ਸ਼੍ਰੀ ਦਸਮ ਗ੍ਰੰਥ

ਅੰਗ - 1396


ਚੁ ਕੋਹੇ ਰਵਾ ਹਮ ਚੁ ਦਰੀਆਇ ਨੀਲ ॥੨੭॥

ਜੋ ਪਹਾੜ ਵਾਂਗ ਵੱਡੇ ਆਕਾਰ ਦੇ ਸਨ ਅਤੇ ਨੀਲ ਨਦੀ ਵਾਂਗ ਚਲਦੇ ਸਨ ॥੨੭॥

ਬਗੀਰਦ ਅਜ਼ੋ ਅਸਪ ਪਾਸਦ ਹਜ਼ਾਰ ॥

(ਫਿਰ) ਉਸ ਨੇ (ਉਸ ਧਨ ਨਾਲ) ਪੰਜ ਲੱਖ ਘੋੜੇ ਲੈ ਲਏ

ਹਮਹ ਜਰ ਵ ਜ਼ੀਨੋ ਹਮਹ ਨੁਕਰਹਵਾਰ ॥੨੮॥

ਜਿਨ੍ਹਾਂ ਦੀਆਂ ਕਾਠੀਆਂ ਸੋਨੇ ਦੀਆਂ ਅਤੇ ਲੜੀਆਂ ਚਾਂਦੀ ਦੀਆਂ ਸਨ ॥੨੮॥

ਖ਼ਰੀਦੰਦ ਸੇ ਸਦ ਹਜ਼ਾਰੋ ਸ਼ੁਤਰ ॥

(ਬਾਦ ਵਿਚ ਉਸ ਨੇ) ਤਿੰਨ ਲੱਖ ਊਠ ਖ਼ਰੀਦ ਲਏ

ਹਮਹ ਜ਼ਰਹ ਬਾਰੋ ਹਮਹ ਨੁਕਰਹ ਪੁਰ ॥੨੯॥

ਜੋ ਸੋਨੇ ਅਤੇ ਚਾਂਦੀ ਦੇ ਭਾਰ (ਸਾਮਾਨ) ਨਾਲ ਲਦੇ ਹੋਏ ਸਨ ॥੨੯॥

ਵਜ਼ਾ ਦਾਲ ਨਉ ਸ਼ਹਿਰ ਆਜ਼ਮ ਬੁਬਸਤ ॥

ਉਸ ਦਾਲ (ਦੇ ਦਾਣੇ ਦੀ ਕਮਾਈ) ਤੋਂ ਇਕ ਵੱਡਾ ਸ਼ਹਿਰ ਵਸਾਇਆ,

ਕਿ ਨਾਮੇ ਅਜ਼ਾ ਸ਼ਹਿਰ ਦਿਹਲੀ ਸ਼ੁਦਸਤ ॥੩੦॥

ਜਿਸ ਸ਼ਹਿਰ ਦਾ ਨਾਂ ਦਿੱਲੀ ਰਖਿਆ ॥੩੦॥

ਦਿਗ਼ਰ ਦਾਨਹ ਰਾ ਬਸਤ ਮੂੰਗੀ ਪਟਨ ॥

ਦੂਜੇ (ਮੂੰਗੀ ਦੇ) ਦਾਣੇ (ਦੀ ਆਮਦਨ) ਤੋਂ ਮੂੰਗੀ-ਪਟਨ (ਨਾਂ ਦਾ ਸ਼ਹਿਰ) ਵਸਾਇਆ

ਚੁ ਦੋਸਤਾ ਪਸੰਦਸਤੁ ਦੁਸ਼ਮਨ ਫ਼ਿਕਨ ॥੩੧॥

ਜੋ ਮਿਤਰਾਂ ਨੂੰ ਚੰਗਾ ਲਗਣ ਵਾਲਾ ਅਤੇ ਦੁਸ਼ਮਣਾਂ (ਦੇ ਦਿਲ) ਨੂੰ ਤੋੜਨ ਵਾਲਾ ਸੀ ॥੩੧॥

