ਸ਼੍ਰੀ ਦਸਮ ਗ੍ਰੰਥ

ਅੰਗ - 1285


ਆਪੁ ਆਪ ਮਹਿ ਤੇਊ ਨ ਜਾਨੈ ॥੧੧॥

ਉਹ ਆਪਸ ਵਿਚ ਵੀ ਕੁਝ ਨਹੀਂ ਜਾਣਦੇ ਸਨ ॥੧੧॥

ਦੋਹਰਾ ॥

ਦੋਹਰਾ:

ਕਹਾ ਲਖਾ ਤ੍ਰਿਯ ਕਰਮ ਕਰਿ ਕੈਸੇ ਕਰਮ ਕਮਾਇ ॥

ਕਿਸ ਨੇ ਸਮਝਿਆ ਹੈ ਕਿ ਉਸ ਇਸਤਰੀ ਨੇ ਕੀ ਕਰਮ ਕੀਤਾ ਅਤੇ ਕਿਵੇਂ ਕਰਮ ਕਮਾਇਆ।

ਭੇਦ ਅਭੇਦ ਸਭ ਆਪੁ ਮਹਿ ਸਕਾ ਨ ਕੋਊ ਪਾਇ ॥੧੨॥

(ਉਨ੍ਹਾਂ) ਸਾਰਿਆਂ ਵਿਚੋਂ ਕੋਈ ਵੀ ਆਪਸ ਵਿਚ ਭੇਦ ਅਭੇਦ ਨੂੰ ਨਾ ਸਮਝ ਸਕਿਆ ॥੧੨॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਤੀਨ ਸੌ ਤੇਤੀਸ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੩੩੩॥੬੨੪੦॥ਅਫਜੂੰ॥

ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਬਾਦ ਦੇ ੩੩੩ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੩੩੩॥੬੨੪੦॥ ਚਲਦਾ॥

ਚੌਪਈ ॥

ਚੌਪਈ:

ਰਾਜ ਸੈਨ ਇਕ ਰਾਜਾ ਦਛਿਨ ॥

ਦੱਖਣ ਵਿਚ ਰਾਜ ਸੈਨ ਨਾਂ ਦਾ ਇਕ ਰਾਜਾ ਸੀ।

ਤ੍ਰਿਯ ਤਿਹ ਰਾਜ ਮਤੀ ਸੁਭ ਲਛਨ ॥

ਉਸ ਦੇ ਘਰ ਰਾਜ ਮਤੀ ਨਾਂ ਦੀ ਸ਼ੁਭ ਲੱਛਣਾਂ ਵਾਲੀ ਇਸਤਰੀ ਸੀ।

ਅਮਿਤ ਦਰਬ ਤਨ ਭਰੇ ਭੰਡਾਰਾ ॥

ਉਸ ਦੇ ਅਣਮਿਣਵੇਂ ਧਨ ਨਾਲ ਭੰਡਾਰ ਭਰੇ ਹੋਏ ਸਨ

ਜਿਨ ਕੋ ਆਵਤ ਵਾਰ ਨ ਪਾਰਾ ॥੧॥

ਜਿਨ੍ਹਾਂ ਦਾ ਕੋਈ ਅੰਤ ਨਹੀਂ ਸੀ ॥੧॥

ਪਿੰਗਲ ਦੇ ਤਹ ਸਾਹ ਦੁਲਾਰੀ ॥

ਉਥੇ ਪਿੰਗਲ ਦੇ (ਦੇਈ) ਨਾਂ ਦੀ (ਇਕ) ਸ਼ਾਹ ਦੀ ਪੁੱਤਰੀ ਸੀ

ਜਾ ਕੀ ਸਮ ਨਹਿ ਦੁਤਿਯ ਕੁਮਾਰੀ ॥

ਜਿਸ ਵਰਗੀ ਕੋਈ ਦੂਜੀ ਕੁਮਾਰੀ ਨਹੀਂ ਸੀ।

ਨਿਰਖਿ ਨ੍ਰਿਪਤਿ ਤ੍ਰਿਯ ਭਈ ਦਿਵਾਨੀ ॥

(ਉਹ) ਇਸਤਰੀ ਰਾਜੇ ਨੂੰ ਵੇਖ ਕੇ ਦੀਵਾਨੀ ਹੋ ਗਈ।

ਤਬ ਤੇ ਰੁਚਤ ਖਾਨ ਨਹਿ ਪਾਨੀ ॥੨॥

ਤਦ ਤੋਂ (ਉਸ ਨੂੰ) ਖਾਣਾ ਪੀਣਾ ਚੰਗਾ ਨਾ ਲਗਣ ਲਗਾ ॥੨॥

ਤਾ ਕੀ ਲਗਨਿ ਨ੍ਰਿਪਤਿ ਤਨ ਲਾਗੀ ॥

ਉਸ ਦੀ ਲਗਨ ਰਾਜੇ ਨਾਲ ਲਗ ਗਈ।

ਛੂਟੈ ਕਹਾ ਅਨੋਖੀ ਜਾਗੀ ॥

(ਉਹ) ਅਨੋਖੀ ਪ੍ਰੀਤ ਲਗ ਜਾਣ ਤੋਂ ਬਾਦ ਕਿਵੇਂ ਛੁਟੇ।

ਸਖੀ ਚੀਨਿ ਇਕ ਹਿਤੂ ਸ੍ਯਾਨੀ ॥

ਉਸ ਨੇ ਹਿਤ ਵਾਲੀ ਇਕ ਸਿਆਣੀ ਸਖੀ ਨੂੰ ਘੋਖ ਕੇ

ਪਠੈ ਦਈ ਨ੍ਰਿਪ ਕੀ ਰਜਧਾਨੀ ॥੩॥

ਰਾਜੇ ਦੀ ਰਾਜਧਾਨੀ ਵਿਚ ਭੇਜ ਦਿੱਤਾ ॥੩॥

ਜਿਮਿ ਤਿਮਿ ਬਦਾ ਮਿਲਨ ਤਿਹ ਸੰਗਾ ॥

ਜਿਵੇਂ ਕਿਵੇਂ ਉਸ ਨਾਲ ਮਿਲਣ ਲਈ ਕਿਹਾ।

ਤਿਹ ਤਨ ਬ੍ਯਾਪਿਯੋ ਅਧਿਕ ਅਨੰਗਾ ॥

ਉਸ ਦੇ ਸ਼ਰੀਰ ਵਿਚ ਕਾਮ ਭਾਵਨਾ ਬਹੁਤ ਵਿਆਪਤ ਹੋ ਗਈ ਹੈ।

