ਸ਼੍ਰੀ ਦਸਮ ਗ੍ਰੰਥ

ਅੰਗ - 241


ਝੰਝਾਗੜਦੀ ਝੜਕ ਦੈ ਝੜ ਸਮੈ ਝਲਮਲ ਝੁਕਿ ਬਿਜੁਲ ਝੜੀਅ ॥੩੯੧॥

ਜਿਨ੍ਹਾਂ ਦੀ ਝਲਕਾਰ (ਇਸ ਤਰ੍ਹਾਂ ਪ੍ਰਤੀਤ ਹੁੰਦੀ ਹੈ। ਮਾਨੋ ਝੜ ਵੇਲੇ ਝੁਕੇ ਹੋਏ ਬੱਦਲਾਂ ਵਿੱਚੋਂ ਬਿਜਲੀ ਝਲਕਦੀ ਹੈ ॥੩੯੧॥

ਨਾਗੜਦੀ ਨਾਰਾਤਕ ਗਿਰਤ ਦਾਗੜਦੀ ਦੇਵਾਤਕ ਧਾਯੋ ॥

ਨਰਾਂਤਕ ਦੇ ਡਿੱਗ ਪੈਣ ਤੇ ਦੇਵਾਂਤਕ ਧਾਵਾ ਕਰਕੇ ਪਿਆ

ਜਾਗੜਦੀ ਜੁਧ ਕਰਿ ਤੁਮਲ ਸਾਗੜਦੀ ਸੁਰਲੋਕ ਸਿਧਾਯੋ ॥

ਅਤੇ ਤੁਮਲ ਯੁੱਧ ਮਚਾ ਕੇ ਸੁਰ-ਲੋਕ ਚਲਾ ਗਿਆ।

ਦਾਗੜਦੀ ਦੇਵ ਰਹਸੰਤ ਆਗੜਦੀ ਆਸੁਰਣ ਰਣ ਸੋਗੰ ॥

(ਜਿਸ ਕਰਕੇ) ਦੇਵਤੇ ਪ੍ਰਸੰਨ ਹੋਏ ਅਤੇ ਦੈਂਤਾਂ ਲਈ ਰਣ ਵਿੱਚ ਸੋਗ ਪੈ ਗਿਆ।

ਸਾਗੜਦੀ ਸਿਧ ਸਰ ਸੰਤ ਨਾਗੜਦੀ ਨਾਚਤ ਤਜਿ ਜੋਗੰ ॥

ਸਿੱਧ ਅਤੇ ਸੰਤ (ਆਨੰਦਿਤ ਹੋ ਕੇ) ਸਮਾਧੀਆਂ ਨੂੰ ਤਿਆਗ ਕੇ ਨਾਚ ਕਰਨ ਲੱਗ ਪਏ।

ਖੰਖਾਗੜਦੀ ਖਯਾਹ ਭਏ ਪ੍ਰਾਪਤਿ ਖਲ ਪਾਗੜਦੀ ਪੁਹਪ ਡਾਰਤ ਅਮਰ ॥

(ਜਦ) ਦੁਸ਼ਟ ਪੁਰਸ਼ ਨਸ਼ਟ ਹੋ ਗਏ, ਤਾਂ ਦੇਵਤੇ ਫੁੱਲ ਵਰਸਾਉਣ ਲੱਗੇ

ਜੰਜਾਗੜਦੀ ਸਕਲ ਜੈ ਜੈ ਜਪੈ ਸਾਗੜਦੀ ਸੁਰਪੁਰਹਿ ਨਾਰ ਨਰ ॥੩੯੨॥

ਸੁਅਰਗ ਲੋਕ ਦੇ ਸਾਰੇ ਇਸਤਰੀ ਪੁਰਸ਼ ਜੈ-ਜੈ ਕਾਰ ਜੱਪ ਰਹੇ ਹਨ ॥੩੯੨॥

ਰਾਗੜਦੀ ਰਾਵਣਹਿ ਸੁਨਯੋ ਸਾਗੜਦੀ ਦੋਊ ਸੁਤ ਰਣ ਜੁਝੇ ॥

ਰਾਵਣ ਨੇ ਸੁਣਿਆ ਕਿ ਦੋਵੇਂ ਪੁੱਤਰ ਰਣ ਵਿੱਚ ਜੂਝ ਮੋਏ ਹਨ।

ਬਾਗੜਦੀ ਬੀਰ ਬਹੁ ਗਿਰੇ ਆਗੜਦੀ ਆਹਵਹਿ ਅਰੁਝੇ ॥

(ਹੋਰ ਵੀ) ਬਹੁਤ ਸੂਰਮੇ ਡਿੱਗੇ ਪਏ ਹਨ, (ਅਤੇ ਕਈ) ਯੁੱਧ ਵਿੱਚ ਰੁੱਝੇ ਹੋਏ ਹਨ।