ਬ ਗੁਜ਼ਰੀਦ ਦਹ ਦੋ ਬਰ ਈਂ ਨਮਤ ਸਾਲ ॥

ਇਸ ਤਰ੍ਹਾਂ ਕਰਦਿਆਂ ਬਾਰ੍ਹਾਂ ਵਰ੍ਹੇ ਬੀਤ ਗਏ

ਬਸੇ ਗਸ਼ਤ ਜੋ ਦਉਲਤੇ ਬੇ ਜ਼ਵਾਲ ॥੩੨॥

ਅਤੇ ਉਸ ਪਾਸ (ਇਤਨੀ) ਦੌਲਤ ਇਕੱਠੀ ਹੋ ਗਈ ਜੋ ਕਦੇ ਮੁਕਣ ਵਿਚ ਨਹੀਂ ਆ ਸਕਦੀ ਸੀ ॥੩੨॥

ਚੁ ਬਿਨਸ਼ਸਤ ਬਰ ਤਖ਼ਤ ਮਾਨੋ ਮਹੀਪ ॥

ਜਦ ਰਾਜਾ ਮਾਨਧਾਤਾ ਤਖ਼ਤ ਉਤੇ ਬੈਠਾ,

ਬ ਪੁਰਸ਼ਸ ਦਰਾਮਦ ਸਹੇ ਹਫ਼ਤ ਦੀਪ ॥੩੩॥

ਤਾਂ ਉਸ ਨੇ ਸੱਤਾਂ ਦੀਪਾਂ ਦੇ ਰਾਜਿਆਂ ਬਾਰੇ (ਵਜ਼ੀਰਾਂ ਤੋਂ) ਪੁਛਿਆ ॥੩੩॥

ਬਿਗੋਯਦ ਬ ਪੇਸ਼ੀਨ ਕਾਗ਼ਜ਼ ਬਿਯਾਰ ॥

(ਰਾਜੇ ਨੇ) ਕਿਹਾ, ਮੇਰੇ ਪਾਸ ਕਾਗ਼ਜ਼ ਲਿਆਓ

ਚਿ ਬਖ਼ਸ਼ੀਦਅਮ ਮਨ ਬ ਪਿਸਰਾ ਚਹਾਰ ॥੩੪॥

ਕਿ ਮੈਂ ਚਾਰ ਪੁੱਤਰਾਂ ਨੂੰ ਕੀ ਕੁਝ ਦਿੱਤਾ ਸੀ ॥੩੪॥

ਦਬੀਰੇ ਕਲਮ ਬਰ ਕਲਮ ਜਨ ਗਿਰਿਫ਼ਤ ॥

ਕਲਮ ਚਲਾਉਣ ਵਾਲੇ (ਮੁਨਸ਼ੀ ਨੇ) ਕਲਮ ਪਕੜ ਲਈ

ਜਵਾਬੇ ਸੁਖ਼ਨ ਰਾ ਅਲਮਬਰ ਗਰਿਫ਼ਤ ॥੩੫॥

ਅਤੇ ਉੱਤਰ ਦੇਣ ਲਈ ਝੰਡਾ ਧਾਰਨ ਕਰ ਲਿਆ (ਭਾਵ ਜਵਾਬ ਦੇਣ ਲਈ ਤਿਆਰ ਹੋ ਗਿਆ) ॥੩੫॥

ਬਗੁਫ਼ਤਾ ਚਿ ਬਖ਼ਸ਼ੀਦ ਏਸ਼ਾ ਹਜ਼ਾਰ ॥

(ਰਾਜੇ ਨੇ) ਕਿਹਾ, ਪਹਿਲਾਂ ਕਾਗ਼ਜ਼ ਵੇਖੋ

ਬ ਕਾਗ਼ਜ਼ ਬੁਬੀਂ ਤਾ ਜ਼ੁਬਾਨਸ ਬਿਯਾਰ ॥੩੬॥

ਅਤੇ ਦਸੋ ਕਿ ਇਨ੍ਹਾਂ (ਚਾਰ ਪੁੱਤਰਾਂ) ਨੂੰ ਕਿਤਨੇ ਹਜ਼ਾਰ ਦਿੱਤਾ ਸੀ ॥੩੬॥

