ਸ਼੍ਰੀ ਦਸਮ ਗ੍ਰੰਥ

ਅੰਗ - 1042


ਮੈ ਰੀਝੀ ਲਖਿ ਪ੍ਰਭਾ ਤਿਹਾਰੀ ॥

ਮੈਂ ਤੁਹਾਡੀ ਸੁੰਦਰਤਾ ਵੇਖ ਕੇ ਮੋਹਿਤ ਹੋ ਗਈ ਹਾਂ।

ਮੈ ਤਵ ਹੇਰਿ ਦਿਵਾਨੀ ਭਈ ॥

ਮੈਂ ਤੁਹਾਨੂੰ ਵੇਖ ਕੇ ਦੀਵਾਨੀ ਹੋ ਗਈ ਹਾਂ।

ਮੋ ਕਹ ਬਿਸਰ ਸਕਲ ਸੁਧਿ ਗਈ ॥੫॥

ਮੈਨੂੰ ਸਾਰੀ ਸੁੱਧ ਬੁੱਧ ਭੁਲ ਗਈ ਹੈ ॥੫॥

ਦੋਹਰਾ ॥

ਦੋਹਰਾ:

ਸੁਧਿ ਭੂਲੀ ਮੋਰੀ ਸਭੈ ਬਿਰਹ ਬਿਕਲ ਭਯੋ ਅੰਗ ॥

ਮੇਰੀ ਸਾਰੀ ਸੁੱਧ ਬੁੱਧ ਚਲੀ ਗਈ ਹੈ ਅਤੇ ਮੇਰਾ ਸ਼ਰੀਰ ਬਿਰਹੋਂ ਨਾਲ ਵਿਆਕੁਲ ਹੋ ਗਿਆ ਹੈ।

ਕਾਮ ਕੇਲ ਮੋ ਸੌ ਕਰੌ ਗਹਿ ਗਹਿ ਰੇ ਸਰਬੰਗ ॥੬॥

ਹੇ (ਰਾਜਨ!) ਸਾਰੇ ਅੰਗ ਫੜ ਫੜ ਕੇ ਮੇਰੇ ਨਾਲ ਕਾਮ-ਕ੍ਰੀੜਾ ਕਰੋ ॥੬॥

ਚੌਪਈ ॥

ਚੌਪਈ:

ਜਬ ਰਾਜੈ ਐਸੇ ਸੁਨਿ ਪਾਯੋ ॥

ਜਦ ਰਾਜੇ ਨੇ ਇਸ ਤਰ੍ਹਾਂ ਸੁਣਿਆ

ਤਾ ਕੋ ਭੋਗ ਹੇਤ ਲਲਚਾਯੋ ॥

ਤਾਂ ਉਸ ਨਾਲ ਭੋਗ ਕਰਨ ਲਈ ਲਲਚਾ ਗਿਆ।

ਲਪਟਿ ਲਪਟਿ ਤਾ ਸੌ ਰਤਿ ਕਰੀ ॥

ਉਸ ਨਾਲ ਲਿਪਟ ਲਿਪਟ ਕੇ ਕਾਮ-ਕ੍ਰੀੜਾ ਕੀਤੀ

ਚਿਮਟਿ ਚਿਮਟਿ ਆਸਨ ਤਨ ਧਰੀ ॥੭॥

ਅਤੇ ਚਿਮਟ ਚਿਮਟ ਕੇ ਆਸਣ ਧਾਰਨ ਕੀਤੇ ॥੭॥

ਚਿਮਿਟ ਚਿਮਿਟ ਤਾ ਸੌ ਰਤਿ ਮਾਨੀ ॥

ਚਿਮਟ ਚਿਮਟ ਕੇ ਉਸ ਨਾਲ ਰਤੀ-ਕ੍ਰੀੜਾ ਕੀਤੀ

ਕਾਮਾਤੁਰ ਹ੍ਵੈ ਤ੍ਰਿਯ ਲਪਟਾਨੀ ॥

ਅਤੇ ਕਾਮ ਨਾਲ ਆਤੁਰ ਹੋਈ ਇਸਤਰੀ ਲਿਪਟੀ ਰਹੀ।

ਨ੍ਰਿਪ ਬਰ ਛਿਨਿਕ ਨ ਛੋਰਿਯੋ ਭਾਵੈ ॥

ਉਹ ਰਾਜੇ ਨੂੰ ਛਿਣ ਭਰ ਲਈ ਵੀ ਛਡਣਾ ਨਹੀਂ ਚਾਹੁੰਦੀ ਸੀ

ਗਹਿ ਗਹਿ ਤਾਹਿ ਗਰੇ ਸੌ ਲਾਵੈ ॥੮॥

ਅਤੇ ਫੜ ਫੜ ਕੇ ਉਸ ਨੂੰ ਗਲੇ ਨਾਲ ਲਗਾਉਂਦੀ ਸੀ ॥੮॥

ਦੋਹਰਾ ॥

ਦੋਹਰਾ:

