ਸ਼੍ਰੀ ਦਸਮ ਗ੍ਰੰਥ

ਅੰਗ - 347


ਨਾਚਤ ਸੋਊ ਮਹਾ ਹਿਤ ਸੋ ਕਬਿ ਸ੍ਯਾਮ ਪ੍ਰਭਾ ਤਿਨ ਕੀ ਇਮ ਛਾਜੈ ॥

ਕਵੀ ਸ਼ਿਆਮ (ਕਹਿੰਦੇ ਹਨ) ਉਹ (ਸ੍ਰੀ ਕ੍ਰਿਸ਼ਨ) ਬਹੁਤ ਪ੍ਰੇਮ ਨਾਲ ਨਚ ਰਹੇ ਹਨ, ਉਨ੍ਹਾਂ ਦੀ ਸ਼ੋਭਾ ਇਸ ਤਰ੍ਹਾਂ ਪਸਰੀ ਹੋਈ ਹੈ।

ਗਾਇਬ ਪੇਖਿ ਰਿਸੈ ਗਨ ਗੰਧ੍ਰਬ ਨਾਚਬ ਦੇਖਿ ਬਧੂ ਸੁਰ ਲਾਜੈ ॥੫੩੧॥

(ਉਨ੍ਹਾਂ ਦੇ) ਗਾਉਣ (ਦੀ ਵਿਧੀ) ਨੂੰ ਵੇਖ ਕੇ ਗੰਧਰਬਾਂ ਦੇ ਝੁੰਡ ਰੀਸ ਕਰ ਰਹੇ ਹਨ ਅਤੇ (ਨਚਣ ਦੇ ਢੰਗ) ਨੂੰ ਵੇਖ ਕੇ ਦੇਵਤਿਆਂ ਦੀਆਂ ਇਸਤਰੀਆਂ ਸ਼ਰਮਿੰਦੀਆਂ ਹੋ ਰਹੀਆਂ ਹਨ ॥੫੩੧॥

ਰਸ ਕਾਰਨ ਕੋ ਭਗਵਾਨ ਤਹਾ ਕਬਿ ਸ੍ਯਾਮ ਕਹੈ ਰਸ ਖੇਲ ਕਰਿਯੋ ॥

ਕਵੀ ਸ਼ਿਆਮ ਕਹਿੰਦੇ ਹਨ, (ਪ੍ਰੇਮ) ਰਸ ਲੈਣ ਲਈ ਸ੍ਰੀ ਕ੍ਰਿਸ਼ਨ ਨੇ (ਪ੍ਰੇਮ) ਰਸ ਦੀ ਖੇਡ ਰਚਾਈ ਹੈ।

ਮਨ ਯੌ ਉਪਜੀ ਉਪਮਾ ਹਰਿ ਜੂ ਇਨ ਪੈ ਜਨੁ ਚੇਟਕ ਮੰਤ੍ਰ ਡਰਿਯੋ ॥

(ਕਵੀ) ਦੇ ਮਨ ਵਿਚ (ਇਸ ਦ੍ਰਿਸ਼ ਬਾਰੇ) ਇਸ ਤਰ੍ਹਾਂ ਦੀ ਉਪਮਾ ਪੈਦਾ ਹੋਈ ਹੈ, ਮਾਨੋ ਸ੍ਰੀ ਕ੍ਰਿਸ਼ਨ ਨੇ ਇਨ੍ਹਾਂ (ਗੋਪੀਆਂ) ਉਤੇ ਮੋਹਿਤ ਕਰਨ ਦਾ ਕੋਈ ਟੂਣਾ ਕਰ ਦਿੱਤਾ ਹੋਵੇ।

ਪਿਖ ਕੈ ਜਿਹ ਕੋ ਸੁਰ ਅਛ੍ਰਨ ਕੇ ਗਿਰਿ ਬੀਚ ਲਜਾਇ ਬਪੈ ਸੁ ਧਰਿਯੋ ॥

ਜਿਸ (ਰਾਸ) ਨੂੰ ਵੇਖ ਕੇ ਦੇਵਤਿਆਂ ਨੇ ਅਪਛੱਰਾਵਾਂ ਨੂੰ ਪਰਬਤ ਦੀਆਂ ਗੁਫਾਵਾਂ ਵਿਚ ਲੁਕਾ ਦਿੱਤਾ ਹੈ (ਕਿਤੇ ਇਹ ਵੀ ਰਾਸ-ਮੰਡਲ ਵਲ ਨਾ ਤੁਰ ਜਾਣ)।