ਬ ਕਾਗ਼ਜ਼ ਬੁਬੀਂ ਤਾ ਬਿਗੋਯਦ ਜ਼ੁਬਾ ॥

ਕਾਗ਼ਜ਼ ਤੋਂ ਪੜ੍ਹੋ ਅਤੇ ਜ਼ਬਾਨ ਨਾਲ ਦਸੋ

ਚਿ ਬਖ਼ਸ਼ੀਦ ਸ਼ੁਦ ਬਖ਼ਸ਼ ਹਰਕਸ ਅਜ਼ਾ ॥੩੭॥

ਕਿ ਹਰ ਇਕ ਨੂੰ ਕੀ ਕੀ ਦਿੱਤਾ ਸੀ ॥੩੭॥

ਚੁ ਬਿਸ਼ਨੀਦ ਸੁਖ਼ਨ ਅਜ਼ ਮਹੀਪਾਨ ਮਾਨ ॥

ਜਦੋਂ ਮਾਨਧਾਤਾ ਰਾਜੇ ਦੇ ਬੋਲ ਸੁਣੇ

ਫ਼ਰਿਸ਼ਤਹ ਸਿਫ਼ਤ ਚੂੰ ਮਲਾਯਕ ਮਕਾਨ ॥੩੮॥

ਜਿਸ ਦੀਆਂ ਸਿਫ਼ਤਾਂ ਫਰਿਸ਼ਤਿਆਂ ਵਰਗੀਆਂ ਅਤੇ ਪਦਵੀ ਦੇਵਤਿਆਂ ਵਰਗੀ ਸੀ ॥੩੮॥

ਬਯਾਰੀ ਮਰਾ ਪੇਸ਼ ਬਖ਼ਸ਼ੀਦਹ ਮਨ ॥

(ਰਾਜੇ ਨੇ ਕਿਹਾ) ਮੇਰੇ ਸਾਹਮਣੇ ਲਿਆਓ ਜੋ ਮੈਂ (ਤੁਹਾਨੂੰ) ਦਿੱਤਾ ਸੀ

ਚਰਾਗ਼ੇ ਜਹਾ ਆਫ਼ਤਾਬੇ ਯਮਨ ॥੩੯॥

ਹੇ ਜਗਤ ਦੇ ਦੀਵਿਓ ਅਤੇ ਯਮਨ ਦੇਸ਼ ਦੇ ਸੂਰਜੋ! ॥੩੯॥

ਬਿਗੋਯਦ ਕਿ ਮੁਰਦੰਦ ਬਾਜੇ ਮੁਹਿੰਮ ॥

(ਪਹਿਲਾਂ ਸਭ ਤੋਂ ਵੱਡੇ ਲੜਕੇ ਨੇ) ਕਿਹਾ (ਕਿ ਤੁਹਾਡੇ ਦਿੱਤੇ ਹਾਥੀਆਂ ਵਿਚੋਂ) ਕਈ ਤਾਂ ਮੁਹਿੰਮਾਂ ਵਿਚ ਮਾਰੇ ਗਏ

ਕਿ ਮਾ ਹਮ ਬਸਾ ਫ਼ੀਲ ਬਖ਼ਸ਼ੀਦਹਅਮ ॥੪੦॥

ਅਤੇ ਜੋ ਬਚੇ ਸਨ, ਉਹ (ਲੋਕਾਂ-ਸੇਵਕਾਂ ਨੂੰ) ਬਖ਼ਸ਼ ਦਿੱਤੇ। (ਹੁਣ ਮੇਰੇ ਪਾਸ ਕੋਈ ਵੀ ਨਹੀਂ) ॥੪੦॥

ਦਿਗ਼ਰ ਰਾ ਬਪੁਰਸ਼ੀਦ ਅਪਸ ਚ ਕਰਦ ॥

ਦੂਜੇ (ਪੁੱਤਰ) ਨੂੰ ਪੁਛਿਆ ਕਿ ਘੋੜਿਆਂ ਦਾ ਕੀ ਕੀਤਾ ਹੈ?