ਭਾਤਿ ਭਾਤਿ ਆਸਨ ਲਏ ਚੁੰਬਨ ਕਰੇ ਬਨਾਇ ॥

ਉਸ ਨੇ ਭਾਂਤ ਭਾਂਤ ਦੇ ਆਸਣ ਬਣਾਏ ਅਤੇ ਚੁੰਬਨ ਲਏ।

ਚਿਮਟਿ ਚਿਮਟਿ ਭੋਗਤ ਭਯੋ ਗਨਨਾ ਗਨੀ ਨ ਜਾਇ ॥੯॥

ਚਿਮਟ ਚਿਮਟ ਕੇ ਭੋਗ ਵਿਲਾਸ ਕੀਤਾ ਜਿਸ ਦਾ ਵਰਣਨ ਨਹੀਂ ਕੀਤਾ ਜਾ ਸਕਦਾ ॥੯॥

ਸਵੈਯਾ ॥

ਸਵੈਯਾ:

ਖਾਇ ਬੰਧੇਜਨ ਕੀ ਬਰਿਯੈ ਨ੍ਰਿਪ ਭਾਗ ਚਬਾਇ ਅਫੀਮ ਚੜਾਈ ॥

ਬੀਰਜ ਰੋਕਣ ਦੀਆਂ ਬਟੀਆਂ ('ਬਰਿਯੈ') ਖਾ ਕੇ ਰਾਜੇ ਨੇ ਭੰਗ ਚਬੀ ਅਤੇ ਅਫ਼ੀਮ ਚੜ੍ਹਾ ਲਈ।

ਪੀਤ ਸਰਾਬ ਬਿਰਾਜਤ ਸੁੰਦਰ ਕਾਮ ਕੀ ਰੀਤਿ ਸੌ ਪ੍ਰੀਤ ਮਚਾਈ ॥

ਸ਼ਰਾਬ ਪੀ ਕੇ ਡਟ ਗਏ ਅਤੇ ਕਾਮ ਦੀ ਸੁੰਦਰ ਰੀਤ ਨਾਲ ਪ੍ਰੇਮ ਨੂੰ ਪ੍ਰਗਟ ਕੀਤਾ।

ਆਸਨ ਔਰ ਅਲਿੰਗਨ ਚੁੰਬਨ ਭਾਤਿ ਅਨੇਕ ਲੀਏ ਸੁਖਦਾਈ ॥

ਸੁਖਦਾਇਕ ਆਸਣ, ਆਲਿੰਗਨ ਅਤੇ ਚੁੰਬਨ ਅਨੇਕ ਤਰ੍ਹਾਂ ਨਾਲ ਕੀਤੇ।

ਯੌ ਤਿਹ ਤੋਰਿ ਕੁਚਾਨ ਮਰੋਰਿ ਸੁ ਭੋਰ ਲਗੇ ਝਕਝੋਰਿ ਬਜਾਈ ॥੧੦॥

ਉਸ ਦੀਆਂ ਛਾਤੀਆਂ ਤੋੜ ਮੋੜ ਕੇ ਸਵੇਰ ਤਕ ਚੰਗੀ ਤਰ੍ਹਾਂ ਰਤੀ ਮਨਾਈ ॥੧੦॥

ਅੜਿਲ ॥

ਅੜਿਲ:

ਰਤਿ ਮਾਨੀ ਤਿਹ ਸੰਗ ਨ੍ਰਿਪਤਿ ਹਰਖਾਇ ਕੈ ॥

ਰਾਜੇ ਨੇ ਪ੍ਰਸੰਨ ਹੋ ਕੇ ਉਸ ਨਾਲ ਕਾਮ-ਕ੍ਰੀੜਾ ਕੀਤੀ

ਕਾਮਾਤੁਰ ਹ੍ਵੈ ਜਾਤ ਤ੍ਰਿਯਾ ਲਪਟਾਇ ਕੈ ॥

ਅਤੇ ਕਾਮ ਨਾਲ ਆਤੁਰ ਹੋ ਕੇ ਇਸਤਰੀ ਵੀ ਲਿਪਟਦੀ ਰਹੀ।

ਭਾਤਿ ਭਾਤਿ ਕੇ ਆਸਨ ਲਏ ਬਨਾਇ ਕਰਿ ॥

(ਰਾਜੇ ਨੇ) ਭਾਂਤ ਭਾਂਤ ਦੇ ਆਸਨ ਲਏ

ਹੋ ਭੋਰ ਹੋਤ ਲੌ ਭਜੀ ਹਿਯੇ ਸੁਖ ਪਾਇ ਕਰਿ ॥੧੧॥

ਅਤੇ ਸੇਵਰ ਹੋਣ ਤਕ ਹਿਰਦੇ ਵਿਚ ਆਨੰਦ ਵਧਾ ਕੇ ਭੋਗ ਕੀਤਾ ॥੧੧॥

ਚੌਪਈ ॥

ਚੌਪਈ:

ਬਿਤਈ ਰੈਨ ਭੋਰ ਜਬ ਭਈ ॥

ਜਦ ਰਾਤ ਬੀਤ ਗਈ ਅਤੇ ਸਵੇਰਾ ਹੋ ਗਿਆ,

ਚੇਰੀ ਨ੍ਰਿਪਤਿ ਬਿਦਾ ਕਰ ਦਈ ॥

(ਤਦ) ਰਾਜੇ ਨੇ ਦਾਸੀ ਨੂੰ ਵਿਦਾ ਕਰ ਦਿੱਤਾ।

ਬਿਹਬਲ ਭਈ ਬਿਸਰਿ ਸਭ ਗਯੋ ॥

ਬਿਹਬਲ ਹੋਈ ਸਭ ਕੁਝ ਭੁਲ ਗਈ

ਤਾ ਕਾ ਓਡਿ ਉਪਰਨਾ ਲਯੋ ॥੧੨॥

ਅਤੇ ਰਾਜੇ ਦਾ ਉਪਰ ਲੈਣ ਦਾ ਬਸਤ੍ਰ ਓੜ ਲਿਆ ॥੧੨॥

ਦੋਹਰਾ ॥

ਦੋਹਰਾ:

ਕ੍ਰਿਸਨ ਕਲਾ ਰਤਿ ਮਾਨਿ ਕੈ ਤਹਾ ਪਹੂਚੀ ਜਾਇ ॥

ਕ੍ਰਿਸ਼ਨ ਕਲਾ ਰਤੀ ਮੰਨਾ ਕੇ ਉਥੇ ਜਾ ਪਹੁੰਚੀ (ਜਿਥੇ ਰੁਕਮ ਕਲਾ ਸੀ)।

ਰੁਕਮ ਕਲਾ ਪੂਛਿਤ ਭਈ ਤਾ ਕਹ ਨਿਕਟਿ ਬੁਲਾਇ ॥੧੩॥

ਉਸ ਨੂੰ ਕੋਲ ਬੁਲਾ ਕੇ ਰੁਕਮ ਕਲਾ ਪੁਛਣ ਲਗੀ ॥੧੩॥

ਪ੍ਰਤਿ ਉਤਰ ॥

ਪ੍ਰਤਿ ਉੱਤਰ

ਸਵੈਯਾ ॥

ਸਵੈਯਾ:

ਕਾਹੇ ਕੌ ਲੇਤ ਹੈ ਆਤੁਰ ਸ੍ਵਾਸ ਗਈ ਹੀ ਉਤਾਇਲ ਦੌਰੀ ਇਹਾ ਤੇ ॥

(ਰਾਣੀ ਨੇ ਕਿਹਾ-) ਤੂੰ ਔਖੇ ਔਖੇ ਸਾਹ ਕਿਉਂ ਲੈ ਰਹੀ ਹੈਂ। (ਦਾਸੀ ਨੇ ਕਿਹਾ-) (ਮੈਂ ਤੇਰੇ ਲਈ) ਇਥੋਂ ਕਾਹਲ ਨਾਲ ਦੌੜਦੀ ਗਈ ਸਾਂ।

