ਸ਼੍ਰੀ ਦਸਮ ਗ੍ਰੰਥ

ਅੰਗ - 453


ਬ੍ਰਹਮ ਕਰੀਟ ਤਵੀਤ ਲਯੋ ਹਰਿ ਗਾਜਿ ਉਠੇ ਤਬ ਹੀ ਸਬ ਸੂਰੇ ॥

(ਰਾਜੇ ਕੋਲੋਂ) ਬ੍ਰਹਮਾ ਨੇ ਮੁਕੁਟ ਅਤੇ ਕ੍ਰਿਸ਼ਨ ਨੇ ਤਵੀਤ ਲੈ ਲਿਆ। ਤਦ ਸਾਰੇ ਸੂਰਮੇ ਗੱਜਣ ਲਗ ਗਏ।

ਧਾਇ ਪਰੇ ਨ੍ਰਿਪ ਪੈ ਮਿਲਿ ਕੈ ਚਿਤਿ ਮੈ ਚਪਿ ਰੋਸਿ ਕੈ ਮਾਰਿ ਮਰੂਰੈ ॥

ਸਾਰੇ ਮਿਲ ਕੇ ਰਾਜੇ ਉਤੇ ਭਜ ਕੇ ਜਾ ਪਏ ਜਿਨ੍ਹਾਂ ਨੇ ਚਿਤ ਵਿਚ ਖਿਝ ਅਤੇ ਕ੍ਰੋਧ ਨਾਲ ਵਟ ਖਾਏ ਹੋਏ ਹਨ।

ਭੂਪਿ ਹਨੇ ਬਰ ਬੀਰ ਘਨੇ ਸੁ ਪਰੇ ਧਰਿ ਊਪਰਿ ਲਾਗਤਿ ਰੂਰੇ ॥

ਰਾਜੇ ਨੇ ਵੀ ਬਹੁਤ ਸਾਰੇ ਸੂਰਵੀਰ ਮਾਰ ਦਿੱਤੇ ਹਨ ਜੋ ਧਰਤੀ ਉਤੇ ਪਏ ਬਹੁਤ ਸੁੰਦਰ ਲਗਦੇ ਹਨ,

ਛਾਰ ਲਗਾਇ ਕੈ ਅੰਗ ਮਲੰਗ ਰਹੇ ਮਨੋ ਸੋਇ ਕੈ ਖਾਇ ਧਤੂਰੇ ॥੧੫੬੧॥

ਮਾਨੋ ਮਲੰਗ ਲੋਕ ਸ਼ਰੀਰ ਉਤੇ ਸੁਆਹ ਮਲ ਕੇ ਅਤੇ ਧਤੂਰੇ ਖਾ ਕੇ ਸੁਤੇ ਪਏ ਹੋਣ ॥੧੫੬੧॥

ਹੇਰਿ ਸਬੈ ਮਿਲਿ ਘੇਰਿ ਲਯੋ ਸੁ ਭਯੋ ਮਨ ਭੂਪਤਿ ਕੋਪਮਈ ਹੈ ॥

ਸਭ ਨੇ ਵੇਖ ਕੇ ਅਤੇ ਮਿਲ ਕੇ (ਰਾਜੇ ਨੂੰ) ਘੇਰ ਲਿਆ ਹੈ, ਉਸ ਵੇਲੇ ਰਾਜੇ ਦਾ ਮਨ ਕ੍ਰੋਧਮਈ ਹੋ ਗਿਆ ਹੈ।

ਰਾਮ ਅਯੋਧਨ ਮੈ ਫਿਰ ਕੈ ਕਰਰੀ ਕਰ ਬੀਚ ਕਮਾਨ ਲਈ ਹੈ ॥

ਰਾਮ (ਕਵੀ ਕਹਿੰਦੇ ਹਨ, ਰਾਜੇ ਨੇ) ਯੁੱਧ-ਭੂਮੀ ਵਿਚ ਫਿਰ ਕੇ ਹੱਥ ਵਿਚ ਕਠੋਰ ਕਮਾਨ ਪਕੜ ਲਈ ਹੈ

ਸੂਰਜ ਕੀ ਸਸਿ ਕੀ ਜਮ ਕੀ ਹਰਿ ਕੀ ਬਹੁ ਸੈਨ ਗਿਰਾਇ ਦਈ ਹੈ ॥

ਅਤੇ ਸੂਰਜ ਦੀ, ਚੰਦ੍ਰਮਾ ਦੀ, ਯਮ ਦੀ ਅਤੇ ਸ੍ਰੀ ਕ੍ਰਿਸ਼ਨ ਦੀ ਬਹੁਤ ਸਾਰੀ ਸੈਨਾ ਮਾਰ ਸੁਟੀ ਹੈ।

ਮਾਨਹੁ ਫਾਗੁਨ ਮਾਸ ਕੇ ਭੀਤਰ ਪਉਨ ਬਹਿਓ ਪਤ ਝਾਰ ਭਈ ਹੈ ॥੧੫੬੨॥

(ਇੰਜ ਪ੍ਰਤੀਤ ਹੁੰਦਾ ਹੈ) ਮਾਨੋ ਫਗਣ ਦੇ ਮਹੀਨੇ ਵਿਚ ਪੌਣ ਚਲੀ ਹੈ ਜਿਸ ਕਰ ਕੇ ਪੱਤਰ ਝੜ ਗਏ ਹਨ ॥੧੫੬੨॥

