ਸ਼੍ਰੀ ਦਸਮ ਗ੍ਰੰਥ

ਅੰਗ - 726


ਧ੍ਰਿਸਟੁ ਦ੍ਰੁਮਨੁਜਾ ਪ੍ਰਿਥਮ ਕਹਿ ਪੁਨਿ ਪਤਿ ਸਬਦ ਬਖਾਨ ॥

ਪਹਿਲਾਂ 'ਧ੍ਰਿਸਟੁ ਦ੍ਰੁਮਨੁਜਾ' (ਦ੍ਰੋਪਦੀ) ਕਹਿ ਕੇ ਫਿਰ 'ਪਤਿ' ਸ਼ਬਦ ਦਾ ਬਖਾਨ ਕਰੋ।

ਅਨੁਜ ਉਚਰਿ ਸੂਤਰਿ ਉਚਰਿ ਨਾਮ ਬਾਨ ਕੇ ਜਾਨ ॥੧੮੧॥

(ਮਗਰੋਂ) 'ਅਨੁਜ' ਸ਼ਬਦ ਦਾ ਉਚਾਰਨ ਕਰ ਕੇ 'ਸੂਤਰਿ' ਸ਼ਬਦ ਕਹੋ। (ਇਨ੍ਹਾਂ ਨੂੰ) ਬਾਣ ਦਾ ਨਾਮ ਸਮਝੋ ॥੧੮੧॥

ਦ੍ਰੁਪਤ ਦ੍ਰੋਣ ਰਿਪੁ ਪ੍ਰਿਥਮ ਕਹਿ ਜਾ ਕਹਿ ਪਤਿ ਪੁਨਿ ਭਾਖਿ ॥

ਪਹਿਲਾਂ 'ਦ੍ਰੁਪਤ' ਅਤੇ 'ਦ੍ਰੋਣ ਰਿਪੁ' ਕਹਿ ਕੇ ਫਿਰ 'ਜਾ' ਅਤੇ 'ਪਤਿ' ਪਦ ਕਥਨ ਕਰੋ।

ਅਨੁਜ ਉਚਰਿ ਸੂਤਰਿ ਉਚਰਿ ਨਾਮ ਬਾਨ ਲਖਿ ਰਾਖੁ ॥੧੮੨॥

(ਮਗਰੋਂ) 'ਅਨੁਜ' ਕਹਿ ਕੇ ਫਿਰ 'ਸੂਤਰਿ' ਦਾ ਉਚਾਰਨ ਕਰੋ। (ਇਨ੍ਹਾਂ ਨੂੰ) ਬਾਣ ਦਾ ਨਾਮ ਜਾਣ ਲਵੋ ॥੧੮੨॥

