ਸ਼੍ਰੀ ਦਸਮ ਗ੍ਰੰਥ

ਅੰਗ - 815


ਇਹੈ ਰੀਤਿ ਸਭ ਜਗਤ ਕੀ ਜਾਨਤ ਹੈ ਸਭ ਕੋਇ ॥੬॥

ਇਹ ਸੰਸਾਰ ਦੀ ਰੀਤ ਹੈ, (ਇਸ ਨੂੰ) ਸਭ ਕੋਈ ਜਾਣਦਾ ਹੈ ॥੬॥

ਤਰੁਨਿ ਪਤਰਿਯਾ ਸੌ ਰਮੈ ਮੋਟੇ ਨਿਕਟ ਨ ਜਾਇ ॥

(ਉਹ) ਇਸਤਰੀ ਪਤਲੇ ਯਾਰ ਨਾਲ ਰਮਣ ਕਰਦੀ ਸੀ ਅਤੇ ਮੋਟੇ ਯਾਰ ਦੇ ਨੇੜੇ ਨਹੀਂ ਜਾਂਦੀ ਸੀ।

ਜੌ ਕਬਹੂੰ ਤਾ ਸੌ ਰਮੇ ਮਨ ਭੀਤਰ ਪਛੁਤਾਇ ॥੭॥

ਜੇ ਕਦੇ ਉਸ ਨਾਲ ਭੋਗ-ਵਿਲਾਸ ਕਰ ਲੈਂਦੀ ਤਾਂ ਮਨ ਵਿਚ ਬਹੁਤ ਪਛਤਾਉਂਦੀ ਸੀ ॥੭॥

ਰਮਤ ਪਤਰਿਯਾ ਸੰਗ ਹੁਤੀ ਆਨਿ ਮੋਟੀਏ ਯਾਰ ॥

(ਇਕ ਵਾਰ ਉਹ) ਪਤਲੇ ਯਾਰ ਨਾਲ ਰਮਣ ਕਰ ਰਹੀ ਸੀ (ਕਿ ਉਪਰੋਂ) ਮੋਟਾ ਯਾਰ ਆ ਗਿਆ।

ਪਾਯਨ ਕੌ ਖਰਕੋ ਕਿਯੋ ਤਵਨਿ ਤਰੁਨਿ ਕੇ ਦ੍ਵਾਰ ॥੮॥

(ਉਸ ਨੇ) ਉਸ ਇਸਤਰੀ ਦੇ ਦੁਆਰ ਉਤੇ ਪੈਰਾਂ ਦਾ ਖੜਾਕ ਕੀਤਾ ॥੮॥

ਕਹਿਯੋ ਪਤਰੀਏ ਯਾਰ ਕਹ ਜਾਹੁ ਦਿਵਰਿਯਹਿ ਫਾਧਿ ॥

(ਇਸ ਸਥਿਤੀ ਵਿਚ ਉਸ ਇਸਤਰੀ ਨੇ) ਪਤਲੇ ਯਾਰ ਨੂੰ ਕਿਹਾ ਕਿ ਦੀਵਾਰ ਟਪ ਕੇ ਚਲਾ ਜਾ।

ਜਿਨ ਕੋਊ ਪਾਪੀ ਆਇ ਹੈ ਮੁਹਿ ਤੁਹਿ ਲੈਹੈ ਬਾਧਿ ॥੯॥

ਕੋਈ ਪਾਪੀ ਆ ਗਿਆ ਹੈ ਮਤਾਂ (ਉਹ) ਮੈਨੂੰ ਅਤੇ ਤੈਨੂੰ ਬੰਨ੍ਹ ਲਵੇ ॥੯॥

ਅਤਿ ਰਤਿ ਤਾ ਸੌ ਮਾਨਿ ਕੈ ਯਾਰ ਪਤਰਿਯਹਿ ਟਾਰਿ ॥

ਉਸ ਨੇ (ਪਤਲੇ ਯਾਰ) ਨਾਲ ਬਹੁਤ ਅਧਿਕ ਕਾਮ ਕ੍ਰੀੜਾ ਕਰ ਕੇ ਟਾਲ ਦਿੱਤਾ।

ਭਰਭਰਾਇ ਉਠਿ ਠਾਢ ਭੀ ਜਾਨਿ ਮੋਟਿਯੋ ਯਾਰ ॥੧੦॥

(ਬਾਹਰੋਂ) ਮੋਟੇ ਯਾਰ ਨੂੰ ਆਇਆ ਜਾਣ ਕੇ ਘਬਰਾ ਕੇ ਉਠ ਕੇ ਖੜੋ ਗਈ ॥੧੦॥

