ਸਮਰਕੰਦ ਵਿਚ ਸੂਰ ਸੈਨ ਨਾਂ ਦਾ ਰਾਜਾ ਸੀ।
ਉਸ ਵਰਗਾ ਜਗਤ ਵਿਚ ਕੋਈ ਹੋਰ ਰਾਜਾ ਨਹੀਂ ਸੀ ॥੧॥
ਉਸ ਦੇ ਘਰ ਚਿਤਰਕਲਾ ਨਾਂ ਦੀ ਵਡਭਾਗਣ ਰਾਣੀ ਸੀ।
ਉਸ ਦੇ ਰੂਪ, ਸ਼ੀਲ ਅਤੇ ਲਜਾ ਦੇ ਗੁਣਾਂ ਦੇ ਬਰਾਬਰ ਹੋਰ ਕੋਈ ਨਹੀਂ ਸੀ ॥੨॥
ਚੌਪਈ:
ਰਾਜਾ ਉਸ ਦੀ ਆਗਿਆ ਵਿਚ ਰਹਿੰਦਾ ਸੀ।
(ਰਾਜਾ) ਉਹੀ ਕਰਦਾ ਜੋ ਉਹ ਹਸ ਕੇ ਕਹਿੰਦੀ ਸੀ।
(ਉਸ ਦੀ) ਆਗਿਆ ਸਾਰਾ ਦੇਸ ਮੰਨਦਾ ਸੀ
ਅਤੇ ਰਾਣੀ ਨੂੰ ਹੀ ਰਾਜਾ ਮੰਨਦਾ ਸੀ ॥੩॥
ਦੋਹਰਾ:
ਉਸ ਦੇ ਆਪਾਰ ਰੂਪ ਨੂੰ ਵੇਖ ਕੇ ਮਨ ਅਤੇ ਕਰਮ ਕਰ ਕੇ ਪ੍ਰਿਯ (ਰਾਜਾ) ਉਸ ਦੇ ਵਸ ਵਿਚ ਸੀ।
ਰਾਤ ਦਿਨ ਉਸੇ ਦੇ ਘਰ ਰਹਿੰਦਾ ਅਤੇ ਹੋਰ ਕਿਸੇ ਇਸਤਰੀ ਨੂੰ ਨਾ ਵੇਖਦਾ ॥੪॥
ਚੌਪਈ:
(ਇਕ ਦਿਨ) ਉਸ ਰਾਜੇ ਨੇ ਇਕ ਇਸਤਰੀ ਵੇਖੀ
(ਅਤੇ ਆਪਣੇ ਮਨ ਵਿਚ) ਉਸ ਨਾਲ ਭੋਗ ਕਰਨ ਦੀ ਸੋਚ ਵਿਚਾਰੀ।
ਜਦੋਂ (ਉਸ ਨੇ) ਵੇਖਿਆ ਕਿ ਰਾਤ ਹੋ ਗਈ ਹੈ
(ਤਾਂ) ਦੂਤ ਭੇਜ ਕੇ ਉਸ ਨੂੰ ਮਹੱਲ ਵਿਚ ਬੁਲਾ ਲਿਆ ॥੫॥
ਉਸ ਨੂੰ ਬੁਲਾ ਕੇ ਬਹੁਤ ਰਤੀ-ਕ੍ਰੀੜਾ ਕੀਤੀ
(ਅਤੇ) ਪਰਾਈ ਇਸਤਰੀ ਨੂੰ ਆਪਣਾ ਕਰ ਕੇ ਮੰਨ ਲਿਆ।
ਉਸ ਨੂੰ (ਆਪਣੇ) ਮਹੱਲ ਵਿਚ ਲਿਆਉਣਾ ਚਾਹੁੰਦਾ ਸੀ,
ਪਰ ਆਪਣੀ ਰਾਣੀ ਤੋਂ ਬਹੁਤ ਡਰਦਾ ਸੀ ॥੬॥
ਉਸ ਨੇ ਇਹ ਗੱਲ ਆਪਣੇ ਚਿਤ ਵਿਚ ਮਿਥ ਲਈ
ਅਤੇ ਪ੍ਰੇਮ ਕ੍ਰੀੜਾ ਵੇਲੇ ਉਸ (ਇਸਤਰੀ) ਨੂੰ ਕਹਿ ਦਿੱਤੀ।