ਗੁਪੀਆ ਸੰਗਿ ਕਾਨ੍ਰਹ ਕੇ ਡੋਲਤ ਹੈ ਇਨ ਕੋ ਮਨੂਆ ਜਬ ਕਾਨ੍ਰਹ ਹਰਿਯੋ ॥੫੩੨॥

ਜਦ ਦਾ ਸ੍ਰੀ ਕ੍ਰਿਸ਼ਨ ਨੇ ਗੋਪੀਆਂ ਦਾ ਮਨ ਚੁਰਾ ਲਿਆ ਹੈ ਤਦ ਦੀਆਂ ਇਹ ਉਸ ਨਾਲ ਡੋਲਦੀਆਂ ਫਿਰਦੀਆਂ ਹਨ ॥੫੩੨॥

ਸ੍ਯਾਮ ਕਹੈ ਸਭ ਹੀ ਗੁਪੀਆ ਹਰਿ ਕੇ ਸੰਗਿ ਡੋਲਤ ਹੈ ਸਭ ਹੂਈਆ ॥

(ਕਵੀ) ਸ਼ਿਆਮ ਕਹਿੰਦੇ ਹਨ, ਸਾਰੀਆਂ ਗੋਪੀਆਂ ਕ੍ਰਿਸ਼ਨ ਦੀਆਂ ਹੋ ਕੇ ਉਸ ਨਾਲ ਡੋਲਦੀਆਂ ਫਿਰਦੀਆਂ ਹਨ।

ਗਾਵਤ ਏਕ ਫਿਰੈ ਇਕ ਨਾਚਤ ਏਕ ਫਿਰੈ ਰਸ ਰੰਗ ਅਕੂਈਆ ॥

(ਕੋਈ) ਇਕ ਗਾਉਂਦੀ ਫਿਰਦੀ ਹੈ, ਇਕ ਨਚਦੀ ਫਿਰਦੀ ਹੈ ਅਤੇ ਇਕ (ਪ੍ਰੇਮ) ਰਸ ਵਿਚ ਰੰਗੀਆਂ ਮੋਨ (ਹੋ ਗਈਆਂ ਹਨ)।

ਏਕ ਕਹੈ ਭਗਵਾਨ ਹਰੀ ਇਕ ਲੈ ਹਰਿ ਨਾਮੁ ਪਰੈ ਗਿਰਿ ਭੂਈਆ ॥

ਇਕ ਕਹਿੰਦੀਆਂ ਹਨ ਕਿ ਕ੍ਰਿਸ਼ਨ ਭਗਵਾਨ ਦਾ ਰੂਪ ਹਨ, ਇਕ ਹਰਿ ਨਾਮ ਲੈ ਕੇ ਧਰਤੀ ਉਤੇ ਡਿਗ ਪੈਂਦੀਆਂ ਹਨ।

ਯੌ ਉਪਜੀ ਉਪਮਾ ਪਿਖਿ ਚੁੰਮਕ ਲਾਗੀ ਫਿਰੈ ਤਿਹ ਕੇ ਸੰਗ ਸੂਈਆ ॥੫੩੩॥

(ਕਵੀ ਦੇ ਮਨ ਵਿਚ) ਇਸ ਤਰ੍ਹਾਂ ਦੀ ਉਪਮਾ ਪੈਦਾ ਹੋਈ (ਮਾਨੋ) ਚੁੰਬਕ ਨੂੰ ਵੇਖ ਕੇ ਉਸ ਨਾਲ ਸੂਈਆਂ ਲਗੀਆਂ ਫਿਰਦੀਆਂ ਹੋਣ ॥੫੩੩॥