ਉਠਤ ਬੀਰਜ ਭੂ ਪਰ ਗਿਰਿਯੋ ਲਖ੍ਯੋ ਮੋਟਿਯੇ ਯਾਰ ॥

ਉਠਣ ਨਾਲ ਬੀਰਜ ਧਰਤੀ ਉਤੇ ਡਿਗ ਪਿਆ, (ਜਿਸ ਨੂੰ) ਮੋਟੇ ਯਾਰ ਨੇ ਵੇਖ ਲਿਆ।

ਯਾ ਕੋ ਤੁਰਤ ਬਤਾਇਯੈ ਭੇਦ ਰਮੈ ਸੁ ਕੁਮਾਰਿ ॥੧੧॥

(ਉਸ ਨੇ) ਇਸਤਰੀ ਨੂੰ ਬੀਰਜ ਡਿਗਣ ਦਾ ਭੇਦ ਛੇਤੀ ਦਸਣ ਲਈ ਕਿਹਾ ॥੧੧॥

ਅਧਿਕ ਤਿਹਾਰੋ ਰੂਪ ਲਖਿ ਮੋਹਿ ਨ ਰਹੀ ਸੰਭਾਰ ॥

(ਇਸਤਰੀ ਕਹਿਣ ਲਗੀ) ਤੁਹਾਡੇ ਅਤਿ ਅਧਿਕ ਸੁੰਦਰ ਰੂਪ ਨੂੰ ਵੇਖ ਕੇ ਮੈਂ (ਆਪਣੇ ਆਪ ਨੂੰ) ਸੰਭਾਲ ਨਾ ਸਕੀ (ਅਰਥਾਤ

ਤਾ ਤੇ ਗਿਰਿਯੋ ਅਨੰਗ ਭੂਅ ਸਕ੍ਯੋ ਨ ਬੀਰਜ ਉਬਾਰ ॥੧੨॥

ਅਤਿ ਅਧਿਕ ਕਾਮ ਵਸ ਹੋ ਗਈ) ਇਸ ਕਰ ਕੇ ਬੀਰਜ ਧਰਤੀ ਉਤੇ ਡਿਗ ਗਿਆ (ਅਤੇ ਉਸ ਨੂੰ ਆਪਣੇ ਵਿਚ) ਸਮੇਟ ਨਾ ਸਕੀ ॥੧੨॥

ਫੂਲਿ ਗਯੋ ਪਸੁ ਬਾਤ ਸੁਨਿ ਨਿਜੁ ਸੁਭ ਮਾਨੈ ਅੰਗ ॥

(ਉਹ) ਮੂਰਖ ਇਹ ਗੱਲ ਸੁਣ ਕੇ ਫੁਲ ਗਿਆ ਅਤੇ ਆਪਣੇ ਸ਼ਰੀਰ ਨੂੰ ਸ਼ੁਭ (ਸੁੰਦਰ) ਮੰਨਣ ਲਗਾ

ਮੋਹਿ ਨਿਰਖਿ ਛਬਿ ਬਾਲ ਕੋ ਛਿਤ ਪਰ ਗਿਰਿਯੋ ਅਨੰਗ ॥੧੩॥

(ਕਿਉਂਕਿ ਉਸ ਦੀ) ਛਬੀ ਨੂੰ ਵੇਖ ਕੇ ਬਾਲਿਕਾ (ਇਸਤਰੀ) ਦਾ ਬੀਰਜ ('ਅਨੰਗ') ਧਰਤੀ ਉਤੇ ਡਿਗ ਪਿਆ ਸੀ ॥੧੩॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਤ੍ਰਿਤਯ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੩॥੯੧॥ਅਫਜੂੰ॥

ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ਤੀਜੇ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੩॥੯੧॥ ਚਲਦਾ॥

ਚੌਪਈ ॥

ਚੌਪਈ:

ਬੰਦਿਸਾਲ ਨ੍ਰਿਪ ਪੂਤ ਪਠਾਯੋ ॥

(ਕਥਾ ਦੀ ਸਮਾਪਤੀ ਤੋਂ ਬਾਦ) ਰਾਜੇ ਨੇ ਪੁੱਤਰ ਨੂੰ ਬੰਦੀਖਾਨੇ ਵਿਚ ਭੇਜ ਦਿੱਤਾ

ਭਈ ਭੋਰ ਫਿਰਿ ਪਕਰਿ ਮਗਾਯੋ ॥

ਅਤੇ ਸਵੇਰ ਹੋਣ ਤੇ ਫਿਰ ਪਕੜ ਕੇ ਬੁਲਵਾ ਲਿਆ।

ਮੰਤ੍ਰੀ ਪ੍ਰਭੁ ਸੋ ਬਚਨ ਉਚਰੇ ॥

(ਫਿਰ) ਮੰਤ੍ਰੀ ਨੇ ਰਾਜੇ ਪ੍ਰਤਿ ਬਚਨ ਕਹੇ।

ਭੂਪਤਿ ਸੁਧਾ ਸ੍ਰਵਨੁ ਜਨੁ ਭਰੇ ॥੧॥

ਰਾਜੇ ਨੇ (ਬਚਨ) ਸੁਣੇ ਜੋ ਮਾਨੋ ਅੰਮ੍ਰਿਤ ਨਾਲ ਭਰੇ ਹੋਏ ਹੋਣ ॥੧॥

ਦੋਹਰਾ ॥

ਦੋਹਰਾ:

ਮਹਾਨੰਦ ਮੁਰਦਾਰ ਕੀ ਹੁਤੀ ਬਹੁਰਿਯਾ ਏਕ ॥

ਮਹਾਨੰਦ (ਨਾਂ ਦੇ ਇਕ) ਨਕਾਰਾ ਬੰਦੇ ਦੀ ਇਕ ਪਤਨੀ ਸੀ,

ਤਾ ਸੋ ਰਤਿ ਮਾਨਤ ਹੁਤੇ ਹਿੰਦੂ ਤੁਰਕ ਅਨੇਕ ॥੨॥

ਜਿਸ ਨਾਲ ਅਨੇਕ ਹਿੰਦੂ ਅਤੇ ਮੁਸਲਮਾਨ ਕਾਮ-ਵਿਲਾਸ ਕਰਦੇ ਸਨ ॥੨॥

ਮਹਾਨੰਦ ਮੁਰਦਾਰ ਕੀ ਘੁਰਕੀ ਤ੍ਰਿਯ ਕੋ ਨਾਮ ॥

(ਉਸ) ਨਿਕੰਮੇ ਮਹਾਨੰਦ ਦੀ ਪਤਨੀ ਦਾ ਨਾਂ ਘੁਰਕੀ ਸੀ

ਕੋਪ ਸਮੈ ਨਿਜੁ ਨਾਹ ਕੋ ਘੁਰਕਤ ਆਠੋ ਜਾਮ ॥੩॥

ਜੇ ਅੱਠੇ ਪਹਿਰ ਕ੍ਰੋਧ ਨਾਲ ਪਤੀ ਨੂੰ ਘੁਰਕਦੀ ਰਹਿੰਦੀ ਸੀ ॥੩॥

ਏਕ ਚਛ ਤਾ ਕੋ ਰਹੈ ਬਿਰਧਿ ਆਪੁ ਤ੍ਰਿਯ ਜ੍ਵਾਨ ॥

ਉਸ ਆਦਮੀ ਦੀ ਇਕ ਅੱਖ ਸੀ ਅਤੇ ਉਹ ਬੁੱਢਾ ਸੀ ਅਤੇ ਇਸਤਰੀ ਜਵਾਨ ਸੀ।

ਸੋ ਯਾ ਪਰ ਰੀਝਤ ਨਹੀ ਯਾ ਕੇ ਵਾ ਮਹਿ ਪ੍ਰਾਨ ॥੪॥

ਉਹ (ਇਸਤਰੀ) ਉਸ ਉਤੇ ਰੀਝਦੀ ਨਹੀਂ ਸੀ (ਪਰ) ਉਸ (ਬੁੱਢੇ) ਦੇ ਉਸ ਵਿਚ ਪ੍ਰਾਣ ਟਿਕੇ ਹੋਏ ਸਨ ॥੪॥

ਕਾਜ ਕਵਨ ਹੂੰ ਕੇ ਨਿਮਿਤਿ ਗਯੋ ਧਾਮ ਕੋ ਧਾਇ ॥

ਕਿਸੇ ਕੰਮ ਲਈ (ਮਹਾਨੰਦ) ਆਪਣੇ ਘਰ ਵਲ ਗਿਆ।

ਤਰੁਨ ਪੁਰਖ ਸੋ ਤਰੁਨਿ ਤਹ ਰਹੀ ਹੁਤੀ ਲਪਟਾਇ ॥੫॥

ਉਥੇ (ਕਿਸੇ) ਜਵਾਨ ਪੁਰਸ਼ ਨਾਲ ਇਸਤਰੀ ਕਾਮ-ਕ੍ਰੀੜਾ ਵਿਚ ਮਗਨ ਸੀ ॥੫॥

ਮਹਾਨੰਦ ਆਵਤ ਸੁਨ੍ਯੋ ਲਯੋ ਗਰੇ ਸੌ ਲਾਇ ॥

(ਜਦੋਂ ਉਸ ਨੇ) ਮਹਾਨੰਦ ਨੂੰ ਆਉਂਦਿਆਂ ਸੁਣਿਆ ਤਾਂ ਗਲੇ ਨਾਲ ਲਾ ਲਿਆ

ਅਤਿ ਬਚਿਤ੍ਰ ਬਾਤੈ ਕਰੀ ਹ੍ਰਿਦੈ ਹਰਖ ਉਪਜਾਇ ॥੬॥

ਅਤੇ ਮਨ ਵਿਚ ਪ੍ਰਸੰਨ ਹੋ ਕੇ ਬਹੁਤ ਵਿਚਿਤ੍ਰ (ਮਨ ਮੋਹਣੀਆਂ) ਗੱਲਾਂ ਕੀਤੀਆਂ ॥੬॥

ਕਾਨ ਦੋਊ ਗਹਿਰੇ ਗਹੇ ਚੁੰਮਿ ਏਕ ਦ੍ਰਿਗ ਲੀਨ ॥

ਕੰਨਾਂ ਨੂੰ (ਦੋਹਾਂ ਹੱਥਾਂ ਨਾਲ) ਚੰਗੀ ਤਰ੍ਹਾਂ ਦਬ ਕੇ ਇਕ ਅੱਖ ਨੂੰ ਚੁੰਮ ਲਿਆ।

ਇਹ ਛਲ ਸੌ ਛਲਿ ਕੈ ਜੜਹਿ ਯਾਰ ਬਿਦਾ ਕਰਿ ਦੀਨ ॥੭॥

ਇਸ ਤਰ੍ਹਾਂ ਉਸ ਮੂਰਖ ਨੂੰ (ਅੱਖਾਂ ਅਤੇ ਕੰਨਾਂ ਤੋਂ ਅਸਮਰਥ ਕਰ ਕੇ) ਇਸ ਛਲ ਨਾਲ ਛਲ ਕੇ ਯਾਰ ਨੂੰ ਵਿਦਾ ਕਰ ਦਿੱਤਾ ॥੭॥

ਸ੍ਰਵਨਨ ਕਛੁ ਖਰਕੋ ਸੁਨੈ ਇਕ ਚਖੁ ਸਕੈ ਨ ਹੇਰਿ ॥

(ਉਸ ਨੇ) ਕੰਨਾਂ ਨਾਲ ਖੜਕਾ ਸੁਣਿਆ, ਪਰ ਇਕ ਅੱਖ ਨਾਲ ਵੇਖ ਨਾ ਸਕਿਆ।

ਪਰੋ ਸਦਾ ਮੋਰੇ ਰਹੈ ਲਹੈ ਨ ਭੇਵ ਅਧੇਰ ॥੮॥

ਉਹ ਅਗਿਆਨੀ ਸਦਾ ਮੇਰੇ (ਦੁਆਰ) ਉਤੇ ਪਿਆ ਰਹਿੰਦਾ ਅਤੇ ਇਸ ਭੇਦ ਨੂੰ ਨਾ ਸਮਝ ਸਕਿਆ ॥੮॥

ਹੇਰਿ ਰੂਪ ਤਵ ਬਸਿ ਭਈ ਮੋ ਮਨ ਬਢ੍ਯੋ ਅਨੰਗ ॥

(ਪਤਨੀ ਨੇ ਉਸ ਨੂੰ ਕਿਹਾ ਕਿ ਮੈਂ ਤੇਰਾ) ਰੂਪ ਵੇਖ ਕੇ ਤੇਰੇ ਵਸ ਵਿਚ ਹੋ ਗਈ ਹਾਂ ਅਤੇ ਮੇਰੇ ਸ਼ਰੀਰ ਵਿਚ ਕਾਮ ਵੱਧ ਗਿਆ ਹੈ।

