ਹੇ ਮਿਤਰ! ਮੇਰੀ ਗੱਲ ਸੁਣੋ। (ਜਦੋਂ ਤੈਨੂੰ ਰਾਜੇ ਦੇ ਪੇਸ਼ ਕਰਨਗੇ ਤਾਂ)
ਕਹਿਣਾ ਕਿ ਤੂੰ ਮੈਨੂੰ ਸੋਨਾ ਬੀਜ ਕੇ (ਵਿਖਾ ਰਿਹਾ ਸੈਂ)।
ਇਹ ਕਹਿ ਕੈ ਨੈਣ ਹੇਠਾਂ ਕਰ ਲਈਂ ॥੯॥
ਉਸ ਨੂੰ ਬੰਨ੍ਹ ਕੇ ਰਾਜੇ ਕੋਲ ਲੈ ਗਏ।
ਉਥੇ ਉਸ ਨੇ ਉਹੀ ਗੱਲ ਕਹੀ।
ਜੇ ਮੈਂ ਇਕ ਗੱਲ ਤੁਹਾਨੂੰ ਵਿਖਾਵਾਂ ਤਾਂ ਦਸੋ,
ਤੁਹਾਡੇ ਤੋਂ ਕੀ ਪ੍ਰਾਪਤ ਕਰਾਂਗਾ ॥੧੦॥
ਜਿਥੋਂ ਮੈਨੂੰ ਬੈਠੇ ਨੂੰ ਤੁਸੀਂ ਪਕੜ ਲਿਆਂਦਾ ਸੀ,
ਉਸ ਨੇ ਮੈਨੂੰ ਇਸ ਤਰ੍ਹਾਂ ਕਿਹਾ ਸੀ।
ਜੇ ਮੈਂ ਸੋਨਾ ਬੀਜ ਕੇ ਵਿਖਾਵਾਂ,
ਦਸੋ, ਤਦ ਮੈਂ ਕੀ ਵਰ ਪ੍ਰਾਪਤ ਕਰਾਂਗਾ ॥੧੧॥
ਜਦ ਰਾਜੇ ਨੇ ਇਹ ਬੋਲ ਸੁਣਿਆ
ਤਾਂ ਦਰਪ ਕਲਾ ਨੂੰ ਬੁਲਵਾ ਲਿਆ।
ਉਸ (ਵਿਅਕਤੀ) ਨੂੰ ਇਕ ਮਹੱਲ ਵਿਚ ਰਖਿਆ
ਅਤੇ ਸੋਨਾ ਬੀਜਣ ਲਈ ਕਿਹਾ ॥੧੨॥
ਮੈਨੂੰ ਅਤੇ ਇਸ ਨੂੰ ਇਕ ਘਰ ਵਿਚ ਰਖੋ
ਅਤੇ ਕੋਈ ਮਾੜੀ ਚੰਗੀ ਗੱਲ ਨਾ ਕਹੋ।
ਜਦ ਗਿਆਰਾਂ ਮਹੀਨੇ ਬੀਤ ਜਾਣਗੇ
ਤਾਂ ਮੈਂ ਤੁਹਾਨੂੰ ਆਪ ਹੀ ਆ ਕੇ ਕਹਾਂਗਾ ॥੧੩॥
ਜਦ ਉਨ੍ਹਾਂ ਦੋਹਾਂ ਨੂੰ ਇਕ ਘਰ ਵਿਚ ਰਖਿਆ ਗਿਆ
ਤਾਂ ਇਸਤਰੀ ਨੇ ਮਿਤਰ ਨੂੰ ਇਸ ਤਰ੍ਹਾਂ ਕਿਹਾ,
ਹੇ ਮਿਤਰ! ਹੁਣ ਮੇਰੇ ਨਾਲ ਭੋਗ ਕਰੋ
ਅਤੇ ਇਸ ਤਰ੍ਹਾਂ ਦੀ ਚਿੰਤਾ ਤੋਂ ਨਾ ਡਰੋ ॥੧੪॥
ਦੋਹਰਾ:
ਮਿਤਰ ਨੂੰ ਪਕੜ ਕੇ ਆਪਣੇ ਉਪਰ ਚੜ੍ਹਾ ਲਿਆ।
ਉਸ ਨਾਲ ਲਿਪਟ ਲਿਪਟ ਕੇ ਸੁਖ ਪੂਰਵਕ ਰਤੀ-ਕ੍ਰੀੜਾ ਕਰਦੀ ਰਹੀ ॥੧੫॥
