ਸ਼੍ਰੀ ਦਸਮ ਗ੍ਰੰਥ

ਅੰਗ - 46


ਨਮੋ ਬਾਣ ਪਾਣੰ ॥

(ਹੇ) ਹੱਥ ਵਿਚ ਬਾਣ ਧਾਰਨ ਕਰਨ ਵਾਲੇ!

ਨਮੋ ਨਿਰਭਯਾਣੰ ॥

(ਤੈਨੂੰ) ਨਮਸਕਾਰ ਹੈ। (ਹੇ) ਡਰ ਤੋਂ ਰਹਿਤ! (ਤੈਨੂੰ) ਨਮਸਕਾਰ ਹੈ।

ਨਮੋ ਦੇਵ ਦੇਵੰ ॥

ਹੇ ਦੇਵਤਿਆਂ ਦੇ ਦੇਵਤੇ! (ਤੈਨੂੰ) ਨਮਸਕਾਰ ਹੈ।

ਭਵਾਣੰ ਭਵੇਅੰ ॥੮੬॥

(ਜਿਸ ਦੀ) ਜਗਤ ਵਿਚ ਹੋਂਦ ਹੈ, (ਉਸ ਨੂੰ ਨਮਸਕਾਰ ਹੈ) ॥੮੬॥

ਭੁਜੰਗ ਪ੍ਰਯਾਤ ਛੰਦ ॥

ਭੁਜੰਗ ਪ੍ਰਯਾਤ ਛੰਦ:

ਨਮੋ ਖਗ ਖੰਡੰ ਕ੍ਰਿਪਾਣ ਕਟਾਰੰ ॥

(ਹੇ) ਤਲਵਾਰ, ਖੰਡੇ, ਕ੍ਰਿਪਾਨ ਅਤੇ ਕਟਾਰ ਦੇ ਸਰੂਪ ਵਾਲੇ! (ਤੈਨੂੰ) ਨਮਸਕਾਰ ਹੈ।

ਸਦਾ ਏਕ ਰੂਪੰ ਸਦਾ ਨਿਰਬਿਕਾਰੰ ॥

(ਹੇ) ਸਦਾ ਇਕ ਰੂਪ ਅਤੇ ਵਿਕਾਰਾਂ ਤੋਂ ਰਹਿਤ! (ਤੈਨੂੰ) ਨਮਸਕਾਰ ਹੈ।

ਨਮੋ ਬਾਣ ਪਾਣੰ ਨਮੋ ਦੰਡ ਧਾਰਿਯੰ ॥

(ਹੇ) ਹੱਥ ਵਿਚ ਬਾਣ ਧਾਰਨ ਕਰਨ ਵਾਲੇ! (ਤੈਨੂੰ) ਨਮਸਕਾਰ ਹੈ। (ਹੇ) ਦੰਡ (ਸੋਟਾ) ਧਾਰਨ ਕਰਨ ਵਾਲੇ! (ਤੈਨੂੰ) ਨਮਸਕਾਰ ਹੈ।