ਲਾਗੜਦੀ ਲੁਥ ਬਿਥੁਰੀ ਚਾਗੜਦੀ ਚਾਵੰਡ ਚਿੰਕਾਰੰ ॥

ਲੋਥਾਂ ਖਿੰਡੀਆਂ ਪਈਆਂ ਹਨ ਅਤੇ ਇੱਲ੍ਹਾਂ ਚੀਕਦੀਆਂ ਹਨ।

ਨਾਗੜਦੀ ਨਦ ਭਏ ਗਦ ਕਾਗੜਦੀ ਕਾਲੀ ਕਿਲਕਾਰੰ ॥

(ਰਣ-ਭੂਮੀ) ਮਿਝ (ਗਦ) ਦਾ ਸਮੁੰਦਰ ਬਣ ਗਈ ਹੈ ਅਤੇ ਕਾਲੀ ਕਿਲਕਾਰ ਰਹੀ ਹੈ।

ਭੰਭਾਗੜਦੀ ਭਯੰਕਰ ਜੁਧ ਭਯੋ ਜਾਗੜਦੀ ਜੂਹ ਜੁਗਣ ਜੁਰੀਅ ॥

ਬਹੁਤ ਭਿਆਨਕ ਯੁੱਧ ਹੋਇਆ ਹੈ, (ਜਿਸ ਵਿੱਚ) ਜੋਗਣਾਂ ਦੇ ਝੁੰਡ ਜੜੇ ਹੋਏ ਹਨ।

ਕੰਕਾਗੜਦੀ ਕਿਲਕਤ ਕੁਹਰ ਕਰ ਪਾਗੜਦੀ ਪਤ੍ਰ ਸ੍ਰੋਣਤ ਭਰੀਅ ॥੩੯੩॥

ਜੋ ਕੂਹ-ਕੂਹ ਕਰਕੇ ਕਿਲਕਾਰਦੀਆਂ ਹਨ ਅਤੇ ਲਹੂ ਦੇ ਖੋਪਰ ਭਰਦੀਆਂ ਹਨ ॥੩੯੩॥

ਇਤਿ ਦੇਵਾਤਕ ਨਰਾਤਕ ਬਧਹਿ ਧਿਆਇ ਸਮਾਪਤਮ ਸਤੁ ॥੯॥

ਇਥੇ 'ਦੇਵਾਂਤਕ ਨਰਾਂਤਕ ਬਧਹਿ' ਅਥਿਆਇ ਦੀ ਸਮਾਪਤੀ ॥੯॥

ਅਥ ਪ੍ਰਹਸਤ ਜੁਧ ਕਥਨੰ ॥

ਹੁਣ ਪ੍ਰਹਸਤ ਯੁੱਧ ਦਾ ਕਥਨ

ਸੰਗੀਤ ਛਪੈ ਛੰਦ ॥

ਸੰਗੀਤ ਛਪੈ ਛੰਦ

ਪਾਗੜਦੀ ਪ੍ਰਹਸਤ ਪਠਿਯੋ ਦਾਗੜਦੀ ਦੈਕੈ ਦਲ ਅਨਗਨ ॥

ਅਣਗਿਣਤ ਸੈਨਾ ਦਲ ਨਾਲ ਦੇ ਕੇ (ਰਾਵਣ ਨੇ ਆਪਣੇ ਪੁੱਤਰ) 'ਪ੍ਰਹਸਤ' ਨੂੰ ਯੁੱਧ ਲਈ ਭੇਜ ਦਿੱਤਾ।

ਕਾਗੜਦੀ ਕੰਪ ਭੂਅ ਉਠੀ ਬਾਗੜਦੀ ਬਾਜੀਯ ਖੁਰੀਅਨ ਤਨ ॥

ਜਿਸ ਦੀ ਸੈਨਾ ਨੇ ਬੇਅੰਤ) ਘੋੜਿਆਂ ਦੇ ਖੁਰਾਂ ਨਾਲ ਧਰਤ ਕੰਬ ਗਈ।

ਨਾਗੜਦੀ ਨੀਲ ਤਿਹ ਝਿਣਯੋ ਭਾਗੜਦੀ ਗਹਿ ਭੂਮਿ ਪਛਾੜੀਅ ॥

ਉਸ ਨੂੰ (ਰਾਮ ਚੰਦਰ ਦੇ ਸੂਰਮੇ) 'ਨੀਲ' ਨੇ ਫੜ ਕੇ ਝਟਕਾ ਦੇ ਕੇ ਧਰਤੀ ਉੱਤੇ ਪਟਕਾ ਮਾਰਿਆ।

ਸਾਗੜਦੀ ਸਮਰ ਹਹਕਾਰ ਦਾਗੜਦੀ ਦਾਨਵ ਦਲ ਭਾਰੀਅ ॥

