ਸ਼੍ਰੀ ਦਸਮ ਗ੍ਰੰਥ

ਅੰਗ - 644


ਤਿਆਗ ਕਰਿ ਕੈ ਕਪਟ ਕਉ ਚਿਤ ਲਾਇ ਕੀਜੈ ਸੇਵ ॥

ਕਪਟ ਦਾ ਤਿਆਗ ਕਰਕੇ ਅਤੇ ਚਿਤ ਲਗਾ ਕੇ (ਉਸ ਦੀ) ਸੇਵਾ ਕਰਨੀ ਚਾਹੀਦੀ ਹੈ।

ਰੀਝ ਹੈ ਗੁਰਦੇਵ ਤਉ ਤੁਮ ਪਾਇ ਹੋ ਬਰੁ ਦਾਨ ॥

ਜਦੋਂ ਗੁਰੂ ਦੇਵ ਰੀਝਣਗੇ ਤਾਂ ਤੁਸੀਂ ਵਰਦਾਨ ਪ੍ਰਾਪਤ ਕਰੋਗੇ।

ਯੌ ਨ ਹੋਇ ਉਧਾਰ ਪੈ ਸੁਨਿ ਲੇਹੁ ਦਤ ਸੁਜਾਨ ॥੧੧੨॥

ਹੇ ਸੁਜਾਨ ਦੱਤ! ਸੁਣ ਲੈ ਕਿ ਇਸ ਤਰ੍ਹਾਂ ਉੱਧਾਰ ਨਹੀਂ ਹੋਣਾ ॥੧੧੨॥

ਪ੍ਰਿਥਮ ਮੰਤ੍ਰ ਦਯੋ ਜਿਨੈ ਸੋਈ ਜਾਨਿ ਕੈ ਗੁਰਦੇਵ ॥

ਜਿਸ ਨੇ ਸਭ ਤੋਂ ਪਹਿਲਾਂ ਸਲਾਹ ('ਮੰਤ੍ਰ') ਦਿੱਤੀ ਸੀ, ਉਸੇ ਨੂੰ ਗੁਰਦੇਵ ਮੰਨ ਕੇ

ਜੋਗ ਕਾਰਣ ਕੋ ਚਲਾ ਜੀਅ ਜਾਨਿ ਕੈ ਅਨਭੇਵ ॥

ਅਤੇ ਹਿਰਦੇ ਵਿਚ ਪ੍ਰਭੂ ਨੂੰ ਜਾਣ ਕੇ ਯੋਗ ਕਰਨ ਲਈ ਚਲ ਪਿਆ।

ਤਾਤ ਮਾਤ ਰਹੇ ਮਨੈ ਕਰਿ ਮਾਨ ਬੈਨ ਨ ਏਕ ॥

ਮਾਤਾ ਪਿਤਾ ਵਰਜਦੇ ਰਹੇ, ਪਰ (ਉਸ ਨੇ) ਉਨ੍ਹਾਂ ਦਾ ਇਕ ਬਚਨ ਵੀ ਨਾ ਮੰਨਿਆ।

ਘੋਰ ਕਾਨਿਨ ਕੌ ਚਲਾ ਧਰਿ ਜੋਗਿ ਨ੍ਯਾਸ ਅਨੇਕ ॥੧੧੩॥

ਯੋਗ ਦੀਆਂ ਅਨੇਕ ਵਿਧੀਆਂ ('ਨ੍ਯਾਸ') ਧਾਰਨ ਕਰ ਕੇ ਸੰਘਣੇ ਜੰਗਲਾਂ ਵਲ ਤੁਰ ਪਿਆ ॥੧੧੩॥

ਘੋਰ ਕਾਨਨਿ ਮੈ ਕਰੀ ਤਪਸਾ ਅਨੇਕ ਪ੍ਰਕਾਰ ॥

ਘੋਰ ਜੰਗਲਾਂ ਵਿਚ ਜਾ ਕੇ ਅਨੇਕ ਤਰ੍ਹਾਂ ਦੀ ਤਪਸਿਆ ਕੀਤੀ।

ਭਾਤਿ ਭਾਤਿਨ ਕੇ ਕਰੇ ਇਕ ਚਿਤ ਮੰਤ੍ਰ ਉਚਾਰ ॥

