ਸ਼੍ਰੀ ਦਸਮ ਗ੍ਰੰਥ

ਅੰਗ - 113


ਚੜਿਯੋ ਸੁ ਕੋਪ ਗਜਿ ਕੈ ॥

ਪੂਰੇ ਕ੍ਰੋਧ ਨਾਲ ਗਜਦਾ ਹੋਇਆ (ਸੁੰਭ) ਚੜ੍ਹ ਪਿਆ।

ਚਲਿਯੋ ਸੁ ਸਸਤ੍ਰ ਧਾਰ ਕੈ ॥

ਉਹ ਸ਼ਸਤ੍ਰ ਧਾਰ ਕੇ ਚਲ ਪਿਆ-

ਪੁਕਾਰ ਮਾਰੁ ਮਾਰ ਕੈ ॥੯॥੧੬੫॥

'ਮਾਰੋ' 'ਮਾਰੋ' ਪੁਕਾਰਦਾ ਹੋਇਆ ॥੯॥੧੬੫॥

ਸੰਗੀਤ ਮਧੁਭਾਰ ਛੰਦ ॥

ਸੰਗੀਤ ਮਧੁਭਾਰ ਛੰਦ:

ਕਾਗੜਦੰ ਕੜਾਕ ॥

ਕੜਾਕ-ਕੜਾਕ

ਤਾਗੜਦੰ ਤੜਾਕ ॥

ਅਤੇ ਤਾੜ-ਤਾੜ ਦੀ ਧੁਨੀ ਹੋ ਰਹੀ ਸੀ।

ਸਾਗੜਦੰ ਸੁ ਬੀਰ ॥

ਸੂਰਵੀਰ ਗੜਗੜ ਕਰਦੇ ਹੋਏ

ਗਾਗੜਦੰ ਗਹੀਰ ॥੧੦॥੧੬੬॥

ਗਰਜ ਰਹੇ ਸਨ ॥੧੦॥੧੬੬॥

ਨਾਗੜਦੰ ਨਿਸਾਣ ॥

ਨਾਦ ਕਰ ਰਹੇ ਸਨ,

ਜਾਗੜਦੰ ਜੁਆਣ ॥

ਜੁਆਨ ਜੂਝ ਰਹੇ ਸਨ,

ਨਾਗੜਦੀ ਨਿਹੰਗ ॥

ਮਗਰਮੱਛਾਂ ('ਨਿਹੰਗ') ਵਾਂਗ ਇਕ ਦੂਜੇ ਨੂੰ ਪਕੜਦੇ ਸਨ

ਪਾਗੜਦੀ ਪਲੰਗ ॥੧੧॥੧੬੭॥

ਅਤੇ ਚਿਤਰਿਆਂ ਵਾਂਗ ਉਛਲ ਕੇ ਪੈਂਦੇ ਸਨ ॥੧੧॥੧੬੭॥

ਤਾਗੜਦੀ ਤਮਕਿ ॥

ਗੁੱਸੇ ਨਾਲ ਤਾੜਦੇ ਹੋਏ

ਲਾਗੜਦੀ ਲਹਕਿ ॥

ਦਗ-ਦਗ ਕਰੇ ਰਹੇ ਸਨ।

ਕਾਗੜਦੰ ਕ੍ਰਿਪਾਣ ॥

ਸੂਰਵੀਰ ਕਠੋਰ ਕ੍ਰਿਪਾਨਾਂ ਨੂੰ

ਬਾਹੈ ਜੁਆਣ ॥੧੨॥੧੬੮॥

ਚਲਾ ਰਹੇ ਸਨ ॥੧੨॥੧੬੮॥

ਖਾਗੜਦੀ ਖਤੰਗ ॥

ਖਰ-ਖਰ ਕਰਦੇ ਤੀਰ ('ਖਤੰਗ')

ਨਾਗੜਦੀ ਨਿਹੰਗ ॥

ਸੂਰਮਿਆਂ (ਨਿਹੰਗਾਂ) ਨੇ ਫੜੇ ਹੋਏ ਸਨ,

ਛਾਗੜਦੀ ਛੁਟੰਤ ॥

ਛੜ-ਛੜ ਕਰਦੇ ਛੁਟਦੇ ਸਨ

ਆਗੜਦੀ ਉਡੰਤ ॥੧੩॥੧੬੯॥

ਅਤੇ ਅਗੋਂ ਆਣ ਵਾਲਿਆਂ ਨੂੰ ਉਡਾਉਂਦੇ ਜਾਂਦੇ ਸਨ ॥੧੩॥੧੬੯॥

ਪਾਗੜਦੀ ਪਵੰਗ ॥

ਪਗੜੀਆਂ ਵਾਲੇ (ਯੋਧੇ) ਘੋੜੇ ('ਪਵੰਗ')