ਤਿਹ ਭੇਟਨ ਕੌ ਚਿਤ ਲਲਚਾਵੈ ॥

ਉਸ ਨੂੰ ਮਿਲਣ ਤੇ (ਉਸ ਦਾ) ਚਿਤ ਲਲਚਾਉਂਦਾ ਹੈ।

ਘਾਤ ਨ ਨਿਕਸਨ ਕੀ ਤ੍ਰਿਯ ਪਾਵੈ ॥੪॥

ਪਰ ਨਿਕਲਣ ਦਾ ਕੋਈ ਦਾਓ ਨਹੀਂ ਲਗ ਰਿਹਾ ਹੈ ॥੪॥

ਕਹਿਯੋ ਸਾਹੁ ਇਕ ਭੂਪ ਬੁਲਾਵਤ ॥

ਉਸ (ਇਸਤਰੀ) ਨੇ ਸ਼ਾਹ ਨੂੰ ਕਿਹਾ ਕਿ ਇਕ ਰਾਜਾ ਬੁਲਾ ਰਿਹਾ ਹੈ

ਸਭ ਅੰਨਨ ਕੋ ਨਿਰਖ ਲਿਖਾਵਤ ॥

ਅਤੇ ਸਾਰਿਆਂ ਅੰਨਾਂ ਦਾ ਨਿਰਖ (ਭਾਅ) ਲਿਖ ਰਿਹਾ ਹੈ।

ਬਚਨ ਸੁਨਤ ਤਹ ਸਾਹੁ ਸਿਧਾਰਾ ॥

(ਇਹ) ਗੱਲ ਸੁਣ ਕੇ ਸ਼ਾਹ ਉਥੇ ਚਲਾ ਗਿਆ।

ਭਲੋ ਬੁਰੋ ਨਹਿ ਮੂੜ ਬਿਚਾਰਾ ॥੫॥

ਉਸ ਮੂਰਖ ਨੇ ਚੰਗੇ ਮਾੜੇ ਦਾ ਵਿਚਾਰ ਨਾ ਕੀਤਾ ॥੫॥

ਨਿਕਸਤ ਭਈ ਘਾਤ ਤ੍ਰਿਯ ਪਾਇ ॥

ਇਸਤਰੀ ਮੌਕਾ ਵੇਖ ਕੇ ਨਿਕਲ ਗਈ

ਭੋਗ ਕੀਆ ਰਾਜਾ ਸੋ ਜਾਇ ॥

ਅਤੇ ਜਾ ਕੇ ਰਾਜੇ ਨਾਲ ਸੰਯੋਗ ਕੀਤਾ।

ਰਹਿਯੋ ਮੂੜ ਪਰ ਦ੍ਵਾਰ ਬਹਿਠੋ ॥

ਉਹ ਮੂਰਖ ਦੁਆਰ ਉਤੇ ਬੈਠਾ ਰਿਹਾ।

ਭਲਾ ਬੁਰਾ ਕਛੁ ਲਗਿਯੋ ਨ ਡਿਠੋ ॥੬॥

(ਉਸ ਨੂੰ) ਕੁਝ ਚੰਗਾ ਮਾੜਾ ਨਾ ਲਗਿਆ ਅਤੇ ਨਾ ਵੇਖਿਆ ॥੬॥

ਤ੍ਰਿਯ ਕਰਿ ਕੇਲ ਭੂਪ ਸੌ ਆਈ ॥

ਇਸਤਰੀ ਰਾਜੇ ਨਾਲ ਕਾਮ-ਕ੍ਰੀੜਾ ਕਰ ਕੇ ਵਾਪਸ ਪਰਤ ਆਈ

ਲਯੋ ਸਾਹੁ ਘਰ ਬਹੁਰਿ ਬੁਲਾਈ ॥

ਅਤੇ ਫਿਰ ਸ਼ਾਹ ਨੂੰ ਘਰ ਵਾਪਸ ਬੁਲਾ ਲਿਆ।

ਕਹਿਯੋ ਪ੍ਰਾਤ ਹਮ ਤੁਮ ਦੋਊ ਜੈ ਹੈ ॥

ਕਹਿਣ ਲਗੀ ਕਿ ਸਵੇਰੇ ਮੈਂ ਤੇ ਤੁਸੀਂ ਦੋਵੇਂ (ਰਾਜੇ ਕੋਲ) ਜਾਵਾਂਗੇ

ਰਾਜਾ ਕਹਤ ਵਹੈ ਕਰਿ ਐਹੈ ॥੭॥

ਅਤੇ ਜੋ ਰਾਜਾ ਕਹੇਗਾ, ਉਹੀ ਕਰ ਆਵਾਂਗੇ ॥੭॥

ਦੋਹਰਾ ॥

ਦੋਹਰਾ:

ਇਹ ਛਲ ਮੂਰਖ ਤਿਹ ਛਲਾ ਸਕਿਯੋ ਨ ਭੇਦ ਬਿਚਾਰ ॥

ਇਸ ਛਲ ਨਾਲ ਉਸ ਮੂਰਖ ਨੂੰ ਛਲ ਲਿਆ, (ਉਹ) ਅਸਲ ਭੇਦ ਨੂੰ ਨਾ ਸਮਝ ਸਕਿਆ।

ਕਹਾ ਚਰਿਤ ਇਨ ਤ੍ਰਿਯ ਕਿਯਾ ਨ੍ਰਿਪ ਸੰਗ ਰਮੀ ਸੁਧਾਰਿ ॥੮॥

ਉਸ ਇਸਤਰੀ ਨੇ ਕਿਸ ਤਰ੍ਹਾਂ ਦਾ ਚਰਿਤ੍ਰ ਕੀਤਾ ਅਤੇ ਰਾਜੇ ਨਾਲ ਚੰਗੀ ਤਰ੍ਹਾਂ ਨਾਲ ਰਮਣ ਕੀਤਾ ॥੮॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਤੀਨ ਸੌ ਚੌਤੀਸ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੩੩੪॥੬੨੪੮॥ਅਫਜੂੰ॥

ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਬਾਦ ਦੇ ੩੩੪ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੩੩੪॥੬੨੪੮॥ ਚਲਦਾ॥

ਦੋਹਰਾ ॥

ਦੋਹਰਾ:

ਸਹਿਰ ਸਰੋਹੀ ਕੇ ਬਿਖੈ ਬਿਕ੍ਰਤ ਕਰਨ ਇਕ ਰਾਇ ॥

ਸਰੋਹੀ ਨਗਰ ਵਿਚ ਬਿਕ੍ਰਤ ਕਰਨ ਨਾਂ ਦਾ ਇਕ ਰਾਜਾ ਸੀ।

ਬੀਰ ਬਡੋ ਬਾਕੋ ਰਥੀ ਰਾਖਤ ਸਭ ਕੋ ਭਾਇ ॥੧॥

ਉਹ ਵੱਡਾ ਯੋਧਾ, ਬਾਂਕਾ ਰਥੀ ਅਤੇ ਸਭ ਨਾਲ ਹਿਤ ਕਰਨ ਵਾਲਾ ਸੀ ॥੧॥

ਚੌਪਈ ॥

ਚੌਪਈ:

ਅਬਲਾ ਦੇ ਰਾਨੀ ਤਾ ਕੇ ਘਰ ॥

ਉਸ ਦੇ ਘਰ ਅਬਲਾ ਦੇ (ਦੇਈ) ਨਾਂ ਦੀ ਰਾਣੀ ਸੀ।

ਅਧਿਕ ਪੰਡਿਤਾ ਸਕਲ ਹੁਨਰ ਕਰਿ ॥

ਉਹ ਸਾਰੀਆਂ ਕਲਾਵਾਂ ਵਿਚ ਬਹੁਤ ਪ੍ਰਬੀਨ ਸੀ।

ਬੀਰਮ ਦੇਵ ਪੁਤ੍ਰ ਤਿਹ ਜਾਯੋ ॥

ਉਸ ਨੇ ਬੀਰਮ ਦੇਵ ਨਾਂ ਦੇ ਪੁੱਤਰ ਨੂੰ ਜਨਮ ਦਿੱਤਾ

ਤੇਜਵਾਨ ਬਲਵਾਨ ਸੁਹਾਯੋ ॥੨॥

ਜੋ ਬਹੁਤ ਤੇਜਵਾਨ ਅਤੇ ਬਲਵਾਨ ਵਜੋਂ ਸਜਦਾ ਸੀ ॥੨॥

ਤਾ ਕੀ ਜਾਤ ਨ ਪ੍ਰਭਾ ਬਖਾਨੀ ॥

ਉਸ ਦੀ ਪ੍ਰਭਾ ਦਾ ਬਖਾਨ ਨਹੀਂ ਕੀਤਾ ਜਾ ਸਕਦਾ,

ਰੂਪ ਅਨੰਗ ਧਰਿਯੋ ਹੈ ਜਾਨੀ ॥

ਮਾਨੋ ਕਾਮ ਦੇਵ ਨੇ ਹੀ ਦੂਜਾ ਰੂਪ ਧਾਰਨ ਕੀਤਾ ਹੋਵੇ।