ਉਸ ਨੂੰ ਮੂੰਹੋਂ ਕਿਹਾ ਕਿ (ਤੇਰੇ ਨਾਲ) ਵਿਆਹ ਕਰਾਂਗਾ
ਅਤੇ ਨਿਰਧਨ ਤੋਂ ਰਾਣੀ ਬਣਾਵਾਂਗਾ ॥੭॥
ਜਦ (ਉਸ) ਇਸਤਰੀ ਨੇ ਇਹ ਬਚਨ ਸੁਣੇ
ਤਾਂ ਰਾਜੇ ਲਈ ਉਸ ਦਾ ਮਨ ਉਮਗ ਪਿਆ।
(ਅਤੇ ਕਹਿਣ ਲਗੀ) ਹੁਣ ਮੈਂ ਤੁਹਾਡੀ ਇਸਤਰੀ ਹੋ ਕੇ ਰਹਾਂਗੀ।
ਹੇ ਪਿਆਰੇ! ਜਦੋਂ ਜੀ ਚਾਹੇ, ਮੈਨੂੰ ਵਰ ਲਵੋ ॥੮॥
ਇਕ ਗੱਲ ਮੈਂ ਤੁਹਾਨੂੰ ਕਹਿੰਦੀ ਹਾਂ
ਜੇ ਮੇਰੀ ਗੱਲ ਸਚ ਮੰਨੋ।
ਜੇ ਜੀਵਨ ਭਰ ਪਿਆਰ ਨਿਭਾਓ
ਤਾਂ ਹੇ ਰਾਜਨ! ਤੁਸੀਂ ਅਜ ਹੀ ਮੈਨੂੰ ਵਿਆਹ ਲਵੋ ॥੯॥
ਜਿਸ ਨਾਲ ਥੋੜਾ ਜਿਹਾ ਵੀ ਪਿਆਰ ਕਰ ਲਈਏ,
ਉਸ ਨੂੰ (ਫਿਰ) ਜੀਵਨ ਭਰ ਪਿਠ ਨਹੀਂ ਵਿਖਾਣੀ ਚਾਹੀਦੀ।
ਉਸ ਦੀ ਬਾਂਹ ਖ਼ੁਸ਼ੀ ਨਾਲ ਪਕੜਨੀ ਚਾਹੀਦੀ ਹੈ
ਅਤੇ ਪ੍ਰਾਣ-ਅੰਤ ਹੋਣ ਤਕ ਪ੍ਰੀਤ ਨਿਭਾਉਣੀ ਚਾਹੀਦੀ ਹੈ ॥੧੦॥
ਇਹ ਰਾਣੀ ਜੋ ਤੁਹਾਡੇ ਘਰ ਹੈ,
ਉਸ ਦਾ ਮੇਰੇ ਹਿਰਦੇ ਵਿਚ ਬਹੁਤ ਡਰ ਹੈ।
ਤੁਸੀਂ ਉਸ ਦੇ ਬਹੁਤ ਅਧਿਕ ਵਸ ਵਿਚ ਹੋ
ਜੰਤ੍ਰ, ਮੰਤ੍ਰ ਅਤੇ ਤੰਤ੍ਰ ਦੇ ਮਾਰੇ ਹੋਏ ॥੧੧॥
ਹੁਣ ਮੈਂ ਇਕ ਚਰਿਤ੍ਰ ਬਣਾਉਂਦੀ ਹਾਂ
ਜਿਸ ਕਰ ਕੇ ਤੁਹਾਡੇ ਵਰਗੇ ਰਾਜੇ ਨੂੰ ਪ੍ਰਾਪਤ ਕਰ ਸਕਾਂ।
ਸਤੀ ਦਾ ਸਾਰਾ ਭੇਸ ਬਣਾਵਾਂਗੀ
ਅਤੇ ਸ਼ਰੀਰ ਉਤੇ ਲਾਲ ਬਸਤ੍ਰ ਪਾਵਾਂਗੀ ॥੧੨॥
ਤੁਸੀਂ ਉਸ ਰਾਣੀ ਨੂੰ ਨਾਲ ਲੈ ਕੇ
ਅਤੇ ਹਿੰਡੋਲੇ ਵਿਚ ਬੈਠ ਕੇ ਮੇਰੇ ਕੋਲ ਆਉਣਾ।