ਕਾਹੇ ਕੌ ਕੇਸ ਖੁਲੇ ਲਟ ਛੂਟਿਯੇ ਪਾਇ ਪਰੀ ਤਵ ਨੇਹ ਕੇ ਨਾਤੇ ॥

(ਰਾਣੀ ਨੇ ਕਿਹਾ-) ਤੇਰੇ ਵਾਲ ਕਿਉਂ ਖੁਲ੍ਹੇ ਹੋਏ ਹਨ ਅਤੇ ਜ਼ੁਲਫ਼ਾਂ ਲਟਕ ਰਹੀਆਂ ਹਨ। (ਦਾਸੀ ਨੇ ਕਿਹਾ-) ਮੈਂ ਤੇਰੇ ਲਈ (ਉਸ ਦੇ) ਪੈਰੀਂ ਪਈ ਸਾਂ।

ਓਠਨ ਕੀ ਅਰੁਨਾਈ ਕਹਾ ਭਈ ਤੇਰੀ ਬਡਾਈ ਕਰੀ ਬਹੁ ਭਾਤੇ ॥

(ਰਾਣੀ ਨੇ ਕਿਹਾ-) ਤੇਰੇ ਹੋਠਾਂ ਦੀ ਲਾਲੀ ਕਿਥੇ ਗਈ ਹੈ। (ਦਾਸੀ ਨੇ ਕਿਹਾ-) ਤੇਰੀ ਬਹੁਤ ਤਰ੍ਹਾਂ ਨਾਲ ਵਡਿਆਈ ਕਰਨ ਕਰ ਕੇ (ਲਾਲੀ ਖ਼ਤਮ ਹੋ ਗਈ)।

ਕੌਨ ਕੌ ਅੰਬਰ ਓਢਿਯੋ ਅਲੀ ਪਰਤੀਤਿ ਕੌ ਲਾਈ ਹੌ ਲੇਹੁ ਉਹਾ ਤੇ ॥੧੪॥

(ਰਾਣੀ ਨੇ ਕਿਹਾ-) ਹੇ ਸਖੀ! ਇਹ ਬਸਤ੍ਰ ਕਿਸ ਦਾ ਲਿਆ ਹੋਇਆ ਹੈ। (ਦਾਸੀ ਨੇ ਉੱਤਰ ਦਿੱਤਾ-) ਉਥੋਂ ਤੁਹਾਡੇ ਲਈ (ਪ੍ਰੇਮ ਵਿਚ) ਭਰੋਸੇ (ਦੀ ਨਿਸ਼ਾਨੀ) ਲਿਆਂਦੀ ਹੈ ॥੧੪॥

ਦੋਹਰਾ ॥

ਦੋਹਰਾ:

ਸੁਨਿ ਬਚ ਰਾਨੀ ਚੁਪ ਰਹੀ ਜਾ ਕੇ ਰੂਪ ਅਪਾਰ ॥

ਜਿਸ ਦਾ ਅਪਾਰ ਸੁੰਦਰ ਰੂਪ ਸੀ, ਉਹ ਰਾਣੀ ਉਸ ਦੇ ਬਚਨ ਸੁਣ ਕੇ ਚੁਪ ਹੋ ਗਈ।

ਛਲ ਕੋ ਛਿਦ੍ਰ ਨ ਕਿਛੁ ਲਖਿਯੋ ਇਮ ਛਲਗੀ ਬਰ ਨਾਰਿ ॥੧੫॥

(ਉਸ ਨੇ) ਛਲ ਦਾ ਭੇਦ ਨਾ ਪਾਇਆ। ਇਸ ਤਰ੍ਹਾਂ (ਉਹ ਇਸਤਰੀ) ਰਾਣੀ ਛਲੀ ਗਈ ॥੧੫॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਇਕ ਸੌ ਸਠਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੧੬੦॥੩੧੭੧॥ਅਫਜੂੰ॥

ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੧੬੦ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੧੬੦॥੩੧੭੧॥ ਚਲਦਾ॥

ਦੋਹਰਾ ॥

ਦੋਹਰਾ:

ਨਰਵਰ ਕੋ ਰਾਜਾ ਬਡੋ ਬੀਰ ਸੈਨ ਤਿਹ ਨਾਮ ॥

ਨਰਵਰ ਦੇਸ਼ ਦਾ ਬੀਰ ਸੈਨ ਨਾਂ ਦਾ ਵੱਡਾ ਰਾਜਾ ਸੀ


Flag Counter