ਜਿਨੈ ਚੌਦਹੂੰ ਲੋਕ ਜੋਤੰ ਬਿਥਾਰਿਯੰ ॥੮੭॥

ਜਿਸ ਨੇ ਚੌਦਾਂ ਲੋਕਾਂ ਵਿਚ ਆਪਣੀ ਜੋਤਿ ਨੂੰ ਪਸਾਰਿਆ ਹੋਇਆ ਹੈ (ਉਸ ਨੂੰ ਨਮਸਕਾਰ ਹੈ) ॥੮੭॥

ਨਮਸਕਾਰਯੰ ਮੋਰ ਤੀਰੰ ਤੁਫੰਗੰ ॥

(ਹੇ) ਤੀਰ ਅਤੇ ਬੰਦੂਕ ਸਰੂਪ! ਮੇਰੀ (ਤੈਨੂੰ) ਨਮਸਕਾਰ ਹੈ।

ਨਮੋ ਖਗ ਅਦਗੰ ਅਭੈਅੰ ਅਭੰਗੰ ॥

(ਹੇ) ਦਾਗ-ਰਹਿਤ, ਭੈ-ਰਹਿਤ, ਅਟੁੱਟ ਖੜਗ ਦੇ ਸਰੂਪ ਵਾਲੇ! (ਤੈਨੂੰ) ਨਮਸਕਾਰ ਹੈ।

ਗਦਾਯੰ ਗ੍ਰਿਸਟੰ ਨਮੋ ਸੈਹਥੀਅੰ ॥

(ਹੇ) ਵੱਡੀ ਗਦਾ ਅਤੇ ਸੈਹੱਥੀ ਦੇ ਸਰੂਪ ਵਾਲੇ! (ਤੈਨੂੰ) ਨਮਸਕਾਰ ਹੈ।

ਜਿਨੈ ਤੁਲੀਯੰ ਬੀਰ ਬੀਯੋ ਨ ਬੀਅੰ ॥੮੮॥

ਜਿਸ ਦੇ ਬਰਾਬਰ ਕੋਈ ਹੋਰ ਦੂਜਾ ਸੂਰਮਾ ਨਹੀਂ ਹੈ (ਉਸ ਨੂੰ ਨਮਸਕਾਰ ਹੈ) ॥੮੮॥

ਰਸਾਵਲ ਛੰਦ ॥

ਰਸਾਵਲ ਛੰਦ:

ਨਮੋ ਚਕ੍ਰ ਪਾਣੰ ॥

ਹੇ ਚੱਕਰ ਨੂੰ ਹੱਥ ਵਿਚ ਧਾਰਨ ਕਰਨ ਵਾਲੇ! (ਤੈਨੂੰ) ਨਮਸਕਾਰ ਹੈ।

ਅਭੂਤੰ ਭਯਾਣੰ ॥

(ਹੇ) ਤੱਤ੍ਵਾਂ ਤੋਂ ਬਿਨਾ ਹੋਂਦ ਵਾਲੇ! (ਤੈਨੂੰ ਨਮਸਕਾਰ ਹੈ)।

ਨਮੋ ਉਗ੍ਰਦਾੜੰ ॥

(ਹੇ) ਵੱਡੀਆਂ ਦਾੜ੍ਹਾਂ ਵਾਲੇ! (ਤੈਨੂੰ) ਨਮਸਕਾਰ ਹੈ

ਮਹਾ ਗ੍ਰਿਸਟ ਗਾੜੰ ॥੮੯॥

ਤਿਖੀਆਂ ਅਤੇ ਮਜ਼ਬੂਤ (ਦਾੜ੍ਹਾਂ ਵਾਲੇ! ਤੈਨੂੰ) ਨਮਸਕਾਰ ਹੈ ॥੮੯॥

ਨਮੋ ਤੀਰ ਤੋਪੰ ॥

ਜਿਸ ਤੀਰਾਂ ਤੇ ਤੋਪਾਂ ਵਾਲੇ ਨੇ

ਜਿਨੈ ਸਤ੍ਰ ਘੋਪੰ ॥

ਵੈਰੀਆਂ ਨੂੰ ਮਾਰਿਆ ਹੈ, (ਉਸ ਨੂੰ) ਨਮਸਕਾਰ ਹੈ।

ਨਮੋ ਧੋਪ ਪਟੰ ॥

ਜਿਸ ਨੇ ਸਿਧੀ ਤਲਵਾਰ ਅਤੇ ਕਿਰਚ ਨਾਲ

ਜਿਨੇ ਦੁਸਟ ਦਟੰ ॥੯੦॥

ਦੁਸ਼ਟਾਂ ਨੂੰ ਡਾਂਟਿਆ ਹੈ (ਉਸ ਨੂੰ) ਨਮਸਕਾਰ ਹੈ ॥੯੦॥

ਜਿਤੇ ਸਸਤ੍ਰ ਨਾਮੰ ॥

ਜਿਤਨੇ ਵੀ ਨਾਂਵਾਂ ਵਾਲੇ ਸ਼ਸਤ੍ਰ ਹਨ,

ਨਮਸਕਾਰ ਤਾਮੰ ॥

ਉਨ੍ਹਾਂ ਨੂੰ ਨਮਸਕਾਰ ਹੈ।

ਜਿਤੇ ਅਸਤ੍ਰ ਭੈਯੰ ॥

ਜਿਤਨੇ ਵੀ ਅਸਤ੍ਰ ਹਨ,

ਨਮਸਕਾਰ ਤੇਯੰ ॥੯੧॥

ਉਨ੍ਹਾਂ ਨੂੰ ਨਮਸਕਾਰ ਹੈ ॥੯੧॥

ਸ੍ਵੈਯਾ ॥

ਸ੍ਵੈਯਾ:

ਮੇਰੁ ਕਰੋ ਤ੍ਰਿਣ ਤੇ ਮੁਹਿ ਜਾਹਿ ਗਰੀਬ ਨਿਵਾਜ ਨ ਦੂਸਰ ਤੋ ਸੋ ॥

ਮੇਰੇ ਵਰਗੇ ਤਿਨਕੇ ਨੂੰ ਸੁਮੇਰ ਪਰਬਤ ਬਣਾਉਣ ਵਾਲੇ ਗ਼ਰੀਬ-ਨਿਵਾਜ ਤੇਰੇ ਵਰਗਾ ਹੋਰ ਕੋਈ ਦੂਜਾ ਨਹੀਂ ਹੈ।

