ਰੂਆਮਲ ਛੰਦ:
ਪਹਿਲਾਂ 'ਧਰਤੀਸਣਿ' (ਸ਼ਬਦ) ਬਖਾਨ ਕਰੋ।
ਉਸ ਦੇ ਅੰਤ ਉਤੇ 'ਅਰਿ' ਸ਼ਬਦ ਜੋੜੋ।
(ਇਸ ਨੂੰ) ਸਭ ਤੁਫੰਗ ਦਾ ਨਾਮ ਸਮਝੋ।
ਸਭ ਥਾਂ ਨਿਸੰਗ ਹੋ ਕੇ ਕਹਿ ਦਿਓ ॥੧੧੬੧॥
ਅੜਿਲ:
ਪਹਿਲਾਂ 'ਧਵਲ ਧਰਿਸਣੀ' (ਰਾਜੇ ਦੀ ਸੈਨਾ) ਪਦ ਨੂੰ ਉਚਾਰੋ।
(ਫਿਰ) ਉਸ ਦੇ ਅੰਤ ਉਤੇ 'ਅਰਿਣੀ' ਸ਼ਬਦ ਜੋੜੋ।
(ਇਸ ਨੂੰ) ਚਤੁਰ ਲੋਗੋ! ਤੁਪਕ ਦਾ ਨਾਮ ਸਮਝ ਲਵੋ।
ਇਸ ਨੂੰ ਸਾਰੇ ਬੁੱਧੀਜਨਾਂ ਦੇ ਸੁਣਦੇ ਹੋਇਆਂ ਉਚਾਰਨ ਕਰੋ ॥੧੧੬੨॥
ਚੌਪਈ:
ਪਹਿਲਾਂ 'ਬ੍ਰਿਖਭ ਧਰਿਸਣੀ' (ਰਾਜੇ ਦੀ ਸੈਨਾ) (ਸ਼ਬਦ) ਦਾ ਕਥਨ ਕਰੋ।
ਉਸ ਦੇ ਅੰਤ ਉਤੇ 'ਅਰਿ' ਪਦ ਜੋੜੋ।
(ਇਸ ਨੂੰ) ਸਭ ਤੁਪਕ ਦਾ ਨਾਮ ਸਮਝ ਲਵੋ।
ਸਭ ਇਸ ਨੂੰ ਨਿਸੰਗ ਹੋ ਕੇ ਸਭਾ ਵਿਚ ਕਹੋ ॥੧੧੬੩॥
ਪਹਿਲਾਂ 'ਧਾਵਲੇਸਣੀ' (ਸ਼ਬਦ) ਕਥਨ ਕਰੋ।
ਉਸ ਦੇ ਅੰਤ ਉਤੇ 'ਮਥਣੀ' ਸ਼ਬਦ ਜੋੜੋ।
(ਇਸ ਨੂੰ) ਸਭ ਤੁਪਕ ਦਾ ਨਾਮ ਸਮਝੋ।
ਸਾਰੇ ਬੁੱਧੀਮਾਨਾਂ ਦੇ ਸੁਣਦੇ ਹੋਇਆਂ ਬਖਾਨ ਕਰੋ ॥੧੧੬੪॥
ਅੜਿਲ:
ਪਹਿਲਾਂ 'ਧਵਲ ਇਸਣੀ' ਸ਼ਬਦ ਦਾ ਕਥਨ ਕਰੋ।
ਉਸ ਦੇ ਅੰਤ ਉਤੇ 'ਅਰਿਣੀ' ਸ਼ਬਦ ਨੂੰ ਜੋੜੋ।
(ਇਸ ਨੂੰ) ਸਭ ਚਤੁਰ ਲੋਗੋ! ਤੁਪਕ ਦਾ ਨਾਮ ਸਮਝੋ।
ਇਸ ਦਾ ਗੁਣੀ-ਲੋਕਾਂ ਦੀ ਸਭਾ ਵਿਚ ਉਚਾਰਨ ਕਰੋ ॥੧੧੬੫॥
ਪਹਿਲਾਂ 'ਬ੍ਰਿਖਭਣੀ ਇਸਣੀ' (ਸੈਨਾ) ਸ਼ਬਦ ਦਾ ਉਚਾਰਨ ਕਰੋ।
