ਸ਼੍ਰੀ ਦਸਮ ਗ੍ਰੰਥ

ਅੰਗ - 434


ਕਉਤਕਿ ਦੇਖਿ ਦੋਊ ਠਟਕੇ ਦਲ ਬਿਓਮ ਤੇ ਦੇਵਨ ਬੈਨ ਸੁਨਾਏ ॥

(ਲੜਾਈ ਦਾ) ਕੌਤਕ ਵੇਖ ਕੇ ਦੋਹਾਂ (ਪਾਸਿਆਂ) ਦੀਆਂ ਸੈਨਾਵਾਂ ਠਠੰਬਰੀਆਂ (ਖੜੋਤੀਆਂ) ਹਨ ਅਤੇ ਆਕਾਸ਼ ਤੋਂ ਦੇਵਤਿਆਂ ਨੇ ਬੋਲ ਸੁਣਾਏ ਹਨ,

ਲਾਗੀ ਅਵਾਰ ਮੁਰਾਰਿ ਸੁਨੋ ਪਲ ਮੈ ਮਧੁ ਸੇ ਮੁਰ ਸੇ ਤੁਮ ਘਾਏ ॥੧੩੬੭॥

ਹੇ ਕ੍ਰਿਸ਼ਨ! ਸੁਣੋ, ਬਹੁਤ ਦੇਰ ਲਗ ਗਈ ਹੈ, (ਜਦ ਕਿ) ਤੁਸੀਂ ਪਲ ਭਰ ਵਿਚ ਮਧੁ ਵਰਗੇ ਅਤੇ ਮੁਰ ਜਿਹੇ (ਦੈਂਤ) ਮਾਰ ਸੁਟੇ ਹਨ ॥੧੩੬੭॥

ਚਾਰ ਮਹੂਰਤ ਜੁਧੁ ਭਯੋ ਥਕ ਕੈ ਹਰਿ ਜੂ ਇਹ ਘਾਤ ਬਿਚਾਰਿਓ ॥

ਚਾਰ ਮਹੂਰਤ ਤਕ ਯੁੱਧ ਹੁੰਦਾ ਰਿਹਾ, ਕ੍ਰਿਸ਼ਨ ਜੀ ਨੇ (ਸਥਿਤੀ) ਵੇਖ ਕੇ ਇਹ ਦਾਓ ਵਿਚਾਰਿਆ।

ਮਾਰਹੁ ਨਾਹਿ ਕਹਿਯੋ ਸੁ ਸਹੀ ਮੁਰਿ ਕੈ ਅਰਿ ਪਾਛੇ ਕੀ ਓਰਿ ਨਿਹਾਰਿਓ ॥

'ਨ ਮਾਰਿਓ', ਕ੍ਰਿਸ਼ਨ ਨੇ (ਪਿਛਲੇ ਪਾਸੇ ਵਲ ਮੂੰਹ ਕਰ ਕੇ) ਕਿਹਾ। (ਕ੍ਰਿਤਾਸਤ੍ਰ ਨੇ ਇਹ ਗੱਲ) ਸਹੀ ਸਮਝ ਕੇ ਪਿਛਲੇ ਪਾਸੇ ਵਲ ਵੇਖਿਆ।