ਇਕ ਚਿਤ ਹੋ ਕੇ ਭਾਂਤ ਭਾਂਤ ਦੇ ਮੰਤ੍ਰਾਂ ਦਾ ਉਚਾਰਨ ਕੀਤਾ।

ਕਸਟ ਕੈ ਜਬ ਹੀ ਕੀਆ ਤਪ ਘੋਰ ਬਰਖ ਪ੍ਰਮਾਨ ॥

ਜਦ ਇਕ ਸਾਲ ਕਸ਼ਟ ਸਹਿ ਕੇ ਘੋਰ ਤਪ ਕੀਤਾ,

ਬੁਧਿ ਕੋ ਬਰੁ ਦੇਤ ਭੇ ਤਬ ਆਨਿ ਬੁਧਿ ਨਿਧਾਨ ॥੧੧੪॥

ਤਦ ਬੁੱਧੀ ਦੇ ਖ਼ਜ਼ਾਨੇ (ਪ੍ਰਭੂ) ਨੇ ਆ ਕੇ ਬੁੱਧੀ ਦਾ ਵਰ ਦੇ ਦਿੱਤਾ ॥੧੧੪॥

ਬੁਧਿ ਕੌ ਬਰੁ ਜਉ ਦਯੋ ਤਿਨ ਆਨ ਬੁਧ ਅਨੰਤ ॥

ਜਦੋਂ ਉਸ ਨੂੰ ਬੁੱਧੀ ਦਾ ਵਰ ਦਿੱਤਾ ਤਾਂ ਉਸ ਨੂੰ ਬੇਹਿਸਾਬੀ ਬੁੱਧੀ (ਪ੍ਰਾਪਤ ਹੋ ਗਈ)।

ਪਰਮ ਪੁਰਖ ਪਵਿਤ੍ਰ ਕੈ ਗਏ ਦਤ ਦੇਵ ਮਹੰਤ ॥

ਪਰਮ ਪੁਰਖ ਪਵਿਤ੍ਰ (ਕਾਲ ਦੇਵ) ਦੱਤ ਦੇਵ ਨੂੰ ਮਹਾਨ ਬਣਾ ਗਏ।

ਅਕਸਮਾਤ੍ਰ ਬਢੀ ਤਬੈ ਬੁਧਿ ਜਤ੍ਰ ਤਤ੍ਰ ਦਿਸਾਨ ॥

ਤਦ ਅਚਾਨਕ ਬੁੱਧੀ ਜਿਥੇ ਕਿਥੇ ਸਾਰੀਆਂ ਦਿਸ਼ਾਵਾਂ ਵਿਚ ਵਧ ਗਈ।

ਧਰਮ ਪ੍ਰਚੁਰ ਕੀਆ ਜਹੀ ਤਹ ਪਰਮ ਪਾਪ ਖਿਸਾਨ ॥੧੧੫॥

(ਫਿਰ ਦੱਤ ਨੇ) ਜਿਥੇ ਕਿਥੇ ਧਰਮ ਦਾ ਪ੍ਰਚਾਰ ਕੀਤਾ ਅਤੇ ਵੱਡੇ ਪਾਪ (ਉਥੋਂ) ਖਿਸਕ ਗਏ ॥੧੧੫॥

ਪ੍ਰਿਥਮ ਅਕਾਲ ਗੁਰੂ ਕੀਆ ਜਿਹ ਕੋ ਕਬੈ ਨਹੀ ਨਾਸ ॥

ਜਿਸ ਦਾ ਕਦੇ ਵਿਨਾਸ਼ ਨਹੀਂ ਹੁੰਦਾ, ਉਸ ਅਕਾਲ ਨੂੰ ਪਹਿਲਾ ਗੁਰੂ ਕੀਤਾ।

ਜਤ੍ਰ ਤਤ੍ਰ ਦਿਸਾ ਵਿਸਾ ਜਿਹ ਠਉਰ ਸਰਬ ਨਿਵਾਸ ॥

ਜਿਸ ਦਾ ਜਿਥੇ ਕਿਥੇ ਸਭ ਪਾਸੇ ਨਿਵਾਸ ਹੈ।

ਅੰਡ ਜੇਰਜ ਸੇਤ ਉਤਭੁਜ ਕੀਨ ਜਾਸ ਪਸਾਰ ॥

