ਸ਼੍ਰੀ ਦਸਮ ਗ੍ਰੰਥ

ਅੰਗ - 576


ਹਮਕੇ ॥

ਬੋਲ ਬੁਲਾਰਾ ਹੁੰਦਾ ਹੈ (ਜਾਂ ਘਬਰਾਹਟ ਹੁੰਦੀ ਹੈ)

ਝੜਕੇ ॥

(ਹਥਿਆਰ) ਵਜਦੇ ਹਨ

ਛਟਕੇ ॥੨੪੭॥

ਅਤੇ (ਬਾਣ) ਛੁਟਦੇ ਹਨ ॥੨੪੭॥

ਸਗਾਜੈ ॥

(ਸੂਰਮੇ ਜ਼ੋਰ ਨਾਲ) ਗਜਦੇ ਹਨ,

ਸਸਾਜੈ ॥

(ਸ਼ਸਤ੍ਰਾਂ ਨਾਲ) ਸਜਦੇ ਹਨ,

ਨ ਭਾਜੈ ॥

ਭਜਦੇ ਨਹੀਂ ਹਨ,

ਬਿਰਾਜੈ ॥੨੪੮॥

(ਸਾਹਮਣੇ) ਡਟੇ ਰਹਿੰਦੇ ਹਨ ॥੨੪੮॥

ਨਿਖੰਗੀ ॥

(ਉਹ ਸੂਰਮੇ) ਭੱਥਿਆ ਵਾਲੇ,

ਖਤੰਗੀ ॥

ਬਾਣਾਂ ਵਾਲੇ,

ਸੁਰੰਗੀ ॥

ਸੁੰਦਰ ਰੰਗਾਂ ਦੇ ਬਸਤ੍ਰਾਂ ਵਾਲੇ

ਭਿੜੰਗੀ ॥੨੪੯॥

ਅਤੇ ਭਿੜਨ ਦੇ ਚਾਹਵਾਨ ਹਨ ॥੨੪੯॥

ਤਮਕੈ ॥

ਕ੍ਰੋਧ ਕਰਦੇ ਹਨ,

ਪਲਕੈ ॥

ਉਛਲਦੇ ਹਨ,

ਹਸਕੈ ॥

ਹਸਦੇ ਹਨ,

ਪ੍ਰਧਕੈ ॥੨੫੦॥

(ਪਿਛਾਂਹ ਨੂੰ) ਧਕਦੇ ਹਨ ॥੨੫੦॥

ਸੁ ਬੀਰੰ ॥

ਸ੍ਰੇਸ਼ਠ ਸੂਰਮੇ ਹਨ,

ਸੁ ਧੀਰੰ ॥

ਵੱਡੇ ਧੀਰਜ ਵਾਲੇ ਹਨ,

ਪ੍ਰਹੀਰੰ ॥

ਤਿਖੇ ਤੀਰ

ਤਤੀਰੰ ॥੨੫੧॥

ਛਡਦੇ ('ਪ੍ਰਹੀਰੰ') ਹਨ ॥੨੫੧॥

ਪਲਟੈ ॥

(ਵੈਰੀ ਨੂੰ) ਪਲਟ ਸੁਟਦੇ ਹਨ,

ਬਿਲਟੈ ॥

(ਆਪ ਵੀ) ਪਛਾੜ ਖਾਂਦੇ ਹਨ।

ਨ ਛੁਟੈ ॥

(ਜੋ ਤੀਰ ਸ਼ਰੀਰ ਵਿਚੋਂ) ਦੂਜੇ ਪਾਸੇ ਨਹੀਂ ਨਿਕਲ ਜਾਂਦੇ,

ਉਪਟੈ ॥੨੫੨॥

(ਉਨ੍ਹਾਂ ਨੂੰ) ਪੁਟ ਰਹੇ ਹਨ ॥੨੫੨॥

ਬਬਕੈ ॥

ਬੜਕਾਂ ਮਾਰਦੇ ਹਨ,

ਨ ਥਕੈ ॥

ਥਕਦੇ ਨਹੀਂ ਹਨ,

ਧਸਕੈ ॥

(ਵੈਰੀ ਦਲ ਵਿਚ) ਧਸ ਜਾਂਦੇ ਹਨ

ਝਝਕੈ ॥੨੫੩॥