ਐਸੇ ਹੀ ਤੀਛਨ ਲੈ ਅਸਿ ਸ੍ਰੀ ਹਰਿ ਸਤ੍ਰ ਕੀ ਗ੍ਰੀਵ ਕੇ ਊਪਰ ਝਾਰਿਓ ॥

ਉਦੋਂ ਹੀ ਤਿਖੀ ਤਲਵਾਰ ਲੈ ਕੇ ਕ੍ਰਿਸ਼ਨ ਨੇ ਵੈਰੀ ਦੀ ਗਰਦਨ ਉਤੇ ਝਾੜ ਦਿੱਤੀ।

ਐਸੀ ਏ ਭਾਤਿ ਹਨਿਓ ਰਿਪੁ ਕਉ ਅਪਨੇ ਦਲ ਕੋ ਸਭ ਤ੍ਰਾਸ ਨਿਵਾਰਿਯੋ ॥੧੩੬੮॥

ਇਸ ਢੰਗ ਨਾਲ ਵੈਰੀ ਨੂੰ ਮਾਰ ਦਿੱਤਾ ਅਤੇ ਆਪਣੇ ਦਲ ਦੇ ਡਰ ਨੂੰ ਖ਼ਤਮ ਕਰ ਦਿੱਤਾ ॥੧੩੬੮॥

ਯੌ ਅਰਿ ਮਾਰਿ ਲਯੋ ਰਨ ਮੈ ਅਤਿ ਹੀ ਮਨ ਮੈ ਹਰਿ ਜੂ ਸੁਖੁ ਪਾਯੋ ॥

ਇਸ ਤਰ੍ਹਾਂ ਵੈਰੀ ਨੂੰ ਰਣ-ਭੂਮੀ ਵਿਚ ਮਾਰ ਕੇ ਸ੍ਰੀ ਕ੍ਰਿਸ਼ਨ ਨੇ ਮਨ ਵਿਚ ਬਹੁਤ ਸੁਖ ਪ੍ਰਾਪਤ ਕੀਤਾ।

ਆਪਨੀ ਸੈਨ ਨਿਹਾਰ ਮੁਰਾਰਿ ਮਹਾ ਬਲੁ ਧਾਰ ਕੈ ਸੰਖ ਬਜਾਯੋ ॥

ਸ੍ਰੀ ਕ੍ਰਿਸ਼ਨ ਨੇ ਆਪਣੀ ਸੈਨਾ ਵੇਖ ਕੇ, ਬਹੁਤ ਜ਼ੋਰ ਨਾਲ ਸੰਖ ਵਜਾਇਆ।

ਸੰਤ ਸਹਾਇਕ ਸ੍ਰੀ ਬ੍ਰਿਜ ਨਾਇਕ ਹੈ ਸਬ ਲਾਇਕ ਨਾਮ ਕਹਾਯੋ ॥

ਸ੍ਰੀ ਕ੍ਰਿਸ਼ਨ ਸੰਤਾਂ ਦਾ ਸਹਾਇਕ ਹੈ ਅਤੇ ਸਰਬ ਕਲਾ ਸਮਰਥ ('ਸਬ ਲਾਇਕ') ਨਾਂ ਵਾਲਾ ਕਿਹਾ ਜਾਂਦਾ ਹੈ।

ਸ੍ਰੀ ਹਰਿ ਜੂ ਮੁਖ ਐਸੇ ਕਹਿਯੋ ਚਤੁਰੰਗ ਚਮੂੰ ਰਨ ਜੁਧੁ ਮਚਾਯੋ ॥੧੩੬੯॥

ਸ੍ਰੀ ਕ੍ਰਿਸ਼ਨ ਜੀ ਨੇ ਮੁਖ ਤੋਂ (ਆਪਣੀ) ਚਤੁਰੰਗਨੀ ਸੈਨਾ ਨੂੰ ਇਸ ਤਰ੍ਹਾਂ ਕਿਹਾ ਕਿ ਰਣ-ਭੂਮੀ ਵਿਚ ਯੁੱਧ ਮਚਾ ਦਿਓ ॥੧੩੬੯॥

ਇਤਿ ਸ੍ਰੀ ਬਚਿਤ੍ਰ ਨਾਟਕ ਗ੍ਰੰਥੇ ਕ੍ਰਿਸਨਾਵਤਾਰੇ ਜੁਧ ਪ੍ਰਬੰਧੇ ਪਾਚ ਭੂਪ ਬਧਹ ਸਮਾਪਤਮੰ ॥

ਇਥੇ ਸ੍ਰੀ ਬਚਿਤ੍ਰ ਨਾਟਕ ਦੇ ਕ੍ਰਿਸ਼ਨਾਵਤਾਰ ਦੇ ਯੁੱਧ ਪ੍ਰਬੰਧ ਦੇ ਪੰਜ ਰਾਜਿਆਂ ਦੇ ਬਧ ਦਾ ਪ੍ਰਸੰਗ ਸਮਾਪਤ।

ਅਥ ਖੜਗ ਸਿੰਘ ਜੁਧ ਕਥਨੰ ॥

ਹੁਣ ਖੜਗ ਸਿੰਘ ਦੇ ਯੁੱਧ ਦਾ ਕਥਨ:

ਦੋਹਰਾ ॥

ਦੋਹਰਾ:

ਤਿਹ ਭੂਪਤਿ ਕੋ ਮਿਤ੍ਰ ਇਕ ਖੜਗ ਸਿੰਘ ਤਿਹ ਨਾਮ ॥

ਉਸ ਰਾਜੇ ਦਾ ਇਕ ਮਿਤਰ ਸੀ ਅਤੇ ਉਸ ਦਾ ਨਾਂ ਖੜਗ ਸਿੰਘ ਸੀ।

ਪੈਰੇ ਸਮਰ ਸਮੁਦ੍ਰ ਬਹੁ ਮਹਾਰਥੀ ਬਲ ਧਾਮ ॥੧੩੭੦॥

(ਉਸ ਨੇ) ਬਹੁਤ ਵਾਰ ਯੁੱਧ ਰੂਪ ਸਮੁੰਦਰ ਨੂੰ ਤਰਿਆ ਸੀ ਅਤੇ (ਉਹ) ਮਹਾਨ ਰਥੀ ਅਤੇ ਬਲਵਾਨ ਸੀ ॥੧੩੭੦॥

ਕ੍ਰੁਧਤ ਹ੍ਵੈ ਅਤਿ ਮਨ ਬਿਖੈ ਚਾਰ ਭੂਪ ਤਿਹ ਸਾਥ ॥

(ਉਹ) ਮਨ ਵਿਚ ਬਹੁਤ ਕ੍ਰੋਧਵਾਨ ਹੋਇਆ। ਉਸ ਨਾਲ ਚਾਰ ਹੋਰ ਰਾਜੇ ਸਨ।

ਜੁਧੁ ਕਰਨਿ ਹਰਿ ਸਿਉ ਚਲਿਯੋ ਅਮਿਤ ਸੈਨ ਲੈ ਸਾਥ ॥੧੩੭੧॥

(ਉਹ ਆਪਣੇ) ਨਾਲ ਬੇਹਿਸਾਬੀ ਸੈਨਾ ਲੈ ਕੇ ਸ੍ਰੀ ਕ੍ਰਿਸ਼ਨ ਨਾਲ ਯੁੱਧ ਕਰਨ ਲਈ ਚਲ ਪਿਆ ॥੧੩੭੧॥

ਛਪੈ ਛੰਦ ॥

ਛਪੈ ਛੰਦ:

ਖੜਗ ਸਿੰਘ ਬਰ ਸਿੰਘ ਅਉਰ ਨ੍ਰਿਪ ਗਵਨ ਸਿੰਘ ਬਰ ॥

ਖੜਗ ਸਿੰਘ, ਬਰ ਸਿੰਘ, ਸ੍ਰੇਸ਼ਠ ਰਾਜਾ ਗਵਨ ਸਿੰਘ

ਧਰਮ ਸਿੰਘ ਭਵ ਸਿੰਘ ਬਡੇ ਬਲਵੰਤ ਜੁਧੁ ਕਰ ॥

ਅਤੇ ਧਰਮ ਸਿੰਘ ਤੇ ਭਵ ਸਿੰਘ ਵਰਗੇ (ਸੂਰਮੇ) ਯੁੱਧ ਵਿਚ ਪ੍ਰਬੀਨ ਹਨ।

ਰਥ ਅਨੇਕ ਸੰਗ ਲੀਏ ਸੁਭਟ ਬਹੁ ਬਾਜਤ ਸਜਤ ॥

(ਇਨ੍ਹਾਂ ਪੰਜਾਂ ਨੇ) ਆਪਣੇ ਨਾਲ ਅਨੇਕਾਂ ਰਥ ਅਤੇ ਬਹੁਤ ਸਾਰੇ ਸਜੇ ਹੋਏ ਘੋੜਿਆਂ ਵਾਲੇ ਸੈਨਿਕ ਲਏ ਹੋਏ ਸਨ।

ਦਸ ਹਜਾਰ ਗਜ ਮਤ ਚਲੇ ਘਨੀਅਰ ਜਿਮ ਗਜਤ ॥

(ਇਨ੍ਹਾਂ ਨਾਲ) ਦਸ ਹਜ਼ਾਰ ਮਸਤ ਹਾਥੀ ਚਲੇ ਹਨ (ਜੋ) ਕਾਲੇ ਬਦਲਾਂ ਵਾਂਗ ਗਜਦੇ ਹਨ।

ਮਿਲਿ ਘੇਰਿ ਲੀਓ ਤਿਨ ਕਉ ਤਿਨੋ ਸੁ ਕਬਿ ਸ੍ਯਾਮ ਜਸੁ ਲਖਿ ਲੀਯੋ ॥

(ਉਨ੍ਹਾਂ ਨੇ) ਮਿਲ ਕੇ ਉਨ੍ਹਾਂ (ਯਾਦਵਾਂ) ਨੂੰ ਘੇਰ ਲਿਆ ਜਿਸ ਨੂੰ ਸ਼ਿਆਮ ਕਵੀ ਨੇ ਇਉਂ ਸਮਝਿਆ ਹੈ,