(ਜਿਸ ਕਰਕੇ) ਰਣ-ਭੂਮੀ ਵਿੱਚ ਰਾਖਸਾਂ ਦੀ ਸੈਨਾ ਅੰਦਰ ਬਹੁਤ ਹਾਹਾ-ਕਾਰ ਮਚ ਗਈ।

ਘੰਘਾਗੜਦੀ ਘਾਇ ਭਕਭਕ ਕਰਤ ਰਾਗੜਦੀ ਰੁਹਿਰ ਰਣ ਰੰਗ ਬਹਿ ॥

ਜ਼ਖ਼ਮੀਆਂ ਦੇ ਜ਼ਖ਼ਮਾਂ ਵਿੱਚੋਂ ਭਕ-ਭਕ ਕਰਕੇ ਲਹੂ ਰਣ-ਭੂਮੀ ਵਿੱਚ ਵਗ ਰਿਹਾ ਹੈ।

ਜੰਜਾਗੜਦੀ ਜੁਯਹ ਜੁਗਣ ਜਪੈ ਕਾਗੜਦੀ ਕਾਕ ਕਰ ਕਰਕਕਹ ॥੩੯੪॥

ਜੋਗਣਾਂ ਦੇ ਝੁੰਡ ਜੈ-ਜੈ ਜਪ ਰਹੇ ਹਨ। ਅਤੇ ਕਾਂ ਚੀਰਵੀਂ ਆਵਾਜ਼ ਨਾਲ ਕਾਂ-ਕਾਂ ਕਰ ਰਹੇ ਹਨ ॥੩੯੪॥

ਫਾਗੜਦੀ ਪ੍ਰਹਸਤ ਜੁਝੰਤ ਲਾਗੜਦੀ ਲੈ ਚਲਯੋ ਅਪ ਦਲ ॥

(ਜਦੋਂ) ਪ੍ਰਹਸਤ ਜੂਝਣ ਲਈ ਆਪਣੀ ਸੈਨਾ ਲੈ ਕੇ ਚਲਿਆ,

ਭਾਗੜਦੀ ਭੂਮਿ ਭੜਹੜੀ ਕਾਗੜਦੀ ਕੰਪੀ ਦੋਈ ਜਲ ਥਲ ॥

(ਤਦੋਂ) ਧਰਤੀ ਉੱਤੇ ਹਫੜਾ-ਦਫੜੀ ਪਸਰ ਗਈ ਅਤੇ ਦੋਵੇਂ ਜਲ ਥਲ ਕੰਬ ਗਏ।

ਨਾਗੜਦੀ ਨਾਦ ਨਿਹ ਨਦ ਭਾਗੜਦੀ ਰਣ ਭੇਰਿ ਭਯੰਕਰ ॥

ਧੌਂਸਿਆਂ ਦਾ ਘੋਰ ਸ਼ਬਦ ਹੋ ਰਿਹਾ ਹੈ ਅਤੇ ਭੇਰੀਆਂ ਦੀ ਭਿਆਨਕ ਗੂੰਜ ਨਿਕਲ ਰਹੀ ਹੈ।

ਸਾਗੜਦੀ ਸਾਗ ਝਲਹਲਤ ਚਾਗੜਦੀ ਚਮਕੰਤ ਚਲਤ ਸਰ ॥

ਬਰਛੇ ਝਿਲਮਿਲ ਕਰ ਰਹੇ ਹਨ ਅਤੇ ਚਲਦੇ ਹੋਏ ਤੀਰ ਚਮਕ ਰਹੇ ਹਨ।

ਖੰਖਾਗੜਦੀ ਖੇਤਿ ਖੜਗ ਖਿਮਕਤ ਖਹਤ ਚਾਗੜਦੀ ਚਟਕ ਚਿਨਗੈਂ ਕਢੈ ॥

ਰਣ ਵਿੱਚ ਤਲਵਾਰਾਂ ਖਹਿਬੜਣ ਲੱਗ ਗਈਆਂ ਹਨ ਅਤੇ ਆਪਣੇ ਵਿੱਚੋਂ ਤੁਰੰਤ ਚਿਣਗਾਂ ਕੱਢਣ ਲੱਗੀਆਂ ਹਨ।

ਠੰਠਾਗੜਦੀ ਠਾਟ ਠਟ ਕਰ ਮਨੋ ਠਾਗੜਦੀ ਠਣਕ ਠਠਿਅਰ ਗਢੈ ॥੩੯੫॥

(ਢਾਲਾਂ ਉੱਤੇ ਤਲਵਾਰਾਂ ਦੇ ਵੱਜਣ ਨਾਲ) ਠਕ-ਠਕ (ਸ਼ਬਦ ਇੰਜ ਪ੍ਰਤੀਤ ਹੋ ਰਿਹਾ ਹੈ) ਮਾਨੋ ਠਠਿਆਰ ਭਾਂਡੇ ਘੜ ਰਿਹਾ ਹੋਵੇ ॥੩੯੫॥