ਭੂਲ ਛਿਮੋ ਹਮਰੀ ਪ੍ਰਭ ਆਪ ਨ ਭੂਲਨਹਾਰ ਕਹੂੰ ਕੋਊ ਮੋ ਸੋ ॥

ਹੇ ਪ੍ਰਭੂ! ਆਪ ਮੇਰੀ ਭੁਲ ਬਖਸ਼ ਦਿਓ (ਕਿਉਂਕਿ) ਮੇਰੇ ਵਰਗਾ ਹੋਰ ਕੋਈ ਭੁਲਣਹਾਰ ਨਹੀਂ ਹੈ।

ਸੇਵ ਕਰੀ ਤੁਮਰੀ ਤਿਨ ਕੇ ਸਭ ਹੀ ਗ੍ਰਿਹ ਦੇਖੀਅਤ ਦ੍ਰਬ ਭਰੋ ਸੋ ॥

(ਜਿਨ੍ਹਾਂ ਨੇ) ਤੇਰੀ ਸੇਵਾ ਕੀਤੀ ਹੈ, ਉਨ੍ਹਾਂ ਸਾਰਿਆਂ ਦੇ ਘਰ ਦੌਲਤ ਨਾਲ ਭਰੇ ਹੋਏ ਦਿਸਦੇ ਹਨ।

ਯਾ ਕਲ ਮੈ ਸਭ ਕਾਲ ਕ੍ਰਿਪਾਨ ਕੇ ਭਾਰੀ ਭੁਜਾਨ ਕੋ ਭਾਰੀ ਭਰੋਸੋ ॥੯੨॥

ਇਸ ਕਲਿਯੁਗ ਵਿਚ (ਮੈਨੂੰ) (ਮਹਾ) ਕਾਲ ਦੀ ਕ੍ਰਿਪਾਨ ਅਤੇ ਭਾਰੀਆਂ ਭੁਜਾਵਾਂ ਦਾ ਵੱਡਾ ਭਰੋਸਾ ਹੈ ॥੯੨॥

ਸੁੰਭ ਨਿਸੁੰਭ ਸੇ ਕੋਟ ਨਿਸਾਚਰ ਜਾਹਿ ਛਿਨੇਕ ਬਿਖੈ ਹਨਿ ਡਾਰੇ ॥

ਜਿਸ ਨੇ ਸ਼ੁੰਭ-ਨਿਸ਼ੁੰਭ ਵਰਗੇ ਕਰੋੜਾਂ ਰਾਖਸ਼ ਛਿਣ ਭਰ ਵਿਚ ਨਸ਼ਟ ਕਰ ਦਿੱਤੇ ਹਨ;

ਧੂਮਰ ਲੋਚਨ ਚੰਡ ਅਉ ਮੁੰਡ ਸੇ ਮਾਹਿਖ ਸੇ ਪਲ ਬੀਚ ਨਿਵਾਰੇ ॥

ਧੂਮ੍ਰਲੋਚਨ, ਚੰਡ ਮੁੰਡ ਅਤੇ ਮਹਿਖਾਸੁਰ ਵਰਗੇ (ਦੈਂਤ) ਪਲ ਵਿਚ ਹੀ ਖ਼ਤਮ ਕਰ ਦਿੱਤੇ ਹਨ;

ਚਾਮਰ ਸੇ ਰਣਿ ਚਿਛਰ ਸੇ ਰਕਤਿਛਣ ਸੇ ਝਟ ਦੈ ਝਝਕਾਰੇ ॥

ਚਾਮਰ, ਚਿੱਛਰ, ਲਾਲ ਅੱਖਾਂ ਵਾਲੇ ਦੈਂਤ ਯੁੱਧ-ਭੂਮੀ ਵਿਚ ਜਲਦੀ ਹੀ ਝਾੜ ਸੁਟੇ ਹਨ;