ਪ੍ਰਿਥਮ ਨਾਮ ਲੈ ਦ੍ਰੁਪਤ ਕੋ ਜਾਮਾਤਾ ਪੁਨਿ ਭਾਖਿ ॥

ਪਹਿਲਾਂ 'ਦ੍ਰੁਪਤ' ਦਾ ਨਾਮ ਲੈ ਕੇ ਫਿਰ 'ਜਾਮਾਤਾ' (ਜਵਾਈ) ਸ਼ਬਦ ਕਹੋ।

ਅਨੁਜ ਉਚਰ ਸੂਤਰਿ ਉਚਰਿ ਨਾਮ ਬਾਨ ਲਖਿ ਰਾਖੁ ॥੧੮੩॥

(ਫਿਰ) 'ਅਨੁਜ' ਅਤੇ 'ਸੂਤਰਿ' ਦਾ ਉਚਾਰਨ ਕਰੋ। ਇਹ ਬਾਣ ਦੇ ਨਾਮ ਸਮਝ ਲਵੋ ॥੧੮੩॥

ਪ੍ਰਿਥਮ ਦ੍ਰੋਣ ਕੋ ਨਾਮ ਲੈ ਅਰਿ ਪਦ ਬਹੁਰਿ ਉਚਾਰਿ ॥

ਪਹਿਲਾਂ 'ਦ੍ਰੋਣ' ਦਾ ਨਾਮ ਲਵੋ, ਫਿਰ 'ਅਰਿ' ਪਦ ਦਾ ਕਥਨ ਕਰੋ।

ਭਗਨੀ ਕਹਿ ਪਤਿ ਭ੍ਰਾਤ ਕਹਿ ਸੂਤਰਿ ਬਾਨ ਬਿਚਾਰ ॥੧੮੪॥

(ਮਗਰੋਂ) 'ਭਗਨੀ ਪਤਿ' 'ਭ੍ਰਾਤ', 'ਸੂਤਰਿ' ਕਹੋ। (ਇਹ) ਬਾਣ ਦੇ ਨਾਮ ਵਜੋਂ ਵਿਚਾਰੋ ॥੧੮੪॥

ਅਸੁਰ ਰਾਜ ਸੁਤਾਤ ਕਰਿ ਬਿਸਿਖ ਬਾਰਹਾ ਬਾਨ ॥

'ਅਸੁਰ ਰਾਜ ਸੁਤਾਂਤ ਕਰਿ' (ਰਾਵਣ ਦੇ ਪੁੱਤਰ ਦਾ ਅੰਤ ਕਰਨ ਵਾਲਾ) ਬਿਸਖ, ਬਾਰਹਾ (ਖੰਭਾਂ ਵਾਲਾ) ਬਾਨ,

ਤੂਨੀਰਪ ਦੁਸਟਾਤ ਕਰਿ ਨਾਮ ਤੀਰ ਕੇ ਜਾਨ ॥੧੮੫॥

ਤੂਨੀਰਪ ਅਤੇ ਦੁਸਟਾਂਤ-ਕਰਿ (ਇਹ ਸਾਰੇ) ਨਾਮ ਬਾਣ ਦੇ ਜਾਣਨੇ ਚਾਹੀਦੇ ਹਨ ॥੧੮੫॥

ਮਾਦ੍ਰੀ ਸਬਦ ਪ੍ਰਿਥਮੇ ਕਹੋ ਸੁਤ ਪਦ ਬਹੁਰਿ ਬਖਾਨ ॥

ਪਹਿਲਾਂ 'ਮਾਦ੍ਰੀ' ਸ਼ਬਦ ਕਹੋ, ਫਿਰ 'ਸੁਤ' ਸ਼ਬਦ ਕਥਨ ਕਰੋ।

ਅਗ੍ਰ ਅਨੁਜ ਸੂਤਰਿ ਉਚਰਿ ਸਰ ਕੇ ਨਾਮ ਪਛਾਨ ॥੧੮੬॥

(ਮਗਰੋਂ) 'ਅਗ੍ਰ, ਅਨੁਜ, ਸੂਤਰਿ' ਉਚਾਰਨ ਕਰੋ, (ਇਹ) ਬਾਣ ਦੇ ਨਾਮ ਸਮਝੋ ॥੧੮੬॥

ਸੁਗ੍ਰੀਵ ਕੋ ਪ੍ਰਿਥਮ ਕਹਿ ਅਰਿ ਪਦ ਬਹੁਰਿ ਬਖਾਨ ॥

ਪਹਿਲਾਂ 'ਸੁਗ੍ਰੀਵ' ਸ਼ਬਦ ਕਹੋ, ਫਿਰ 'ਅਰਿ' ਸ਼ਬਦ ਕਥਨ ਕਰੋ।

ਸਕਲ ਨਾਮ ਸ੍ਰੀ ਬਾਨ ਕੇ ਲੀਜਹੁ ਚਤੁਰ ਪਛਾਨ ॥੧੮੭॥

(ਇਹ) ਸਾਰੇ ਨਾਮ ਬਾਣ ਦੇ ਹਨ। ਚਤੁਰੋ! ਜਾਣ ਲਵੋ। (ਇਥੇ ਸੁਗ੍ਰੀਵ ਦੇ ਨਾਲ ਬੰਧੁ ਸ਼ਬਦ ਵੀ ਚਾਹੀਦਾ ਹੈ) ॥੧੮੭॥