ਉਸ ਦੇ ਅੰਤ ਉਤੇ 'ਮਥਣੀ' ਸ਼ਬਦ ਨੂੰ ਜੋੜੋ।
(ਇਸ ਨੂੰ) ਸਭ ਚਤੁਰ ਲੋਗੋ! ਤੁਪਕ ਦਾ ਨਾਮ ਸਮਝ ਲਵੋ।
ਇਸ ਨੂੰ ਕਾਵਿ ਕਥਾ ਜਾਂ ਕਬਿੱਤਾ ਵਿਚ ਵਰਤੋ ॥੧੧੬੬॥
ਪਹਿਲਾਂ 'ਗਾਵਿਸ ਇਸਣੀ' ਸ਼ਬਦ ਨੂੰ ਉਚਾਰਨ ਕਰੋ।
(ਫਿਰ) ਉਸ ਦੇ ਅੰਤ ਵਿਚ 'ਅਰਿਣੀ' ਸ਼ਬਦ ਨੂੰ ਜੋੜੋ।
(ਇਸ ਨੂੰ) ਸਭ ਤੁਪਕ ਦਾ ਨਾਮ ਸਮਝ ਲਵੋ।
ਇਸ ਨੂੰ ਕਬਿੱਤਾਂ ਅਤੇ ਕਬਿੱਤਾ ਵਿਚ ਨਿਸੰਗ ਹੋ ਕੇ ਵਰਤੋ ॥੧੧੬੭॥
ਪਹਿਲਾਂ 'ਭੁਵਿਸਣੀ' (ਰਾਜ ਸੈਨਾ) ਸ਼ਬਦ ਦਾ ਉਚਾਰਨ ਕਰੋ।
ਉਸ ਦੇ ਅੰਤ ਉਤੇ 'ਮਥਣੀ' ਸ਼ਬਦ ਨੂੰ ਜੋੜੋ।
(ਇਸ ਨੂੰ) ਸਭ ਮਨ ਵਿਚ ਤੁਪਕ ਦਾ ਨਾਮ ਸਮਝ ਲਵੋ।
ਜਿਥੇ ਜੀ ਕਰੇ, ਇਸ ਦੀ ਵਰਤੋਂ ਕਰੋ ॥੧੧੬੮॥
ਚੌਪਈ:
ਪਹਿਲਾਂ 'ਉਰਵਿਸਣੀ' (ਰਾਜੇ ਦੀ ਸੈਨਾ) ਸ਼ਬਦ ਕਥਨ ਕਰੋ।
ਉਸ ਦੇ ਅੰਤ ਉਤੇ 'ਮਥਣੀ' ਸ਼ਬਦ ਜੋੜੋ।
(ਇਸ ਨੂੰ) ਸਭ ਤੁਪਕ ਦਾ ਨਾਮ ਸਮਝੋ।
ਬਿਨਾ ਸੰਗ ਸਭ ਥਾਂਵਾਂ ਉਤੇ ਵਰਣਨ ਕਰੋ ॥੧੧੬੯॥
ਪਹਿਲਾਂ 'ਜਗਤੀਸਣੀ' ਸ਼ਬਦ ਕਥਨ ਕਰੋ।
ਉਸ ਦੇ ਅੰਤ ਉਤੇ 'ਮਥਣੀ' ਸ਼ਬਦ ਜੋੜੋ।
(ਇਸ ਨੂੰ) ਸਭ ਲੋਗ ਤੁਪਕ ਦਾ ਨਾਮ ਸਮਝੋ।
ਇਸ ਵਿਚ ਰਤਾ ਜਿੰਨਾ ਭੇਦ ਨਾ ਸਮਝੋ ॥੧੧੭੦॥
ਪਹਿਲਾਂ 'ਬਸੁਮਤੇਸਣੀ' (ਰਾਜੇ ਦੀ ਸੈਨਾ) ਸ਼ਬਦ ਉਚਾਰੋ।
ਉਸ ਦੇ ਅੰਤ ਉਤੇ 'ਅਰਿਣੀ' ਸ਼ਬਦ ਜੋੜੋ।
(ਇਸ ਨੂੰ) ਸਭ ਤੁਪਕ ਦਾ ਨਾਮ ਸਮਝ ਲਵੋ।