(ਪਰ) ਇਕ ਇਸਤਰੀ ਵੇਖੀ
ਜੋ (ਸੱਚੇ) ਧਰਮ ਦੀ ਅਧਿਕਾਰੀ ਹੈ।
(ਉਹ) ਜਾਂ ਤਾਂ ਪਾਰਬਤੀ ਸੀ,
(ਜਾਂ) ਮਾਨੋ ਇੰਦਰਾਣੀ ਹੋਵੇ ॥੨੯੨॥
ਸ੍ਰੀ ਭਗਵਤੀ ਛੰਦ:
ਉਹ ਰਾਜ ਲੱਛਮੀ ਹੈ,
ਜਾਂ ਬਿਦੁਲਤਾ (ਦੇਵੀ) ਹੈ,
ਜਾਂ ਹਿਮਾਲੇ (ਪਰਬਤ) ਦੀ ਪੁੱਤਰੀ (ਪਾਰਬਤੀ) ਹੈ,
ਜਾਂ ਪਰਮ ਪ੍ਰਭਾ ਹੈ ॥੨੯੩॥
ਜਾਂ ਰਾਮ ਦੀ ਇਸਤਰੀ (ਸੀਤਾ) ਹੈ,
ਜਾਂ ਰਾਜ ਦੀ ਪ੍ਰਭੁਤਾ ਹੈ,
ਜਾਂ ਰਾਜੇਸ਼ਵਰੀ ਹੈ,
ਜਾਂ ਬਲਰਾਮ ਦੀ ਭੈਣ ('ਰਾਮਾਨੁਜਾ') (ਭਾਵ ਸੁਭਦ੍ਰਾ) ਹੈ ॥੨੯੪॥
ਜਾਂ ਜਮਨਾ ਨਦੀ ('ਕਾਲਿੰਦ੍ਰਕਾ) ਹੈ,
ਜਾਂ ਕਾਮ ਦੀ ਪ੍ਰਭਾ ਹੈ,
ਜਾਂ ਦੇਵਤਿਆਂ ਦੀ ਭੈਣ (ਅਪੱਛਰਾ) ਹੈ,
ਜਾਂ ਦੈਂਤਾਂ (ਦੇ ਗੁਰੂ ਦੀ) ਇਸਤਰੀ (ਅਥਵਾ ਰਾਣੀ) ਹੈ ॥੨੯੫॥
ਜਾਂ ਸਾਵਿਤ੍ਰੀ ਹੈ,
ਜਾਂ ਗਾਇਤ੍ਰੀ ਹੈ,
ਜਾਂ ਦੇਵਤਿਆਂ ਦੀ ਸੁਆਮਨੀ ਹੈ,
ਜਾਂ ਰਾਮੇਸ਼ਵਰੀ ਹੈ ॥੨੯੬॥
ਜਾਂ ਮੰਤ੍ਰਾਂ ਦੀ ਲੜੀ ਹੈ,
ਜਾਂ ਤੰਤ੍ਰਾਂ ਦੀ ਮਾਲਾ ਹੈ,
ਜਾਂ ਹਿਮਾਲਾ ਦੀ ਪੁੱਤਰੀ ਹੈ,
ਜਾਂ ਸਰਸਵਤੀ ਹੈ ॥੨੯੭॥
ਜਾਂ ਬਿਜਲੀ ਦੀ ਚਮਕ ਹੈ,
ਜਾਂ ਸੋਨੇ ਦੀ ਲਿਸ਼ਕ ਪੈਦਾ ਹੋਈ ਹੈ,
ਜਾਂ ਸਹੀ ਰੂਪ ਵਿਚ 'ਸ਼ਚੀ' (ਇੰਦਰਾਣੀ) ਹੈ,
ਜਾਂ ਬ੍ਰਹਮਾ ਦੀ ਬਣਾਈ ਹੋਈ ਹੈ ॥੨੯੮॥
ਜਾਂ ਪਰਮ ਐਸ਼ਵਰਜਾ ('ਭਵਾਨੀ') ਹੈ,
ਜਾਂ ਪਰਮ ਪ੍ਰਭਾ ਹੈ,
ਜਾਂ ਪਵਿਤ੍ਰਤਾ ਹੈ,
ਜਾਂ ਸਾਵਿਤ੍ਰੀ (ਅਥਵਾ ਸੂਰਜ ਦੀ ਕਿਰਨ) ਹੈ ॥੨੯੯॥
ਜਾਂ ਬਿਜਲੀ (ਨੇ ਦੇਹ ਧਾਰੀ ਹੋਈ ਹੈ)
ਜਾਂ ਕਾਮ ਦੀ ਕਲਾ ਹੈ,
ਜਾਂ ਕੀਰਤੀ ਦੀ ਧੁਜਾ ਹੈ
ਜਾਂ ਰਾਜੇਸ਼ਰੀ ਹੈ ॥੩੦੦॥
ਜਾਂ ਰਾਜਿਆਂ ਦੀ ਸ਼ੋਭਾ ਹੈ,
ਜਾਂ ਰਾਮਕਲੀ (ਰਾਗਨੀ) ਹੈ,
ਜਾਂ ਮਹਾ ਗੌੜੀ (ਰਾਗਨੀ) ਹੈ,
ਜਾਂ ਟੋਡੀ (ਰਾਗਨੀ) ਦੀ ਪ੍ਰਭਾ ਹੈ ॥੩੦੧॥
ਜਾਂ ਭੂਪਾਲੀ (ਰਾਗਨੀ) ਹੈ,
ਜਾਂ ਟੋਡੀ (ਰਾਗਨੀ) ਹੈ,
ਜਾਂ ਬਸੰਤ (ਰਾਗ ਦੀ) ਇਸਤਰੀ ਹੈ,
ਜਾਂ ਰਾਗਮਾਲਾ ਹੈ ॥੩੦੨॥
ਜਾਂ ਮੇਘ ਅਤੇ ਮਲਾਰ (ਰਾਗਨੀ) ਹੈ,
ਜਾਂ ਗੌੜੀ ਅਤੇ ਧਮਾਰੀ ਹੈ,
ਜਾਂ ਹਿੰਡੋਲ (ਰਾਗ ਦੀ) ਪੁੱਤਰੀ ਹੈ,