ਸ਼੍ਰੀ ਦਸਮ ਗ੍ਰੰਥ

ਅੰਗ - 1184


ਯਾ ਸਮ ਸੁੰਦਰ ਪੁਰਖ ਇਹ ਦੈ ਹੈ ਖੋਜਿ ਮਿਲਾਇ ॥੯॥

ਕਿ (ਅਸੀਂ) ਇਸ ਵਰਗਾ ਸੁੰਦਰ ਪੁਰਸ਼ ਲਭ ਕੇ ਇਸ ਨੂੰ ਮਿਲਾ ਦੇਵਾਂਗੀਆਂ ॥੯॥

ਅੜਿਲ ॥

ਅੜਿਲ:

ਪਰੀ ਰਾਜ ਕੀ ਪਰੀ ਸਭਾਗ੍ਰਯਾ ਪਾਇ ਕੈ ॥

ਸ਼ਾਹ ਪਰੀ ਦੀ ਸਾਰੀਆਂ ਪਰੀਆਂ ਆਗਿਆ ਪ੍ਰਾਪਤ ਕਰ ਕੇ

ਚਲਤ ਭਈ ਸਖਿ ਸਹਸ ਸਿੰਗਾਰ ਬਨਾਇ ਕੈ ॥

ਅਤੇ ਹਜ਼ਾਰਾਂ (ਭਾਵ ਬਹੁਤ ਅਧਿਕ) ਸੁੰਦਰ ਸ਼ਿੰਗਾਰ ਕਰ ਕੇ ਚਲ ਪਈਆਂ।

ਖੋਜਿ ਫਿਰੀ ਸਭ ਦੇਸ ਨ ਸੁੰਦਰ ਪਾਇਯੋ ॥

(ਉਨ੍ਹਾਂ ਨੇ) ਸਾਰਾ ਦੇਸ਼ ਖੋਜ ਲਿਆ ਪਰ ਕੋਈ ਵੀ ਉਸ ਦੀ ਪਧਰ ਦਾ ਸੁੰਦਰ (ਕੁੰਵਰ) ਪ੍ਰਾਪਤ ਨਾ ਕੀਤਾ।

ਹੋ ਏਕ ਹੁਤੋ ਰਿਖਿ ਤਹ ਤਿਨ ਭੇਦ ਬਤਾਇਯੋ ॥੧੦॥

ਉਥੇ ਇਕ ਰਿਸ਼ੀ ਸੀ, ਉਸ ਨੇ ਇਨ੍ਹਾਂ ਨੂੰ ਭੇਦ ਦੀ ਗੱਲ ਸਮਝਾ ਦਿੱਤੀ ॥੧੦॥

ਚੌਪਈ ॥

ਚੌਪਈ:

ਇਕ ਰਿਖਿ ਥੋ ਕਾਨਨ ਇਕ ਭੀਤਰ ॥

ਇਕ ਜੰਗਲ ਵਿਚ ਇਕ ਰਿਸ਼ੀ (ਰਹਿੰਦਾ) ਸੀ।

ਤਾ ਸਮ ਤਪੀ ਨ ਥੋ ਅਵਨੀ ਪਰ ॥

ਉਸ ਵਰਗਾ ਧਰਤੀ ('ਅਵਨੀ') ਉਤੇ ਹੋਰ ਕੋਈ ਤਪਸਵੀ ਨਹੀਂ ਸੀ।

ਤਿਨਿਕ ਅਪਛਰਾ ਤਹਾ ਨਿਹਾਰੀ ॥

ਉਸ ਨੇ ਇਕ ਅਪੱਛਰਾ ਉਥੇ ਵੇਖੀ

ਕ੍ਰਿਪਾ ਜਾਨਿ ਇਹ ਭਾਤਿ ਉਚਾਰੀ ॥੧੧॥

ਅਤੇ ਕ੍ਰਿਪਾ ਪੂਰਵਕ ਇਸ ਤਰ੍ਹਾਂ ਕਿਹਾ ॥੧੧॥

ਦੋਹਰਾ ॥

ਦੋਹਰਾ:

ਕੋ ਹੈ ਰੀ ਤੂ ਕਹ ਚਲੀ ਕ੍ਯੋਨ ਆਈ ਇਹ ਦੇਸ ॥

ਅਰੀ! ਤੂੰ ਕੌਣ ਹੈਂ, ਕਿਥੇ ਚਲੀ ਹੈਂ ਅਤੇ ਇਸ ਦੇਸ਼ ਵਿਚ ਕਿਉਂ ਆਈ ਹੈਂ?

ਕੈ ਤੂ ਇਸਤ੍ਰੀ ਇੰਦ੍ਰ ਕੀ ਕੈ ਅਬਲਾ ਅਲਿਕੇਸ ॥੧੨॥

ਕੀ ਤੂੰ ਇੰਦਰ ਦੀ ਇਸਤਰੀ ਹੈਂ, ਜਾਂ ਕੁਬੇਰ ਦੀ ਪਤਨੀ ਹੈਂ? ॥੧੨॥

ਚੌਪਈ ॥

ਚੌਪਈ:

ਕਿਹ ਕਾਰਨ ਤੇ ਤੈ ਹ੍ਯਾਂ ਆਈ ॥

ਕਿਸ ਕਾਰਨ ਤੂੰ ਇਥੇ ਆਈ ਹੈਂ?

