ਸ਼੍ਰੀ ਦਸਮ ਗ੍ਰੰਥ

ਅੰਗ - 1007


ਬਹੁਰੋ ਰਾਖਿ ਨਦੀ ਮੈ ਦਯੋ ॥

ਅਤੇ ਫਿਰ ਨਦੀ ਵਿਚ ਰਖ ਦਿੱਤਾ।

ਬਾਧਿ ਤੂੰਬਰੀ ਤਾ ਪਰ ਲੀਨੀ ॥

ਉਸ ਉਤੇ ਇਕ ਤੂੰਬੀ ਬੰਨ੍ਹ ਦਿੱਤੀ,

ਜਾ ਤੇ ਜਾਇ ਦੇਗ ਸੋ ਚੀਨੀ ॥੧੫॥

ਜਿਸ ਤੋਂ ਦੇਗ ਪਛਾਣੀ ਜਾ ਸਕੇ ॥੧੫॥

ਤਬ ਲੌ ਰਾਵ ਤਹਾ ਗਯੋ ਆਈ ॥

ਤਦ ਤਕ ਰਾਜਾ ਉਥੇ ਆ ਗਿਆ।

ਉਠਿ ਰਾਨੀ ਅਤਿ ਕਰੀ ਬਡਾਈ ॥

ਰਾਣੀ ਨੇ ਉਠ ਕੇ ਬਹੁਤ ਵਡਿਆਈ ਕੀਤੀ।

ਜੌ ਤੁਮ ਭੂਪ ਅਚੂਕ ਕਹਾਵੋ ॥

ਹੇ ਰਾਜਨ! ਜੇ ਤੁਸੀਂ ਅਚੂਕ (ਨਿਸ਼ਾਣਾ ਨਾ ਖੁੰਝਾਣ ਵਾਲੇ) ਰਾਜਾ ਅਖਵਾਉਂਦੇ ਹੋ,

ਯਾ ਤੁਮਰੀ ਕਹ ਬਿਸਿਖ ਲਗਾਵੋ ॥੧੬॥

(ਤਾਂ) ਇਸ ਤੂੰਬੀ ਨੂੰ ਬਾਣ ਮਾਰੋ ॥੧੬॥

ਤਬ ਰਾਜਾ ਤਿਹ ਤੀਰ ਲਗਾਯੋ ॥

ਤਦ ਰਾਜੇ ਨੇ ਉਥੇ ਇਕ ਤੀਰ ਮਾਰਿਆ।

ਭਦਰ ਭਵਾਨੀ ਅਤਿ ਡਰ ਪਾਯੋ ॥

ਭਦ੍ਰ ਭਵਾਨੀ ਬਹੁਤ ਡਰ ਗਿਆ।

ਮੋ ਕਹ ਆਜੁ ਰਾਵ ਯਹ ਲੈਹਿ ਹੈ ॥

ਅਜ ਮੈਨੂੰ ਇਹ ਰਾਜਾ ਵੇਖ ਲਏਗਾ।

ਜਾਨੋ ਕਹਾ ਕੋਪ ਕਰਿ ਕਹਿਹੈ ॥੧੭॥

ਪਤਾ ਨਹੀਂ ਕ੍ਰੋਧਿਤ ਹੋ ਕੇ ਕੀ ਕਹੇਗਾ ॥੧੭॥

ਦੋਹਰਾ ॥

ਦੋਹਰਾ:

ਤਬ ਰਾਜਾ ਹਰਖਤ ਭਯੋ ਤੁਮਰੀ ਤੀਰ ਲਗਾਇ ॥

ਤਦ ਰਾਜਾ ਤੂੰਬੀ ਨੂੰ ਤੀਰ ਮਾਰ ਕੇ ਬਹੁਤ ਖ਼ੁਸ਼ ਹੋਇਆ।

ਧੰਨ੍ਯ ਧੰਨ੍ਯ ਰਾਨੀ ਕਹਿਯੋ ਮੁਖ ਤੇ ਮੋਦ ਬਢਾਇ ॥੧੮॥

ਰਾਣੀ ਨੇ ਮੁਖ ਤੇ ਪ੍ਰਸੰਨਤਾ ਵਧਾ ਕੇ ਰਾਜੇ ਨੂੰ 'ਧੰਨ ਧੰਨ' ਕਿਹਾ ॥੧੮॥

ਤਬ ਰਾਜਾ ਗ੍ਰਿਹ ਕੋ ਗਯੋ ਸਕਿਯੋ ਭੇਦ ਨਹਿ ਚੀਨ ॥

ਤਦ ਰਾਜਾ ਮਹੱਲ ਨੂੰ ਚਲਾ ਗਿਆ ਅਤੇ ਭੇਦ ਨੂੰ ਨਾ ਪਾ ਸਕਿਆ।

ਇਹ ਛਲੈ ਸੋ ਛੈਲੀ ਛਲ੍ਯੋ ਰਾਨੀ ਅਧਿਕ ਪ੍ਰਬੀਨ ॥੧੯॥

ਇਸ ਤਰ੍ਹਾਂ ਨਾਲ ਪ੍ਰਬੀਨ ਰਾਣੀ ਨੇ ਰਾਜੇ ਨੂੰ ਛਲ ਨਾਲ ਛਲ ਲਿਆ ॥੧੯॥

ਪ੍ਰਥਮ ਭੋਗ ਤਾ ਸੋ ਕਰਿਯੋ ਬਹੁਰਿ ਦੇਗ ਮੈ ਡਾਰਿ ॥

ਪਹਿਲਾਂ ਉਸ ਨਾਲ ਭੋਗ ਕੀਤਾ ਅਤੇ ਫਿਰ ਦੇਗ ਵਿਚ ਪਾ ਦਿੱਤਾ।

ਪੁਨਿ ਬਚਿਤ੍ਰ ਰਥ ਕੋ ਛਰਿਯੋ ਐਸੋ ਚਰਿਤ ਸੁ ਧਾਰਿ ॥੨੦॥

ਫਿਰ ਬਚਿਤ੍ਰ ਰਥ ਨੂੰ ਅਜਿਹਾ ਚਰਿਤ੍ਰ ਬਣਾ ਕੇ ਛਲ ਲਿਆ ॥੨੦॥

ਚੌਪਈ ॥

ਚੌਪਈ:

ਪ੍ਰਥਮ ਤੀਰ ਤੁਮਰਹਿ ਲਗਵਾਯੋ ॥

ਪਹਿਲਾਂ ਤੂੰਬੀ ਨੂੰ ਤੀਰ ਮਰਵਾਇਆ।

ਬਹੁਰਿ ਭਵਾਨੀ ਭਦ੍ਰ ਡਰਾਇਯੋ ॥

ਫਿਰ ਭਦ੍ਰ ਭਵਾਨੀ ਨੂੰ ਡਰਾਇਆ।

ਬਹੁਰਿ ਦੇਗ ਤੇ ਕਾਢਿ ਮੰਗਾਯੋ ॥

ਮਗਰੋਂ (ਉਸ ਨੂੰ) ਦੇਗ ਵਿਚੋਂ ਕਢ ਕੇ ਮੰਗਵਾਇਆ।

ਪੁਨਿ ਤ੍ਰਿਯ ਤਾ ਸੌ ਕੇਲ ਕਮਾਯੋ ॥੨੧॥

ਫਿਰ ਇਸਤਰੀ ਨੇ ਉਸ ਨਾਲ ਪ੍ਰੇਮ-ਕ੍ਰੀੜਾ ਕੀਤੀ ॥੨੧॥

ਦੋਹਰਾ ॥

ਦੋਹਰਾ:

ਇਹ ਛਲ ਸੌ ਛਲਿ ਰਾਵ ਕੋ ਤਾ ਸੋ ਕੇਲ ਕਮਾਇ ॥

ਇਸ ਛਲ ਨਾਲ ਰਾਜੇ ਨੂੰ ਛਲ ਕੇ, ਭਦ੍ਰ ਭਵਾਨੀ ਨਾਲ ਰਤੀ-ਕ੍ਰੀੜਾ ਕੀਤੀ

ਬਹੁਰਿ ਭਵਾਨੀ ਭਦ੍ਰ ਕੌ ਦੀਨੋ ਧਾਮ ਪਠਾਇ ॥੨੨॥

ਅਤੇ ਫਿਰ ਉਸ ਨੂੰ ਘਰ ਪਹੁੰਚਾ ਦਿੱਤਾ ॥੨੨॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਇਕ ਸੌ ਛਤੀਸਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੧੩੬॥੨੭੧੬॥ਅਫਜੂੰ॥

ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੧੩੬ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੧੩੬॥੨੭੧੬॥ ਚਲਦਾ॥

ਦੋਹਰਾ ॥

ਦੋਹਰਾ:

ਮਛਲੀ ਬੰਦਰ ਕੋ ਰਹੇ ਦ੍ਰੁਪਦ ਦੇਵ ਬਡਭਾਗ ॥

ਮੱਛਲੀ ਬੰਦਰਗਾਹ ਵਿਚ ਦ੍ਰੁਪਦ ਦੇਵ ਨਾਂ ਦਾ ਵਡਭਾਗੀ (ਰਾਜਾ) ਰਹਿੰਦਾ ਸੀ।

ਸੂਰਬੀਰ ਜਾ ਕੇ ਸਦਾ ਰਹੈ ਚਰਨ ਸੋ ਲਾਗ ॥੧॥

ਸੂਰਬੀਰ ਉਸ ਦੇ ਸਦਾ ਚਰਨੀ ਲਗੇ ਰਹਿੰਦੇ ਸਨ ॥੧॥

ਚੌਪਈ ॥

ਚੌਪਈ:

ਤਿਨਿਕ ਜਗ੍ਯ ਕੋ ਬ੍ਯੋਤ ਬਨਾਯੋ ॥

ਉਸ ਨੇ ਇਕ ਯੱਗ ਕਰਨ ਦੀ ਵਿਉਂਤ ਬਣਾਈ।

ਸਭ ਬਿਪ੍ਰਨ ਕੌ ਧਾਮ ਬੁਲਾਯੋ ॥

ਸਾਰੇ ਬ੍ਰਾਹਮਣਾਂ ਨੂੰ ਘਰ ਬੁਲਾਇਆ।

ਖਾਨ ਪਾਨ ਤਿਨ ਕੋ ਬਹੁ ਦੀਨੋ ॥

ਉਨ੍ਹਾਂ ਨੂੰ ਖਾਣ ਪੀਣ ਲਈ ਬਹੁਤ ਕੁਝ ਦਿੱਤਾ।

ਤਿਨ ਕੇ ਮੋਹਿ ਚਿਤ ਕੋ ਲੀਨੋ ॥੨॥

ਉਨ੍ਹਾਂ ਦੇ ਮਨ ਨੂੰ ਮੋਹ ਲਿਆ ॥੨॥

ਦੋਹਰਾ ॥

ਦੋਹਰਾ:

ਤੌਨ ਅਨਲ ਕੀ ਆਂਚ ਤੇ ਨਿਕਸੀ ਸੁਤਾ ਅਪਾਰ ॥

ਉਸ (ਯੱਗ ਦੀ) ਅਗਨੀ ਵਿਚੋਂ ਇਕ ਸੁੰਦਰ ਕੰਨਿਆ ਨਿਕਲੀ।

ਨਾਮ ਦ੍ਰੋਪਤੀ ਤਵਨ ਕੋ ਬਿਪ੍ਰਨ ਧਰਿਯੋ ਬਿਚਾਰ ॥੩॥

ਬ੍ਰਾਹਮਣਾਂ ਨੇ ਵਿਚਾਰ ਪੂਰਵਕ ਉਸ ਦਾ ਨਾਂ ਦ੍ਰੋਪਤੀ ਰਖ ਦਿੱਤਾ ॥੩॥

ਤਾ ਪਾਛੇ ਬਿਧਨੈ ਦਯੋ ਧ੍ਰਿਸਟਦੁਮਨ ਸੁਤ ਏਕ ॥

ਉਸ ਤੋਂ ਬਾਦ ਵਿਧਾਤਾ ਨੇ ਧ੍ਰਿਸ਼ਟਦੁਮਨ ਨਾਂ ਦਾ ਇਕ ਪੁੱਤਰ ਦਿੱਤਾ

ਦ੍ਰੋਣਚਾਰਜ ਕੇ ਛੈ ਨਿਮਿਤ ਜੀਤਨ ਜੁਧ ਅਨੇਕ ॥੪॥

ਦ੍ਰੋਣਾਚਾਰਯ ਨੂੰ ਮਾਰਨ ਅਤੇ ਅਨੇਕ ਯੁੱਧ ਜਿਤਣ ਲਈ ॥੪॥

ਚੌਪਈ ॥

ਚੌਪਈ:

ਜੋਬਨ ਜਬੈ ਦ੍ਰੋਪਤੀ ਭਯੋ ॥

ਜਦ ਦ੍ਰੋਪਤੀ ਜਵਾਨ ਹੋ ਗਈ।

ਨਿਜ ਜਿਯ ਮੈ ਅਸ ਠਾਟ ਠਟਯੋ ॥

ਉਸ ਨੇ ਆਪਣੇ ਮਨ ਵਿਚ ਇਹ ਵਿਉਂਤ ਸੋਚੀ।

ਐਸੋ ਕਛੂ ਸੁਯੰਬਰ ਕਰੌ ॥

ਅਜਿਹਾ ਕੋਈ ਸੁਅੰਬਰ ਕਰਾਂ

ਜਾ ਤੇ ਸੂਰਬੀਰ ਪਤਿ ਬਰੌ ॥੫॥

ਜਿਸ ਕਰ ਕੇ ਸੂਰਬੀਰ ਪਤੀ ਪ੍ਰਾਪਤ ਕਰਾਂ ॥੫॥

ਅੜਿਲ ॥

ਅੜਿਲ:

ਏਕ ਮਛ ਕੋ ਊਪਰ ਬਧ੍ਯੋ ਬਨਾਇ ਕੈ ॥

ਇਕ ਮੱਛ ਨੂੰ ਉਪਰ ਵਲ ਚੰਗੀ ਤਰ੍ਹਾਂ ਬੰਨ੍ਹ ਦਿੱਤਾ।

ਤੇਲ ਡਾਰਿ ਤਰ ਦਿਯੋ ਕਰਾਹ ਚੜਾਇ ਕੈ ॥

ਹੇਠਾਂ ਤੇਲ ਪਾ ਕੇ ਕੜਾਹ ਚੜ੍ਹਾ ਦਿੱਤਾ।


Flag Counter