ਸੰਗ ਗ੍ਵਾਰਿਨ ਕਾਨ੍ਰਹ ਕਹੀ ਹਸਿ ਕੈ ਕਬਿ ਸ੍ਯਾਮ ਕਹੈ ਅਧ ਰਾਤਿ ਸਮੈ ॥

ਕਵੀ ਸ਼ਿਆਮ ਕਹਿੰਦੇ ਹਨ, ਅਧੀ ਰਾਤ ਵੇਲੇ ਸ੍ਰੀ ਕ੍ਰਿਸ਼ਨ ਨੇ ਗੋਪੀਆਂ ਨੂੰ ਹਸਦੇ ਹੋਇਆਂ (ਇਹ) ਗੱਲ ਕਹੀ,

ਹਮ ਹੂੰ ਤੁਮ ਹੂੰ ਤਜਿ ਕੈ ਸਭ ਖੇਲ ਸਭੈ ਮਿਲ ਕੈ ਹਮ ਧਾਮਿ ਰਮੈ ॥

ਅਸੀਂ ਤੇ ਤੁਸੀਂ ਸਾਰੀ ਖੇਡ ਨੂੰ ਛਡ ਕੇ, ਅਸੀਂ ਸਾਰੇ ਰਲ ਕੇ ਘਰਾਂ ਨੂੰ ਚਲੀਏ।

ਹਰਿ ਆਇਸੁ ਮਾਨਿ ਚਲੀ ਗ੍ਰਿਹ ਕੋ ਸਭ ਗ੍ਵਾਰਨੀਯਾ ਕਰਿ ਦੂਰ ਗਮੈ ॥

ਸ੍ਰੀ ਕ੍ਰਿਸ਼ਨ ਦੀ ਆਗਿਆ ਨੂੰ ਮੰਨ ਕੇ, ਸਾਰੀਆਂ ਗੋਪੀਆਂ ਮਨ ਦੇ ਗ਼ਮ ਨੂੰ ਦੂਰ ਕਰ ਕੇ ਘਰਾਂ ਵਲ ਚਲ ਪਈਆਂ।

ਅਬ ਜਾਇ ਟਿਕੈ ਸਭ ਆਸਨ ਮੈ ਕਰਿ ਕੈ ਸਭ ਪ੍ਰਾਤ ਕੀ ਨੇਹ ਤਮੈ ॥੫੩੪॥

ਹੁਣ ਸਾਰੀਆਂ ਘਰਾਂ ਨੂੰ ਜਾ ਕੇ ਸਵੇਰ ਦੀ ਪ੍ਰੇਮ (ਕ੍ਰੀੜਾ) ਦੇ ਲਾਲਚ ਕਰ ਕੇ ਬਿਸਤਰਿਆਂ ਉਤੇ ਟਿਕ ਗਈਆਂ ॥੫੩੪॥

ਹਰਿ ਸੋ ਅਰੁ ਗੋਪਿਨ ਸੰਗਿ ਕਿਧੋ ਕਬਿ ਸ੍ਯਾਮ ਕਹੈ ਅਤਿ ਖੇਲ ਭਯੋ ਹੈ ॥

ਕਵੀ ਸ਼ਿਆਮ ਕਹਿੰਦੇ ਹਨ, ਕ੍ਰਿਸ਼ਨ ਨਾਲ ਗੋਪੀਆਂ ਦੀ ਟੋਲੀ ਵਿਚ ਬਹੁਤ (ਪ੍ਰੇਮ ਦੀ) ਖੇਡ ਹੋਈ ਹੈ।

ਲੈ ਹਰਿ ਜੀ ਤਿਨ ਕੋ ਸੰਗ ਆਪਨ ਤਿਆਗ ਕੈ ਖੇਲ ਕੋ ਧਾਮਿ ਅਯੋ ਹੈ ॥

ਸ੍ਰੀ ਕ੍ਰਿਸ਼ਨ ਉਨ੍ਹਾਂ (ਗੋਪੀਆਂ ਨੂੰ) ਆਪਣੇ ਨਾਲ ਲੈ ਕੇ ਅਤੇ ਖੇਡ ਨੂੰ ਤਿਆਗ ਕੇ ਘਰਾਂ ਨੂੰ ਆ ਗਏ ਹਨ।