ਸਾਗੜਦੀ ਸੁਭੰਗ ॥

ਅਤੇ ਸੁੰਦਰ ਅੰਗਾਂ ਵਾਲੇ

ਜਾਗੜਦੀ ਜੁਆਣ ॥

ਸੂਰਮੇ ਜਗਹ ਜਗਹ ਉਤੇ ਜੁਆਨ

ਝਾਗੜਦੀ ਜੁਝਾਣਿ ॥੧੪॥੧੭੦॥

ਝਗੜਦੇ ਅਤੇ ਜੂਝਦੇ ਸਨ ॥੧੪॥੧੭੦॥

ਝਾਗੜਦੀ ਝੜੰਗ ॥

ਝੜ-ਝੜ ਕਰਦੇ ਝੜਦੇ ਸਨ,

ਕਾਗੜਦੀ ਕੜੰਗ ॥

ਕੜ-ਕੜ ਕਰਦੇ ਕੜਕਦੇ ਸਨ,

ਤਾਗੜਦੀ ਤੜਾਕ ॥

ਤੜ-ਤੜ ਕਰਦੇ (ਗੋਲੇ) ਨਿਕਲਦੇ ਸਨ

ਚਾਗੜਦੀ ਚਟਾਕ ॥੧੫॥੧੭੧॥

ਅਤੇ ਚੜਚੜ ਕਰਦੇ (ਬਰਛੇ) ਵਜਦੇ ਸਨ ॥੧੫॥੧੭੧॥

ਘਾਗੜਦੀ ਘਬਾਕ ॥

ਘੜ-ਘੜ (ਪੇਟ ਵਿਚ ਗੋਲੇ) ਵਜਦੇ ਸਨ,

ਭਾਗੜਦੀ ਭਭਾਕ ॥

ਭੜ-ਭੜ ਕਰਦੇ (ਜ਼ਖਮਾਂ ਦੇ) ਮੂੰਹ ਖੁਲਦੇ ਸਨ।

ਕਾਗੜਦੰ ਕਪਾਲਿ ॥

(ਯੁੱਧ-ਭੂਮੀ ਵਿਚ) ਕਪਾਲੀ (ਕਾਲਕਾ)

ਨਚੀ ਬਿਕ੍ਰਾਲ ॥੧੬॥੧੭੨॥

ਭਿਆਨਕ ਰੂਪ ਧਾਰਨ ਕਰਕੇ ਨਚ ਰਹੀ ਸੀ ॥੧੬॥੧੭੨॥

ਨਰਾਜ ਛੰਦ ॥

ਨਰਾਜ ਛੰਦ:

ਅਨੰਤ ਦੁਸਟ ਮਾਰੀਯੰ ॥

ਅਨੰਤ ਦੁਸ਼ਟਾਂ ਨੂੰ ਮਾਰ ਕੇ

ਬਿਅੰਤ ਸੋਕ ਟਾਰੀਯੰ ॥

(ਦੁਰਗਾ ਨੇ) ਬੇਅੰਤ ਦੁਖ ਦੂਰ ਕਰ ਦਿੱਤੇ ਸਨ।

ਕਮੰਧ ਅੰਧ ਉਠੀਯੰ ॥

ਅੰਨ੍ਹੇ ਵਾਹ ਧੜ ਉਠ ਰਹੇ ਸਨ

ਬਿਸੇਖ ਬਾਣ ਬੁਠੀਯੰ ॥੧੭॥੧੭੩॥

ਅਤੇ ਵਿਸ਼ੇਸ਼ ਢੰਗ ਨਾਲ ਤੀਰ ਚਲਾਉਂਦੇ ਸਨ ॥੧੭॥੧੭੩॥

ਕੜਕਾ ਕਰਮੁਕੰ ਉਧੰ ॥

ਧਨੁਸਾਂ ('ਕਰਮੁਕੰ') ਦੀ ਕੜਾਕ-ਕੜਾਕ ਦੀ ਉੱਚੀ ਧੁਨੀ

ਸੜਾਕ ਸੈਹਥੀ ਜੁਧੰ ॥

ਅਤੇ ਸੜ-ਸੜ ਕਰਦੀਆਂ ਸੈਹੱਥੀਆਂ ਦੀ ਆਵਾਜ਼ ਹੋ ਰਹੀ ਸੀ।

ਬਿਅੰਤ ਬਾਣਿ ਬਰਖਯੰ ॥

ਬੇਅੰਤ (ਸੂਰਮੇ) ਬਾਣਾਂ ਦੀ ਬਰਖਾ ਕਰਦੇ ਸਨ

ਬਿਸੇਖ ਬੀਰ ਪਰਖਯੰ ॥੧੮॥੧੭੪॥

ਅਤੇ ਵਿਸ਼ੇਸ਼ ਸੂਰਮਿਆਂ ਦੀ ਪਰਖ ਹੋ ਰਹੀ ਸੀ ॥੧੮॥੧੭੪॥

ਸੰਗੀਤ ਨਰਾਜ ਛੰਦ ॥

ਸੰਗੀਤ ਨਰਾਜ ਛੰਦ:

ਕੜਾ ਕੜੀ ਕ੍ਰਿਪਾਣਯੰ ॥

ਕ੍ਰਿਪਾਨਾਂ ਦੀ ਕੜ-ਕੜ ਦੀ (ਆਵਾਜ਼) ਹੁੰਦੀ ਸੀ,

ਜਟਾ ਜੁਟੀ ਜੁਆਣਯੰ ॥

ਜੁਆਨ (ਇਕ-ਦੂਜੇ ਨਾਲ) ਗੁਥਮ ਗੁਥਾ ਹੋ ਰਹੇ ਸਨ।

ਸੁਬੀਰ ਜਾਗੜਦੰ ਜਗੇ ॥

ਸੂਰਵੀਰ ਉਤੇਜਿਤ ਸਨ

ਲੜਾਕ ਲਾਗੜਦੰ ਪਗੇ ॥੧੯॥੧੭੫॥

ਅਤੇ ਲੜਾਕਿਆਂ ਨਾਲ ਆ ਕੇ ਲੜ ਰਹੇ ਸਨ ॥੧੯॥੧੭੫॥

ਰਸਾਵਲ ਛੰਦ ॥

ਰਸਾਵਲ ਛੰਦ:

ਝਮੀ ਤੇਗ ਝਟੰ ॥

(ਸੂਰਮੇ) ਝਟ-ਪਟ ਤੇਗਾਂ ਚਮਕਾਉਂਦੇ ਸਨ,


Flag Counter