ਸ਼੍ਰੀ ਦਸਮ ਗ੍ਰੰਥ

ਅੰਗ - 1403


ਬਿਅਫ਼ਤਾਦ ਦਾਨੋ ਚੁ ਬੇਖ ਅਜ਼ ਦਰਖ਼ਤ ॥੭੨॥

ਜਿਸ ਕਰ ਕੇ ਉਹ ਜੜ ਤੋਂ ਪੁਟੇ ਹੋਏ ਬ੍ਰਿਛ ਵਾਂਗ ਡਿਗ ਪਿਆ ॥੭੨॥

ਦਿਗ਼ਰ ਕਸ ਨਿਯਾਮਦ ਅਜ਼ੋ ਆਰਜ਼ੋ ॥

ਫਿਰ ਕਿਸੇ ਹੋਰ ਦੀ (ਉਸ ਰਾਜ ਕੁਮਾਰੀ ਦੇ) ਸਾਹਮਣੇ ਆਣ ਦੀ ਇੱਛਾ ਨਾ ਰਹੀ,

ਕਿ ਆਯਦ ਬਜੰਗੇ ਚੁਨੀ ਮਾਹਰੋ ॥੭੩॥

ਜੋ ਜੰਗ ਦੇ ਮੈਦਾਨ ਵਿਚ ਚੰਦ੍ਰਮਾ ਵਰਗੇ ਮੁਖ ਵਾਲੀ (ਰਾਜ ਕੁਮਾਰੀ) ਆਈ ਹੋਈ ਸੀ ॥੭੩॥

ਸ਼ਹੇ ਚੀਨ ਸਰ ਤਾਜ ਰੰਗੀ ਨਿਹਾਦ ॥

ਚੀਨ ਦੇ ਬਾਦਸ਼ਾਹ ਨੇ ਰੰਗੀਨ (ਸੁਨਹਿਰੀ) ਤਾਜ ਉਤਾਰ ਕੇ ਰਖ ਦਿੱਤਾ

ਬਲਾਏ ਗ਼ੁਬਾਰਸ਼ ਦਹਨ ਬਰ ਕੁਸ਼ਾਦ ॥੭੪॥

ਅਤੇ ਕਾਲੀ ਚੁੜੈਲ ਨੇ ਆਪਣਾ ਮੂੰਹ ਖੋਲ੍ਹ ਦਿੱਤਾ। (ਭਾਵ-ਸੂਰਜ ਡੁਬ ਗਿਆ ਅਤੇ ਕਾਲੀ ਰਾਤ ਆ ਗਈ) ॥੭੪॥