ਪਾਨਿ ਸੰਭਾਰਿ ਬਡੋ ਧਨੁ ਭੂਪਤਿ ਰੁਦ੍ਰ ਲਿਲਾਟ ਮੈ ਬਾਨੁ ਲਗਾਯੋ ॥

ਰਾਜਾ (ਖੜਗ ਸਿੰਘ) ਨੇ ਹੱਥ ਵਿਚ ਬਹੁਤ ਵੱਡਾ ਧਨੁਸ਼ ਫੜ ਕੇ ਸ਼ਿਵ ਦੇ ਮੱਥੇ ਵਿਚ ਤੀਰ ਮਾਰ ਦਿੱਤਾ ਹੈ।

ਏਕ ਕੁਬੇਰ ਕੇ ਮਾਰਿਓ ਰਿਦੈ ਸਰ ਲਾਗਤਿ ਡਾਰਿ ਹਥਿਆਰ ਪਰਾਯੋ ॥

ਇਕ ਬਾਣ ਕੁਬੇਰ ਦੇ ਹਿਰਦੇ ਵਿਚ ਮਾਰਿਆ ਹੈ (ਜੋ ਤੀਰ ਦੇ) ਲਗਦਿਆਂ ਹੀ ਹਥਿਆਰ ਛੱਡ ਕੇ ਭਜ ਗਿਆ ਹੈ।

ਦੇਖਿ ਜਲਾਧਿਪ ਤਾਹਿ ਦਸਾ ਰਨ ਛਾਡਿ ਭਜਿਯੋ ਮਨ ਮੈ ਡਰ ਪਾਯੋ ॥

ਉਸ ਦੀ ਹਾਲਤ ਨੂੰ ਵਰੁਨ ਦੇਵਤਾ ਵੀ ਵੇਖ ਕੇ ਰਣ-ਭੂਮੀ ਛਡ ਕੇ ਭਜ ਗਿਆ ਹੈ ਅਤੇ ਮਨ ਵਿਚ ਬਹੁਤ ਡਰ ਰਿਹਾ ਹੈ।

ਧਾਇ ਪਰਿਯੋ ਰਿਸ ਕੈ ਜਮੁ ਯਾ ਪਰ ਸੋ ਨ੍ਰਿਪ ਬਾਨ ਸੋ ਭੂਮਿ ਗਿਰਾਯੋ ॥੧੫੬੩॥

ਯਮਰਾਜ ਕ੍ਰੋਧਵਾਨ ਹੋ ਕੇ ਉਸ ਉਤੇ ਟੁਟ ਪਿਆ ਹੈ, ਉਸ ਨੂੰ ਵੀ ਰਾਜਾ (ਖੜਗ ਸਿੰਘ) ਨੇ ਬਾਣ ਮਾਰ ਕੇ ਭੂਮੀ ਉਤੇ ਡਿਗਾ ਦਿੱਤਾ ਹੈ ॥੧੫੬੩॥

ਯੌ ਜਮਰਾਜ ਗਿਰਾਇ ਦਯੋ ਤਬ ਹੀ ਰਿਸ ਕੈ ਹਰਿ ਕੋ ਦਲ ਧਾਯੋ ॥

ਇਸ ਤਰ੍ਹਾਂ (ਜਦ) ਯਮਰਾਜ ਨੂੰ ਡਿਗਾ ਦਿੱਤਾ, ਤਦ ਹੀ ਸ੍ਰੀ ਕ੍ਰਿਸ਼ਨ ਦੀ ਸੈਨਾ ਕ੍ਰੋਧਿਤ ਹੋ ਕੇ ਆ ਪਈ।

ਆਏ ਹੈ ਕੋਪ ਭਰੈ ਪਟ ਦੁਇ ਬਿਬਿਧਾਯੁਧ ਲੈ ਤਿਨ ਜੁਧੁ ਮਚਾਯੋ ॥

ਦੋ ਕ੍ਰੋਧ ਨਾਲ ਭਰੇ ਹੋਏ ਸੂਰਵੀਰ ਆਏ ਹਨ ਅਤੇ ਉਨ੍ਹਾਂ ਨੇ ਵਖ ਵਖ ਤਰ੍ਹਾਂ ਦੇ ਸ਼ਸਤ੍ਰ ਲੈ ਕੇ ਯੁੱਧ ਮਚਾਇਆ ਹੈ।