ਤੁਸੀਂ ਆਪ ਮੈਨੂੰ ਸਮਝਾਉਣਾ
ਅਤੇ ਰਾਣੀ ਨੂੰ ਮੇਰੇ ਕੋਲ ਭੇਜਣਾ ॥੧੩॥
ਉਸ ਨੇ ਜੋ ਕਹਿਣਾ ਸੀ, ਕਹਿ ਦਿੱਤਾ।
ਉਹ ਸਾਰੀ ਗੱਲ ਰਾਜੇ ਨੇ ਚਿਤ ਵਿਚ ਰਖ ਲਈ।
ਚੰਦ੍ਰਮਾ ਲੁਕ ਗਿਆ ਅਤੇ ਸੂਰਜ ਚੜ੍ਹ ਆਇਆ।
(ਉਸ) ਇਸਤਰੀ ਨੇ ਸਤੀ ਦਾ ਭੇਸ ਬਣਾ ਲਿਆ ॥੧੪॥
ਦਿਨ ਚੜ੍ਹਨ ਤੇ ਉਚਿਆਂ ਨੀਵਿਆਂ ਸਭਨਾਂ ਨੂੰ ਨਾਲ ਲੈ ਕੇ
ਹਠ ਪੂਰਵਕ ਸਤੀ ਚਲ ਪਈ।
(ਆਪਣੀ) ਇਸਤਰੀ ਸਹਿਤ ਰਾਜਾ ਵੀ ਆਇਆ।
ਆ ਕੇ ਸਤੀ ਨੂੰ ਸੀਸ ਝੁਕਾਇਆ ॥੧੫॥
ਰਾਜੇ ਨੇ ਉਸ ਨੂੰ ਕਿਹਾ ਕਿ ਸਤੀ ਨਾ ਹੋਵੋ।
ਮੇਰੇ ਤੋਂ ਬੇਹਿਸਾਬਾ ਧਨ ਕਿਉਂ ਨਾ ਲੈ ਲਵੋ।
ਹੇ ਰਾਣੀ! ਤੂੰ ਵੀ ਇਸ ਨੂੰ ਸਮਝਾ
ਅਤੇ ਅਗਨੀ ਵਿਚ ਸੜਨ ਤੋਂ ਇਸ ਨੂੰ ਬਚਾ ਲੈ ॥੧੬॥
ਰਾਣੀ ਅਤੇ ਰਾਜੇ ਨੇ ਉਸ ਨੂੰ ਸਮਝਾਇਆ,
(ਤਦ) ਸਤੀ ਨੇ ਹੱਸ ਕੇ ਕਿਹਾ,
ਇਹ ਧਨ ਮੇਰੇ ਕਿਸ ਕੰਮ?
(ਹੇ ਰਾਜਨ!) ਮੈਂ ਤੁਹਾਡੇ ਪ੍ਰਤਿ ਕਹਿੰਦੀ ਹਾਂ ॥੧੭॥
ਦੋਹਰਾ:
ਹੇ ਰਾਣੀ! ਸੁਣ, ਤੈਨੂੰ ਕਹਿੰਦੀ ਹਾਂ। ਹੇ ਮਹਾਰਾਜ! ਸੁਣੋ,
ਮੈਂ ਆਪਣੇ ਪ੍ਰੀਤਮ ਕਾਰਨ ਪ੍ਰਾਣ ਛਡ ਰਹੀ ਹਾਂ, ਇਹ ਧਨ (ਮੇਰੇ) ਕਿਸ ਕੰਮ ॥੧੮॥
ਪਰਾਏ ਧਨ ਨੂੰ ਪੱਥਰ ਵਾਂਗ ਅਤੇ ਪਰਾਏ ਪਤੀ ਨੂੰ ਪਿਤਾ ਸਮਾਨ ਸਮਝ ਕੇ
ਮੈਂ ਆਪਣੇ ਪ੍ਰੀਤਮ ਲਈ ਪ੍ਰਾਣ ਛਡ ਕੇ ਸਵਰਗ ਨੂੰ ਜਾ ਰਹੀ ਹਾਂ ॥੧੯॥
ਚੌਪਈ:
ਰਾਜੇ ਨੇ ਫਿਰ ਇਸ ਤਰ੍ਹਾਂ ਕਿਹਾ,