ਅਤੇ ਸਵਰਗ ਵਿਚ ਫਿਰ ਖ਼ੁਸ਼ੀ ਦੇ ਬਹੁਤ ਵਾਜੇ ਵਜੇ ॥੧੪॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੧੧੭ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੧੧੭॥੨੨੯੬॥ ਚਲਦਾ॥
ਚੌਪਈ:
ਪੱਛਮ ਵਿਚ ਦੇਵ ਨਾਂ ਦਾ ਵਡਭਾਗੀ ਰਾਜਾ ਸੀ।
ਉਹ ਮੰਤ੍ਰ ਕਲਾ ਨਾਂ ਦੀ ਰਾਣੀ ਵਿਚ ਮਗਨ ਸੀ।
ਜੋ ਇਸਤਰੀ ਕਹਿੰਦੀ, ਉਹੀ ਉਹ ਮੂਰਖ ਕਰਦਾ।
ਉਸ ਨੂੰ ਪੁਛੇ ਬਿਨਾ (ਉਸ ਦਾ) ਕੋਈ ਕੰਮ ਸਰਦਾ ਨਹੀਂ ਸੀ ॥੧॥
ਰਾਜਾ ਸਦਾ ਉਸ ਵਿਚ ਹੀ ਲੀਨ ਰਹਿੰਦਾ ਸੀ।
ਉਸ ਤੋਂ ਉਸ ਨੂੰ ਦੋ ਪੁੱਤਰ ਪ੍ਰਾਪਤ ਹੋਏ।
ਸਮਾਂ ਆਉਣ ਤੇ ਰਾਜਾ ਮਰ ਗਿਆ
ਅਤੇ ਉਸ ਦਾ ਪੁੱਤਰ ਰਾਜਾ ਹੋਇਆ ॥੨॥
ਦੋਹਰਾ:
ਉਥੇ ਇਕ ਬੰਦਾ ਆ ਗਿਆ ਜੋ ਅਪਾਰ ਸੁੰਦਰਤਾ ਦੀ ਖਾਣ ਸੀ।
ਉਸ ਨੂੰ ਵੇਖ ਕੇ ਰਾਣੀ ਮੋਹਿਤ ਹੋ ਗਈ ਅਤੇ ਬਿਰਹੋਂ ਦੇ ਬਾਣ ਨਾਲ ਵਿੰਨ੍ਹੀ ਗਈ ॥੩॥
ਸੋਰਠਾ:
ਉਥੇ ਇਕ ਸਖੀ ਭੇਜ ਕੇ ਉਸ ਨੂੰ ਆਪਣੇ ਕੋਲ ਬੁਲਾ ਲਿਆ
ਅਤੇ ਕਿਹਾ ਕਿ ਸੰਕੋਚ ਤਿਆਗ ਕੇ ਹੁਣੇ ਮੇਰੇ ਨਾਲ ਆ ਕੇ ਬਿਰਾਜੋ ॥੪॥
ਚੌਪਈ:
ਤਦ (ਉਸ) ਸੁੰਦਰ ਆਦਮੀ ਨੇ ਮਨ ਵਿਚ ਵਿਚਾਰ ਕੀਤਾ
ਅਤੇ ਰਾਣੀ ਪ੍ਰਤਿ ਸਪਸ਼ਟ ਕਿਹਾ
ਕਿ ਜੇ ਇਕ ਗੱਲ ਕਰੇਂ ਤਾਂ (ਮੈਂ) ਕਹਾਂ,
ਨਹੀਂ ਤਾਂ ਤੇਰੇ ਘਰ ਨਹੀਂ ਰਹਾਂਗਾ ॥੫॥
ਜੋ ਮੈਂ ਕਹਾਂਗਾ ਕਿ ਇਹ ਨਹੀਂ ਕਰ ਸਕੇਂਗੀ
ਤਾਂ ਮੈਨੂੰ ਮਿਲਣ ਦੇ ਖ਼ਿਆਲ ਨਹੀਂ ਪਵੇਂਗੀ।
