ਸ਼੍ਰੀ ਦਸਮ ਗ੍ਰੰਥ

ਅੰਗ - 821


ਦੇਵ ਅਦੇਵ ਤ੍ਰਿਯਾਨ ਕੇ ਭੇਵ ਪਛਾਨਤ ਨਾਹਿ ॥੧੩॥

ਦੇਵਤੇ ਅਤੇ ਦੈਂਤ, ਕੋਈ ਵੀ ਇਸਤਰੀ ਦੇ ਭੇਦ ਨੂੰ ਨਹੀਂ ਪਾ ਸਕਿਆ, ਫਿਰ ਆਦਮੀ ਵਿਚਾਰਾ ਕੀ ਹੈ ॥੧੩॥

ਇਤਿ ਸ੍ਰੀ ਚਰਿਤ੍ਰੇ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਦਸਮੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੧੦॥੧੮੪॥ਅਫਜੂੰ॥

ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ਦਸਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੧੦॥੧੮੪॥ ਚਲਦਾ॥

ਦੋਹਰਾ ॥

ਦੋਹਰਾ:

ਬਹੁਰਿ ਮੰਤ੍ਰਿ ਬਰ ਰਾਇ ਸੌ ਭੇਦ ਕਹਿਯੋ ਸਮਝਾਇ ॥

ਫਿਰ ਮੰਤ੍ਰੀ ਨੇ ਸ੍ਰੇਸ਼ਠ ਰਾਜੇ ਨੂੰ ਭੇਦ ਸਮਝਾਇਆ।

ਸਭਾ ਬਿਖੈ ਭਾਖਤ ਭਯੋ ਦਸਮੀ ਕਥਾ ਸੁਨਾਇ ॥੧॥

(ਅਤੇ) ਸਭਾ ਵਿਚ ਦਸਵੀਂ ਕਥਾ ਬਣਾ ਕੇ ਸੁਣਾਈ ॥੧॥

ਬਨਿਯਾ ਏਕ ਪਿਸੌਰ ਮੈ ਤਾਹਿ ਕੁਕ੍ਰਿਆ ਨਾਰਿ ॥

ਪਿਸ਼ੌਰ ਵਿਚ ਇਕ ਬਨੀਆ ਸੀ ਜਿਸ ਦੀ (ਇਕ) ਬਦਚਲਨ ਇਸਤਰੀ ਸੀ।

ਤਾਹਿ ਮਾਰਿ ਤਾ ਸੌ ਜਰੀ ਸੋ ਮੈ ਕਹੋ ਸੁਧਾਰਿ ॥੨॥

ਉਹ ਉਸ ਨੂੰ ਮਾਰ ਕੇ ਉਸ ਨਾਲ ਸੜ ਮੋਈ। ਉਸ ਨੂੰ ਮੈਂ ਸੰਵਾਰ ਕੇ ਕਹਿੰਦਾ ਹਾਂ ॥੨॥

ਬਨਿਕ ਬਨਿਜ ਕੇ ਹਿਤ ਗਯੋ ਤਾ ਤੇ ਰਹਿਯੋ ਨ ਜਾਇ ॥

ਬਨੀਆ ਵਪਾਰ ਲਈ (ਬਾਹਰ) ਗਿਆ (ਪਰ ਪਿਛੋਂ) ਉਸ (ਇਸਤਰੀ) ਤੋਂ (ਆਪਣੇ ਆਪ ਨੂੰ) ਸੰਭਾਲਿਆ ਨਾ ਗਿਆ।

ਏਕ ਪੁਰਖ ਰਾਖਤ ਭਈ ਅਪੁਨੇ ਧਾਮ ਬੁਲਾਇ ॥੩॥

ਆਪਣੇ ਘਰ ਵਿਚ ਇਕ ਪੁਰਸ਼ ਬੁਲਾ ਕੇ ਰਖ ਲਿਆ ॥੩॥

ਰੈਨਿ ਦਿਵਸ ਤਾ ਸੌ ਰਮੈ ਜਬ ਸੁਤ ਭੂਖੋ ਹੋਇ ॥

(ਉਹ) ਦਿਨ ਰਾਤ ਉਸ ਨਾਲ ਰਮਣ ਕਰਦੀ ਸੀ। ਜਦ (ਉਸ ਦਾ) ਪੁੱਤਰ ਭੁਖਾ ਹੁੰਦਾ,

ਪ੍ਰੀਤ ਮਾਤ ਲਖਿ ਦੁਗਧ ਹਿਤ ਦੇਤ ਉਚ ਸੁਰ ਰੋਇ ॥੪॥

ਤਾਂ ਮਾਤਾ ਦੀ ਪ੍ਰੀਤ ਵੇਖ ਕੇ ਦੁੱਧ ਲਈ ਉੱਚੀ ਆਵਾਜ਼ ਵਿਚ ਰੋਂਦਾ ॥੪॥

ਚੌਪਈ ॥

ਚੌਪਈ:

ਜਬ ਸੁਤ ਭੂਖੋ ਹੋਇ ਪੁਕਾਰੈ ॥

ਜਦ ਪੁੱਤਰ ਭੁਖਾ ਹੋ ਕੇ (ਮਾਤਾ ਨੂੰ) ਪੁਕਾਰਦਾ

ਤਬ ਮੁਖ ਸੌ ਯੌ ਜਾਰ ਉਚਾਰੈ ॥

ਤਦ (ਆਪਣੇ) ਮੁਖ ਤੋਂ ਯਾਰ ਇਸ ਤਰ੍ਹਾਂ ਕਹਿੰਦਾ।

ਤ੍ਰਿਯ ਯਾ ਕੋ ਤੁਮ ਚੁਪਨ ਕਰਾਵੋ ॥

ਹੇ ਇਸਤਰੀ! ਤੂੰ ਇਸ ਨੂੰ ਚੁਪ ਕਰਾ

ਹਮਰੇ ਚਿਤ ਕੋ ਸੋਕ ਮਿਟਾਵੋ ॥੫॥

ਅਤੇ (ਇਸ ਤਰ੍ਹਾਂ) ਮੇਰੇ ਮਨ ਦਾ ਦੁਖ ਦੂਰ ਕਰ ॥੫॥

ਉਠਿ ਅਸਥਨ ਤਾ ਕੋ ਤਿਨ ਦਯੋ ॥

(ਉਸ ਨੇ) ਉਠ ਕੇ ਉਸ ਨੂੰ ਥਣ ਚੁੰਘਾਇਆ।

ਲੈ ਅਸਥਨ ਚੁਪ ਬਾਲ ਨ ਭਯੋ ॥

ਥਣ ਲੈ ਕੇ ਵੀ ਬੱਚਾ ਚੁਪ ਨਾ ਹੋਇਆ।

ਨਿਜ ਸੁਤ ਕੋ ਨਿਜੁ ਕਰਨ ਸੰਘਾਰਿਯੋ ॥

ਆਪਣੇ ਹੱਥਾਂ ਨਾਲ (ਉਸ ਨੇ) ਆਪਣੇ ਪੁੱਤਰ ਨੂੰ ਮਾਰ ਦਿੱਤਾ

ਆਨਿ ਮਿਤ੍ਰ ਕੋ ਸੋਕ ਨਿਵਾਰਿਯੋ ॥੬॥

(ਅਤੇ) ਆ ਕੇ ਮਿਤਰ ਦਾ ਦੁਖ ਦੂਰ ਕਰ ਦਿੱਤਾ ॥੬॥

ਬਾਲ ਰਹਤ ਚੁਪ ਜਾਰ ਉਚਾਰੋ ॥

ਬਾਲਕ ਦੇ ਚੁਪ ਰਹਿਣ ਤੇ ਯਾਰ ਨੇ ਕਿਹਾ,

ਅਬ ਕ੍ਯੋ ਨ ਰੋਵਤ ਬਾਲ ਤਿਹਾਰੋ ॥

ਹੁਣ ਤੇਰਾ ਬਾਲਕ ਕਿਉਂ ਨਹੀਂ ਰੋਂਦਾ।

ਤਬ ਤਿਨ ਬਚਨ ਤਰੁਨਿ ਯੌ ਭਾਖਿਯੋ ॥

ਤਦ ਉਸ ਪ੍ਰਤਿ ਇਸਤਰੀ ਨੇ ਇਸ ਤਰ੍ਹਾਂ ਬਚਨ ਕੀਤਾ।

ਤਵ ਹਿਤ ਮਾਰਿ ਪੂਤ ਮੈ ਰਾਖਿਯੋ ॥੭॥

ਮੈਂ ਤੇਰੇ ਮੇਰੇ ਲਈ (ਆਪਣੇ) ਪੁੱਤਰ ਨੂੰ ਮਾਰ ਦਿੱਤਾ ਹੈ ॥੭॥

ਦੋਹਰਾ ॥

ਦੋਹਰਾ:

ਜਾਰ ਬਚਨ ਸੁਨਿ ਕੈ ਡਰਿਯੋ ਅਧਿਕ ਤ੍ਰਾਸ ਮਨ ਠਾਨਿ ॥

ਯਾਰ (ਇਸਤਰੀ ਦਾ) ਬਚਨ ਸੁਣ ਕੇ ਮਨ ਵਿਚ ਡਰ ਕੇ ਬਹੁਤ ਭੈਭੀਤ ਹੋ ਗਿਆ।

ਤਾ ਤ੍ਰਿਯ ਕੀ ਨਿੰਦ੍ਯਾ ਕਰੀ ਬਾਲ ਚਰਿਤ ਮੁਖਿ ਆਨਿ ॥੮॥

(ਅਤੇ) ਉਸ ਨੇ ਇਸਤਰੀ ਦੇ ਬਾਲਕ ਨਾਲ ਕੀਤੇ ਚਰਿਤ੍ਰ ਦੀ ਮੂੰਹ ਤੋਂ ਨਿੰਦਿਆ ਕੀਤੀ ॥੮॥

ਜਾਰ ਜਬੈ ਐਸੇ ਕ੍ਯੋ ਨਿਰਖ ਤਰੁਨਿ ਕੀ ਓਰ ॥

ਜਦ ਯਾਰ ਨੇ ਇਸਤਰੀ ਵਲ ਵੇਖ ਕੇ ਇਸ ਤਰ੍ਹਾਂ ਕਿਹਾ,

ਤਾਹਿ ਤੁਰਤ ਮਾਰਤ ਭਈ ਹ੍ਰਿਦੈ ਕਟਾਰੀ ਘੋਰ ॥੯॥

(ਤਾਂ ਉਸ ਨੇ) ਭਿਆਨਕ ਕਟਾਰ ਉਸ ਦੇ ਹਿਰਦੇ ਵਿਚ ਖਭੋ ਕੇ ਮਾਰ ਦਿੱਤਾ ॥੯॥

ਪੁਤ੍ਰ ਔਰ ਤਿਹ ਜਾਰ ਕੋ ਇਕ ਕੋਨਾ ਮੈ ਜਾਇ ॥

ਪੁੱਤਰ ਅਤੇ ਉਸ ਯਾਰ ਨੂੰ (ਘਰ ਦੇ) ਇਕ ਕੋਨੇ ਵਿਚ ਲੈ ਗਈ

ਮਰਦ ਏਕ ਲਗਿ ਭੂਮਿ ਖਨਿ ਦੁਹੂੰਅਨ ਦਯੋ ਦਬਾਇ ॥੧੦॥

ਅਤੇ ਇਕ ਮਰਦ ਜਿੰਨੀ ਡੂੰਘੀ ਧਰਤੀ ਪੁਟ ਕੇ ਦੋਹਾਂ ਨੂੰ (ਉਸ ਵਿਚ) ਦਬਾ ਦਿੱਤਾ ॥੧੦॥

ਅਤਿਥ ਏਕ ਤਿਹ ਘਰ ਹੁਤੋ ਤਿਨ ਸਭ ਚਰਿਤ ਨਿਹਾਰਿ ॥

ਉਸ ਘਰ ਵਿਚ ਇਕ ਅਤਿਥ (ਸਾਧੂ) ਵੀ ਸੀ, ਉਸ ਨੇ (ਇਹ) ਸਾਰਾ ਚਰਿਤ੍ਰ ਵੇਖਿਆ ਸੀ।

ਬਨਿਕ ਮਿਤ੍ਰ ਤਾ ਕੋ ਹੁਤੋ ਤਾ ਸੋ ਕਹਿਯੋ ਸੁਧਾਰਿ ॥੧੧॥

ਬਨੀਆ ਉਸ ਦਾ ਮਿਤਰ ਸੀ, (ਇਸ ਲਈ) ਉਸ ਨੂੰ ਚੰਗੀ ਤਰ੍ਹਾਂ ਕਹਿ ਦਿੱਤਾ ॥੧੧॥

ਚੌਪਈ ॥

ਚੌਪਈ:

ਬਚਨ ਸੁਨਤ ਬਨਿਯੋ ਘਰ ਆਯੋ ॥

(ਅਤਿਥ ਦੇ) ਬਚਨ ਸੁਣ ਕੇ ਬਨੀਆ ਘਰ ਆਇਆ।

ਤਾ ਤ੍ਰਿਯ ਸੋ ਯੌ ਬਚਨ ਸੁਨਾਯੋ ॥

ਉਸ ਨੇ ਇਸਤਰੀ ਨੂੰ ਇਸ ਤਰ੍ਹਾਂ ਕਿਹਾ,

ਜੋ ਗ੍ਰਿਹ ਕੋਨਾ ਖੋਦਿ ਦਿਖੈ ਹੈ ॥

ਜੇ (ਤੂੰ) ਘਰ ਦਾ ਕੋਨਾ ਪੁਟ ਕੇ ਵਿਖਾ,

ਤਬ ਤੋ ਕੌ ਪਤਿ ਧਾਮ ਬਸੈ ਹੈ ॥੧੨॥

ਤਦ ਹੀ ਤੇਰਾ ਪਤੀ ਘਰ ਵਿਚ ਵਸੇਗਾ ॥੧੨॥

ਅੜਿਲ ॥

ਅੜਿਲ:

ਜਬ ਤਾ ਤ੍ਰਿਯਾ ਸੋ ਬਨਿਕ ਬਚਨ ਯੌ ਭਾਖਿਯੋ ॥

ਜਦ ਉਸ ਬਨੀਏ ਨੇ ਇਸਤਰੀ ਨੂੰ ਇਸ ਤਰ੍ਹਾਂ ਬਚਨ ਕਿਹਾ,

ਤਮਕਿ ਤੇਗ ਕੀ ਦਈ ਮਾਰਿ ਹੀ ਰਾਖਿਯੋ ॥

(ਤਾਂ) ਕ੍ਰੋਧਿਤ ਹੋ ਕੇ (ਉਸ ਨੂੰ) ਤਲਵਾਰ ਨਾਲ ਮਾਰ ਦਿੱਤਾ।

ਕਾਟਿ ਮੂੰਡ ਤਾ ਕੋ ਇਹ ਭਾਤਿ ਉਚਾਰਿਯੋ ॥

ਉਸ ਦਾ ਸਿਰ ਕਟ ਕੇ ਇਸ ਤਰ੍ਹਾਂ ਕਿਹਾ,

ਹੋ ਲੂਟਿ ਚੋਰ ਲੈ ਗਏ ਧਾਮ ਇਹ ਮਾਰਿਯੋ ॥੧੩॥

(ਕਿ) ਚੋਰ ਘਰ ਨੂੰ ਲੁਟ ਕੇ ਲੈ ਗਏ ਹਨ (ਅਤੇ ਇਸ ਨੂੰ) ਮਾਰ ਗਏ ਹਨ ॥੧੩॥

ਦੋਹਰਾ ॥

ਦੋਹਰਾ:

ਪਤਿ ਮਾਰਿਯੋ ਸੁਤ ਮਾਰਿਯੋ ਧਨ ਲੈ ਗਏ ਚੁਰਾਇ ॥

(ਚੋਰਾਂ ਨੇ ਮੇਰਾ) ਪਤੀ ਮਾਰ ਦਿੱਤਾ, ਪੁੱਤਰ ਮਾਰ ਦਿੱਤਾ ਅਤੇ ਧਨ ਚੁਰਾ ਕੇ ਲੈ ਗਏ।

ਤਾ ਪਾਛੈ ਮੈਹੂੰ ਜਰੌ ਢੋਲ ਮ੍ਰਿਦੰਗ ਬਜਾਇ ॥੧੪॥

ਮੈਂ ਵੀ ਢੋਲ ਅਤੇ ਮ੍ਰਿਦੰਗ ਵਜਾ ਕੇ ਉਸ ਦੇ ਪਿਛੇ ਸੜਾਂਗੀ (ਅਰਥਾਤ ਸਤੀ ਹੋਵਾਂਗੀ) ॥੧੪॥

ਭਯੋ ਪ੍ਰਾਤ ਚੜਿ ਚਿਖਾ ਪੈ ਚਲੀ ਜਰਨ ਕੇ ਕਾਜ ॥

ਸਵੇਰ ਹੁੰਦਿਆਂ ਹੀ (ਉਹ) ਚਿਖਾ ਉਤੇ ਚੜ੍ਹ ਕੇ ਸੜਨ ਲਈ ਤੁਰ ਪਈ।

ਲੋਗ ਤਮਾਸੇ ਕੌ ਚਲੇ ਲੈ ਲਕਰਿਨ ਕੋ ਸਾਜ ॥੧੫॥

ਲੋਕੀਂ ਤਮਾਸ਼ਾ ਵੇਖਣ ਲਈ ਲਕੜੀਆਂ ਆਦਿ ਲੈ ਕੇ ਚਲ ਪਏ ॥੧੫॥

ਸੁਨਤ ਸੋਰ ਲੋਗਨ ਕੋ ਬਾਜਤ ਢੋਲ ਮ੍ਰਿਦੰਗ ॥

ਲੋਕਾਂ ਦੇ ਸ਼ੋਰ ਅਤੇ ਢੋਲ ਮ੍ਰਿਦੰਗ ਦੇ ਵਜਣ (ਤੋਂ ਪੈਦਾ ਹੋਣ ਵਾਲੀ ਆਵਾਜ਼ ਨੂੰ) ਸੁਣ ਕੇ

ਲਖ੍ਯੋ ਹੁਤੋ ਜੌਨੇ ਅਤਿਥ ਵਹੈ ਚਲਿਯੋ ਹੈ ਸੰਗ ॥੧੬॥

ਉਹ ਅਤਿਥ ਵੀ ਨਾਲ ਚਲ ਪਿਆ (ਜਿਸ ਨੇ ਇਹ ਘਟਨਾ) ਵੇਖੀ ਸੀ ॥੧੬॥


Flag Counter