ਕਹੁ ਕਵਨੈ ਕਿਹ ਕਾਜ ਪਠਾਈ ॥

ਦਸ ਕਿ ਕਿਸ ਨੇ ਤੈਨੂੰ ਕਿਸ ਕੰਮ ਲਈ (ਇਥੇ) ਭੇਜਿਆ ਹੈ।

ਸਾਚ ਕਹੇ ਬਿਨੁ ਜਾਨ ਨ ਦੈ ਹੌ ॥

ਸਚ ਕਹੇ ਬਿਨਾ (ਮੈਂ ਤੈਨੂੰ ਇਥੋਂ) ਜਾਣ ਨਹੀਂ ਦੇਣਾ।

ਨਾਤਰ ਸ੍ਰਾਪ ਅਬੈ ਤੁਹਿ ਕੈ ਹੌ ॥੧੩॥

ਨਹੀਂ ਤਾਂ ਤੈਨੂੰ ਸਰਾਪ ਦੇ ਦੇਵਾਂਗਾ ॥੧੩॥

ਅੜਿਲ ॥

ਅੜਿਲ:

ਏਕ ਦਿਵਸ ਮੁਨਿ ਚਲੀ ਅਪਛਰਾ ਧਾਇ ਕੈ ॥

(ਅਪੱਛਰਾ ਨੇ ਉੱਤਰ ਦਿੱਤਾ) ਹੇ ਮੁਨੀ! ਇਕ ਦਿਨ ਸ਼ਾਹ ਪਰੀ ਜਲਦੀ ਨਾਲ ਆਈ

ਨਿਰਖਿ ਕੁਅਰਿ ਕੋ ਰੂਪ ਰਹੀ ਉਰਝਾਇ ਕੈ ॥

ਅਤੇ (ਇਕ) ਕੁਮਾਰੀ ਦਾ ਰੂਪ ਵੇਖ ਕੇ ਮੋਹਿਤ ਹੋ ਗਈ।

ਚਿਤ ਮਹਿ ਕਿਯਾ ਬਿਚਾਰ ਕੁਅਰ ਹੂੰ ਪਾਇਯੈ ॥

(ਉਸ ਨੇ) ਚਿਤ ਵਿਚ ਵਿਚਾਰ ਕੀਤਾ ਕਿ ਇਸ ਕੁਮਾਰੀ

ਹੋ ਐਸੋ ਸੁੰਦਰ ਖੋਜਿ ਸੁ ਯਾਹਿ ਮਿਲਾਇਯੈ ॥੧੪॥

ਜਿਹਾ ਹੀ ਸੁੰਦਰ ਕੁੰਵਰ ਖੋਜ ਕੇ ਮਿਲਾ ਦਿੱਤਾ ਜਾਏ ॥੧੪॥

ਚੌਪਈ ॥

ਚੌਪਈ:

ਹਮ ਸੀ ਸਖੀ ਸਹਸ੍ਰਨ ਸੁੰਦਰਿ ॥

ਮੇਰੇ ਵਰਗੀਆਂ ਹਜ਼ਾਰਾਂ ਸੁੰਦਰ ਸਖੀਆਂ ਨੂੰ

ਪਠੈ ਦਈ ਦਸਹੂੰ ਦਿਸਿ ਮੁਨਿ ਬਰ ॥

ਹੇ ਸ੍ਰੇਸ਼ਠ ਮੁਨੀ! ਦਸਾਂ ਦਿਸ਼ਾਵਾਂ ਵਿਚ ਭੇਜ ਦਿੱਤਾ।

ਖੋਜਿ ਥਕੀ ਪ੍ਰੀਤਮ ਨਹਿ ਪਾਯੋ ॥

(ਅਸੀਂ ਸਾਰੀਆਂ) ਖੋਜ ਥਕੀਆਂ, ਪਰ (ਉਸ ਲਈ) ਪ੍ਰੀਤਮ ਨਹੀਂ ਲਭ ਸਕਿਆ।

ਦੇਸ ਦੇਸ ਸਭ ਹੇਰਿ ਗਵਾਯੋ ॥੧੫॥

ਦੇਸ਼ ਦੇਸ਼ ਫਿਰ ਕੇ ਸਾਰਾ (ਸਮਾਂ ਵਿਅਰਥ) ਗੰਵਾ ਲਿਆ ॥੧੫॥

ਦੋਹਰਾ ॥

ਦੋਹਰਾ:

ਖੋਜਿ ਦੇਸ ਬ੍ਯਾਕੁਲ ਭਈ ਆਈ ਤੁਮਰੇ ਪਾਸ ॥

ਖੋਜ ਖੋਜ ਕੇ ਵਿਆਕੁਲ ਹੋਈ ਤੁਹਾਡੇ ਕੋਲ ਆਈ ਹਾਂ।

ਦੀਜੈ ਸੁਘਰ ਬਤਾਇ ਕਹੂੰ ਕਾਰਜ ਆਵਹਿ ਰਾਸ ॥੧੬॥

ਹੇ ਸੁਘੜ (ਸੁਜਾਨ!) ਕੋਈ (ਉਪਾ) ਦਸ ਦਿਓ ਤਾਂ ਜੋ ਕਾਰਜ ਸਿੱਧ ਹੋ ਸਕੇ ॥੧੬॥

ਚੌਪਈ ॥

ਚੌਪਈ:

ਬ੍ਰਹਮਾ ਏਕ ਪੁਰਖ ਉਪਜਾਯੋ ॥

(ਮੁਨੀ ਨੇ ਦਸਿਆ ਕਿ) ਬ੍ਰਹਮਾ ਨੇ ਇਕ ਬੰਦਾ ਪੈਦਾ ਕੀਤਾ ਹੈ

ਨ੍ਰਿਪ ਕੇ ਧਾਮ ਜਨਮ ਤਿਨ ਪਾਯੋ ॥

ਅਤੇ ਉਸ ਨੇ ਰਾਜੇ ਦੇ ਘਰ ਜਨਮ ਲਿਆ ਹੈ।

ਸਾਤ ਸਮੁੰਦ੍ਰਨ ਪਾਰ ਬਸਤ ਸੋ ॥

ਉਹ ਸੱਤ ਸਮੁੰਦਰਾਂ ਤੋਂ ਪਾਰ ਵਸਦਾ ਹੈ।

ਕੋ ਪਹੁਚੈ ਤਿਹ ਲ੍ਯਾਇ ਸਕਤ ਸੋ ॥੧੭॥

ਉਥੇ ਕੌਣ ਪਹੁੰਚ ਕੇ ਉਸ ਨੂੰ ਲਿਆ ਸਕਦਾ ਹੈ ॥੧੭॥

ਦੋਹਰਾ ॥

ਦੋਹਰਾ:

ਰਿਖਿ ਕੇ ਇਹ ਬਿਧਿ ਬਚਨ ਸੁਨਿ ਚਲਤ ਭਈ ਸੁ ਕੁਮਾਰਿ ॥

ਰਿਸ਼ੀ ਦੇ ਇਸ ਤਰ੍ਹਾਂ ਦੇ ਬਚਨ ਸੁਣ ਕੇ ਉਹ ਪਰੀ ਚਲ ਪਈ

ਸਪਤ ਸਿੰਧ ਕੇ ਛਿਨਿਕ ਮਹਿ ਜਾਤ ਭਈ ਉਹਿ ਪਾਰ ॥੧੮॥

ਅਤੇ ਛਿਣ ਭਰ ਵਿਚ ਸੱਤ ਸਮੁੰਦਰਾਂ ਨੂੰ ਪਾਰ ਕਰ ਗਈ ॥੧੮॥

ਚੌਪਈ ॥

ਚੌਪਈ:

ਸੁੰਦਰ ਸਦਨ ਹੁਤੋ ਜਹ ਨ੍ਰਿਪ ਬਰ ॥

(ਉਥੇ) ਰਾਜੇ ਦਾ ਜੋ ਸੁੰਦਰ ਮਹੱਲ ਸੀ,

ਜਾਤ ਭਈ ਸੁੰਦਰਿ ਤਾਹਿ ਘਰ ॥

ਉਸ ਘਰ ਵਿਚ ਸੁੰਦਰੀ ਜਾ ਪਹੁੰਚੀ।

ਜਹ ਨ੍ਰਿਪ ਸੁਤ ਆਸ੍ਰਮ ਸੁਨਿ ਲੀਯਾ ॥

ਜਿਥੇ ਰਾਜੇ ਦੇ ਪੁੱਤਰ ਦਾ ਨਿਵਾਸ ਸੁਣਿਆ ਸੀ,

ਗਈ ਤਹਾ ਤਿਨ ਬਿਲਮ ਨ ਕੀਯਾ ॥੧੯॥

ਉਥੇ ਬਿਨਾ ਦੇਰ ਕੀਤੇ ਜਾ ਪਹੁੰਚੀ ॥੧੯॥

ਲੋਕੰਜਨ ਡਾਰਤ ਚਖ ਭਈ ॥

(ਉਸ ਨੇ) ਅੱਖਾਂ ਵਿਚ ਜਾਦੂਈ ਸੁਰਮਾ ਪਾ ਲਿਆ।

ਪਰਗਟ ਹੁਤੀ ਲੋਪ ਹ੍ਵੈ ਗਈ ॥

(ਉਹ ਜੋ) ਪ੍ਰਗਟ ਰੂਪ ਵਿਚ ਸੀ, (ਸੁਰਮਾ ਪਾਣ ਨਾਲ) ਲੋਪ ਹੋ ਗਈ।

ਯਹ ਸਭ ਹੀ ਕੋ ਰੂਪ ਨਿਹਾਰੈ ॥

ਉਹ ਸਭ ਦਾ ਰੂਪ ਵੇਖ ਸਕਦੀ ਸੀ,