ਤਾ ਛਬਿ ਕੋ ਜਸੁ ਉਚ ਮਹਾ ਕਬਿ ਨੇ ਅਪੁਨੇ ਮਨਿ ਚੀਨ ਲਯੋ ਹੈ ॥

ਕਵੀ ਨੇ ਉਸ ਸ੍ਰੇਸ਼ਠ ਛਬੀ ਦੇ ਯਸ਼ ਨੂੰ ਆਪਣੇ ਮਨ ਵਿਚ ਵਿਚਾਰ ਲਿਆ ਹੈ।

ਕਾਗਜੀਏ ਰਸ ਕੋ ਅਤਿ ਹੀ ਸੁ ਮਨੋ ਗਨਤੀ ਕਰਿ ਜੋਰੁ ਦਯੋ ਹੈ ॥੫੩੫॥

(ਇੰਜ ਪ੍ਰਤੀਤ ਹੁੰਦਾ ਹੈ) ਮਾਨੋ ਕਾਗ਼ਜ਼ੀਏ (ਮੁਨੀਮ) ਨੇ (ਪ੍ਰੇਮ) ਰਸ ਦੀ ਬਹੁਤ ਵੱਡੀ ਗਿਣਤੀ ਕਰ ਕੇ ਜੋੜ ਕਰ ਦਿੱਤਾ ਹੋਵੇ ॥੫੩੫॥

ਅਥ ਕਰਿ ਪਕਰ ਖੇਲਬੋ ਕਥਨੰ ॥

ਹੁਣ ਹੱਥ ਪਕੜ ਕੇ ਗੋਪੀਆਂ ਦੇ ਖੇਲ ਦਾ ਵਰਣਨ:

ਰਾਸ ਮੰਡਲ ॥

ਰਾਸ ਮੰਡਲ:

ਸਵੈਯਾ ॥

ਸਵੈਯਾ:

ਪ੍ਰਾਤ ਭਏ ਹਰਿ ਜੂ ਤਜਿ ਕੈ ਗ੍ਰਿਹ ਧਾਇ ਗਏ ਉਠਿ ਠਉਰ ਕਹਾ ਕੋ ॥

ਸਵੇਰ ਹੁੰਦਿਆਂ ਹੀ ਕ੍ਰਿਸ਼ਨ ਜੀ ਘਰ ਨੂੰ ਛਡ ਕੇ, ਉਠ ਕੇ ਕਿਸੇ ਸਥਾਨ ਨੂੰ ਭਜ ਕੇ ਨਿਕਲ ਗਏ।

ਫੂਲ ਰਹੇ ਜਿਹਿ ਫੂਲ ਭਲੀ ਬਿਧਿ ਤੀਰ ਬਹੈ ਜਮੁਨਾ ਸੋ ਤਹਾ ਕੋ ॥

ਉਥੇ ਚੰਗੀ ਤਰ੍ਹਾਂ ਨਾਲ ਫੁਲ ਖਿੜੇ ਹੋਏ ਸਨ ਅਤੇ ਨੇੜ ਹੀ ਜਮਨਾ ਵਗ ਰਹੀ ਸੀ।

ਖੇਲਤ ਹੈ ਸੋਊ ਭਾਤਿ ਭਲੀ ਕਬਿ ਸ੍ਯਾਮ ਕਹੈ ਕਛੁ ਤ੍ਰਾਸ ਨ ਤਾ ਕੋ ॥

ਕਵੀ ਸ਼ਿਆਮ ਕਹਿੰਦੇ ਹਨ, (ਉਥੇ) ਉਹ ਚੰਗੀ ਤਰ੍ਹਾਂ ਖੇਡਦੇ ਹਨ ਅਤੇ ਉਨ੍ਹਾਂ ਨੂੰ ਕਿਸੇ ਤਰ੍ਹਾਂ ਦਾ ਕੋਈ ਡਰ ਨਹੀਂ ਹੈ।

ਸੰਗ ਬਜਾਵਤ ਹੈ ਮੁਰਲੀ ਸੋਊ ਗਊਅਨ ਕੇ ਮਿਸ ਗ੍ਵਾਰਨਿਯਾ ਕੋ ॥੫੩੬॥

ਉਹ ਗਊਆਂ (ਨੂੰ ਬੁਲਾਉਣ) ਦੇ ਬਹਾਨੇ ਗੋਪੀਆਂ ਨੂੰ ਬੁਲਾਉਣ ਲਈ ਨਾਲ ਨਾਲ ਬੰਸਰੀ ਵਜਾਉਂਦਾ ਹੈ ॥੫੩੬॥

