ਸ਼੍ਰੀ ਦਸਮ ਗ੍ਰੰਥ

ਅੰਗ - 1048


ਜੋ ਸਖੀ ਕਾਜ ਕਰੈ ਹਮਰੋ ਤਿਹ ਭੂਖਨ ਕੀ ਕਛੁ ਭੂਖ ਨ ਹ੍ਵੈ ਹੈ ॥

ਹੇ ਸਖੀ! ਜੇ ਤੂੰ ਮੇਰਾ ਕੰਮ ਕਰ ਦੇਵੇਂ ਤਾਂ ਤੈਨੂੰ ਗਹਿਣਿਆਂ ਦੀ ਭੁਖ ਨਹੀਂ ਰਹੇਗੀ।

ਬਸਤ੍ਰ ਅਪਾਰ ਭਰੇ ਘਰ ਬਾਰ ਸੁ ਏਕਹਿ ਬਾਰ ਹਜਾਰਨ ਲੈ ਹੈ ॥

ਘਰ ਵਿਚ ਅਪਾਰ ਬਸਤ੍ਰ ਭਰੇ ਹੋਏ ਹਨ, (ਭਾਵੇਂ) ਇਕੋ ਵਾਰ ਹਜ਼ਾਰਾਂ ਲੈ ਲਈਂ।

ਮੋਰੀ ਦਸਾ ਅਵਲੋਕਿ ਕੈ ਸੁੰਦਰਿ ਜਾਨਤ ਹੀ ਹਿਯੋ ਮੈ ਪਛੁਤੈ ਹੈ ॥

ਹੇ ਸੁੰਦਰੀ! ਮੇਰੀ ਹਾਲਤ ਵੇਖ ਕੇ ਉਹ ਹਿਰਦੇ ਵਿਚ ਪਛਤਾਵੇਗਾ।

ਕੀਜੈ ਉਪਾਇ ਦੀਜੈ ਬਿਖੁ ਆਇ ਕਿ ਮੀਤ ਮਿਲਾਇ ਕਿ ਮੋਹੂ ਨ ਪੈ ਹੈ ॥੬॥

ਕੋਈ ਉਪਾ ਕਰ ਕੇ ਮੈਨੂੰ ਮਿਤਰ ਮਿਲਾ ਦੇ, ਜਾਂ ਆ ਕੇ ਵਿਸ਼ ਦੇ ਦੇ, (ਪ੍ਰੀਤਮ ਤੋਂ ਬਿਨਾ ਮੈਨੂੰ) ਨਹੀਂ ਪਾ ਸਕੇਂਗੀ (ਅਰਥਾਤ ਮਰ ਜਾਵਾਂਗੀ) ॥੬॥

ਐਸੇ ਉਦੈ ਪੁਰੀ ਕੇ ਮੁਖ ਤੇ ਬਚ ਜੋਬਨ ਕੁਅਰਿ ਜਬੈ ਸੁਨਿ ਪਾਯੋ ॥

ਇਸ ਤਰ੍ਹਾਂ ਦੇ ਬਚਨ ਉਦੈ ਪੁਰੀ ਬੇਗਮ ਦੇ ਮੂੰਹ ਤੋਂ ਜਦੋਂ ਜੋਬਨ ਕੁਅਰਿ ਨੇ ਸੁਣੇ

ਤਾਹਿ ਪਛਾਨ ਭਲੀ ਬਿਧਿ ਸੌ ਮਨ ਬੀਚ ਬਿਚਾਰ ਇਹੈ ਠਹਰਾਯੋ ॥

ਤਾਂ ਸਾਰੀ ਸਥਿਤੀ ਨੂੰ ਚੰਗੀ ਤਰ੍ਹਾਂ ਸਮਝ ਕੇ ਮਨ ਵਿਚ ਇਹ ਵਿਚਾਰ ਕੀਤਾ।

ਦੇਗ ਮੈ ਡਾਰਿ ਚਲੀ ਤਿਤ ਕੋ ਬਗਵਾਨਨ ਭਾਖਿ ਪਕ੍ਵਾਨ ਲਖਾਯੋ ॥

ਉਸ ਨੂੰ ਦੇਗ ਵਿਚ ਪਾ ਕੇ ਉਸ ਪਾਸੇ ਵਲ ਚਲ ਪਈ ਅਤੇ ਮਾਲੀਆਂ ਨੂੰ (ਉਸ ਵਿਚ) ਪਕਵਾਨ ਪਿਆ ਹੋਇਆ ਦਸਿਆ।

