ਸ਼੍ਰੀ ਦਸਮ ਗ੍ਰੰਥ

ਅੰਗ - 351


ਗਾਵਤ ਏਕ ਬਜਾਵਤ ਤਾਲ ਕਹੈ ਇਕ ਨਾਚਹੁ ਆਇ ਅਰੀ ॥

(ਕਈ) ਇਕ ਗਾਉਂਦੀਆਂ ਹਨ, ਇਕ ਤਾੜੀਆਂ ਵਜਾਉਂਦੀਆਂ ਹਨ, ਇਕ (ਦੂਜੀਆਂ ਨੂੰ) ਕਹਿੰਦੀਆਂ ਹਨ, ਅੜੀਓ! ਆ ਕੇ ਨਚੋ।

ਕਬਿ ਸ੍ਯਾਮ ਕਹੈ ਤਿਹ ਠਉਰ ਬਿਖੈ ਜਿਹ ਠਉਰ ਬਿਖੈ ਹਰਿ ਰਾਸ ਕਰੀ ॥੫੭੦॥

ਕਵੀ ਸ਼ਿਆਮ ਕਹਿੰਦੇ ਹਨ, ਉਸ ਸਥਾਨ ਤੇ (ਅਜਿਹਾ ਕੁਝ ਹੋ ਰਿਹਾ ਹੈ) ਜਿਸ ਸਥਾਨ ਉਤੇ ਸ੍ਰੀ ਕ੍ਰਿਸ਼ਨ ਨੇ ਰਾਸ ਮਚਾਈ ਹੈ ॥੫੭੦॥

ਜਦੁਰਾਇ ਕੋ ਆਇਸੁ ਪਾਇ ਤ੍ਰੀਯਾ ਸਭ ਖੇਲਤ ਰਾਸ ਬਿਖੈ ਬਿਧਿ ਆਛੀ ॥

ਸ੍ਰੀ ਕ੍ਰਿਸ਼ਨ ਦੀ ਆਗਿਆ ਪ੍ਰਾਪਤ ਕਰ ਕੇ ਸਾਰੀਆਂ ਗੋਪੀਆਂ ਰਾਸ ਵਿਚ ਚੰਗੀ ਤਰ੍ਹਾਂ ਨਾਲ ਖੇਡਦੀਆਂ ਹਨ।