ਰਾਸ ਕਥਾ ਕਬਿ ਸ੍ਯਾਮ ਕਹੈ ਸੁਨ ਕੈ ਬ੍ਰਿਖਭਾਨੁ ਸੁਤਾ ਸੋਊ ਧਾਈ ॥

ਕਵੀ ਸ਼ਿਆਮ ਕਹਿੰਦੇ ਹਨ, ਰਾਸ-ਕਥਾ ਨੂੰ ਸੁਣ ਕੇ ਰਾਧਾ ('ਬ੍ਰਿਖਭਾਨੁ ਸੁਤਾ') ਉਥੇ ਭਜ ਕੇ ਆ ਗਈ।

ਜਾ ਮੁਖ ਸੁਧ ਨਿਸਾਪਤਿ ਸੋ ਜਿਹ ਕੇ ਤਨ ਕੰਚਨ ਸੀ ਛਬਿ ਛਾਈ ॥

ਜਿਸ ਦਾ ਮੂੰਹ ਸੁੰਦਰ ਚੰਦ੍ਰਮਾ ਵਰਗਾ ਹੈ ਅਤੇ ਜਿਸ ਦੇ ਸ਼ਰੀਰ ਦੀ ਛਬੀ ਸੋਨੇ ਵਰਗੀ ਹੈ।

ਜਾ ਕੀ ਪ੍ਰਭਾ ਕਬਿ ਦੇਤ ਸਭੈ ਸੋਊ ਤਾ ਮੈ ਰਜੈ ਬਰਨੀ ਨਹਿ ਜਾਈ ॥

ਉਸ ਦੀ ਸ਼ੋਭਾ ਨੂੰ ਸਾਰੇ ਕਵੀ (ਵਰਣਨ) ਕਰਦੇ ਹਨ, ਪਰ (ਉਹ) ਉਸੇ ਨੂੰ ਸ਼ੋਭਦੀ ਹੈ, (ਉਸ ਦਾ) ਵਰਣਨ ਨਹੀਂ ਕੀਤਾ ਜਾ ਸਕਦਾ।

ਸ੍ਯਾਮ ਕੀ ਸੋਭ ਸੁ ਗੋਪਿਨ ਤੇ ਸੁਨਿ ਕੈ ਤਰੁਨੀ ਹਰਨੀ ਜਿਮ ਧਾਈ ॥੫੩੭॥

ਸ੍ਰੀ ਕ੍ਰਿਸ਼ਨ ਦੀ ਸ਼ੋਭਾ ਨੂੰ ਗੋਪੀਆਂ ਤੋਂ ਸੁਣ ਕੇ (ਰਾਧਾ) ਜਵਾਨ ਹਿਰਨੀ ਵਾਂਗ ਭਜ ਕੇ ਆ ਗਈ ਹੈ ॥੫੩੭॥

ਕਬਿਤੁ ॥

ਕਬਿੱਤ:

ਸੇਤ ਧਰੇ ਸਾਰੀ ਬ੍ਰਿਖਭਾਨੁ ਕੀ ਕੁਮਾਰੀ ਜਸ ਹੀ ਕੀ ਮਨੋ ਬਾਰੀ ਐਸੀ ਰਚੀ ਹੈ ਨ ਕੋ ਦਈ ॥

ਬ੍ਰਿਖਭਾਨ ਦੀ ਪੁੱਤਰੀ (ਰਾਧਾ) ਨੇ ਚਿੱਟੀ ਸਾੜ੍ਹੀ ਪਾਈ ਹੋਈ ਹੈ, ਮਾਨੋ ਯਸ਼ ਦੀ ਫੁਲਵਾੜੀ ਬਣੀ ਹੋਈ ਹੈ, ਇਸ ਤਰ੍ਹਾਂ ਦੀ ਪਰਮਾਤਮਾ ਨੇ (ਹੋਰ ਕੋਈ) ਨਹੀਂ ਰਚੀ ਹੈ।