ਜੇ (ਇਹ) ਕਠਿਨ ਕੰਮ ਇਹ ਇਸਤਰੀ ਕਰ ਲਏ
ਤਦ ਇਹ ਮੈਨੂੰ ਅਜ ਹੀ ਭਾਵੇਂ ਵਰ ਲਏ ॥੬॥
ਦੋਹਰਾ:
(ਉਸ ਆਦਮੀ ਨੇ ਕਿਹਾ) ਇਹ ਜੋ ਦੋ ਪੁੱਤਰ ਤੂੰ ਪੈਦਾ ਕੀਤੇ ਹਨ, ਇਨ੍ਹਾਂ ਦੋਹਾਂ ਨੂੰ ਮਾਰ ਦੇ
ਅਤੇ ਦੋਹਾਂ ਦੇ ਸਿਰ ਗੋਦ ਵਿਚ ਪਾ ਕੇ ਬਾਜ਼ਾਰ ਵਿਚ ਭਿਖਿਆ ਮੰਗ ॥੭॥
ਚੌਪਈ:
ਤਦ ਉਸ ਇਸਤਰੀ ਨੇ ਉਹੀ ਕੰਮ ਕੀਤਾ
ਅਤੇ ਦੋਹਾਂ (ਪੁੱਤਰਾਂ) ਨੂੰ ਕੋਲ ਬੁਲਾ ਲਿਆ।
ਸ਼ਰਾਬ ਪਿਲਾ ਕੇ ਉਨ੍ਹਾਂ ਨੂੰ ਬੇਸੁੱਧ ਕਰ ਦਿੱਤਾ
ਅਤੇ ਤਲਵਾਰ ਕਢ ਕੇ ਦੋਹਾਂ ਪੁੱਤਰਾਂ ਨੂੰ ਮਾਰ ਦਿੱਤਾ ॥੮॥
ਦੋਹਰਾ:
ਦੋਹਾਂ ਪੁੱਤਰਾਂ ਦੇ ਸਿਰ ਕਟ ਕੇ ਗੋਦ ਵਿਚ ਪਾ ਲਏ
ਅਤੇ ਸਾਧਵੀ ਦਾ ਰੂਪ ਧਾਰ ਕੇ ਬਾਜ਼ਾਰ ਵਿਚ ਭਿਖ ਮੰਗੀ ॥੯॥
ਚੌਪਈ:
ਭਿਖ ਮੰਗ ਕੇ (ਉਹ) ਮਿਤਰ ਕੋਲ ਗਈ
ਅਤੇ ਪੁੱਤਰਾਂ ਦੇ ਸਿਰ (ਉਸ ਨੂੰ) ਵਿਖਾਏ।
(ਅਤੇ ਕਿਹਾ) ਮੈਂ ਤੇਰੇ ਲਈ ਦੋਹਾਂ ਨੂੰ ਮਾਰ ਦਿੱਤਾ ਹੈ।
ਹੇ ਪਿਆਰੇ! ਹੁਣ ਆ ਕੇ ਮੇਰੇ ਨਾਲ ਭੋਗ ਕਰ ॥੧੦॥
ਜਦ ਯਾਰ ਨੇ ਇਹ ਕਠਿਨ ਕਰਮ ਵੇਖ ਲਿਆ
ਤਾਂ ਉਹ ਇਕ ਪਹਿਰ ਤਕ ਬੇਸੁੱਧ ਹੋ ਗਿਆ।
ਜਦ ਦੂਜਾ ਪਹਿਰ ਸ਼ੁਰੂ ਹੋਇਆ
ਤਾਂ ਬੇਹੋਸ਼ੀ ਨੂੰ ਛਡ ਕੇ ਸਚੇਤ ਹੋ ਕੇ ਜਾਗ ਪਿਆ ॥੧੧॥
ਸਵੈਯਾ:
(ਇਸ ਨੂੰ) ਛਡ ਵੀ ਨਹੀਂ ਸਕਦਾ, ਰਮਣ ਵੀ ਨਹੀਂ ਕਰ ਸਕਦਾ, ਇਸ ਤਰ੍ਹਾਂ ਦੀ ਦੁਬਿਧਾ ਆਣ ਬਣੀ ਹੈ।
ਬੈਠ ਨਹੀਂ ਸਕਦਾ, ਉਠ ਨਹੀਂ ਸਕਦਾ ਅਤੇ ਕੁਝ ਗੱਲ ਵੀ ਸੋਚ ਕੇ ਕਹਿ ਨਹੀਂ ਸਕਦਾ।