ਦਸ ਗ੍ਰੀਵ ਦਸ ਕੰਠ ਭਨਿ ਅਰਿ ਪਦ ਬਹੁਰਿ ਉਚਾਰ ॥

ਪਹਿਲਾਂ 'ਦਸ ਗ੍ਰੀਵ' ਅਤੇ 'ਦਸ ਕੰਠ' ਪਦ ਕਹੋ। ਫਿਰ 'ਅਰਿ' ਪਦ ਦਾ ਉਚਾਰਨ ਕਰੋ।

ਸਕਲ ਨਾਮ ਏਹ ਬਾਨ ਕੇ ਲੀਜਹੁ ਚਤੁਰ ਸੁਧਾਰ ॥੧੮੮॥

(ਇਹ) ਸਾਰੇ ਬਾਣ ਦੇ ਨਾਮ ਹਨ। ਚਤੁਰ ਜਨ ਵਿਚਾਰ ਕਰ ਲੈਣ ॥੧੮੮॥

ਪ੍ਰਿਥਮ ਜਟਾਯੁ ਬਖਾਨ ਕੈ ਅਰਿ ਪਦ ਬਹੁਰਿ ਬਖਾਨ ॥

ਪਹਿਲਾਂ 'ਜਟਾਯੁ' ਸ਼ਬਦ ਕਹੋ ਅਤੇ ਫਿਰ 'ਅਰਿ' ਪਦ ਦਾ ਕਥਨ ਕਰੋ।

ਰਿਪੁ ਪਦ ਬਹੁਰਿ ਉਚਾਰੀਯੈ ਸਰ ਕੇ ਨਾਮ ਪਛਾਨ ॥੧੮੯॥

ਫਿਰ 'ਰਿਪੁ' ਪਦ ਦਾ ਉਚਾਰਨ ਕਰੋ, (ਇਹ) ਬਾਣ ਦੇ ਨਾਮ ਸਮਝ ਲਵੋ ॥੧੮੯॥

ਰਾਵਨ ਰਸਾਸੁਰ ਪ੍ਰਿਥਮ ਭਨਿ ਅੰਤਿ ਸਬਦ ਅਰਿ ਦੇਹੁ ॥

ਪਹਿਲਾਂ 'ਰਾਵਣ' ਅਤੇ 'ਰਸਾਸੁਰ' (ਰਸਿਕ ਅਸੁਰ) ਸ਼ਬਦ ਕਹੋ ਅਤੇ ਅੰਤ ਉਤੇ 'ਅਰਿ' ਸ਼ਬਦ ਰਖੋ।

ਸਕਲ ਨਾਮ ਸ੍ਰੀ ਬਾਨ ਕੇ ਚੀਨ ਚਤੁਰ ਚਿਤਿ ਲੇਹੁ ॥੧੯੦॥

(ਇਹ) ਸਾਰੇ ਨਾਮ ਬਾਣ ਦੇ ਹਨ। ਚਤੁਰ ਪੁਰਸ਼ ਵਿਚਾਰ ਲੈਣ ॥੧੯੦॥

ਪ੍ਰਿਥਮ ਮੇਘ ਕੇ ਨਾਮ ਲੈ ਅੰਤ ਸਬਦ ਧੁਨਿ ਦੇਹੋ ॥

ਪਹਿਲਾਂ 'ਮੇਘ' ਦੇ ਨਾਮ ਲੈ ਕੇ ਅੰਤ ਉਤੇ 'ਧੁਨਿ' ਸ਼ਬਦ ਰਖੋ।

ਪਿਤਾ ਉਚਰਿ ਅਰਿ ਸਬਦ ਕਹੁ ਨਾਮ ਬਾਨ ਲਖਿ ਲੇਹੁ ॥੧੯੧॥

(ਮਗਰੋਂ) 'ਪਿਤਾ' ਅਤੇ 'ਅਰਿ' ਸ਼ਬਦ ਉਚਾਰੋ। (ਇਹ) ਬਾਣ ਦੇ ਨਾਮ ਸਮਝ ਲਵੋ ॥੧੯੧॥

ਮੇਘਨਾਦ ਭਨ ਜਲਦਧੁਨਿ ਪੁਨਿ ਘਨਨਿਸਨ ਉਚਾਰਿ ॥

ਮੇਘ ਨਾਦ, ਜਲਦਧੁਨਿ ਅਤੇ ਘਨਨਿਸਨ (ਬਦਲ ਵਰਗੀ ਧੁਨਿ ਵਾਲਾ) ਸ਼ਬਦ ਕਹਿ ਕੇ

ਪਿਤ ਕਹਿ ਅਰਿ ਕਹਿ ਬਾਣ ਕੇ ਲੀਜਹੁ ਨਾਮ ਸੁ ਧਾਰ ॥੧੯੨॥

(ਫਿਰ) 'ਪਿਤਾ' ਅਤੇ 'ਅਰਿ' (ਸ਼ਬਦਾਂ ਦਾ) ਕਥਨ ਕਰੋ, (ਇਨ੍ਹਾਂ ਨੂੰ) ਬਾਣ ਦਾ ਨਾਮ ਸਮਝ ਲਵੋ ॥੧੯੨॥