ਸ਼ਬ ਆਮਦ ਯਕੇ ਫ਼ੌਜ ਰਾ ਸਾਜ਼ ਕਰਦ ॥

(ਤਾਰਿਆਂ ਦੀ) ਫ਼ੌਜ ਨੂੰ ਰਾਤ ਲੈ ਕੇ ਆ ਗਈ

ਜ਼ਿ ਦੀਗਰ ਵਜਹ ਬਾਜ਼ੀ ਆਗ਼ਾਜ਼ ਕਰਦ ॥੭੫॥

ਅਤੇ ਦੂਜੀ ਤਰ੍ਹਾਂ ਦੀ ਖੇਡ ਸ਼ੁਰੂ ਹੋ ਗਈ ॥੭੫॥

ਕਿ ਅਫ਼ਸੋਸ ਅਫ਼ਸੋਸ ਹੈ ਹਾਤ ਹਾਤ ॥

(ਰਾਜੇ ਆਪਸ ਵਿਚ ਕਹਿਣ ਲਗੇ) ਹਾਇ ਹਾਇ ਅਫ਼ਸੋਸ ਹੀ ਅਫ਼ਸੋਸ ਹੈ

ਅਜ਼ੀਂ ਉਮਰ ਵਜ਼ੀਂ ਜ਼ਿੰਦਗੀ ਜ਼ੀ ਹਯਾਤ ॥੭੬॥

ਸਾਡੀ ਉਮਰ, ਜ਼ਿੰਦਗੀ ਅਤੇ ਜੀਵਨ ਤੇ (ਕਿ ਅਸੀਂ ਰਾਜ ਕੁਮਾਰੀ ਨੂੰ ਜਿਤ ਨਹੀਂ ਸਕੇ) ॥੭੬॥

ਬ ਰੋਜ਼ੇ ਦਿਗ਼ਰ ਰਉਸ਼ਨੀਯਤ ਫ਼ਿਕਰ ॥

ਦੂਜੇ ਦਿਨ ਰੌਸ਼ਨੀ ਦਾ ਪ੍ਰਬੰਧ ਕਰਨ ਵਾਲਾ ਸੂਰਜ

ਬਰ ਔਰੰਗ ਦਰਾਮਦ ਚੁ ਸ਼ਾਹੇ ਦਿਗਰ ॥੭੭॥

ਇੰਜ ਚੜ੍ਹਿਆ ਜਿਵੇਂ ਕੋਈ ਬਾਦਸ਼ਾਹ ਤਖ਼ਤ ਉਤੇ ਆਉਂਦਾ ਹੋਏ ॥੭੭॥

ਸਿਪਹਿ ਸੂ ਦੁ ਬਰਖ਼ਾਸਤ ਅਜ਼ ਜੋਸ਼ ਜੰਗ ॥

ਦੋਹਾਂ ਪਾਸਿਆਂ ਤੋਂ ਜੰਗ ਦੇ ਜੋਸ਼ ਨਾਲ ਫ਼ੌਜ ਉਠ ਖੜੋਤੀ

ਰਵਾ ਸ਼ੁਦ ਬ ਹਰ ਗੋਸ਼ਹ ਤੀਰੋ ਤੁਫ਼ੰਗ ॥੭੮॥

ਅਤੇ ਹਰ ਕੋਨੇ ਤੋਂ ਤੀਰ ਅਤੇ ਬੰਦੂਕਾਂ ਚਲਣ ਲਗੀਆਂ ॥੭੮॥

ਰਵਾਰਵ ਸ਼ੁਦਹ ਕੈਬਰੇ ਕੀਨਹ ਕੋਸ਼ ॥

ਭਾਰੀ ਮਾਰ ਕਰਨ ਵਾਲੇ ਤੀਰ ਜਲਦੀ ਜਲਦੀ ਚਲਣ ਲਗੇ

ਕਿ ਬਾਜ਼ੂਏ ਮਰਦਾ ਬਰਾਵੁਰਦ ਜੋਸ਼ ॥੭੯॥

ਅਤੇ ਸੂਰਮਿਆਂ ਦੀਆਂ ਭੁਜਾਵਾਂ ਵਿਚ ਜੋਸ਼ ਆ ਗਿਆ ॥੭੯॥

ਚੁ ਲਸ਼ਕਰ ਤਮਾਮੀ ਦਰਾਮਦ ਬ ਕਾਮ ॥

ਜਦੋਂ ਸਾਰੀ ਸੈਨਾ ਮਾਰੀ ਗਈ,

ਯਕੇ ਮਾਦ ਓ ਰਾਸਤ ਸੁਭਟ ਸਿੰਘ ਨਾਮ ॥੮੦॥

ਤਾਂ ਕੇਵਲ ਇਕ ਸੁਭਟ ਸਿੰਘ ਨਾਂ ਦਾ ਸੂਰਮਾ ਬਚਿਆ ॥੮੦॥

ਬਿਗੋਯਦ ਕਿ ਏ ਸ਼ਾਹ ਰੁਸਤਮ ਜ਼ਮਾ ॥

(ਰਾਜ ਕੁਮਾਰੀ ਨੇ) ਕਿਹਾ ਕਿ ਹੇ ਦੁਨੀਆ ਦੇ ਰੁਸਤਮ!

ਤੁ ਮਾਰਾ ਬਿਕੁਨ ਯਾ ਬਿਗੀਰੀ ਕਮਾ ॥੮੧॥

ਤੂੰ ਮੇਰੇ ਨਾਲ ਵਿਆਹ ਕਰ ਲੈ ਜਾਂ ਫਿਰ ਕਮਾਨ ਪਕੜ ਲੈ ॥੮੧॥

ਬਗ਼ਜ਼ਬ ਅੰਦਰ ਆਮਦ ਚੁ ਸ਼ੇਰੇ ਜ਼ਿਆਂ ॥

ਉਹ (ਸੁਭਟ ਸਿੰਘ) ਸ਼ੇਰ ਵਾਂਗ ਕ੍ਰੋਧ ਵਿਚ ਆ ਗਿਆ

ਨ ਪੁਸ਼ਤੇ ਦਿਹਮ ਬਾਨੂਏ ਹਮ ਚੁਨਾ ॥੮੨॥

(ਅਤੇ ਕਹਿਣ ਲਗਾ, ਹੇ ਰਾਜ ਕੁਮਾਰੀ!) ਮੈਂ ਪਿਠ ਨਹੀਂ ਵਿਖਾਵਾਂਗਾ, ਬੇਸ਼ਕ ਜੰਗ ਕਰ ਲੈ ॥੮੨॥

ਬਪੋਸ਼ੀਦ ਖ਼ੁਫ਼ਤਾਨ ਜੋਸ਼ੀਦ ਜੰਗ ॥

(ਸੁਭਟ ਸਿੰਘ ਨੇ) ਬਹੁਤ ਜੋਸ਼ ਨਾਲ ਯੁੱਧ ਕਰਨ ਲਈ ਕਵਚ ਪਾ ਲਿਆ

ਬਕੋਸ਼ੀਦ ਚੂੰ ਸ਼ੇਰ ਮਰਦਾ ਨਿਹੰਗ ॥੮੩॥

ਅਤੇ ਸ਼ੇਰ ਮਰਦ ਨੇ ਮਗਰਮੱਛ ਵਾਂਗ ਪ੍ਰਹਾਰ ਕੀਤਾ ॥੮੩॥

ਬ ਜਾਯਸ਼ ਦਰਾਮਦ ਚੁ ਸ਼ੇਰੇ ਅਜ਼ੀਮ ॥

ਉਹ ਵੱਡੇ ਸ਼ੇਰ ਵਾਂਗ ਯੁੱਧ-ਭੂਮੀ ਵਿਚ ਚਲ ਕੇ ਆ ਗਿਆ


Flag Counter