ਇੰਦ੍ਰ ਸਭਾ ਜਿਹ ਸਿੰਧੁ ਸੁਤਾ ਜਿਮ ਖੇਲਨ ਕੇ ਹਿਤ ਕਾਛਨ ਕਾਛੀ ॥

ਜਿਵੇਂ ਇੰਦਰ ਦੀ ਸਭਾ ਵਿਚ 'ਰੰਭਾ' ('ਸਿੰਧ ਸੁਤਾ') ਖੇਡਣ ਲਈ ਸਾਂਗ ਧਾਰਦੀ ਹੈ।

ਕੈ ਇਹ ਕਿੰਨਰ ਕੀ ਦੁਹਿਤਾ ਕਿਧੌ ਨਾਗਨ ਕੀ ਕਿਧੌ ਹੈ ਇਹ ਤਾਛੀ ॥

ਜਾਂ ਇਹ ਕਿੰਨਰਾਂ ਦੀ ਲੜਕੀ ਹੈ ਜਾਂ ਨਾਗਾਂ ਦੀ (ਪੁੱਤਰੀ) ਹੈ ਜਾਂ ਇਹ ਤੱਛਕ (ਨਾਗ) ਦੀ ਲੜਕੀ ਹੈ।

ਰਾਸ ਬਿਖੈ ਇਮ ਨਾਚਤ ਹੈ ਜਿਮ ਕੇਲ ਕਰੈ ਜਲ ਭੀਤਰ ਮਾਛੀ ॥੫੭੧॥

(ਉਹ) ਰਾਸ ਵਿਚ ਇਸ ਤਰ੍ਹਾਂ ਨਚਦੀਆਂ ਹਨ ਜਿਵੇਂ ਜਲ ਵਿਚ ਮਛਲੀਆਂ ਕੇਲ ਕਰਦੀਆਂ ਹਨ ॥੫੭੧॥

ਜਿਹ ਕੇ ਮੁਖਿ ਦੇਖਿ ਛਟਾ ਸੁਭ ਸੁੰਦਰ ਮਧਿਮ ਲਾਗਤ ਜੋਤਿ ਸਸੀ ਹੈ ॥

ਜਿਨ੍ਹਾਂ ਦੇ ਮੁਖ ਦੀ ਸੁੰਦਰ ਚਮਕ ਨੂੰ ਵੇਖ ਕੇ ਚੰਦ੍ਰਮਾ ਦੀ ਜੋਤਿ ਮਧਮ ਲਗਦੀ ਹੈ।

ਭਉਰਨ ਭਾਇ ਸੋ ਛਾਜਤ ਹੈ ਮਦਨੈ ਮਨੋ ਤਾਨ ਕਮਾਨ ਕਸੀ ਹੈ ॥

ਭੌਆਂ ਦੇ ਹਾਵਾਂ ਭਾਵਾਂ ਨਾਲ ਇੰਜ ਸ਼ੋਭਾ ਪਾ ਰਹੀਆਂ ਹਨ ਮਾਨੋ ਕਾਮਦੇਵ ਨੇ ਕਸ ਕੇ ਕਮਾਨ ਤਾਣ ਲਈ ਹੋਵੇ।

ਤਾਹੀ ਕੇ ਆਨਨ ਸੁੰਦਰ ਤੇ ਸੁਰ ਰਾਗਹ ਕੀ ਸਭ ਭਾਤਿ ਬਸੀ ਹੈ ॥

ਉਸ ਦੇ ਹੀ ਸੁੰਦਰ ਮੁਖ ਉਤੇ ਸਾਰਿਆਂ ਤਰ੍ਹਾਂ ਦੇ ਰਾਗਾਂ ਦੀ ਸੁਰ ਵਸ ਰਹੀ ਹੈ।

ਜਿਉ ਮਧੁ ਬੀਚ ਫਸੈ ਮਖੀਆ ਮਤਿ ਲੋਗਨ ਕੀ ਇਹ ਭਾਤਿ ਫਸੀ ਹੈ ॥੫੭੨॥

ਜਿਵੇਂ ਸ਼ਹਿਦ (ਦੇ ਛਤੇ) ਵਿਚ ਮੱਖੀਆਂ ਫਸੀਆਂ ਹੁੰਦੀਆਂ ਹਨ, ਉਸੇ ਤਰ੍ਹਾਂ ਲੋਕਾਂ ਦੀ ਮਤ (ਇਸ ਦੇ ਰੂਪ ਵਿਚ) ਫਸੀ ਹੋਈ ਹੈ ॥੫੭੨॥