ਅੰਬੁਦ ਧੁਨਿ ਭਨਿ ਨਾਦ ਘਨ ਪੁਨਿ ਪਿਤ ਸਬਦ ਉਚਾਰਿ ॥

ਅੰਬੁਦ ਧੁਨਿ, ਘਨ ਨਾਦ (ਮੇਘਨਾਦ ਦੇ ਨਾਂ) ਸ਼ਬਦ ਕਹਿ ਕੇ ਫਿਰ 'ਪਿਤ' ਸ਼ਬਦ ਉਚਾਰੋ।

ਅਰਿ ਪਦਿ ਬਹੁਰਿ ਬਖਾਨੀਯੈ ਸਰ ਕੇ ਨਾਮ ਵਿਚਾਰ ॥੧੯੩॥

ਮਗਰੋਂ 'ਅਰਿ' ਪਦ ਕਥਨ ਕਰੋ। (ਇਹ ਸਾਰੇ) ਬਾਣ ਦੇ ਨਾਮ ਹਨ ॥੧੯੩॥

ਧਾਰਾਧਰ ਪਦ ਪ੍ਰਿਥਮ ਕਹਿ ਧੁਨਿ ਪਦ ਬਹੁਰਿ ਬਖਾਨਿ ॥

ਪਹਿਲਾਂ 'ਧਾਰਾਧਰ' (ਬਦਲ) ਪਦ ਕਹਿ ਕੇ ਫਿਰ 'ਧੁਨਿ' ਸ਼ਬਦ ਦਾ ਉਚਾਰਨ ਕਰੋ।

ਪਿਤ ਕਹਿ ਅਰਿ ਸਬਦੋ ਉਚਰਿ ਨਾਮ ਬਾਨ ਕੇ ਜਾਨ ॥੧੯੪॥

(ਬਾਦ ਵਿਚ) 'ਪਿਤ' ਅਤੇ 'ਅਰਿ' ਸ਼ਬਦ ਕਥਨ ਕਰੋ। (ਇਹ) ਬਾਣ ਦੇ ਨਾਮ ਸਮਝੋ ॥੧੯੪॥

ਪ੍ਰਿਥਮ ਸਬਦ ਕੇ ਨਾਮ ਲੈ ਪਰਧ੍ਵਨਿ ਪੁਨਿ ਪਦ ਦੇਹੁ ॥

ਪਹਿਲਾਂ 'ਸਬਦ' (ਆਕਾਸ਼) ਨਾਮ ਲੈ ਕੇ ਫਿਰ 'ਪਰਧ੍ਵਨਿ' (ਬਦਲ) ਪਦ ਜੋੜ ਦਿਓ।

ਧੁਨਿ ਉਚਾਰਿ ਅਰਿ ਉਚਰੀਯੈ ਨਾਮ ਬਾਨ ਲਖਿ ਲੇਹੁ ॥੧੯੫॥

(ਬਾਦ ਵਿਚ) 'ਧੁਨਿ' ਅਤੇ 'ਅਰਿ' ਸ਼ਬਦ ਉਚਾਰੋ। (ਇਨ੍ਹਾਂ ਨੂੰ) ਬਾਣ ਦਾ ਨਾਮ ਸਮਝ ਲਵੋ ॥੧੯੫॥

ਜਲਦ ਸਬਦ ਪ੍ਰਿਥਮੈ ਉਚਰਿ ਨਾਦ ਸਬਦ ਪੁਨਿ ਦੇਹੁ ॥

ਪਹਿਲਾਂ 'ਜਲਦ' ਸ਼ਬਦ ਉਚਾਰੋ, ਫਿਰ 'ਨਾਦ' ਸ਼ਬਦ ਜੋੜੋ।

ਪਿਤਾ ਉਚਰਿ ਅਰਿ ਉਚਰੀਯੈ ਨਾਮ ਬਾਨ ਲਖਿ ਲੇਹੁ ॥੧੯੬॥

(ਮਗਰੋਂ) 'ਪਿਤਾ' ਅਤੇ 'ਅਰਿ' ਸ਼ਬਦ ਕਥਨ ਕਰੋ। (ਇਨ੍ਹਾਂ ਨੂੰ) ਬਾਣ ਦਾ ਨਾਮ ਸਮਝ ਲਵੋ ॥੧੯੬॥