ਰਿਤੁ ਪਾਵਸ ਮੈ ਘਨ ਘਟਾ ਜਿਉ ਘੋਰ ਮਨੋ ਨਰ ਬੋਲੀਓ ॥੧੩੭੨॥

ਜਿਵੇਂ ਬਰਖਾ ਰੁਤ (ਪਾਵਸ) ਵਿਚ ਕਾਲੀਆਂ ਘਟਾਵਾਂ ਚੜ੍ਹਦੀਆਂ ਹਨ। (ਉਨ੍ਹਾਂ) ਸੈਨਿਕਾਂ ਦੇ ਬੋਲ ਮਾਨੋ ਬਦਲਾਂ ਦੀ ਗਰਜਨ ਹੋਣ ॥੧੩੭੨॥

ਦੋਹਰਾ ॥

ਦੋਹਰਾ:

ਜਾਦਵ ਕੀ ਸੈਨਾ ਹੁਤੇ ਨਿਕਸੇ ਭੂਪ ਸੁ ਚਾਰ ॥

ਯਾਦਵਾਂ ਦੀ ਸੈਨਾ ਵਿਚੋਂ ਚਾਰ ਰਾਜੇ (ਯੁੱਧ ਕਰਨ ਲਈ ਬਾਹਰ) ਨਿਕਲੇ ਹਨ,

ਨਾਮ ਸਰਸ ਸਿੰਘ ਬੀਰ ਸਿੰਘ ਮਹਾ ਸਿੰਘ ਸਿੰਘ ਸਾਰ ॥੧੩੭੩॥

ਜਿਨ੍ਹਾਂ ਦੇ ਨਾਂ ਹਨ, ਸਰਸ ਸਿੰਘ, ਬੀਰ ਸਿੰਘ, ਮਹਾ ਸਿੰਘ ਅਤੇ ਸਾਰ ਸਿੰਘ ॥੧੩੭੩॥

ਖੜਗ ਸਿੰਘ ਕੇ ਸੰਗ ਨ੍ਰਿਪ ਚਾਰਿ ਚਾਰੁ ਮਤਿਵੰਤ ॥

ਖੜਗ ਸਿੰਘ ਨਾਲ (ਯੁੱਧ ਕਰਨ ਦੀ) ਮਸਤੀ ਨਾਲ ਮਤੇ ਹੋਏ ਚਾਰ ਸ੍ਰੇਸ਼ਠ ਰਾਜੇ ਹਨ।

ਹਰਿ ਕੀ ਓਰ ਚਲੇ ਮਨੋ ਆਯੋ ਇਨ ਕੋ ਅੰਤੁ ॥੧੩੭੪॥

(ਉਹ) ਸ੍ਰੀ ਕ੍ਰਿਸ਼ਨ ਵਲੋਂ ਚਲੇ ਹਨ ਮਾਨੋ ਇਨ੍ਹਾਂ ਦਾ ਅੰਤ ਆ ਗਿਆ ਹੋਵੇ ॥੧੩੭੪॥

ਸਰਸ ਮਹਾ ਅਉ ਸਾਰ ਪੁਨਿ ਬੀਰ ਸਿੰਘ ਏ ਚਾਰ ॥

ਸਰਸ ਸਿੰਘ, ਮਹਾ ਸਿੰਘ, ਸਾਰ ਸਿੰਘ ਅਤੇ ਬੀਰ ਸਿੰਘ, ਇਹ ਚਾਰ (ਰਾਜੇ)