ਰੰਭਾ ਉਰਬਸੀ ਅਉਰ ਸਚੀ ਸੁ ਮਦੋਦਰੀ ਪੈ ਐਸੀ ਪ੍ਰਭਾ ਕਾ ਕੀ ਜਗ ਬੀਚ ਨ ਕਛੂ ਭਈ ॥

ਰੰਭਾ, ਉਰਬਸੀ, ਇੰਦ੍ਰਾਣੀ ਅਤੇ ਮੰਦੋਦਰੀ (ਤੋਂ ਵੀ ਸੋਹਣੀ ਹੈ)। ਇਸ ਤਰ੍ਹਾਂ ਦੀ ਸ਼ੋਭਾ ਜਗਤ ਵਿਚ ਕਿਸੇ ਹੋਰ ਦੀ ਨਹੀਂ ਹੈ।

ਮੋਤਿਨ ਕੇ ਹਾਰ ਗਰੇ ਡਾਰਿ ਰੁਚਿ ਸੋ ਸੁਧਾਰ ਕਾਨ੍ਰਹ ਜੂ ਪੈ ਚਲੀ ਕਬਿ ਸ੍ਯਾਮ ਰਸ ਕੇ ਲਈ ॥

ਕਵੀ ਸ਼ਿਆਮ (ਕਹਿੰਦੇ ਹਨ) ਗਲੇ ਵਿਚ ਮੋਤੀਆਂ ਦੇ ਹਾਰ ਪਾ ਕੇ ਅਤੇ ਰੁਚੀ ਨਾਲ ਸਜਾ ਕੇ (ਪ੍ਰੇਮ) ਰਸ ਮਾਣਨ ਲਈ ਕ੍ਰਿਸ਼ਨ ਕੋਲ ਚਲੀ ਹੈ।

ਸੇਤੈ ਸਾਜ ਸਾਜਿ ਚਲੀ ਸਾਵਰੇ ਕੀ ਪ੍ਰੀਤਿ ਕਾਜ ਚਾਦਨੀ ਮੈ ਰਾਧਾ ਮਾਨੋ ਚਾਦਨੀ ਸੀ ਹ੍ਵੈ ਗਈ ॥੫੩੮॥

ਚਿੱਟੇ ਚਿੱਟੇ ਸਜਾਵਟੀ ਤੱਤ੍ਵਾਂ ਨੂੰ ਸਜਾ ਕੇ ਕ੍ਰਿਸ਼ਨ ਨਾਲ ਪ੍ਰੀਤ ਕਰਨ ਲਈ ਚਲੀ ਹੈ। (ਇੰਜ ਪ੍ਰਤੀਤ ਹੁੰਦਾ ਹੈ) ਮਾਨੋ ਚਾਂਦਨੀ (ਰਾਤ) ਵਿਚ ਰਾਧਾ ਚਾਂਦਨੀ ਵਰਗੀ ਹੋ ਗਈ ਹੋਵੇ ॥੫੩੮॥

ਸਵੈਯਾ ॥

ਸਵੈਯਾ:

ਅੰਜਨ ਆਡਿ ਸੁ ਧਾਰ ਭਲੇ ਪਟ ਭੂਖਨ ਅੰਗ ਸੁ ਧਾਰ ਚਲੀ ॥

ਸੁਰਮਾ ਪਾ ਕੇ ਅਤੇ ਸ਼ਰੀਰ ਉਤੇ ਚੰਗੇ ਕਪੜੇ ਅਤੇ ਗਹਿਣੇ ਸਜਾ ਕੇ (ਘਰੋਂ) ਚਲੀ ਹੈ। (ਇੰਜ ਲਗਦਾ ਹੈ)

ਜਨੁ ਦੂਸਰ ਚੰਦ੍ਰਕਲਾ ਪ੍ਰਗਟੀ ਜਨੁ ਰਾਜਤ ਕੰਜ ਕੀ ਸੇਤ ਕਲੀ ॥

ਮਾਨੋਂ ਚੰਦ੍ਰਮਾ ਦੀ ਦੂਜੀ ਕਲਾ ਪ੍ਰਗਟ ਹੋਈ ਹੋਵੇ (ਜਾਂ) ਮਾਨੋ ਚਿੱਟੇ ਕਮਲ ਦੀ ਕਲੀ ਸ਼ੋਭ ਰਹੀ ਹੋਵੇ।