ਪ੍ਰਿਥਮ ਨੀਰ ਕੇ ਨਾਮ ਲੈ ਧਰ ਧੁਨਿ ਬਹੁਰਿ ਬਖਾਨ ॥

ਪਹਿਲਾਂ 'ਨੀਰ' ਦੇ ਨਾਮ ਲੈ ਕੇ, ਫਿਰ 'ਧਰ' ਅਤੇ 'ਧੁਨਿ' ਪਦ ਕਹੋ।

ਤਾਤ ਆਦਿ ਅੰਤ ਅਰਿ ਉਚਰਿ ਨਾਮ ਬਾਨ ਕੇ ਜਾਨ ॥੧੯੭॥

(ਮਗਰੋਂ) ਪਹਿਲਾਂ 'ਤਾਤ' (ਅਤੇ ਫਿਰ) ਅੰਤ ਉਤੇ 'ਅਰਿ' ਸ਼ਬਦ ਰਖੋ। ਇਹ ਬਾਣ ਦੇ ਨਾਮ ਜਾਣ ਲਵੋ ॥੧੯੭॥

ਧਾਰਾ ਪ੍ਰਿਥਮ ਉਚਾਰਿ ਕੈ ਧਰ ਪਦ ਬਹੁਰੋ ਦੇਹ ॥

ਪਹਿਲਾ 'ਧਾਰਾ' (ਸਬਦ) ਉਚਾਰ ਕੇ, ਫਿਰ 'ਧਰ' ਪਦ ਜੋੜ ਦਿਓ।

ਪਿਤ ਕਹਿ ਅਰਿ ਪਦ ਉਚਰੌ ਨਾਮ ਬਾਨ ਲਖਿ ਲੇਹੁ ॥੧੯੮॥

(ਪਿਛੋਂ) 'ਪਿਤ' ਅਤੇ 'ਅਰਿ' ਪਦ ਉਚਾਰੋ। ਇਨ੍ਹਾਂ ਨੂੰ ਬਾਣ ਦਾ ਨਾਮ ਸਮਝ ਲਵੋ ॥੧੯੮॥

ਨੀਰ ਬਾਰਿ ਜਲ ਧਰ ਉਚਰਿ ਧੁਨਿ ਪਦ ਬਹੁਰਿ ਬਖਾਨਿ ॥

(ਪਹਿਲਾਂ) ਨੀਰ, ਬਾਰਿ, ਜਲ ਸ਼ਬਦ ਉਚਾਰ ਕੇ ਫਿਰ 'ਧਰ' ਪਦ ਕਹੋ ਅਤੇ ਬਾਦ ਵਿਚ 'ਧੁਨਿ' ਪਦ ਕਹੋ।

ਤਾਤ ਉਚਰਿ ਅਰਿ ਉਚਰੀਯੈ ਨਾਮ ਬਾਨ ਪਹਿਚਾਨ ॥੧੯੯॥

(ਫਿਰ) 'ਤਾਤ' ਅਤੇ 'ਅਰਿ' ਸ਼ਬਦ ਉਚਾਰੋ। (ਇਨ੍ਹਾਂ ਨੂੰ) ਬਾਣ ਦਾ ਨਾਮ ਪਛਾਣ ਲਵੋ ॥੧੯੯॥

ਪਾਨੀ ਪ੍ਰਿਥਮ ਉਚਾਰਿ ਕੈ ਧਰ ਪਦ ਬਹੁਰਿ ਬਖਾਨ ॥

ਪਹਿਲਾਂ 'ਪਾਨੀ' ਪਦ ਉਚਾਰ ਕੇ, ਫਿਰ 'ਧਰ' ਸ਼ਬਦ ਉਚਾਰੋ।

ਧੁਨਿ ਪਿਤ ਅਰਿ ਕਹਿ ਬਾਨ ਕੇ ਲੀਜਹੁ ਨਾਮ ਪਛਾਨ ॥੨੦੦॥

(ਬਾਦ ਵਿਚ) 'ਧੁਨਿ ਪਿਤ' ਅਤੇ 'ਅਰਿ' ਸ਼ਬਦ ਕਹੋ। (ਇਨ੍ਹਾਂ ਨੂੰ) ਬਾਣ ਦੇ ਨਾਮ ਵਜੋਂ ਪਛਾਣ ਲਵੋ ॥੨੦੦॥