ਢਾਗੜਦੀ ਢਾਲ ਉਛਲਹਿ ਬਾਗੜਦੀ ਰਣ ਬੀਰ ਬਬਕਹਿ ॥

(ਕਿਧਰੇ) ਢਾਲਾਂ ਉਛਲਦੀਆਂ ਹਨ, (ਕਿਧਰੇ) ਰਣ ਵਿੱਚ ਸੂਰਮੇ ਬੁਕਦੇ ਹਨ।

ਆਗੜਦੀ ਇਕ ਲੈ ਚਲੈਂ ਇਕ ਕਹੁ ਇਕ ਉਚਕਹਿ ॥

ਇਕਨਾਂ ਯੋਧਿਆਂ ਨੂੰ ਇਕ ਯੋਧੇ ਲੈ ਚਲੇ ਹਨ ਅਤੇ ਇਕ ਉਛਲ ਰਹੇ ਹਨ।

ਤਾਗੜਦੀ ਤਾਲ ਤੰਬੂਰੰ ਬਾਗੜਦੀ ਰਣ ਬੀਨ ਸੁ ਬਜੈ ॥

ਛੈਣੇ, ਛੋਟੇ ਨਗਾਰੇ ਅਤੇ ਬੀਨਾ ਰਣ-ਭੂਮੀ ਵਿੱਚ ਵਜ ਰਹੀਆਂ ਹਨ।

ਸਾਗੜਦੀ ਸੰਖ ਕੇ ਸਬਦ ਗਾਗੜਦੀ ਗੈਵਰ ਗਲ ਗਜੈ ॥

(ਕਿਸੇ ਪਾਸੇ) ਸੰਖ ਦਾ ਸ਼ਬਦ ਹੁੰਦਾ ਹੈ ਅਤੇ (ਦੂਜੇ ਪਾਸੇ) ਵੱਡੇ-ਵੱਡੇ ਹਾਥੀ ਕ੍ਰੋਧ ਨਾਲ ਚਿੰਗਾੜਦੇ ਹਨ।