ਕਲ ਨੂੰ ਕਿਸੇ ਨੇ ਨਹੀਂ ਜਾਣਿਆ ਹੈ, ਅਜ ਮੈਂ ਤੇਰੇ ਨਾਲ ਰਮਣ ਕਰਾਂਗੀ।
ਕਿਸੇ ਦੀ ਕੋਈ ਸ਼ਰਮ ਨਾ ਕਰੋ, ਮੇਰੇ ਸ਼ਰੀਰ ਵਿਚ ਕਾਮ ਬਹੁਤ ਵੱਧ ਗਿਆ ਹੈ ॥੧੬॥
ਅੜਿਲ:
ਉਨ੍ਹਾਂ ਨੇ ਆਨੰਦ ਸਹਿਤ ਦਸ ਮਹੀਨੇ ਰਤੀ ਕ੍ਰੀੜਾ ਕੀਤੀ
ਅਤੇ ਲਿਪਟ ਕੇ ਅਨੇਕ ਆਸਣ ਅਤੇ ਚੁੰਬਨ ਕੀਤੇ।
ਜਦੋਂ ਗਿਆਰ੍ਹਵਾਂ ਮਹੀਨਾ ਆ ਪਹੁੰਚਿਆ
ਤਾਂ ਦਰਪ ਕਲਾ ਨੇ ਰਾਜੇ ਨੂੰ ਜਾ ਕੇ ਕਿਹਾ ॥੧੭॥
ਸੋਨਾ ਬੀਜਣ ਦਾ ਸਮਾਂ ਆ ਗਿਆ ਹੈ।
(ਉਸ ਨੇ) ਸਾਰੀਆਂ ਰਾਣੀਆਂ ਸਹਿਤ ਰਾਜੇ ਨੂੰ ਬੁਲਾ ਲਿਆ।
ਸਾਰੇ ਨਗਰਵਾਸੀ ਵੀ ਤਮਾਸ਼ਾ ਵੇਖਣ ਲਈ ਆ ਗਏ
ਅਤੇ ਜਿਥੇ ਉਹ ਇਸਤਰੀ ਬੈਠੀ ਸੀ, ਉਥੇ ਹੀ ਜਾ ਪਹੁੰਚੇ ॥੧੮॥
ਜੋ ਇਸਤਰੀ ਜਾਂ ਪੁਰਸ਼ (ਧਰਮ ਤੋਂ) ਪਤਿਤ ਨਹੀਂ ਹੋਇਆ, ਉਸ ਨੂੰ ਬੁਲਾਓ।
ਉਸ ਦੇ ਹੱਥੋਂ ਇਥੇ ਸੋਨਾ ਬਿਜਵਾਓ।
ਜੇ ਕੋਈ ਭ੍ਰਸ਼ਟ ਮਰਦ ਜਾਂ ਇਸਤਰੀ ਇਸ ਨੂੰ ਛੋਹੇਗੀ,
ਤਾਂ ਸੋਨਾ ਬਿਲਕੁਲ ਪੈਦਾ ਨਹੀਂ ਹੋਵੇਗਾ ਅਤੇ ਦੋਸ਼ ਮੈਨੂੰ ਲਗੇਗਾ ॥੧੯॥
ਤਦ ਰਾਜੇ ਨੇ ਸਾਰਿਆਂ ਨੂੰ ਸੁਣਾ ਕੇ ਇਹ ਕਿਹਾ,
ਜੋ ਭ੍ਰਸ਼ਟ ਨਹੀਂ ਹੋਇਆ, ਉਹ ਜਾ ਕੇ ਸੋਨਾ ਬੀਜੇ।
ਗੱਲ ਸੁਣ ਕੇ ਸਭ ਮਰਦ ਅਤੇ ਇਸਤਰੀਆਂ ਹੈਰਾਨ ਰਹਿ ਗਈਆਂ
ਅਤੇ ਕੋਈ ਵੀ ਸੋਨੇ ਨੂੰ ਬੀਜਣ ਲਈ ਉਧਰ ਨੂੰ ਨਾ ਗਿਆ ॥੨੦॥
ਚੌਪਈ:
ਦਰਪ ਕਲਾ ਨੇ ਇਸ ਤਰ੍ਹਾਂ ਕਿਹਾ
ਕਿ ਹੇ ਰਾਜਾ ਜੀ! ਜੋ ਤੁਹਾਡੀਆਂ ਸਾਰੀਆਂ ਇਸਤਰੀਆਂ ਹਨ।