ਕਿ ਬਾਜ਼ੇ ਬਬਖ਼ਸ਼ੀਦੁ ਬਾਜ਼ੇ ਬਿਮੁਰਦ ॥੪੧॥

(ਉਸ ਨੇ ਉੱਤਰ ਦਿੱਤਾ) ਕਈ ਬਖ਼ਸ਼ ਦਿੱਤੇ ਹਨ ਅਤੇ ਕਈ ਮਰ ਗਏ ਹਨ ॥੪੧॥

ਸਿਅਮ ਰਾ ਬਪੁਰਸ਼ੀਦ ਸ਼ੁਤਰਾ ਨੁਮਾ ॥

(ਰਾਜੇ ਨੇ) ਤੀਜੇ ਨੂੰ ਪੁਛਿਆ ਕਿ ਊਠ (ਕਿਥੇ ਹਨ) ਮੈਨੂੰ ਵਿਖਾ।

ਕੁਜਾ ਤੋ ਬਬਖ਼ਸ਼ੀਦ ਏ ਜਾਨ ਮਾ ॥੪੨॥

ਹੇ ਮੇਰੀ ਜਾਨ! ਕਿਸ ਨੂੰ ਬਖ਼ਸ਼ੇ ਹਨ ॥੪੨॥

ਬਗੁਫ਼ਤਾ ਕਿ ਬਾਜ਼ੇ ਬਕਾਰ ਆਮਦੰਦ ॥

ਉਸ ਨੇ ਕਿਹਾ ਕਿ ਕਈ (ਲੜਾਈ ਵਿਚ) ਮਾਰੇ ਗਏ ਹਨ

ਬਬਖ਼ਸ਼ ਅੰਦਰੂੰ ਬੇਸ਼ੁਮਾਰ ਆਮਦੰਦ ॥੪੩॥

ਅਤੇ ਬਹੁਤ ਸਾਰੇ ਬਖ਼ਸ਼ ਦਿੱਤੇ ਹਨ, (ਹੁਣ ਮੇਰੇ ਪਾਸ ਕੋਈ ਊਠ ਵੀ ਨਹੀਂ ਹੈ) ॥੪੩॥

ਚੁਅਮ ਰਾ ਬਪੁਰਸ਼ੀਦ ਕਿ ਏ ਨੇਕ ਬਖ਼ਤ ॥

ਚੌਥੇ (ਪੁੱਤਰ) ਨੂੰ ਪੁਛਿਆ ਕਿ ਹੇ ਚੰਗੇ ਭਾਗਾਂ ਵਾਲੇ!