ਐਸੋ ਸੁ ਸਾਹਿਬੁ ਪਾਇ ਕਹਾ ਪਰਵਾਹ ਰਹੀ ਇਹ ਦਾਸ ਤਿਹਾਰੇ ॥੯੩॥

ਅਜਿਹੇ ਮਾਲਕ ਨੂੰ ਪ੍ਰਾਪਤ ਕਰ ਕੇ ਤੁਹਾਡੇ ਇਸ ਦਾਸ ਨੂੰ ਕਾਹਦੀ ਪਰਵਾਹ ਰਹੀ ਹੈ ॥੯੩॥

ਮੁੰਡਹੁ ਸੇ ਮਧੁ ਕੀਟਭ ਸੇ ਮੁਰ ਸੇ ਅਘ ਸੇ ਜਿਨਿ ਕੋਟਿ ਦਲੇ ਹੈ ॥

ਮੁੰਡ ਵਰਗੇ, ਮਧੁ-ਕੈਟਭ ਜਿਹੇ, ਮੁਰ ਅਤੇ ਅਘ ਵਰਗੇ ਕਰੋੜਾਂ (ਦੈਂਤ) ਜਿਸ ਨੇ ਮਾਰ ਦਿੱਤੇ ਹਨ,

ਓਟਿ ਕਰੀ ਕਬਹੂੰ ਨ ਜਿਨੈ ਰਣਿ ਚੋਟ ਪਰੀ ਪਗ ਦ੍ਵੈ ਨ ਟਲੇ ਹੈ ॥

ਜਿਸ ਨੇ ਯੁੱਧ ਵਿਚ ਕਦੀ (ਵੈਰੀ ਦੇ ਪ੍ਰਹਾਰ ਤੋਂ ਬਚਣ ਲਈ) ਓਟ ਨਹੀਂ ਲਈ ਅਤੇ ਜੋ (ਸ਼ਸਤ੍ਰ ਦੀ) ਚੋਟ ਲਗਣ ਤੇ ਯੁੱਧ ਵਿਚ ਦੋ ਕਦਮ ਵੀ ਹਿਲਣ ਵਾਲਾ ਨਹੀਂ ਹੈ,

ਸਿੰਧੁ ਬਿਖੈ ਜੇ ਨ ਬੂਡੇ ਨਿਸਾਚਰ ਪਾਵਕ ਬਾਣ ਬਹੇ ਨ ਜਲੇ ਹੈ ॥

ਜੋ ਦੈਂਤ ਸਮੁੰਦਰ ਵਿਚ ਡੁਬ ਨਹੀਂ ਸਕੇ ਅਤੇ ਅਗਨ-ਬਾਣ ਚਲਣ ਤੇ ਵੀ ਸੜ ਨਹੀਂ ਸਕੇ,

ਤੇ ਅਸਿ ਤੋਰਿ ਬਿਲੋਕਿ ਅਲੋਕ ਸੁ ਲਾਜ ਕੋ ਛਾਡ ਕੈ ਭਾਜਿ ਚਲੇ ਹੈ ॥੯੪॥

ਉਹ ਵੀ ਤੇਰੀ ਅਲੌਕਿਕ ਤਲਵਾਰ ਨੂੰ ਵੇਖ ਕੇ ਲੱਜਾ ਨੂੰ ਤਿਆਗ ਕੇ ਭਜ ਗਏ ਹਨ ॥੯੪॥

ਰਾਵਣ ਸੇ ਮਹਿਰਾਵਣ ਸੇ ਘਟਕਾਨਹੁ ਸੇ ਪਲ ਬੀਚ ਪਛਾਰੇ ॥

ਰਾਵਣ, ਮਹਿਰਾਵਣ ਅਤੇ ਕੁੰਭਕਰਨ ਵਰਗੇ (ਜਿਸ ਨੇ) ਪਲ ਭਰ ਵਿਚ ਮਾਰ ਦਿੱਤੇ;

ਬਾਰਦ ਨਾਦ ਅਕੰਪਨ ਸੇ ਜਗ ਜੰਗ ਜੁਰੈ ਜਿਨ ਸਿਉ ਜਮ ਹਾਰੇ ॥

ਮੇਘਨਾਦ ਅਤੇ ਅਕੰਪਨ ਵਰਗੇ ਯੋਧੇ, ਜਿਨ੍ਹਾਂ ਨਾਲ ਜਗਤ ਵਿਚ ਯੁੱਧ ਕਰ ਕੇ ਯਮ ਵੀ ਹਾਰ ਜਾਂਦਾ ਹੈ,

ਕੁੰਭ ਅਕੁੰਭ ਸੇ ਜੀਤ ਸਭੈ ਜਗਿ ਸਾਤਹੂੰ ਸਿੰਧ ਹਥਿਆਰ ਪਖਾਰੇ ॥

ਕੁੰਭ ਅਤੇ ਅਕੁੰਭ ਵਰਗੇ (ਯੋਧੇ ਜਿਨ੍ਹਾਂ ਨੇ) ਸਾਰੇ ਸੰਸਾਰ ਨੂੰ ਜਿਤ ਕੇ ਸੱਤਾਂ ਸਮੁੰਦਰਾਂ ਵਿਚ ਆਪਣੇ ਹਥਿਆਰ ਸਾਫ਼ ਕੀਤੇ ਸਨ,