ਚੂੰਮਿ ਨੇਤ੍ਰ ਤਾ ਤੇ ਲਯੋ ਅਤਿ ਹਿਤ ਚਿਤ ਕੇ ਸੰਗ ॥੯॥

ਇਸ ਲਈ ਚਿਤ ਵਿਚ ਅਤਿ ਅਧਿਕ ਹਿਤ ਕਰ ਕੇ (ਮੈਂ ਤੁਹਾਡਾ) ਨੇਤਰ ਚੁੰਮ ਲਿਆ ਹੈ ॥੯॥

ਮਹਾਨੰਦ ਇਹ ਬਾਤ ਸੁਨਿ ਫੂਲਿ ਗਯੋ ਮਨ ਮਾਹਿ ॥

ਮਹਾਨੰਦ ਇਹ ਗੱਲ ਸੁਣ ਕੇ ਮਨ ਵਿਚ ਬਹੁਤ ਫੁਲ ਗਿਆ

ਅਧਿਕ ਪ੍ਰੀਤਿ ਤਾ ਸੋ ਕਰੀ ਭੇਦ ਪਛਾਨ੍ਯੋ ਨਾਹਿ ॥੧੦॥

ਅਤੇ ਉਸ ਨਾਲ ਬਹੁਤ ਅਧਿਕ ਪ੍ਰੀਤ ਕੀਤੀ, (ਪਰ ਉਸ ਮੂਰਖ ਨੇ ਵਿਚਲੇ) ਭੇਦ ਨੂੰ ਨਾ ਸਮਝਿਆ ॥੧੦॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਚਤੁਰਥੇ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੪॥੧੦੧॥ਅਫਜੂੰ॥

ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ਚੌਥੇ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੪॥੧੦੧॥ ਚਲਦਾ॥

ਦੋਹਰਾ ॥

ਦੋਹਰਾ:

ਬੰਦਿਸਾਲ ਕੋ ਭੂਪ ਤਬ ਨਿਜੁ ਸੁਤ ਦਯੋ ਪਠਾਇ ॥

ਤਦ ਰਾਜੇ ਨੇ ਆਪਣੇ ਪੁੱਤਰ ਨੂੰ ਬੰਦੀਖਾਨੇ ਵਿਚ ਭੇਜ ਦਿੱਤਾ।

ਭੋਰ ਹੋਤ ਅਪਨੇ ਨਿਕਟਿ ਬਹੁਰੋ ਲੀਯੋ ਬੁਲਾਇ ॥੧॥

ਸਵੇਰ ਹੁੰਦਿਆਂ ਹੀ ਫਿਰ ਆਪਣੇ ਕੋਲ ਬੁਲਾ ਲਿਆ ॥੧॥

ਚੌਪਈ ॥

ਚੌਪਈ:

ਬੰਦਿਸਾਲ ਨ੍ਰਿਪ ਪੂਤ ਪਠਾਯੋ ॥

ਰਾਜੇ ਨੇ ਬੰਦੀਖਾਨੇ ਵਿਚ (ਆਪਣੇ) ਪੁੱਤਰ ਨੂੰ ਭੇਜ ਦਿੱਤਾ।

ਭਈ ਭੋਰ ਫਿਰਿ ਪਕਰ ਮੰਗਾਯੋ ॥

ਸਵੇਰ ਹੋਣ ਤੇ ਫਿਰ ਪਕੜ ਕੇ ਮੰਗਵਾ ਲਿਆ।

ਮੰਤ੍ਰੀ ਪ੍ਰਭੁ ਸੋ ਬਚਨ ਉਚਾਰੇ ॥

ਮੰਤ੍ਰੀ ਨੇ ਰਾਜੇ ਪ੍ਰਤਿ ਬਚਨ ਕਹੇ, (ਇੰਜ ਪ੍ਰਤੀਤ ਹੁੰਦਾ ਹੈ)


Flag Counter