ਸਜ਼ਾਵਾਰ ਦੇਹੀਮ ਸਾਯਾਨ ਤਖ਼ਤ ॥੪੪॥

ਹੇ ਛਤ੍ਰ ਅਤੇ ਤਖ਼ਤ ਦੇ ਯੋਗ (ਪੁੱਤਰ)! ॥੪੪॥

ਕੁਜਾ ਗਸ਼ਤ ਬਖ਼ਸ਼ਸ਼ ਤੁਮਾਰਾ ਫ਼ਹੀਮ ॥

(ਰਾਜੇ ਨੇ ਪੁਛਿਆ) ਮੈਨੂੰ ਸਮਝਾ ਕਿ ਜੋ ਇਕ ਮੂੰਗੀ ਦਾ ਦਾਣਾ

ਯਕੇ ਦਾਨਹ ਮੁੰਗੋ ਦਿਗ਼ਰ ਨੁਖ਼ਦ ਨੀਮ ॥੪੫॥

ਅਤੇ ਦੂਜਾ ਅੱਧਾ ਛੋਲਿਆਂ ਦਾ ਦਾਣਾ ਤੈਨੂੰ ਦਿੱਤਾ ਸੀ, ਉਹ ਕਿਥੇ ਹਨ ॥੪੫॥

ਸ਼ਵਦ ਗਰ ਹੁਕਮ ਤਾ ਬਿਯਾਰੇਮ ਪੇਸ਼ ॥

(ਪੁੱਤਰ ਨੇ) ਜਵਾਬ ਦਿੱਤਾ ਕਿ ਜੇ ਹੁਕਮ ਹੋਵੇ ਤਾਂ ਆਪ ਦੇ ਸਾਹਮਣੇ ਲੈ ਆਵਾਂ

ਹਮਹ ਫ਼ੀਲੁ ਅਸਪੋ ਅਜ਼ੋ ਸ਼ੁਤਰ ਬੇਸ਼ ॥੪੬॥

ਜੋ ਹਾਥੀ, ਘੋੜੇ ਅਤੇ ਊਠ (ਉਨ੍ਹਾਂ ਦੀ ਕਮਾਈ ਤੋਂ ਹਾਸਲ ਕੀਤੇ ਹਨ) ॥੪੬॥

ਨਜ਼ਰ ਕਰਦ ਫ਼ੀਲੇ ਦੋ ਦਹਿ ਹਜ਼ਾਰ ਮਸਤ ॥

(ਉਸ ਨੇ) ਬਾਰ੍ਹਾਂ ਹਜ਼ਾਰ ਮਸਤ ਹਾਥੀ (ਰਾਜੇ ਨੂੰ) ਭੇਂਟ ਕੀਤੇ

ਪੁਰ ਅਜ਼ ਜ਼ਰ ਬਾਰੋ ਹਮਹ ਨੁਕਰਹ ਬਸਤ ॥੪੭॥

ਜੋ ਸੋਨੇ ਦੇ ਸਾਮਾਨ ਨਾਲ ਭਰਪੂਰ ਅਤੇ ਚਾਂਦੀ ਨਾਲ ਮੜ੍ਹੇ ਹੋਏ ਸਨ ॥੪੭॥

ਹੁਮਾ ਅਸਪ ਪਾ ਸਦ ਹਜ਼ਾਰ ਆਵਰੀਦ ॥

ਉਹ ਪੰਜ ਲੱਖ ਘੋੜੇ ਵੀ ਲੈ ਆਇਆ

ਹੁਮਾ ਜ਼ਰ ਜ਼ੀਨ ਬੇਸ਼ੁਮਾਰ ਆਵਰੀਦ ॥੪੮॥

ਅਤੇ ਬੇਸ਼ੁਮਾਰ ਸੋਨੇ ਦੀਆਂ ਜ਼ੀਨਾਂ ਵੀ ਲਿਆਇਆ ॥੪੮॥

ਹਮਹ ਖ਼ੋਦ ਖ਼ੁਫ਼ਤਾਨ ਬਰਗਸ਼ਤਵਾ ॥

ਉਹ ਲੋਹੇ ਦੇ ਟੋਪ, ਸੁਨਹਿਰੀ ਕਵਚ,

ਬਸੇ ਤੀਰੁ ਸ਼ਮਸ਼ੇਰ ਕੀਮਤ ਗਿਰਾ ॥੪੯॥

ਬਹੁਤ ਸਾਰੇ ਤੀਰ ਅਤੇ ਕੀਮਤੀ ਤਲਵਾਰਾਂ ਲਿਆਇਆ ॥੪੯॥

ਬਸੇ ਸ਼ੁਤਰ ਬਗਦਾਦ ਜ਼ਰ ਬਫ਼ਤ ਬਾਰ ॥

ਬਹੁਤ ਸਾਰੇ ਬਗਦਾਦੀ ਊਠ, ਸੋਨਾ, ਖ਼ੀਨਖ਼ਾਬ (ਦੇ ਕਪੜੇ)

ਜ਼ਰੋ ਜਾਮਹ ਨੀਮ ਆਸਤੀਂ ਬੇਸ਼ੁਮਾਰ ॥੫੦॥

ਬਹੁਤ ਸਾਰੀ ਦੌਲਤ ਅਤੇ ਬੇਸ਼ੁਮਾਰ ਆਸਤੀਨਾਂ ਲੈ ਕੇ ਆਇਆ ॥੫੦॥

ਕਿ ਦਹਿ ਨੀਲੁ ਦਹਿ ਪਦਮ ਦੀਨਾਰ ਜ਼ਰਦ ॥

ਦਸ ਨੀਲ ਅਤੇ ਦਸ ਪਦਮ ਪੀਲੇ ਰੰਗ ਦੇ ਦੀਨਾਰ (ਮੋਹਰਾਂ) ਸਨ