ਉਸ ਵਿੱਚ (ਉਹ) ਆਪ ਭਸਮ ਹੋ ਗਏ
ਅਤੇ ਉਨ੍ਹਾਂ ਦੋਹਾਂ ਨੇ ਕ੍ਰੋਧ ਕਰਕੇ ਰਾਜੇ ਨੂੰ ਸਰਾਪ ਦਿੱਤਾ ॥੩੪॥
ਬ੍ਰਾਹਮਣ ਰਾਜੇ ਪ੍ਰਤਿ ਬੋਲਿਆ-
ਪਾਧੜੀ ਛੰਦ
ਜਿਸ ਤਰ੍ਹਾਂ ਅਸੀਂ (ਦੋਹਾਂ ਨੇ) ਪੁੱਤਰ ਦੇ ਵਿਛੋੜੇ ਵਿੱਚ ਪ੍ਰਾਣ ਤਿਆਗੇ ਹਨ,
ਹੇ ਰਾਜਨ! ਸੁਣੋ, ਤੁਹਾਨੂੰ ਸਾਡਾ ਇਹੀ ਸਰਾਪ ਲੱਗੇ।
ਇਸ ਤਰ੍ਹਾਂ ਕਹਿ ਕੇ ਬ੍ਰਾਹਮਣ ਇਸਤਰੀ ਸਮੇਤ ਸੜ ਗਿਆ
ਅਤੇ ਦੇਹ ਨੂੰ ਤਿਆਗ ਕੇ ਸੁਵਰਗ ਵਲ ਚਲਾ ਗਿਆ ॥੩੫॥
(ਤਦ ਰਾਜੇ ਨੇ ਕਿਹਾ)-
ਪਾਧੜੀ ਛੰਦ
ਰਾਜੇ ਨੇ ਚਾਹਿਆ ਕਿ ਮੈਂ ਵੀ ਅੱਜ (ਹੀ) ਸੜ ਜਾਵਾਂ?
ਜਾਂ ਰਾਜ ਸਾਜ ਛੱਡ ਕੇ ਜੋਗੀ (ਅਤਿਥਿ) ਹੋ ਜਾਵਾਂ?
ਜਾਂ ਘਰ ਜਾ ਕੇ ਇਹ ਕਹਿ ਦੇਵਾਂ ਕਿ
ਮੈਂ ਆਪਣੇ ਹੱਥਾਂ ਨਾਲ ਬ੍ਰਾਹਮਣ ਨੂੰ ਮਾਰ ਕੇ ਆਇਆ ਹਾਂ ॥੩੬॥
ਆਕਾਸ਼ ਬਾਣੀ ਹੋਈ
ਪਾਧੜੀ ਛੰਦ
ਤਦੋਂ ਭਲੀ ਪ੍ਰਕਾਰ ਦੇਵ-ਬਾਣੀ ਹੋਈ-
ਹੇ ਦਸ਼ਰਥ ਰਾਜੇ ਤੂੰ ਕੋਈ ਦੁੱਖ ਨਾ ਮਨਾ।
ਤੇਰੇ ਘਰ ਵਿੱਚ ਵਿਸ਼ਣੂ (ਭਗਵਾਨ) ਪੁੱਤਰ (ਰੂਪ ਵਿੱਚ ਪੈਦਾ) ਹੋਣਗੇ
ਅਤੇ ਸਾਰੇ ਦੇਵਤਿਆਂ (ਜਿਸਨ) ਦੇ ਰਾਜ ਸਿੱਧ ਹੋਣਗੇ ॥੩੭॥
ਰਾਮ ਨਾਮ ਵਾਲਾ ਅਵਤਾਰ ਹੋਵੇਗਾ
ਜੋ ਸਾਰੇ ਜਗਤ ਦਾ ਉਧਾਰ ਕਰੇਗਾ।
ਉਹ ਇਕ ਛਿਣ ਵਿੱਚ ਦੁਸ਼ਟਾਂ ਦਾ ਨਾਸ ਕਰੇਗਾ।
ਇਸ ਤਰ੍ਹਾਂ ਨਾਲ ਜਗਤ ਵਿੱਚ ਆਪਣੇ ਯਸ਼ਦਾ ਪ੍ਰਕਾਸ਼ ਕਰੇਗਾ ॥੩੮॥