ਅਤੇ (ਵੈਰੀ ਨੂੰ) ਝੰਝੋੜ ਦਿੰਦੇ ਹਨ ॥੨੫੩॥

ਸਖਗੰ ॥

ਸੁੰਦਰ ਖੜਗਾਂ (ਤਲਵਾਰਾਂ) ਵਾਲੇ ਹਨ,

ਅਦਗੰ ॥

ਦਾਗ਼ੇ ਨਹੀਂ ਜਾ ਸਕਣ ਵਾਲੇ ਹਨ,

ਅਜਗੰ ॥

ਅਲੌਕਿਕ (ਸਰੂਪ) ਵਾਲੇ ਹਨ

ਅਭਗੰ ॥੨੫੪॥

ਅਤੇ (ਯੁੱਧ ਤੋਂ) ਭਜਣ ਵਾਲੇ ਨਹੀਂ ਹਨ ॥੨੫੪॥

ਝਮਕੈ ॥

(ਸ਼ਸਤ੍ਰਾਂ ਨੂੰ) ਚਮਕਾਉਂਦੇ ਹਨ,

ਖਿਮਕੈ ॥

(ਬਿਜਲੀ ਵਾਂਗ) ਲਿਸ਼ਕਾਉਂਦੇ ਹਨ,

ਬਬਕੈ ॥

ਲਲਕਾਰਦੇ ਹਨ

ਉਥਕੈ ॥੨੫੫॥

ਅਤੇ ਉਛਲ ਕੇ (ਮਾਰ) ਦਿੰਦੇ ਹਨ ॥੨੫੫॥

ਭਗਉਤੀ ਛੰਦ ॥

ਭਗਉਤੀ ਛੰਦ:

ਕਿ ਜੁਟੈਤ ਬੀਰੰ ॥

ਕਿਤੇ ਸੂਰਮੇ (ਯੁੱਧ ਵਿਚ) ਜੁਟੇ ਹੋਏ ਹਨ,

ਕਿ ਛੁਟੈਤ ਤੀਰੰ ॥

ਤੀਰਾਂ ਨੂੰ ਛਡਦੇ ਹਨ,

ਕਿ ਫੁਟੈਤ ਅੰਗੰ ॥

ਸ਼ਰੀਰਾਂ ਨੂੰ ਫੋੜਦੇ ਹਨ,

ਕਿ ਜੁਟੈਤ ਜੰਗੰ ॥੨੫੬॥

ਜੰਗ ਵਿਚ ਜੁਟੇ ਹੋਏ ਹਨ ॥੨੫੬॥

ਕਿ ਮਚੈਤ ਸੂਰੰ ॥

ਕਿਤੇ ਸੂਰਮੇ (ਕ੍ਰੋਧ ਨਾਲ) ਮਚੇ ਹੋਏ ਹਨ,

ਕਿ ਘੁਮੈਤ ਹੂਰੰ ॥

ਹੂਰਾਂ (ਆਕਾਸ਼ ਵਿਚ) ਘੁੰਮ ਰਹੀਆਂ ਹਨ,

ਕਿ ਬਜੈਤ ਖਗੰ ॥

ਤਲਵਾਰਾਂ ਵਜਦੀਆਂ ਹਨ

ਕਿ ਉਠੈਤ ਅਗੰ ॥੨੫੭॥

(ਅਤੇ ਉਨ੍ਹਾਂ ਵਿਚ) ਅੱਗ (ਦੀਆਂ ਚਿਣਗਾਂ) ਨਿਕਲਦੀਆਂ ਹਨ ॥੨੫੭॥

ਕਿ ਫੁਟੇਤਿ ਅੰਗੰ ॥

ਕਿਤੇ ਅੰਗ ਫੁਟ ਰਹੇ ਹਨ,

ਕਿ ਰੁਝੇਤਿ ਜੰਗੰ ॥

(ਸੂਰਮੇ) ਜੰਗ ਵਿਚ ਰੁਝੇ ਹੋਏ ਹਨ,

ਕਿ ਨਚੇਤਿ ਤਾਜੀ ॥

ਘੋੜੇ ਨਚ ਰਹੇ ਹਨ,

ਕਿ ਗਜੇਤਿ ਗਾਜੀ ॥੨੫੮॥

ਲੜਾਕੇ ਸੂਰਮੇ ਗਜ ਰਹੇ ਹਨ ॥੨੫੮॥


Flag Counter