝੇ ਢੰਗ ਨਾਲ ਇਸ਼ਕ ਲਗ ਗਿਆ।
ਪੜ੍ਹਾਈ ਕਰਨੀ ਵਿਸਰ ਗਈ ਅਤੇ ਸੰਸਾਰ ਦੀ ਸੁਰਤ ਜਾਂਦੀ ਰਹੀ ॥੨੫॥
ਉਹ ਦੋਵੇਂ ਆਪਸ ਵਿਚ ਪ੍ਰੇਮ ਕਾਰਨ ਇਤਨੇ ਉਲਝ ਗਏ
ਕਿ ਉਨ੍ਹਾਂ ਦੇ ਹੱਥਾਂ ਵਿਚੋਂ ਲਗ਼ਾਮਾਂ ਛੁਟ ਗਈਆਂ ਅਤੇ ਪੈਰ ਰਕਾਬਾਂ ਵਿਚੋਂ ਨਿਕਲ ਗਏ (ਭਾਵ-ਉਨ੍ਹਾਂ ਨੂੰ ਸਭ ਸੁੱਧ ਬੁੱਧ ਭੁਲ ਗਈ) ॥੨੬॥
(ਉਨ੍ਹਾਂ ਦੇ ਜਮਾਤੀਆਂ ਨੇ ਅਜਿਹੀ ਹਾਲਤ ਵੇਖ ਕੇ) ਦੋਹਾਂ ਨੂੰ ਪੁਛਿਆ ਕਿ ਐ ਨੇਕ ਸੁਭਾ ਵਾਲਿਓ!
ਅਤੇ ਸੂਰਜ ਅਤੇ ਚੰਦ੍ਰਮਾ ਵਾਂਗ ਸੁੰਦਰ ਸਰੂਪ ਵਾਲਿਓ! ਤੁਹਾਨੂੰ ਦੋਹਾਂ ਨੂੰ ਕੀ ਹੋ ਗਿਆ ਹੈ ॥੨੭॥
ਉਨ੍ਹਾਂ ਦੇ ਇਸ ਹਾਲ ਵਿਚੋਂ ਗੁਜ਼ਰਨ ਕਾਰਨ,
ਦੋਹਾਂ ਨੂੰ ਪੜ੍ਹਾਉਣ ਵਾਲੇ ਉਸਤਾਦ ਅਤੇ ਅਧਿਆਪਕਾ ਨੇ ਬੁਲਾ ਕੇ ਪੁਛਿਆ ॥੨੮॥
ਐ ਚੰਦ੍ਰਮਾ ਵਰਗੀ! ਅਤੇ ਐ ਸੰਸਾਰ ਦੇ ਸੂਰਜ!
ਤੁਸੀਂ ਕਮਜ਼ੋਰ ਕਿਉਂ ਹੁੰਦੇ ਜਾ ਰਹੇ ਹੋ। ਇਸ ਦਾ ਕੀ ਕਾਰਨ ਹੈ ॥੨੯॥
ਹੇ ਮੇਰੀ ਜਾਨ! ਤੁਹਾਨੂੰ ਕੀ ਦੁਖ ਹੈ