ਜਾਦਵ ਸੈਨਾ ਤੇ ਤਬੈ ਨਿਕਸੇ ਅਤਿ ਬਲੁ ਧਾਰਿ ॥੧੩੭੫॥

ਬਹੁਤ ਬਲ ਧਾਰ ਕੇ ਤਦੋਂ ਯਾਦਵ ਸੈਨਾ ਵਿਚੋਂ ਨਿਕਲੇ ॥੧੩੭੫॥

ਹਰਿ ਕੀ ਦਿਸ ਕੇ ਚਤੁਰ ਨ੍ਰਿਪ ਤਿਨ ਵਹ ਲੀਨੇ ਮਾਰਿ ॥

ਸ੍ਰੀ ਕ੍ਰਿਸ਼ਨ ਦੇ ਪਾਸੇ ਤੋਂ ਨਿਕਲੇ ਚੌਹਾਂ ਰਾਜਿਆਂ ਨੂੰ ਮਾਰ ਲਿਆ ਗਿਆ।

ਖੜਗ ਸਿੰਘ ਅਤਿ ਕੋਪ ਕਰਿ ਦੀਨੋ ਇਨਹ ਸੰਘਾਰਿ ॥੧੩੭੬॥

ਖੜਗ ਸਿੰਘ ਨੇ ਬਹੁਤ ਕ੍ਰੋਧ ਕਰ ਕੇ ਇਨ੍ਹਾਂ ਨੂੰ ਮਾਰ ਦਿੱਤਾ ॥੧੩੭੬॥

ਸਵੈਯਾ ॥

ਸਵੈਯਾ:

ਸ੍ਰੀ ਹਰਿ ਓਰ ਤੇ ਅਉਰ ਨਰੇਸ ਚਲੇ ਤਿਨ ਸੰਗਿ ਮਹਾ ਦਲੁ ਲੀਨੋ ॥

ਸ੍ਰੀ ਕ੍ਰਿਸ਼ਨ ਦੇ ਪਾਸੇ ਤੋਂ (ਚਾਰ) ਹੋਰ ਰਾਜੇ ਚਲੇ ਹਨ ਜਿਨ੍ਹਾਂ ਨੇ ਆਪਣੇ ਨਾਲ ਭਾਰੀ ਸੈਨਾ-ਦਲ ਲਿਆ ਹੋਇਆ ਹੈ।

ਸੂਰਤ ਸਿੰਘ ਸਪੂਰਨ ਸਿੰਘ ਚਲਿਯੋ ਬਰ ਸਿੰਘ ਸੁ ਕੋਪ ਪ੍ਰਬੀਨੋ ॥

ਸੂਰਤ ਸਿੰਘ, ਸਪੂਰਨ ਸਿੰਘ ਅਤੇ ਬਰ ਸਿੰਘ ਚਲੇ ਹਨ ਜੋ ਕ੍ਰੋਧ ਵਿਚ ਪ੍ਰਬੀਨ ਹਨ।

ਅਉ ਮਤਿ ਸਿੰਘ ਸਜਿਯੋ ਤਨ ਕਉਚ ਸੁ ਸਸਤ੍ਰਨ ਅਸਤ੍ਰਨ ਮਾਝਿ ਪ੍ਰਬੀਨੋ ॥

ਅਤੇ ਮਤਿ ਸਿੰਘ ਨੇ (ਆਪਣੇ) ਸ਼ਰੀਰ ਉਤੇ ਕਵਚ ਧਾਰਨ ਕੀਤਾ ਹੋਇਆ ਹੈ ਅਤੇ ਉਹ ਅਸਤ੍ਰ ਅਤੇ ਸ਼ਸਤ੍ਰ ਚਲਾਉਣ ਵਿਚ ਬਹੁਤ ਮਾਹਿਰ ਹੈ।

ਧਾਇ ਕੈ ਸ੍ਰੀ ਖੜਗੇਸ ਕੇ ਸੰਗਿ ਜੁ ਚਾਰ ਹੀ ਭੂਪਨ ਆਹਵ ਕੀਨੋ ॥੧੩੭੭॥

ਇਨ੍ਹਾਂ ਚੌਹਾਂ ਰਾਜਿਆਂ ਨੇ ਖੜਗ ਸਿੰਘ ਉਤੇ ਹੱਲਾ ਬੋਲ ਕੇ ਯੁੱਧ ਕੀਤਾ ਹੈ ॥੧੩੭੭॥

ਦੋਹਰਾ ॥

ਦੋਹਰਾ:

ਇਤ ਚਾਰੋ ਭੂਪਤਿ ਲਰੈ ਖੜਗ ਸਿੰਘ ਕੇ ਸੰਗਿ ॥

ਇਧਰ ਚਾਰੇ ਰਾਜੇ ਖੜਗ ਸਿੰਘ ਨਾਲ ਲੜ ਰਹੇ ਹਨ

ਉਤ ਦੋਊ ਦਿਸ ਕੀ ਲਰਤ ਸਬਲ ਸੈਨ ਚਤੁਰੰਗਿ ॥੧੩੭੮॥

ਅਤੇ ਉਧਰ ਦੋਹਾਂ ਪਾਸਿਆਂ ਦੀ ਚਤੁਰੰਗਨੀ ਸੈਨਾ ਬਲ ਸਹਿਤ ਲੜ ਰਹੀ ਹੈ ॥੧੩੭੮॥

ਕਬਿਤੁ ॥

ਕਬਿੱਤ:

ਰਥੀ ਸੰਗਿ ਰਥੀ ਮਹਾਰਥੀ ਸੰਗਿ ਮਹਾਰਥੀ ਸੁਵਾਰ ਸਿਉ ਸੁਵਾਰ ਅਤਿ ਕੋਪ ਕੈ ਕੈ ਮਨ ਮੈ ॥

ਰਥੀ ਨਾਲ ਰਥੀ, ਮਹਾ ਰਥੀ ਨਾਲ ਮਹਾ ਰਥੀ ਅਤੇ ਸਵਾਰ ਨਾਲ ਸਵਾਰ ਮਨ ਵਿਚ ਕ੍ਰੋਧ ਕਰ ਕੇ ਲੜ ਰਹੇ ਹਨ।

ਪੈਦਲ ਸਿਉ ਪੈਦਲ ਲਰਤ ਭਏ ਰਨ ਬੀਚ ਜੁਧ ਹੀ ਮੈ ਰਾਖਿਓ ਮਨ ਰਾਖਿਓ ਨ ਗ੍ਰਿਹਨ ਮੈ ॥

ਰਣ ਵਿਚ ਪੈਦਲ ਨਾਲ ਪੈਦਲ ਲੜ ਰਹੇ ਹਨ। ਸਭ ਨੇ ਯੁੱਧ ਵਿਚ ਹੀ ਮਨ ਨੂੰ ਟਿਕਾਇਆ ਹੋਇਆ ਹੈ, ਘਰਾਂ ਵਿਚ (ਮਨ ਨੂੰ) ਨਹੀਂ ਰਖਿਆ ਹੋਇਆ।

ਸੈਥੀ ਜਮਧਾਰ ਤਰਵਾਰੈ ਘਨੀ ਸ੍ਯਾਮ ਕਹੈ ਮੁਸਲੀ ਤ੍ਰਿਸੂਲ ਬਾਨ ਚਲੇ ਤਾ ਹੀ ਛਿਨ ਮੈ ॥

ਕਟਾਰਾਂ, ਜਮਧਾੜਾਂ ਅਤੇ ਤਲਵਾਰਾਂ ਬਹੁਤ ਜ਼ਿਆਦਾ (ਚਲਦੀਆਂ ਹਨ) (ਜਿਨ੍ਹਾਂ ਨੂੰ ਵੇਖ ਕੇ) ਸ਼ਿਆਮ ਕਵੀ ਕਹਿੰਦੇ ਹਨ, ਉਸ ਮੌਕੇ ਤੇ ਮੋਹਲੇ, ਤ੍ਰਿਸ਼ੂਲ ਅਤੇ ਤੀਰ ਚਲ ਰਹੇ ਹਨ।

ਦੰਤਨ ਸਿਉ ਦੰਤੀ ਪੈ ਬਜੰਤ੍ਰਨ ਸਿਉ ਬਜੰਤ੍ਰੀ ਲਰਿਓ ਚਾਰਨ ਸਿਉ ਚਾਰਨ ਭਿਰਿਓ ਹੈ ਤਾਹੀ ਰਨ ਮੈ ॥੧੩੭੯॥

ਹਾਥੀਆਂ ਨਾਲ ਹਾਥੀ, ਵਜੰਤ੍ਰੀਆਂ ਨਾਲ ਵਜੰਤ੍ਰੀ ਲੜ ਰਹੇ ਹਨ ਅਤੇ ਉਸ ਰਣ ਵਿਚ ਚਾਰਣਾਂ ਨਾਲ ਚਾਰਣ ਲੜ ਰਹੇ ਹਨ ॥੧੩੭੯॥

ਸਵੈਯਾ ॥

ਸਵੈਯਾ:

ਬਹੁਰੋ ਸਰ ਸਿੰਘ ਹਤਿਓ ਰਿਸ ਕੈ ਮਹਾ ਸਿੰਘਹਿ ਮਾਰਿ ਲਇਓ ਜਬ ਹੀ ॥

ਜਦੋਂ ਮਹਾ ਸਿੰਘ ਮਾਰ ਲਿਆ ਗਿਆ, ਤਾਂ ਕ੍ਰੋਧਵਾਨ ਹੋ ਕੇ ਸਰ ਸਿੰਘ ਨੂੰ ਵੀ ਮਾਰ ਦਿੱਤਾ ਗਿਆ।


Flag Counter