ਸ਼੍ਰੀ ਦਸਮ ਗ੍ਰੰਥ

ਅੰਗ - 389


ਪ੍ਰੀਤਿ ਕੀ ਰੀਤਿ ਕਰੀ ਉਨ ਸੋ ਟਸਕ੍ਯੋ ਨ ਹੀਯੋ ਕਸਕ੍ਯੋ ਨ ਕਸਾਈ ॥੯੨੪॥

(ਕ੍ਰਿਸ਼ਨ ਨੇ) ਉਨ੍ਹਾਂ (ਸ਼ਹਿਰਨਾਂ) ਨਾਲ ਪ੍ਰੀਤ ਪਾ ਲਈ ਹੈ, (ਉਸ ਦਾ) ਨਾ ਹਿਰਦਾ ਦੁਖਿਆ ਅਤੇ ਨਾ ਹੀ (ਪ੍ਰੇਮ ਦੀ) ਪੀੜ ਦੀ ਕਸਕ ਪਈ ਹੈ ॥੯੨੪॥

ਫਾਗੁਨ ਫਾਗੁ ਬਢਿਯੋ ਅਨੁਰਾਗ ਸੁਹਾਗਨਿ ਭਾਗ ਸੁਹਾਗ ਸੁਹਾਈ ॥

ਫੱਗਣ (ਦੇ ਮਹੀਨੇ ਵਿਚ) ਫਾਗ (ਹੋਲੀ) ਦਾ ਮੋਹ ਸੁਹਾਗਣਾਂ (ਦੇ ਮਨ) ਵਿਚ ਵੱਧ ਗਿਆ ਹੈ ਅਤੇ ਸੁਹਾਗ ਭਾਗ ਨਾਲ ਸ਼ੋਭਾ ਪਾ ਰਹੀਆਂ ਹਨ।

ਕੇਸਰ ਚੀਰ ਬਨਾਇ ਸਰੀਰ ਗੁਲਾਬ ਅੰਬੀਰ ਗੁਲਾਲ ਉਡਾਈ ॥

ਸ਼ਰੀਰ ਦੇ ਬਸਤ੍ਰ ਕੇਸਰੀ ਰੰਗ ਦੇ ਬਣਾਏ ਹੋਏ ਹਨ ਅਤੇ ਗੁਲਾਬ (ਦਾ ਅਰਕ) ਅਲਤਾ ਅਤੇ ਗੁਲਾਲ ਉਡਾਉਂਦੀਆਂ ਹਨ।

ਸੋ ਛਬਿ ਮੈ ਨ ਲਖੀ ਜਨੁ ਦ੍ਵਾਦਸ ਮਾਸ ਕੀ ਸੋਭਤ ਆਗਿ ਜਗਾਈ ॥

ਉਹ ਛਬੀ (ਕਵੀ ਨੇ ਇੰਜ) ਜਾਣੀ ਹੈ, ਮਾਨੋ ਬਾਰ੍ਹਾਂ ਮਹੀਨਿਆਂ ਦੀ (ਸੁਤੀ ਹੋਈ) ਕਾਮ ('ਮੈਨ') ਅਗਨੀ ਨੂੰ ਜਗਾ ਕੇ ਸ਼ੁਭਾਇਮਾਨ ਕਰ ਦਿੱਤਾ ਹੈ।

ਆਸ ਕੋ ਤ੍ਯਾਗਿ ਨਿਰਾਸ ਭਈ ਟਸਕ੍ਯੋ ਨ ਹੀਯੋ ਕਸਕ੍ਯੋ ਨ ਕਸਾਈ ॥੯੨੫॥

(ਮੈਂ ਕ੍ਰਿਸ਼ਨ ਦੇ ਆਉਣ ਦੀ) ਆਸ ਨੂੰ ਤਿਆਗ ਕੇ ਨਿਰਾਸ ਹੋ ਗਈ ਹਾਂ, (ਉਸ ਦਾ) ਨਾ ਹਿਰਦਾ ਦੁਖਿਆ ਹੈ ਅਤੇ ਨਾ ਹੀ (ਪ੍ਰੇਮ ਦੀ) ਪੀੜ ਦੀ ਖਿਚ ਮਹਿਸੂਸ ਹੋਈ ਹੈ ॥੯੨੫॥