ਧੰਧਾਗੜਦੀ ਧਰਣਿ ਧੜ ਧੁਕਿ ਪਰਤ ਚਾਗੜਦੀ ਚਕਤ ਚਿਤ ਮਹਿ ਅਮਰ ॥

ਧਰਤੀ ਧੜਕਣ ਲੱਗ ਪਈ ਹੈ ਅਤੇ ਦੇਵਤੇ ਯੁੱਧ ਨੂੰ ਵੇਖ ਕੇ ਚਿੱਤ ਵਿੱਚ ਹੈਰਾਨ ਹੋ ਰਹੇ ਹਨ।

ਪੰਪਾਗੜਦੀ ਪੁਹਪ ਬਰਖਾ ਕਰਤ ਜਾਗੜਦੀ ਜਛ ਗੰਧ੍ਰਬ ਬਰ ॥੩੯੬॥

ਜੱਛ ਤੇ ਗੰਧਰਬ ਆਕਾਸ਼ ਤੋਂ ਸੁੰਦਰ ਫੁੱਲਾਂ ਦੀ ਬਰਖਾ ਕਰ ਰਹੇ ਹਨ ॥੩੯੬॥

ਝਾਗੜਦੀ ਝੁਝ ਭਟ ਗਿਰੈਂ ਮਾਗੜਦੀ ਮੁਖ ਮਾਰ ਉਚਾਰੈ ॥

ਸੂਰਮੇ ਜੂਝ ਕੇ ਡਿੱਗਦੇ ਹਨ, ਮੂੰਹੋਂ ਮਾਰੋ-ਮਾਰੋ ਬੋਲਦੇ ਹਨ।

ਸਾਗੜਦੀ ਸੰਜ ਪੰਜਰੇ ਘਾਗੜਦੀ ਘਣੀਅਰ ਜਣੁ ਕਾਰੈ ॥

(ਸੂਰਮਿਆਂ ਨੇ) ਜੋ ਕਵਚ (ਪਾਏ ਹੋਏ ਹਨ ਉਹ) ਮਾਨੋ ਕਾਲੇ ਸੱਪ ਹੋਣ।

ਤਾਗੜਦੀ ਤੀਰ ਬਰਖੰਤ ਗਾਗੜਦੀ ਗਹਿ ਗਦਾ ਗਰਿਸਟੰ ॥

ਕਈ ਤੀਰਾਂ ਦੀ ਬਰਖਾ ਕਰਦੇ ਹਨ, (ਕਈ) ਭਾਰੀ ਗਦਾ ਪ੍ਰਹਾਰਦੇ ਹਨ।

ਮਾਗੜਦੀ ਮੰਤ੍ਰ ਮੁਖ ਜਪੈ ਆਗੜਦੀ ਅਛਰ ਬਰ ਇਸਟੰ ॥

(ਕਈ) ਮੁਖ ਵਿੱਚ ਮੰਤਰ ਜਪਦੇ ਹਨ ਤੇ (ਕਈ ਆਪਣੇ) ਇਸ਼ਟ ਦੀ ਜੈ-ਜੈ ਬੋਲਦੇ ਹਨ।

ਸੰਸਾਗੜਦੀ ਸਦਾ ਸਿਵ ਸਿਮਰ ਕਰ ਜਾਗੜਦੀ ਜੂਝ ਜੋਧਾ ਮਰਤ ॥

(ਕਈ) ਸੱਚਾ-ਸ਼ਿਵ ਨੂੰ ਸਿਮਰਦੇ ਹਨ। (ਇਸ ਤਰ੍ਹਾਂ) ਯੋਧੇ ਲੜ ਕੇ ਮਰਦੇ ਜਾਂਦੇ ਹਨ।