ਸਿੰਘ ਹੁਤੋ ਬਲਵੰਡ ਸੋ ਜਾਦਵ ਸੋ ਰਿਸ ਸੋ ਨ੍ਰਿਪ ਮਾਰਿ ਗਿਰਾਯੋ ॥

ਬਲਵੰਡ ਸਿੰਘ (ਨਾਂ ਦਾ ਇਕ) ਯਾਦਵ ਸੀ, ਉਸ ਨੂੰ ਰਾਜੇ ਨੇ ਗੁੱਸੇ ਨਾਲ ਮਾਰ ਦਿੱਤਾ ਹੈ।

ਬਾਹੁ ਬਲੀ ਬਰਮਾਕ੍ਰਿਤ ਬੰਧੁ ਸੋਊ ਰਨ ਤੇ ਜਮਲੋਕਿ ਪਠਾਯੋ ॥੧੫੬੪॥

(ਦੂਜਾ) ਬਰਮਾਕ੍ਰਿਤ ਦਾ ਭਰਾ 'ਬਾਹੁਬਲੀ' ਸੀ, ਉਸ ਨੂੰ ਯੁੱਧ-ਖੇਤਰ ਤੋਂ ਯਮ ਲੋਕ ਭੇਜ ਦਿੱਤਾ ਹੈ ॥੧੫੬੪॥

ਅਉਰ ਮਹਾਬਲੀ ਸਿੰਘ ਹੁਤੋ ਸੰਗ ਤੇ ਜਸ ਸਿੰਘ ਕੋ ਮਾਰਿ ਲਯੋ ॥

ਉਸ ਦੇ ਨਾਲ ਹੋਰ ਮਹਾਬਲੀ ਸਿੰਘ ਅਤੇ ਜਸ ਸਿੰਘ ਵੀ ਸਨ, ਜਿੰਨ੍ਹਾਂ ਨੂੰ (ਰਾਜੇ ਨੇ) ਮਾਰ ਦਿੱਤਾ ਹੈ।

ਪੁਨਿ ਬੀਰ ਮਹਾ ਜਸ ਸਿੰਘ ਹੁਤੋ ਰਿਸ ਕੈ ਇਹ ਸਾਮੁਹੇ ਆਇ ਗਯੋ ॥

ਫਿਰ ਮਹਾ ਸ਼ੂਰਵੀਰ ਜਸ ਸਿੰਘ ਸੀ, ਜੋ ਕ੍ਰੋਧਵਾਨ ਹੋ ਕੇ ਸਾਹਮਣੇ ਆ ਗਿਆ।

ਸੋਊ ਖਗ ਸੰਭਾਰ ਕੈ ਕੋਪ ਭਰੇ ਤਿਹ ਕੌ ਨ੍ਰਿਪ ਨੈ ਲਲਕਾਰ ਲਯੋ ॥

ਉਸ ਨੂੰ ਰਾਜੇ ਨੇ ਖੜਗ ਸੰਭਾਲ ਕੇ ਅਤੇ ਕ੍ਰੋਧ ਕਰ ਕੇ ਲਲਕਾਰਾ ਮਾਰ ਕੇ (ਬੁਲਾ) ਲਿਆ ਹੈ।

ਕੀਯੋ ਏਕ ਹੀ ਬਾਰ ਪ੍ਰਹਾਰ ਕ੍ਰਿਪਾਨ ਕੋ ਅੰਤ ਕੇ ਧਾਮਿ ਪਠਾਇ ਦਯੋ ॥੧੫੬੫॥

ਇਕੋ ਵਾਰ ਕ੍ਰਿਪਾਨ ਦਾ ਪ੍ਰਹਾਰ ਕਰ ਕੇ ਉਸ ਨੂੰ ਯਮ ਲੋਕ ਭੇਜ ਦਿੱਤਾ ਹੈ ॥੧੫੬੫॥

ਚੌਪਈ ॥

ਚੌਪਈ:

ਉਤਮ ਸਿੰਘ ਪ੍ਰਲੈ ਸਿੰਘ ਧਾਏ ॥

(ਫਿਰ) ਉਤਮ ਸਿੰਘ ਅਤੇ ਪ੍ਰਲੈ ਸਿੰਘ ਨੇ ਧਾਵਾ ਕਰ ਦਿੱਤਾ ਹੈ

ਪਰਮ ਸਿੰਘ ਅਸਿ ਲੈ ਕਰਿ ਆਏ ॥

ਅਤੇ ਪਰਮ ਸਿੰਘ ਵੀ ਤਲਵਾਰ ਲੈ ਕੇ ਆ ਗਿਆ ਹੈ।

ਅਤਿ ਪਵਿਤ੍ਰ ਸਿੰਘ ਸ੍ਰੀ ਸਿੰਘ ਗਏ ॥

ਅਤਿ ਪਵਿਤਰ ਸਿੰਘ ਅਤੇ ਸ੍ਰੀ ਸਿੰਘ (ਯੁੱਧ ਖੇਤਰ ਵਿਚ) ਗਏ ਹਨ