ਇਤਿ ਸ੍ਰੀ ਬਚਿਤ੍ਰ ਨਾਟਕੇ ਗ੍ਰੰਥੇ ਕ੍ਰਿਸਨਾਵਤਾਰੇ ਬ੍ਰਿਹ ਨਾਟਕ ਬਾਰਹਮਾਹ ਸੰਪੂਰਨਮ ਸਤੁ ॥

ਇਥੇ ਸ੍ਰੀ ਬਚਿਤ੍ਰ ਨਾਟਕ ਦੇ ਕ੍ਰਿਸ਼ਨਾਵਤਾਰ ਦੇ ਬਿਰਹ ਨਾਟਕ ਦਾ ਬਾਰਹਮਾਹ ਸਮਾਪਤ।

ਗੋਪਿਨ ਬਾਚ ਆਪਸ ਮੈ ॥

ਗੋਪੀਆਂ ਨੇ ਆਪਸ ਵਿਚ ਕਿਹਾ:

ਸਵੈਯਾ ॥

ਸਵੈਯਾ:

ਯਾ ਹੀ ਕੇ ਸੰਗਿ ਸੁਨੋ ਮਿਲ ਕੈ ਹਮ ਕੁੰਜ ਗਲੀਨ ਮੈ ਖੇਲ ਮਚਾਯੋ ॥

(ਹੇ ਸਖੀ!) ਸੁਣ, ਇਸੇ (ਕ੍ਰਿਸ਼ਨ) ਨਾਲ ਮਿਲ ਕੇ ਅਸਾਂ ਕੁੰਜ ਗਲੀਆਂ ਵਿਚ ਖੇਡਾਂ ਖੇਡੀਆਂ ਸਨ।

ਗਾਵਤ ਭਯੋ ਸੋਊ ਠਉਰ ਤਹਾ ਹਮ ਹੂੰ ਮਿਲ ਕੈ ਤਹ ਮੰਗਲ ਗਾਯੋ ॥

ਉਹ ਉਸ ਥਾਂ ਉਤੇ ਗਾਉਂਦਾ ਹੁੰਦਾ ਸੀ ਅਤੇ ਅਸੀਂ ਮਿਲ ਕੇ ਉਥੇ ਮੰਗਲਮਈ ਗੀਤ ਗਾਏ ਸਨ।

ਸੋ ਬ੍ਰਿਜ ਤ੍ਯਾਗਿ ਗਯੋ ਮਥੁਰਾ ਇਨ ਗ੍ਵਾਰਨ ਤੇ ਮਨੂਆ ਉਚਟਾਯੋ ॥

ਉਹ ਬ੍ਰਜ ਨੂੰ ਤਿਆਗ ਕੇ ਮਥੁਰਾ ਚਲਾ ਗਿਆ ਹੈ ਅਤੇ ਇਨ੍ਹਾਂ ਗੋਪੀਆਂ ਤੋਂ (ਆਪਣਾ) ਮਨ ਉਚਾਟ ਕਰ ਲਿਆ ਹੈ।

ਯੌ ਕਹਿ ਊਧਵ ਸੋ ਤਿਨ ਟੇਰਿ ਹਹਾ ਹਮਰੇ ਗ੍ਰਿਹਿ ਸ੍ਯਾਮ ਨ ਆਯੋ ॥੯੨੬॥

ਊਧਵ ਨੂੰ ਇਸ ਤਰ੍ਹਾਂ ਕਹਿ ਕੇ ਉਨ੍ਹਾਂ ਨੇ ਉੱਚੀ ਆਵਾਜ਼ ਵਿਚ ਕਿਹਾ, ਹਾਇ ਸਾਡੇ ਘਰ ਸ਼ਿਆਮ ਨਹੀਂ ਆਇਆ ਹੈ ॥੯੨੬॥

ਗੋਪਿਨ ਬਾਚ ਊਧਵ ਸੋ ॥

ਗੋਪੀਆਂ ਨੇ ਊਧਵ ਨੂੰ ਕਿਹਾ:

ਸਵੈਯਾ ॥

ਸਵੈਯਾ:

ਏਕ ਸਮੈ ਹਮ ਕੋ ਸੁਨਿ ਊਧਵ ਕੁੰਜਨ ਮੈ ਫਿਰੈ ਸੰਗਿ ਲੀਯੇ ॥

ਹੇ ਊਧਵ! ਸੁਣ, ਇਕ ਵਾਰ (ਕ੍ਰਿਸ਼ਨ) ਸਾਨੂੰ ਕੁੰਜ ਗਲੀਆਂ ਵਿਚ ਨਾਲ ਲਈ ਫਿਰਦਾ ਸੀ।

ਹਰਿ ਜੂ ਅਤਿ ਹੀ ਹਿਤ ਸਾਥ ਘਨੇ ਹਮ ਪੈ ਅਤਿ ਹੀ ਕਹਿਯੋ ਪ੍ਰੇਮ ਕੀਯੇ ॥

ਕ੍ਰਿਸ਼ਨ ਜੀ ਬਹੁਤ ਹਿਤ ਨਾਲ ਅਤੇ ਸਾਡੇ ਨਾਲ ਅਤਿ ਅਧਿਕ ਪ੍ਰੇਮ ਕਰ ਕੇ ਬਚਨ ਬਿਲਾਸ ਕਰਦਾ ਸੀ।

ਤਿਨ ਕੇ ਬਸਿ ਗਯੋ ਹਮਰੋ ਮਨ ਹ੍ਵੈ ਅਤਿ ਹੀ ਸੁਖੁ ਭਯੋ ਬ੍ਰਿਜ ਨਾਰਿ ਹੀਯੇ ॥

ਸਾਡਾ ਮਨ ਉਸ (ਕ੍ਰਿਸ਼ਨ) ਦੇ ਵਸ ਵਿਚ ਹੋ ਗਿਆ ਸੀ ਅਤੇ ਬ੍ਰਜ ਦੀਆਂ ਨਾਰੀਆਂ ਦੇ ਹਿਰਦੇ ਵਿਚ ਬਹੁਤ ਸੁਖ ਹੋਇਆ ਸੀ।

ਅਬ ਸੋ ਤਜਿ ਕੈ ਮਥਰਾ ਕੋ ਗਯੋ ਤਿਹ ਕੇ ਬਿਛੁਰੇ ਫਲੁ ਕਵਨ ਜੀਯੇ ॥੯੨੭॥

ਹੁਣ ਉਹ (ਸਾਨੂੰ) ਛਡ ਕੇ ਮਥੁਰਾ ਨੂੰ ਚਲਾ ਗਿਆ ਹੈ। ਉਸ ਤੋਂ ਵਿਛੁੜ ਕੇ ਜੀਉਣ ਦਾ (ਭਲਾ) ਕੀ ਫਲ ਹੈ ॥੯੨੭॥

ਕਬਿਯੋ ਬਾਚ ॥

ਕਵੀ ਨੇ ਕਿਹਾ:

ਸਵੈਯਾ ॥

ਸਵੈਯਾ:

ਗ੍ਵਾਰਨਿ ਪੈ ਜਿਤਨੀ ਫੁਨਿ ਊਧਵ ਸ੍ਯਾਮ ਕਹੈ ਹਰਿ ਬਾਤ ਬਖਾਨੀ ॥

(ਕਵੀ) ਸ਼ਿਆਮ ਕਹਿੰਦੇ ਹਨ, ਊਧਵ ਨੇ ਕ੍ਰਿਸ਼ਨ ਦੀਆਂ ਜਿਤਨੀਆਂ ਵੀ ਗੱਲਾਂ ਗੋਪੀਆਂ ਨੂੰ ਕਹੀਆਂ ਸਨ।

ਗ੍ਯਾਨ ਕੋ ਉਤਰ ਦੇਤ ਭਈ ਨਹਿ ਪ੍ਰੇਮ ਚਿਤਾਰ ਸਭੇ ਉਚਰਾਨੀ ॥

ਉਨ੍ਹਾਂ ਦਾ ਗਿਆਨ ਪੂਰਵਕ ਉੱਤਰ ਨਾ ਦੇ ਕੇ ਪ੍ਰੇਮ ਨੂੰ ਚਿਤਾਰਦੀਆਂ ਹੋਈਆਂ ਉੱਤਰ ਦਿੰਦੀਆਂ ਰਹੀਆਂ।

ਜਾਹੀ ਕੇ ਦੇਖਤ ਭੋਜਨ ਖਾਤ ਸਖੀ ਜਿਹ ਕੇ ਬਿਨੁ ਪੀਤ ਨ ਪਾਨੀ ॥

ਹੇ ਸਖੀ! ਜਿਸ ਨੂੰ ਵੇਖ ਕੇ ਭੋਜਨ ਖਾਂਦੀਆਂ ਸਾਂ ਅਤੇ ਜਿਸ ਤੋਂ ਬਿਨਾ ਪਾਣੀ ਵੀ ਨਹੀਂ ਪੀਂਦੀਆਂ ਸਾਂ।

ਗ੍ਯਾਨ ਕੀ ਜੋ ਇਨ ਬਾਤ ਕਹੀ ਤਿਨ ਹੂੰ ਹਿਤ ਸੋ ਕਰਿ ਏਕ ਨ ਜਾਨੀ ॥੯੨੮॥

ਇਸ (ਊਧਵ) ਨੇ ਹਿਤ ਕਰ ਕੇ ਜੋ ਵੀ ਗਿਆਨ ਦੀ ਗੱਲ ਕੀਤੀ, ਉਹ ਉਨ੍ਹਾਂ ਨੇ ਇਕ ਨਾ ਮੰਨੀ ॥੯੨੮॥


Flag Counter