ਸ਼੍ਰੀ ਦਸਮ ਗ੍ਰੰਥ

ਅੰਗ - 753


ਤਊਫੰਗ ਨਾਮ ਪਛਾਨ ॥

(ਇਸ ਨੂੰ) ਤੁਫੰਗ ਦਾ ਨਾਮ ਵਿਚਾਰੋ।

ਨਹੀ ਭੇਦ ਯਾ ਮਹਿ ਮਾਨ ॥੭੨੯॥

ਇਸ ਵਿਚ ਕੋਈ ਭੇਦ ਨਾ ਸਮਝੋ ॥੭੨੯॥

ਚੌਪਈ ॥

ਚੌਪਈ:

ਆਦਿ ਸਬਦ ਮ੍ਰਿਗਰਾਜ ਉਚਾਰੋ ॥

ਪਹਿਲਾਂ 'ਮ੍ਰਿਗਰਾਜ' ਸ਼ਬਦ ਉਚਾਰੋ।

ਤਾ ਪਾਛੇ ਰਿਪੁ ਪਦ ਦੈ ਡਾਰੋ ॥

ਇਸ ਪਿਤੋਂ 'ਰਿਪੁ' ਪਦ ਜੋੜੋ।

ਨਾਮ ਤੁਪਕ ਕੇ ਸਕਲ ਪਛਾਨੋ ॥

ਸਾਰੇ (ਇਸ ਨੂੰ) ਤੁਪਕ ਦੇ ਨਾਮ ਵਜੋਂ ਸਮਝੋ।

ਯਾ ਮੈ ਕਛੂ ਭੇਦ ਨਹੀ ਜਾਨੋ ॥੭੩੦॥

ਇਸ ਵਿਚ ਕੋਈ ਭੇਦ ਨਾ ਸਮਝੋ ॥੭੩੦॥

ਪਸੁ ਪਤੇਸ ਪਦ ਪ੍ਰਥਮ ਭਨਿਜੈ ॥

ਪਹਿਲਾਂ 'ਪਸੁ ਪਤੇਸ' (ਹਾਥੀਆਂ ਦਾ ਰਾਜਾ, ਸ਼ੇਰ) ਸ਼ਬਦ ਕਹੋ।

ਤਾ ਪਾਛੈ ਅਰਿ ਪਦ ਕੋ ਦਿਜੈ ॥

ਫਿਰ 'ਅਰਿ' ਪਦ ਨੂੰ ਜੋੜੋ।

ਨਾਮ ਤੁਪਕ ਕੇ ਸਭ ਜੀਅ ਜਾਨੋ ॥

(ਇਸ ਨੂੰ) ਸਭ ਤੁਪਕ ਦਾ ਨਾਮ ਸਮਝੋ।

ਯਾ ਮੈ ਕਛੂ ਭੇਦ ਨਹੀ ਮਾਨੋ ॥੭੩੧॥

ਇਸ ਵਿਚ ਕੋਈ ਫਰਕ ਨਾ ਸਮਝੋ ॥੭੩੧॥

ਦੋਹਰਾ ॥

ਦੋਹਰਾ:

ਸਕਲ ਪਸੁਨ ਕੇ ਨਾਮ ਲੈ ਸਤ੍ਰੁ ਸਬਦ ਕਹਿ ਅੰਤਿ ॥

ਸਾਰਿਆਂ ਪਸ਼ੂਆਂ ਦਾ ਨਾਮ ਲੈ ਕੇ, ਅੰਤ ਵਿਚ 'ਸਤ੍ਰੁ' ਸ਼ਬਦ ਜੋੜੋ।

ਸਭ ਹੀ ਨਾਮ ਤੁਫੰਗ ਕੇ ਨਿਕਸਤ ਚਲਤ ਅਨੰਤ ॥੭੩੨॥

(ਇਸ ਤਰ੍ਹਾਂ) ਸਾਰੇ ਤੁਪਕ ਦੇ ਨਾਮ ਬਣਦੇ ਚਲੇ ਜਾਣਗੇ ॥੭੩੨॥

ਮ੍ਰਿਗ ਪਦ ਆਦਿ ਬਖਾਨਿ ਕੈ ਪਤਿ ਪਦ ਬਹੁਰਿ ਉਚਾਰ ॥

ਪਹਿਲਾਂ 'ਮ੍ਰਿਗ' (ਪਸ਼ੁ) ਸ਼ਬਦ ਕਹਿ ਕੇ ਫਿਰ 'ਪਤਿ' ਪਦ ਰਖੋ।

ਅਰਿ ਕਹਿ ਨਾਮ ਤੁਫੰਗ ਕੇ ਲੀਜੈ ਸੁਕਬਿ ਸੁ ਧਾਰ ॥੭੩੩॥

ਫਿਰ 'ਅਰਿ' ਸ਼ਬਦ ਕਹੋ। (ਇਹ) ਨਾਮ ਤੁਫੰਗ ਦਾ ਹੈ। ਕਵੀਓ! ਵਿਚਾਰ ਲਵੋ ॥੭੩੩॥

ਛੰਦ ॥

ਛੰਦ:

ਮ੍ਰਿਗ ਸਬਦ ਆਦਿ ਬਖਾਨ ॥

ਸ਼ੁਰੂ ਵਿਚ 'ਮ੍ਰਿਗ' ਸ਼ਬਦ ਬਖਾਨ ਕਰੋ।

ਪਾਛੈ ਸੁ ਪਤਿ ਪਦ ਠਾਨ ॥

ਉਸ ਪਿਛੋਂ 'ਪਤਿ' ਸ਼ਬਦ ਜੋੜੋ।

ਰਿਪੁ ਸਬਦ ਬਹੁਰਿ ਉਚਾਰ ॥

ਫਿਰ 'ਰਿਪੁ' ਸ਼ਬਦ ਉਚਾਰੋ।

ਸਭ ਨਾਮ ਤੁਪਕ ਬਿਚਾਰ ॥੭੩੪॥

(ਇਸ ਨੂੰ) ਸਭ ਤੁਪਕ ਦਾ ਨਾਮ ਵਿਚਾਰੋ ॥੭੩੪॥

ਸਿੰਗੀ ਪ੍ਰਿਥਮ ਪਦ ਭਾਖੁ ॥

ਪਹਿਲਾਂ 'ਸਿੰਗੀ' ਪਦ ਕਹੋ।

ਅਰਿ ਸਬਦ ਕਹਿ ਲਖਿ ਰਾਖੁ ॥

ਫਿਰ 'ਅਰਿ' ਸ਼ਬਦ ਜੋੜੋ।

ਅਰਿ ਸਬਦ ਬਹੁਰਿ ਬਖਾਨ ॥

ਫਿਰ 'ਅਰਿ' ਸ਼ਬਦ ਰਖੋ।

ਸਭ ਨਾਮ ਤੁਪਕ ਪਛਾਨ ॥੭੩੫॥

ਸਭ ਨਾਮ ਤੁਪਕ ਦੇ ਹੋ ਜਾਂਦੇ ਹਨ ॥੭੩੫॥

ਛੰਦ ਵਡਾ ॥

ਛੰਦ ਵੱਡਾ

ਪਤਿ ਸਬਦ ਆਦਿ ਉਚਾਰਿ ਕੈ ਮ੍ਰਿਗ ਸਬਦ ਬਹੁਰਿ ਬਖਾਨੀਐ ॥

ਪਹਿਲਾਂ 'ਪਤਿ' ਸ਼ਬਦ ਉਚਾਰ ਕੇ ਫਿਰ 'ਮ੍ਰਿਗ' ਸ਼ਬਦ ਜੋੜੋ।

ਅਰਿ ਸਬਦ ਬਹੁਰਿ ਉਚਾਰ ਕੈ ਨਾਮ ਤੁਪਕ ਪਹਿਚਾਨੀਐ ॥

ਫਿਰ 'ਅਰਿ' ਸ਼ਬਦ ਉਚਾਰ ਕੇ ਤੁਪਕ ਦਾ ਨਾਮ ਸਮਝੋ।

ਨਹੀ ਭੇਦ ਯਾ ਮੈ ਨੈਕੁ ਹੈ ਸਭ ਸੁਕਬਿ ਮਾਨਹੁ ਚਿਤ ਮੈ ॥

ਇਸ ਵਿਚ ਕਿਸ ਪ੍ਰਕਾਰ ਦਾ ਕੋਈ ਸੰਸਾ ਨਹੀਂ ਹੈ, ਸਾਰੇ ਕਵੀ ਮਨ ਵਿਚ ਵਿਚਾਰ ਕਰ ਲੈਣ।

ਜਹ ਜਾਨੀਐ ਤਹ ਦੀਜੀਐ ਪਦ ਅਉਰ ਛੰਦ ਕਬਿਤ ਮੈ ॥੭੩੬॥

ਜਿਥੇ ਚਾਹੋ, ਪਦ ਜਾਂ ਕਬਿੱਤ ਜਾਂ ਛੰਦ ਵਿਚ ਜੋੜ ਦਿਓ ॥੭੩੬॥

ਚੌਪਈ ॥

ਚੌਪਈ:

ਹਰਣ ਸਬਦ ਕੋ ਆਦਿ ਭਣਿਜੈ ॥

ਪਹਿਲਾਂ 'ਹਰਣ' ਸ਼ਬਦ ਦਾ ਵਰਣਨ ਕਰੋ।

ਤਾ ਪਾਛੇ ਪਤਿ ਪਦ ਕੋ ਦਿਜੈ ॥

ਫਿਰ 'ਪਤਿ' ਸ਼ਬਦ ਜੋੜੋ।

ਤਾ ਪਾਛੇ ਅਰਿ ਸਬਦ ਉਚਾਰੋ ॥

ਫਿਰ 'ਅਰਿ' ਸ਼ਬਦ ਦਾ ਉਚਾਰਣ ਕਰੋ।

ਨਾਮ ਤੁਪਕ ਕੇ ਸਕਲ ਬਿਚਾਰੋ ॥੭੩੭॥

(ਇਸ ਨੂੰ) ਸਾਰੇ ਤੁਪਕ ਦਾ ਨਾਮ ਕਰ ਕੇ ਸਮਝੋ ॥੭੩੭॥

ਸਿੰਗੀ ਆਦਿ ਉਚਾਰਨ ਕੀਜੈ ॥

ਪਹਿਲਾਂ 'ਸਿੰਗੀ' ਸ਼ਬਦ ਦਾ ਉਚਾਰਨ ਕਰੋ।

ਤਾ ਪਾਛੇ ਪਤਿ ਪਦ ਕਹੁ ਦੀਜੈ ॥

ਇਸ ਪਿਛੋਂ 'ਪਤਿ' ਸ਼ਬਦ ਨੂੰ ਲਵੋ।

ਸਤ੍ਰੁ ਸਬਦ ਕਹੁ ਬਹੁਰਿ ਬਖਾਨੋ ॥

ਫਿਰ 'ਸਤ੍ਰੁ' ਸ਼ਬਦ ਦਾ ਬਖਾਨ ਕਰੋ।

ਨਾਮ ਤੁਪਕ ਕੇ ਸਕਲ ਪਛਾਨੋ ॥੭੩੮॥

ਸਭ ਲੋਗ (ਇਸ ਨੂੰ) ਤੁਪਕ ਦਾ ਨਾਮ ਸਮਝੋ ॥੭੩੮॥

ਕ੍ਰਿਸਨਾਜਿਨ ਪਦ ਆਦਿ ਉਚਾਰੋ ॥

ਪਹਿਲਾਂ 'ਕ੍ਰਿਸਨਾਜਿਨ' (ਕਾਲਾ ਚਿੱਟਾ ਹਿਰਨ) ਪਦ ਉਚਾਰੋ।

ਤਾ ਪਾਛੇ ਪਤਿ ਪਦ ਦੈ ਡਾਰੋ ॥

ਫਿਰ 'ਪਤਿ' ਸ਼ਬਦ ਜੋੜੋ।

ਨਾਮ ਤੁਪਕ ਕੇ ਸਭ ਪਹਿਚਾਨੋ ॥

ਇਸ ਨੂੰ ਸਾਰੇ ਤੁਪਕ ਦਾ ਨਾਮ ਸਮਝੋ।

ਯਾ ਮੈ ਭੇਦ ਨ ਕੋਊ ਜਾਨੋ ॥੭੩੯॥

ਇਸ ਵਿਚ ਕੋਈ ਅੰਤਰ ਨਾ ਮੰਨੋ ॥੭੩੯॥

ਦੋਹਰਾ ॥

ਦੋਹਰਾ:

ਨੈਨੋਤਮ ਪਦ ਬਕਤ੍ਰ ਤੇ ਪ੍ਰਥਮੈ ਕਰੋ ਉਚਾਰ ॥

ਪਹਿਲਾਂ ਮੂੰਹ ਤੋਂ 'ਨੈਨੋਤਮ' (ਉਤਮ ਨੈਣਾਂ ਵਾਲਾ ਹਿਰਨ) ਸ਼ਬਦ ਦਾ ਉਚਾਰਨ ਕਰੋ।

ਪਤਿ ਅਰਿ ਕਹਿ ਕਰ ਤੁਪਕ ਕੇ ਲੀਜੋ ਨਾਮ ਸੁ ਧਾਰ ॥੭੪੦॥

ਫਿਰ 'ਪਤਿ' ਅਤੇ 'ਅਰਿ' ਸ਼ਬਦ ਕਹਿ ਕੇ ਤੁਪਕ ਦਾ ਨਾਮ ਯਾਦ ਰਖ ਲਵੋ ॥੭੪੦॥

ਚੌਪਈ ॥

ਚੌਪਈ:

ਸ੍ਵੇਤਾਸ੍ਵੇਤ ਤਨਿ ਆਦਿ ਉਚਾਰੋ ॥

ਪਹਿਲਾਂ 'ਸ੍ਵੇਤਾਸ੍ਵੇਤ ਤਨਿ' (ਕਾਲੇ ਚਿੱਟੇ ਰੰਗ ਵਾਲਾ, ਹਿਰਨ) ਦਾ ਉਚਾਰਨ ਕਰੋ।


Flag Counter