ਹਰਿ ਕੇ ਪਗ ਭੇਟਨ ਕਾਜ ਚਲੀ ਕਬਿ ਸ੍ਯਾਮ ਕਹੈ ਸੰਗ ਰਾਧੇ ਅਲੀ ॥

ਕਵੀ ਸ਼ਿਆਮ ਕਹਿੰਦੇ ਹਨ, ਸ੍ਰੀ ਕ੍ਰਿਸ਼ਨ ਦੇ ਚਰਨਾਂ ਨੂੰ ਪਰਸਣ ਲਈ ਰਾਧਾ ਆਪਣੀ ਸਖੀ ਨਾਲ ਚਲੀ ਹੈ।

ਜਨੁ ਜੋਤਿ ਤ੍ਰਿਯਨ ਗ੍ਵਾਰਿਨ ਤੇ ਇਹ ਚੰਦ ਕੀ ਚਾਦਨੀ ਬਾਲੀ ਭਲੀ ॥੫੩੯॥

(ਇੰਜ ਮਲੂਮ ਹੁੰਦਾ ਹੈ) ਮਾਨੋ ਗੋਪੀਆਂ ਤਾਰਿਆਂ ਦੀ ਜੋਤਿ ਹੋਣ ਅਤੇ ਇਹ ਸੁੰਦਰ ਬਾਲਿਕਾ (ਰਾਧਾ) (ਉਨ੍ਹਾਂ ਵਿਚ) ਚੰਦ੍ਰਮਾ ਦੀ ਚਾਂਦਨੀ ਹੋਵੇ ॥੫੩੯॥

ਕਾਨ੍ਰਹ ਸੋ ਪ੍ਰੀਤਿ ਬਢੀ ਤਿਹ ਕੀ ਮਨ ਮੈ ਅਤਿ ਹੀ ਨਹਿ ਨੈਕੁ ਘਟੀ ਹੈ ॥

ਉਸ (ਰਾਧਾ) ਦੇ ਮਨ ਵਿਚ ਕਾਨ੍ਹ ਨਾਲ ਪ੍ਰੀਤ ਬਹੁਤ ਵਧ ਗਈ ਹੈ, ਜ਼ਰਾ ਜਿੰਨੀ ਵੀ ਘਟੀ ਨਹੀਂ ਹੈ।

ਰੂਪ ਸਚੀ ਅਰੁ ਪੈ ਰਤਿ ਤੈ ਮਨ ਤ੍ਰੀਯਨ ਤੇ ਨਹਿ ਨੈਕੁ ਲਟੀ ਹੈ ॥

(ਉਸ ਦਾ) ਰੂਪ ਇੰਦ੍ਰਾਣੀ ਵਰਗਾ ਹੈ ਜਾਂ 'ਰਤੀ' (ਕਾਮ ਦੀ ਇਸਤਰੀ) ਵਰਗਾ ਹੈ ਅਤੇ ਉਸ ਦੀ (ਰੂਪ ਸੁੰਦਰਤਾ) ਹੋਰਨਾਂ ਇਸਤਰੀਆਂ ਦੇ ਮਨ ਤੋਂ ਬਿਲਕੁਲ ਘਟੀ ਨਹੀਂ ਹੈ।

ਰਾਸ ਮੈ ਖੇਲਨਿ ਕਾਜ ਚਲੀ ਸਜਿ ਸਾਜਿ ਸਭੈ ਕਬਿ ਸ੍ਯਾਮ ਨਟੀ ਹੈ ॥

ਕਵੀ ਸ਼ਿਆਮ (ਕਹਿੰਦੇ ਹਨ) ਉਹ ਰਾਸ ਖੇਡਣ ਲਈ ਸਜ-ਧਜ ਕੇ ਨਟੀ ਵਾਂਗ ਚਲੀ ਹੈ।

ਸੁੰਦਰ ਗ੍ਵਾਰਿਨ ਕੈ ਘਨ ਮੈ ਮਨੋ ਰਾਧਿਕਾ ਚੰਦ੍ਰਕਲਾ ਪ੍ਰਗਟੀ ਹੈ ॥੫੪੦॥

(ਇੰਜ ਪ੍ਰਤੀਤ ਹੁੰਦਾ ਹੈ) ਮਾਨੋ ਸੁੰਦਰ ਗੋਪੀਆਂ ਰੂਪ ਕਾਲੇ ਬਦਲ ਵਿਚ ਰਾਧਾ ਰੂਪ ਚੰਦ੍ਰਕਲਾ ਪ੍ਰਗਟ ਹੋਈ ਹੋਵੇ ॥੫੪੦॥