ਫਿਰਿ ਸੁੰਦਰ ਆਨਨ ਤੇ ਹਰਿ ਜੂ ਬਿਧਿ ਸੁੰਦਰ ਸੋ ਇਕ ਤਾਨ ਬਸਾਯੋ ॥

ਫਿਰ ਸ੍ਰੀ ਕ੍ਰਿਸ਼ਨ ਨੇ ਆਪਣੇ ਮੁਖ ਤੋਂ ਬੜੀ ਸੁੰਦਰ ਵਿਧੀ ਨਾਲ (ਰਾਗ ਦੀ) ਇਕ ਤਾਨ ਸ਼ੁਰੂ ਕੀਤੀ।

ਸੋਰਠਿ ਸਾਰੰਗ ਸੁਧ ਮਲਾਰ ਬਿਲਾਵਲ ਕੀ ਸੁਰ ਭੀਤਰ ਗਾਯੋ ॥

ਸੋਰਠ, ਸਾਰੰਗ, ਸ਼ੁੱਧ ਮਲ੍ਹਾਰ, ਬਿਲਾਵਲ ਦੀ ਸੁਰ (ਉਸ ਸੁਰ) ਵਿਚ (ਮਿਲਾ ਕੇ) ਗਾਈ ਹੈ।

ਸੋ ਅਪਨੇ ਸੁਨ ਸ੍ਰਉਨਨ ਮੈ ਬ੍ਰਿਜ ਗਵਾਰਨੀਯਾ ਅਤਿ ਹੀ ਸੁਖੁ ਪਾਯੋ ॥

ਉਸ (ਸੁਰ) ਨੂੰ ਆਪਣੇ ਕੰਨਾਂ ਨਾਲ ਸੁਣ ਕੇ ਬ੍ਰਜ ਦੀਆਂ ਗੋਪੀਆਂ ਨੇ ਬਹੁਤ ਹੀ ਸੁਖ ਪਾਇਆ ਹੈ।

ਮੋਹਿ ਰਹੇ ਬਨ ਕੇ ਖਗ ਅਉ ਮ੍ਰਿਗ ਰੀਝ ਰਹੈ ਜਿਨ ਹੂੰ ਸੁਨਿ ਪਾਯੋ ॥੫੭੩॥

ਬਨ ਦੇ ਪੰਛੀ ਅਤੇ ਹਿਰਨ ਮੋਹਿਤ ਹੋ ਗਏ (ਅਤੇ ਹੋਰ ਵੀ) ਜਿਨ੍ਹਾਂ ਨੇ ਇਸ (ਸੁਰ) ਨੂੰ ਸੁਣ ਲਿਆ ਹੈ ॥੫੭੩॥

ਤਹ ਗਾਵਤ ਗੀਤ ਭਲੈ ਹਰਿ ਜੂ ਕਬਿ ਸ੍ਯਾਮ ਕਹੈ ਕਰਿ ਭਾਵ ਛਬੈ ॥

ਕਵੀ ਸ਼ਿਆਮ ਕਹਿੰਦੇ ਹਨ, ਉਥੇ ਸ੍ਰੀ ਕ੍ਰਿਸ਼ਨ ਸੁੰਦਰ ਹਾਵ-ਭਾਵ ਕਰ ਕੇ ਚੰਗੇ ਚੰਗੇ ਗੀਤ ਗਾਉਂਦੇ ਹਨ।

ਮੁਰਲੀ ਜੁਤ ਗ੍ਵਰਾਨਿ ਭੀਤਰ ਰਾਜਤ ਜ੍ਯੋ ਮ੍ਰਿਗਨੀ ਮ੍ਰਿਗ ਬੀਚ ਫਬੈ ॥

(ਸ੍ਰੀ ਕ੍ਰਿਸ਼ਨ) ਮੁਰਲੀ ਸਹਿਤ ਉਨ੍ਹਾਂ ਗੋਪੀਆਂ ਵਿਚ ਬੈਠੇ ਹੋਏ ਹਨ ਜਿਵੇਂ ਹਿਰਨੀਆਂ ਵਿਚ ਹਿਰਨ ਸ਼ੋਭਦਾ ਹੈ।

ਜਿਹ ਕੋ ਸਭ ਲੋਗਨ ਮੈ ਜਸੁ ਗਾਵਤ ਛੂਟਤ ਹੈ ਤਿਨ ਤੇ ਨ ਕਬੈ ॥

ਜਿਸ ਦਾ ਯਸ਼ ਸਾਰਿਆਂ ਲੋਕਾਂ ਵਿਚ ਗਾਇਆ ਜਾਂਦਾ ਹੈ, (ਉਹ) ਉਨ੍ਹਾਂ (ਗੋਪੀਆਂ) ਤੋਂ ਕਦੇ ਵੀ ਛੁਟ ਨਹੀਂ ਸਕਦਾ।