ਸੰਸਾਗੜਦੀ ਸੁਭਟ ਸਨਮੁਖ ਗਿਰਤ ਆਗੜਦੀ ਅਪਛਰਨ ਕਹ ਬਰਤ ॥੩੯੭॥

(ਜੋ) ਸੂਰਮੇ ਸਨਮੁੱਖ ਹੋ ਕੇ ਡਿੱਗਦੇ ਹਨ, (ਉਨ੍ਹਾਂ ਨੂੰ) ਅਪਸਰਾਵਾਂ ਵਰਦੀਆਂ ਹਨ ॥੩੯੭॥

ਭੁਜੰਗ ਪ੍ਰਯਾਤ ਛੰਦ ॥

ਭੁਜੰਗ ਪ੍ਰਯਾਤ ਛੰਦ

ਇਤੈ ਉਚਰੇ ਰਾਮ ਲੰਕੇਸ ਬੈਣੰ ॥

ਇਧਰ ਰਾਮ ਜੀ ਨੇ ਵਿਭੀਸ਼ਣ ਨੂੰ (ਲੰਕਾ ਦਾ ਰਾਜਾ ਹੋਣ ਦੇ) ਬੋਲ ਕਹੇ ਹਨ

ਉਤੈ ਦੇਵ ਦੇਖੈ ਚੜੈ ਰਥ ਗੈਣੰ ॥

ਅਤੇ ਉਧਰ ਦੇਵਤੇ ਰਥਾਂ ਉੱਤੇ ਚੜ੍ਹ ਕੇ ਆਕਾਸ਼ ਵਿੱਚ ਵੇਖਦੇ ਹਨ।

ਕਹੋ ਏਕ ਏਕੰ ਅਨੇਕੰ ਪ੍ਰਕਾਰੰ ॥

(ਹੇ ਵਿਭੀਸ਼ਣ! ਉਨ੍ਹਾਂ ਦਾ) ਇਕ-ਇਕ ਕਰਕੇ ਅਨੇਕ ਤਰ੍ਹਾਂ ਨਾਲ ਪਰਿਚਯ ਦਿਓ,

ਮਿਲੇ ਜੁਧ ਜੇਤੇ ਸਮੰਤੰ ਲੁਝਾਰੰ ॥੩੯੮॥

ਯੁੱਧ ਵਿੱਚ ਜਿੰਨੇ ਲੜਾਕੇ ਸੈਨਾਪਤੀ ਇਕੱਠੇ ਹੋਏ ਹਨ ॥੩੯੮॥

ਬਭੀਛਣ ਬਾਚ ਰਾਮ ਸੋ ॥

ਵਿਭੀਸ਼ਣ ਨੇ ਰਾਮ ਪ੍ਰਤਿ ਕਿਹਾ-

ਧੁੰਨੰ ਮੰਡਲਾਕਾਰ ਜਾ ਕੋ ਬਿਰਾਜੈ ॥

ਜਿਸ ਦਾ ਗੋਲ ਘੇਰੇਦਾਰ ਧਨੁਸ਼ ਸ਼ੋਭਦਾ ਹੈ,

ਸਿਰੰ ਜੈਤ ਪਤ੍ਰੰ ਸਿਤੰ ਛਤ੍ਰ ਛਾਜੈ ॥

ਸਿਰ ਉੱਤੇ ਕਲਗੀ ਅਤੇ ਚਿੱਟਾ ਛੱਤਰ ਛੁਲਦਾ ਹੈ,


Flag Counter