ਘਨ ਸੁਤ ਪ੍ਰਿਥਮ ਬਖਾਨਿ ਕੈ ਧਰ ਧੁਨਿ ਬਹੁਰਿ ਬਖਾਨ ॥

ਪਹਿਲਾਂ 'ਘਨ ਸੁਤ' ਕਹਿ ਕੇ, ਫਿਰ 'ਧਰ' ਅਤੇ 'ਧੁਨਿ' ਸ਼ਬਦਾਂ ਦਾ ਕਥਨ ਕਰੋ।

ਤਾਤ ਉਚਰਿ ਅਰਿ ਉਚਰੀਯੈ ਸਰ ਕੇ ਨਾਮ ਪਛਾਨ ॥੨੦੧॥

(ਇਸ ਪਿਛੋਂ) 'ਤਾਤ' ਅਤੇ 'ਅਰਿ' ਸ਼ਬਦਾਂ ਦਾ ਉਚਾਰਨ ਕਰੋ। (ਇਨ੍ਹਾਂ ਨੂੰ) ਬਾਣ ਦੇ ਨਾਮ ਸਮਝ ਲਵੋ ॥੨੦੧॥

ਆਬਦ ਧੁਨਿ ਕਹਿ ਪਿਤ ਉਚਰਿ ਅਰਿ ਤੇ ਗੁਨਨ ਨਿਧਾਨ ॥

ਹੇ ਗੁਣੀ ਨਿਧਾਨੋ! (ਪਹਿਲਾਂ) 'ਆਬਦ ਧੁਨਿ' (ਜਲ ਦੇਣ ਵਾਲੇ ਬਦਲ ਦਾ ਨਾਦ) ਕਹਿ ਕੇ (ਫਿਰ) 'ਪਿਤ' ਅਤੇ 'ਅਰਿ' ਸ਼ਬਦ ਦਾ ਉਚਾਰਨ ਕਰੋ।

ਸਕਲ ਨਾਮ ਏ ਬਾਨ ਕੇ ਲੀਜਹੁ ਹ੍ਰਿਦੈ ਪਛਾਨ ॥੨੦੨॥

(ਇਹ) ਸਾਰੇ ਨਾਮ ਬਾਣ ਦੇ ਹਨ, ਹਿਰਦੇ ਵਿਚ ਪਛਾਣ ਕਰ ਲਵੋ ॥੨੦੨॥

ਧਾਰ ਬਾਰਿ ਕਹਿ ਉਚਰਿ ਕੈ ਧਰ ਧੁਨਿ ਬਹੁਰਿ ਬਖਾਨ ॥

ਪਹਿਲਾਂ 'ਧਾਰ ਬਾਰਿ' ਕਹਿ ਕੇ (ਫਿਰ) 'ਧਰ' ਅਤੇ 'ਧੁਨਿ' ਦਾ ਉਚਾਰਨ ਕਰੋ।

ਤਾਤ ਉਚਰਿ ਅਰਿ ਉਚਰੀਯੈ ਨਾਮ ਬਾਨ ਕੇ ਜਾਨ ॥੨੦੩॥

(ਬਾਦ ਵਿਚ) 'ਤਾਤ' ਅਤੇ 'ਅਰਿ' ਪਦਾਂ ਦਾ ਉਚਾਰਨ ਕਰੋ। (ਇਨ੍ਹਾਂ ਨੂੰ) ਬਾਣ ਦਾ ਨਾਮ ਸਮਝੋ ॥੨੦੩॥

ਨੀਰਦ ਪ੍ਰਿਥਮ ਉਚਾਰ ਕੇ ਧੁਨਿ ਪਦ ਬਹੁਰਿ ਬਖਾਨ ॥

ਪਹਿਲਾਂ 'ਨੀਰਦ' (ਸ਼ਬਦ) ਉਚਾਰ ਕੇ ਫਿਰ 'ਧੁਨਿ' ਪਦ ਦਾ ਉਚਾਰਨ ਕਰੋ।

ਪਿਤ ਕਹਿ ਅਰਿ ਕਹਿ ਬਾਨ ਕੇ ਲੀਜਹੁ ਨਾਮ ਪਛਾਨ ॥੨੦੪॥

(ਫਿਰ) 'ਪਿਤ' ਅਤੇ 'ਅਰਿ' ਪਦ ਕਹਿ ਕੇ ਬਾਣ ਦੇ ਨਾਮ ਪਛਾਣ ਲਵੋ ॥੨੦੪॥


Flag Counter