ਸਾਇਤ ਏਕ ਬਿਹਾਨੀ ਨ ਬਾਗ ਮੈ ਆਨਿ ਪਿਆਰੀ ਕੌ ਮੀਤ ਮਿਲਾਯੋ ॥੭॥

ਇਕ ਘੜੀ ('ਸਾਇਤ') ਵੀ ਨਾ ਬੀਤੀ ਕਿ ਪਿਆਰੀ ਨੂੰ ਬਾਗ਼ ਵਿਚ ਯਾਰ ਮਿਲਾ ਦਿੱਤਾ ॥੭॥

ਦੋਹਰਾ ॥

ਦੋਹਰਾ:

ਉਦੈ ਪੁਰੀ ਪਿਯ ਪਾਇ ਤਿਹ ਚਰਨ ਰਹੀ ਲਪਟਾਇ ॥

ਉਦੈ ਪੁਰੀ ਬੇਗਮ ਪ੍ਰੀਤਮ ਨੂੰ ਪ੍ਰਾਪਤ ਕਰ ਕੇ ਉਸ ਦੇ ਚਰਨਾਂ ਨਾਲ ਲਿਪਟ ਗਈ।

ਤਾ ਕੋ ਜੋ ਦਾਰਿਦ ਹੁਤੇ ਛਿਨ ਮੈ ਦਯੋ ਮਿਟਾਇ ॥੮॥

ਉਸ (ਸਹੇਲੀ) ਦਾ ਜੋ ਦਰਿਦ੍ਰ (ਗ਼ਰੀਬੀ) ਸੀ, ਛਿਣ ਭਰ ਵਿਚ ਮਿਟਾ ਦਿੱਤਾ ॥੮॥

ਅੜਿਲ ॥

ਅੜਿਲ:

ਗਹਿ ਗਹਿ ਤਾ ਕੋ ਬਾਲ ਗਰੇ ਚਿਮਟਤ ਭਈ ॥

ਉਸ (ਯਾਰ) ਨੂੰ ਇਸਤਰੀ ਫੜ ਫੜ ਕੇ ਗਲੇ ਨਾਲ ਲਗਾਉਣ ਲਗੀ

ਲਪਟਿ ਲਪਟਿ ਤਾ ਕੇ ਆਸਨ ਕੇ ਤਰ ਗਈ ॥

ਅਤੇ ਲਿਪਟ ਲਿਪਟ ਕੇ ਉਸ ਦੇ ਆਸਣ ਦੇ ਹੇਠਾਂ ਹੋ ਗਈ।

ਚੌਰਾਸੀ ਆਸਨ ਸਭ ਲਿਯੇ ਬਨਾਇ ਕੈ ॥

ਚੌਰਾਸੀ ਆਸਣਾਂ ਨੂੰ ਚੰਗੀ ਤਰ੍ਹਾਂ ਕਰ ਕੇ

ਹੋ ਆਠ ਜਾਮ ਰਤਿ ਕਰੀ ਹਰਖ ਉਪਜਾਇ ਕੈ ॥੯॥

ਅੱਠ ਪਹਿਰ ਤਕ ਪ੍ਰਸੰਨਤਾ ਪੂਰਵਕ ਰਤੀ-ਕ੍ਰੀੜਾ ਕੀਤੀ ॥੯॥

ਦੋਹਰਾ ॥

ਦੋਹਰਾ:

ਤਰੁਨ ਪੁਰਖ ਤਰੁਨੈ ਤ੍ਰਿਯਾ ਤ੍ਰਿਤਿਯ ਚੰਦ੍ਰ ਕੀ ਜੌਨਿ ॥

ਨੌਜਵਾਨ ਇਸਤਰੀ ਅਤੇ ਨੌਜਵਾਨ ਮਰਦ ਅਤੇ ਤੀਜੀ ਚੰਦ੍ਰਮਾ ਦੀ ਚਾਂਦਨੀ ('ਜੌਨਿ') ਵਿਚ

ਲਪਟਿ ਲਪਟਿ ਕਰਿ ਰਤਿ ਕਰੈ ਤਿਨ ਤੇ ਹਾਰੈ ਕੌਨ ॥੧੦॥

ਲਿਪਟ ਲਿਪਟ ਕੇ ਰਤੀ ਕਰਦੇ, ਉਨ੍ਹਾਂ ਵਿਚੋਂ ਭਲਾ ਕੌਣ ਹਾਰੇ ॥੧੦॥

ਅੜਿਲ ॥

ਅੜਿਲ:

ਕੋਕਸਾਰ ਕੇ ਮੁਖ ਤੇ ਮਤਨ ਉਚਾਰਹੀ ॥

(ਉਹ) ਕੋਕ ਸ਼ਾਸਤ੍ਰ ਦੇ ਮਤਾਂ ਨੂੰ ਮੂੰਹੋਂ ਉਚਾਰ ਕੇ,

ਭਾਤਿ ਭਾਤਿ ਉਪਬਨ ਕੀ ਪ੍ਰਭਾ ਨਿਹਾਰਹੀ ॥

ਭਾਂਤ ਭਾਂਤ ਦੀ ਬਾਗ਼ ਦੀ ਪ੍ਰਭਾ ਨੂੰ ਵੇਖਦੇ ਸਨ।

ਚੌਰਾਸੀ ਆਸਨ ਸਭ ਕਰੇ ਬਨਾਇ ਕਰਿ ॥

(ਉਨ੍ਹਾਂ ਨੇ) ਚੰਗੀ ਤਰ੍ਹਾਂ ਚੌਰਾਸੀ ਆਸਣ ਕੀਤੇ।

ਹੋ ਭਾਤਿ ਭਾਤਿ ਰਤਿ ਕਰੀ ਗਰੇ ਲਪਟਾਇ ਕਰਿ ॥੧੧॥

ਗਲੇ ਨਾਲ ਲਿਪਟ ਲਿਪਟ ਕੇ ਕਈ ਪ੍ਰਕਾਰ ਦੀ ਰਤੀ-ਕ੍ਰੀੜਾ ਕੀਤੀ ॥੧੧॥

ਦੋਹਰਾ ॥

ਦੋਹਰਾ:

ਚੌਰਾਸੀ ਆਸਨ ਲਏ ਭਾਤਿ ਭਾਤਿ ਲਪਟਾਇ ॥

ਭਾਂਤ ਭਾਂਤ ਨਾਲ ਲਿਪਟ ਕੇ (ਉਨ੍ਹਾਂ ਨੇ) ਚੌਰਾਸੀ ਆਸਣ ਕੀਤੇ।

ਚਤੁਰ ਚਤੁਰਿਯਹਿ ਭਾਵਈ ਛਿਨਕ ਨ ਛੋਰਿਯੋ ਜਾਇ ॥੧੨॥

ਪ੍ਰਿਯ ਨੂੰ ਪ੍ਰਿਯਾ ਚੰਗੀ ਲਗਦੀ ਸੀ ਅਤੇ ਛਿਣ ਭਰ ਲਈ ਛਡੀ ਨਹੀਂ ਜਾ ਸਕਦੀ ਸੀ ॥੧੨॥

ਚੌਪਈ ॥

ਚੌਪਈ:

ਤਾ ਕੀ ਤ੍ਰਿਯਾ ਭੇਦ ਸੁਨਿ ਪਾਯੋ ॥

ਉਸ (ਵਿਅਕਤੀ) ਦੀ ਇਸਤਰੀ ਨੇ ਇਹ ਭੇਦ ਪਾ ਲਿਆ

ਉਦੈ ਪੁਰੀ ਮੋ ਪਤਿਹਿ ਬੁਲਾਯੋ ॥

ਕਿ ਉਦੈ ਪੁਰੀ ਬੇਗਮ ਨੇ ਮੇਰੇ ਪਤੀ ਨੂੰ ਬੁਲਾਇਆ ਹੈ

ਭਾਤਿ ਭਾਤਿ ਤਾ ਸੌ ਰਤਿ ਕਰੀ ॥

ਅਤੇ ਉਸ ਨਾਲ ਕਈ ਤਰ੍ਹਾਂ ਨਾਲ ਕਾਮ-ਕ੍ਰੀੜਾ ਕੀਤੀ ਹੈ।

ਮੋ ਤੇ ਜਾਤ ਬਾਤ ਨਹਿ ਜਰੀ ॥੧੩॥

ਮੇਰੇ ਕੋਲੋਂ ਇਹ ਗੱਲ (ਹੁਣ) ਜਰੀ ਨਹੀਂ ਜਾਂਦੀ ॥੧੩॥

ਸਾਹਿਜਹਾ ਪੈ ਅਬੈ ਪੁਕਾਰੌ ॥

(ਸੋਚਦੀ ਹੈ ਕਿ ਮੈਂ) ਸ਼ਾਹ ਜਹਾਨ ਪਾਸ ਹੁਣੇ ਪੁਕਾਰ ਕਰਾਂ।

ਛਿਨ ਮੈ ਤੁਮੈ ਖ੍ਵਾਰ ਕਰਿ ਡਾਰੌ ॥

ਛਿਣ ਭਰ ਵਿਚ ਤੁਹਾਨੂੰ ਖੁਆਰ ਕਰ ਦਿਆਂ।

ਯੌ ਕਹਿ ਬੈਨ ਜਾਤ ਭੀ ਤਹਾ ॥

ਇਸ ਤਰ੍ਹਾਂ ਬਚਨ ਕਹਿ ਕੇ ਉਹ ਉਥੇ ਗਈ

ਹਜਰਤਿ ਰੰਗ ਮਹਲ ਮਹਿ ਜਹਾ ॥੧੪॥

ਜਿਥੇ ਬਾਦਸ਼ਾਹ ਰੰਗ ਮਹਲ ਵਿਚ ਬੈਠਾ ਸੀ ॥੧੪॥

ਉਦੈਪੁਰੀ ਤਿਹ ਸੰਗ ਲ੍ਯਾਈ ॥

ਉਦੈ ਪੁਰੀ ਬੇਗਮ ਉਸ (ਮਿਤਰ) ਨੂੰ ਨਾਲ ਲੈ ਕੇ ਆ ਗਈ।

ਤਬ ਲੌ ਨਾਰਿ ਪੁਕਾਰਿ ਸੁਨਾਈ ॥

ਤਦ ਤਕ ਉਸ ਇਸਤਰੀ ਦੀ ਪੁਕਾਰ ਸੁਣਾ ਦਿੱਤੀ।

ਸਾਹਿਜਹਾ ਤਬ ਬਚਨ ਉਚਾਰੇ ॥

ਤਦ ਸ਼ਾਹਜਹਾਨ ਨੇ ਕਿਹਾ,

ਕਵਨ ਕਰਤ ਇਹ ਸੋਰ ਦੁਆਰੇ ॥੧੫॥

ਦੁਆਰ ਉਤੇ ਇਹ ਸ਼ੋਰ ਕੌਣ ਕਰ ਰਿਹਾ ਹੈ ॥੧੫॥

ਦੋਹਰਾ ॥

ਦੋਹਰਾ:

ਉਦੈ ਪੁਰੀ ਤਬ ਯੌ ਕਹਿਯੋ ਸਮੁਝਿ ਚਿਤ ਕੈ ਮਾਹਿ ॥

ਉਦੈ ਪੁਰੀ ਬੇਗਮ ਨੇ ਮਨ ਵਿਚ ਸੋਚ ਕੇ ਇਸ ਤਰ੍ਹਾਂ ਕਿਹਾ,

ਸਤੀ ਭਯੋ ਚਾਹਤ ਤ੍ਰਿਯਾ ਹੋਨ ਦੇਤ ਇਹ ਨਾਹਿ ॥੧੬॥

ਇਹ ਇਸਤਰੀ ਸਤੀ ਹੋਣਾ ਚਾਹੁੰਦੀ ਹੈ, ਪਰ ਇਹ (ਬੰਦਾ) ਇਸ ਨੂੰ (ਸਤੀ ਹੋਣ) ਨਹੀਂ ਦਿੰਦਾ ॥੧੬॥

ਚੌਪਈ ॥

ਚੌਪਈ:

ਤਬ ਹਜਰਤਿ ਇਹ ਭਾਤਿ ਉਚਾਰੋ ॥

ਤਦ ਬਾਦਸ਼ਾਹ ਨੇ ਇਸ ਤਰ੍ਹਾਂ ਕਿਹਾ,

ਯਾ ਕੌ ਮਨੈ ਕਰੋ ਜਿਨਿ ਜਾਰੋ ॥

ਇਸ ਨੂੰ ਨਾ ਰੋਕੋ, ਸਾੜ ਦਿਓ।

ਤ੍ਰਿਯ ਜਨ ਸੰਗ ਅਮਿਤ ਕਰਿ ਦਏ ॥

ਬੇਗਮ ਨੇ ਉਸ ਇਸਤਰੀ ਨਾਲ ਬੇਸ਼ੁਮਾਰ ਆਦਮੀ ਭੇਜ ਦਿੱਤੇ

ਤਾ ਕਹ ਪਕਰਿ ਜਰਾਵਤ ਭਏ ॥੧੭॥

ਅਤੇ ਉਨ੍ਹਾਂ ਨੇ ਉਸ ਨੂੰ ਪਕੜ ਕੇ ਸਾੜ ਦਿੱਤਾ ॥੧੭॥