ਬ੍ਰਹਮਾ ਪਿਖਿ ਕੈ ਜਿਹ ਰੀਝ ਰਹਿਓ ਜਿਹ ਕੋ ਦਿਖ ਕੈ ਸਿਵ ਧ੍ਯਾਨ ਛੁਟਾ ਹੈ ॥

ਜਿਸ ਨੂੰ ਵੇਖ ਕੇ ਬ੍ਰਹਮਾ ਰੀਝ ਰਿਹਾ ਹੈ ਅਤੇ ਜਿਸ ਨੂੰ ਵੇਖ ਕੇ ਸ਼ਿਵ ਦਾ ਧਿਆਨ ਛੁਟ ਗਿਆ ਹੈ।

ਜਾ ਨਿਰਖੇ ਰਤਿ ਰੀਝ ਰਹੀ ਰਤਿ ਕੇ ਪਤਿ ਕੋ ਪਿਖਿ ਮਾਨ ਟੁਟਾ ਹੈ ॥

ਜਿਸ ਨੂੰ ਵੇਖ ਕੇ 'ਰਤੀ' ਮੋਹਿਤ ਹੋ ਗਈ ਹੈ ਅਤੇ 'ਰਤੀ' ਦੇ ਪਤੀ (ਕਾਮਦੇਵ ਦੇ ਸੁੰਦਰ ਹੋਣ ਦਾ) ਮਾਣ ਟੁਟ ਗਿਆ ਹੈ।

ਕੋਕਿਲ ਕੰਠ ਚੁਰਾਇ ਲੀਯੋ ਜਿਨਿ ਭਾਵਨ ਕੋ ਸਭ ਭਾਵ ਲੁਟਾ ਹੈ ॥

ਜਿਸ ਨੇ ਕੋਇਲ ਦੇ ਗਲੇ ਨੂੰ ਚੁਰਾ ਲਿਆ ਹੈ ਅਤੇ ਜਿਸ ਦੇ (ਹਾਵ-ਭਾਵ ਨੂੰ ਵੇਖ ਕੇ) ਸਾਰਿਆਂ ਭਾਵਾਂ ਦਾ ਭਾਵ ਲੁਟਿਆ ਗਿਆ ਹੈ।

ਗ੍ਵਾਰਿਨ ਕੇ ਘਨ ਬੀਚ ਬਿਰਾਜਤ ਰਾਧਿਕਾ ਮਾਨਹੁ ਬਿਜੁ ਛਟਾ ਹੈ ॥੫੪੧॥

(ਇੰਜ ਲਗਦਾ ਹੈ) ਮਾਨੋ ਗੋਪੀਆਂ ਰੂਪ ਕਾਲੇ ਬਦਲ ਵਿਚ ਰਾਧਾ ਬਿਜਲੀ ਦੀ ਚਮਕ ਵਾਂਗ ਬਿਰਾਜ ਰਹੀ ਹੋਵੇ ॥੫੪੧॥

ਕਾਨ੍ਰਹ ਕੇ ਪੂਜਨ ਪਾਇ ਚਲੀ ਬ੍ਰਿਖਭਾਨੁ ਸੁਤਾ ਸਭ ਸਾਜ ਸਜੈ ॥

ਰਾਧਾ ਸਭ ਤਰ੍ਹਾਂ ਦੇ ਸਾਜ ਸ਼ਿੰਗਾਰ ਕਰ ਕੇ ਕ੍ਰਿਸ਼ਨ ਦੇ ਚਰਨਾਂ ਦੀ ਪੂਜਾ ਕਰਨ ਲਈ ਚਲੀ ਹੈ।


Flag Counter