ਜੇ ਜੇ ਹੁਤੇ ਅਕਟੇ ਬਿਕਟੇ ਸੁ ਕਟੇ ਕਰਿ ਕਾਲ ਕ੍ਰਿਪਾਨ ਕੇ ਮਾਰੇ ॥੯੫॥

(ਇਹ ਤੇ) ਅਜਿਹੇ ਹੋਰ ਆਕੜਖਾਨ ਅਤੇ ਕਠੋਰ (ਦੈਂਤ) ਕਾਲ ਦੀ ਕ੍ਰਿਪਾਨ ਨਾਲ ਕਟ ਕੇ ਮਾਰੇ ਗਏ ॥੯੫॥

ਜੋ ਕਹੂੰ ਕਾਲ ਤੇ ਭਾਜ ਕੇ ਬਾਚੀਅਤ ਤੋ ਕਿਹ ਕੁੰਟ ਕਹੋ ਭਜਿ ਜਈਯੈ ॥

ਜੇ ਕਾਲ ਤੋਂ ਭਜ ਕੇ ਕਿਤੇ ਬਚਿਆ ਜਾ ਸਕਦਾ ਹੋਵੇ, ਤਾਂ (ਦਸੋ) ਕਿਹੜੀ ਦਿਸ਼ਾ ਨੂੰ ਭਜ ਕੇ ਚਲੇ ਜਾਈਐ।

ਆਗੇ ਹੂੰ ਕਾਲ ਧਰੇ ਅਸਿ ਗਾਜਤ ਛਾਜਤ ਹੈ ਜਿਹ ਤੇ ਨਸਿ ਅਈਯੈ ॥

(ਜਿਧਰ ਜਾਈਏ ਉਧਰ) ਅਗੇ ਹੀ ਕਾਲ ਤਲਵਾਰ ਧਾਰੇ ਗੱਜਦਾ ਹੋਇਆ ਸੋਭ ਰਿਹਾ ਹੈ ਜਿਸ ਕਰ ਕੇ (ਵਾਪਸ) ਭਜ ਆਈਦਾ ਹੈ।

ਐਸੇ ਨ ਕੈ ਗਯੋ ਕੋਈ ਸੁ ਦਾਵ ਰੇ ਜਾਹਿ ਉਪਾਵ ਸੋ ਘਾਵ ਬਚਈਐ ॥

ਕੋਈ ਵੀ ਅਜਿਹਾ ਦਾਉ ਦਸ ਨਹੀਂ ਸਕਿਆ ਜਿਸ ਦੇ ਉਪਾ ਨਾਲ (ਕਾਲ ਦੀ) ਚੋਟ ਤੋਂ ਬਚ ਸਕੀਏ।

ਜਾ ਤੇ ਨ ਛੁਟੀਐ ਮੁੜ ਕਹੂੰ ਹਸਿ ਤਾ ਕੀ ਨ ਕਿਉ ਸਰਣਾਗਤਿ ਜਈਯੈ ॥੯੬॥

ਹੇ ਮੂਰਖ! ਜਿਸ ਤੋਂ ਕਿਸੇ ਤਰ੍ਹਾਂ ਛੁਟਿਆ ਨਹੀਂ ਜਾ ਸਕਦਾ, ਉਸ ਦੀ ਸ਼ਰਨ ਵਿਚ ਖੁਸ਼ੀ ਖੁਸ਼ੀ ਕਿਉਂ ਨਾ ਜਾਇਆ ਜਾਏ ॥੯੬॥

ਕ੍ਰਿਸਨ ਅਉ ਬਿਸਨੁ ਜਪੇ ਤੁਹਿ ਕੋਟਿਕ ਰਾਮ ਰਹੀਮ ਭਲੀ ਬਿਧਿ ਧਿਆਯੋ ॥

(ਹੇ ਜਿਗਿਆਸੂ!) ਤੂੰ ਕ੍ਰਿਸ਼ਨ ਅਤੇ ਵਿਸ਼ਣੂ ਆਦਿ ਕਰੋੜਾਂ (ਦੇਵਤਿਆਂ ਨੂੰ) ਜਪਿਆ ਹੈ ਅਤੇ ਰਾਮ ਤੇ ਰਹੀਮ ਨੂੰ ਚੰਗੀ ਤਰ੍ਹਾਂ ਧਿਆਇਆ ਹੈ,


Flag Counter