ਤਿਨਿ ਖੇਲਨ ਕੋ ਮਨ ਗੋਪਿਨ ਕੋ ਛਿਨ ਬੀਚ ਲੀਯੋ ਫੁਨਿ ਚੋਰ ਸਬੈ ॥੫੭੪॥

ਉਸ ਨੇ ਖੇਡਣ ਲਈ, ਛਿਣ ਭਰ ਵਿਚ ਸਾਰੀਆਂ ਗੋਪੀਆਂ ਦਾ ਮਨ ਚੁਰਾ ਲਿਆ ਹੈ ॥੫੭੪॥

ਕਬਿ ਸ੍ਯਾਮ ਕਹੈ ਉਪਮਾ ਤਿਹ ਕੀ ਜਿਨ ਜੋਬਨ ਰੂਪ ਅਨੂਪ ਗਹਿਯੋ ਹੈ ॥

ਕਵੀ ਸ਼ਿਆਮ ਉਸ ਦੀ ਉਪਮਾ ਕਹਿੰਦੇ ਹਨ, ਜਿਸ ਨੇ ਜੋਬਨ ਅਤੇ ਰੂਪ ਅਨੂਪਮ ਕੀਤਾ ਹੋਇਆ ਹੈ।

ਜਾ ਮੁਖ ਦੇਖਿ ਅਨੰਦ ਬਢਿਯੋ ਜਿਹ ਕੋ ਸੁਨਿ ਸ੍ਰਉਨਨ ਸੋਕ ਦਹਿਯੋ ਹੈ ॥

ਜਿਸ ਦਾ ਮੁਖ ਵੇਖ ਕੇ (ਮਨ ਵਿਚ) ਆਨੰਦ ਵਧ ਜਾਂਦਾ ਹੈ ਅਤੇ ਜਿਸ ਦੇ (ਬੋਲਾਂ ਨੂੰ) ਕੰਨਾਂ ਨਾਲ ਸੁਣ ਕੇ (ਮਨ ਦੇ) ਦੁਖ ਨਸ਼ਟ ਹੋ ਜਾਂਦੇ ਹਨ।

ਆਨੰਦ ਕੈ ਬ੍ਰਿਖਭਾਨੁ ਸੁਤਾ ਹਰਿ ਕੇ ਸੰਗ ਜ੍ਵਾਬ ਸੁ ਐਸ ਕਹਿਯੋ ਹੈ ॥

ਆਨੰਦਿਤ ਹੋ ਕੇ ਰਾਧਾ ਨੇ ਸ੍ਰੀ ਕ੍ਰਿਸ਼ਨ ਨਾਲ ਇਸ ਤਰ੍ਹਾਂ ਸੁਆਲ ਜਵਾਬ ਕੀਤੇ ਹਨ।

ਤਾ ਕੇ ਸੁਨੇ ਤ੍ਰੀਯਾ ਮੋਹਿ ਰਹੀ ਸੁਨਿ ਕੈ ਜਿਹ ਕੋ ਹਰਿ ਰੀਝ ਰਹਿਯੋ ਹੈ ॥੫੭੫॥

ਉਸ ਦੇ (ਬੋਲਾਂ ਨੂੰ) ਸੁਣ ਕੇ ਰਾਧਾ ('ਤ੍ਰੀਯਾ') ਮੋਹਿਤ ਹੋ ਰਹੀ ਹੈ ਅਤੇ ਜਿਸ ਦੀਆਂ (ਗੱਲਾਂ ਨੂੰ) ਸੁਣ ਕੇ ਸ੍ਰੀ ਕ੍ਰਿਸ਼ਨ ਪ੍ਰਸੰਨ ਹੋ ਰਹੇ ਹਨ ॥੫੭੫॥

ਗ੍ਵਾਰਨੀਯਾ ਮਿਲ ਕੈ ਸੰਗਿ ਕਾਨ੍ਰਹ ਕੈ ਖੇਲਤ ਹੈ ਕਬਿ ਸ੍ਯਾਮ ਸਬੈ ॥

ਕਵੀ ਸ਼ਿਆਮ (ਕਹਿੰਦੇ ਹਨ) ਸਾਰੀਆਂ ਗੋਪੀਆਂ ਮਿਲ ਕੇ ਕ੍ਰਿਸ਼ਨ ਨਾਲ ਖੇਡਦੀਆਂ ਹਨ।

ਨ ਰਹੀ ਤਿਨ ਕੋ ਸੁਧਿ ਅੰਗਨ ਕੀ ਨਹਿ ਚੀਰਨ ਕੀ ਤਿਨ ਕੋ ਸੁ ਤਬੈ ॥

ਉਨ੍ਹਾਂ ਨੂੰ ਉਸ ਸਮੇਂ ਨਾ ਤਾਂ ਸ਼ਰੀਰਾਂ ਦੀ ਅਤੇ ਨਾ ਹੀ ਬਸਤ੍ਰਾਂ ਦੀ ਹੋਸ਼ ਰਹੀ ਹੈ।


Flag Counter