ਜਿਸ ਨੇ ਅੰਡਜ, ਜੇਰਜ, ਸੇਤਜ ਅਤੇ ਉਦਭਿਜ ਆਦਿ ਦਾ ਪਸਾਰਾ ਕੀਤਾ ਹੈ।

ਤਾਹਿ ਜਾਨ ਗੁਰੂ ਕੀਯੋ ਮੁਨਿ ਸਤਿ ਦਤ ਸੁ ਧਾਰ ॥੧੧੬॥

ਉਸ ਨੂੰ ਸਤਿ ਮੰਨ ਕੇ ਮੁਨੀ ਦੱਤ ਨੇ ਉਸ ਨੂੰ (ਪ੍ਰਥਮ) ਗੁਰੂ ਧਾਰਨ ਕੀਤਾ ॥੧੧੬॥

ਇਤਿ ਸ੍ਰੀ ਦਤ ਮਹਾਤਮੇ ਪ੍ਰਥਮ ਗੁਰੂ ਅਕਾਲ ਪੁਰਖ ਸਮਾਪਤੰ ॥੧॥

ਇਥੇ ਸ੍ਰੀ ਦੱਤ ਦੇ ਮਹਾਤਮ ਦੇ ਅਕਾਲ ਗੁਰੂ ਪ੍ਰਥਮ ਦਾ ਪ੍ਰਸੰਗ ਸਮਾਪਤ ॥੧॥

ਰੂਆਲ ਛੰਦ ॥

ਰੂਆਲ ਛੰਦ:

ਪਰਮ ਰੂਪ ਪਵਿਤ੍ਰ ਮੁਨਿ ਮਨ ਜੋਗ ਕਰਮ ਨਿਧਾਨ ॥

ਪਰਮ ਪਵਿਤ੍ਰ ਮਨ ਵਾਲੇ ਅਤੇ ਯੋਗ ਦੇ ਖ਼ਜ਼ਾਨੇ ਮੁਨੀ (ਦੱਤ ਦੇਵ) ਨੇ

ਦੂਸਰੇ ਗੁਰ ਕਉ ਕਰਾ ਮਨ ਈ ਮਨੈ ਮੁਨਿ ਮਾਨਿ ॥

ਮਨ ਵਿਚ ਹੀ ਮੰਨ ਕੇ (ਮਨ ਨੂੰ) ਦੂਜਾ ਗੁਰੂ ਧਾਰਨ ਕੀਤਾ।

ਨਾਥ ਤਉ ਹੀ ਪਛਾਨ ਜੋ ਮਨ ਮਾਨਈ ਜਿਹ ਕਾਲ ॥

ਜਿਸ ਵੇਲੇ ਮਨ ਮੰਨ ਜਾਂਦਾ ਹੈ, ਤਦ ਹੀ ਨਾਥ ਦੀ ਪਛਾਣ ਹੋ ਜਾਂਦੀ ਹੈ।

ਸਿਧ ਤਉ ਮਨ ਕਾਮਨਾ ਸੁਧ ਹੋਤ ਹੈ ਸੁਨਿ ਲਾਲ ॥੧੧੭॥

ਹੇ ਮੁਨੀ ਲਾਲ! ਸੁਣ, ਤਦ ਹੀ ਮਨ ਦੀ ਸ਼ੁੱਧ ਕਾਮਨਾ ਸਿੱਧ ਹੁੰਦੀ ਹੈ ॥੧੧੭॥

ਇਤਿ ਸ੍ਰੀ ਦਤ ਮਹਾਤਮੇ ਦੁਤੀਆ ਗੁਰੂ ਮਨ ਬਰਨਨੰ ਧਿਆਇ ਸਮਾਪਤੰ ॥੨॥

ਇਥੇ ਦੱਤ ਮਹਾਤਮ ਦੇ ਦੂਜੇ ਗੁਰੂ ਮਨ ਦੇ ਵਰਣਨ ਦੇ ਅਧਿਆਇ ਦੀ ਸਮਾਪਤੀ ॥੨॥

ਭੁਜੰਗ ਪ੍ਰਯਾਤ ਛੰਦ ॥

ਭੁਜੰਗ ਪ੍ਰਯਾਤ ਛੰਦ:

ਜਬੈ ਦ੍ਵੈ ਸੁ ਕੀਨੇ ਗੁਰੂ ਦਤ ਦੇਵੰ ॥

ਜਦ ਦੱਤ ਨੇ ਦੋ ਗੁਰੂ ਧਾਰਨ ਕਰ ਲਏ,

ਸਦਾ ਏਕ ਚਿਤੰ ਕਰੈ ਨਿਤ ਸੇਵੰ ॥

ਤਦ ਇਕ ਚਿਤ ਹੋ ਕੇ ਨਿੱਤ (ਉਨ੍ਹਾਂ ਦੀ) ਸੇਵਾ ਕਰਨ ਲਗਾ।

ਜਟਾ ਜੂਟ ਸੀਸੰ ਸੁ ਗੰਗਾ ਤਰੰਗੰ ॥

(ਉਸ ਦੇ) ਸਿਰ ਉਤੇ ਜਟਾਵਾਂ ਦਾ ਜੂੜਾ ਹੈ, (ਉਹ ਅਸਲੋਂ) ਗੰਗਾ ਦੀਆਂ ਤਰੰਗਾਂ ਹਨ।

ਕਬੈ ਛ੍ਵੈ ਸਕਾ ਅੰਗ ਕੋ ਨ ਅਨੰਗੰ ॥੧੧੮॥

(ਉਨ੍ਹਾਂ ਦੇ) ਸ਼ਰੀਰ ਨੂੰ ਕਦੇ ਵੀ ਕਾਮ ਦੇਵ ਛੋਹ ਨਾ ਸਕਿਆ ॥੧੧੮॥

ਮਹਾ ਉਜਲੀ ਅੰਗ ਬਿਭੂਤ ਸੋਹੈ ॥

ਸ਼ਰੀਰ ਉਤੇ ਬਹੁਤ ਉਜਲੀ ਵਿਭੂਤੀ ਸ਼ੋਭਦੀ ਹੈ

ਲਖੈ ਮੋਨ ਮਾਨੀ ਮਹਾ ਮਾਨ ਮੋਹੈ ॥

(ਜਿਸ ਨੂੰ) ਵੇਖ ਕੇ ਮਹਾਨ ਮੋਨੀ ਮੁਨੀਆਂ ਦਾ ਅਭਿਮਾਨ ਮੋਹਿਆ ਜਾਂਦਾ ਹੈ।

ਜਟਾ ਜੂਟ ਗੰਗਾ ਤਰੰਗੰ ਮਹਾਨੰ ॥

ਜਟਾਵਾਂ ਦਾ ਜੂੜਾ ਹੀ ਮਹਾਨ ਗੰਗਾ ਦੀਆਂ ਲਹਿਰਾਂ ਹਨ।

ਮਹਾ ਬੁਧਿ ਉਦਾਰ ਬਿਦਿਆ ਨਿਧਾਨੰ ॥੧੧੯॥

ਮਹਾਨ ਬੁੱਧੀਮਾਨ, ਉਦਾਰ ਅਤੇ ਵਿਦਿਆ ਦਾ ਖ਼ਜ਼ਾਨਾ ਹੈ ॥੧੧੯॥

ਭਗਉਹੇ ਲਸੈ ਬਸਤ੍ਰ ਲੰਗੋਟ ਬੰਦੰ ॥

ਭਗਵੇਂ ਬਸਤ੍ਰ ਚਮਕਦੇ ਹਨ ਅਤੇ ਲੰਗੋਟ ਬੰਨ੍ਹਿਆ ਹੋਇਆ ਹੈ।

ਤਜੇ ਸਰਬ ਆਸਾ ਰਟੈ ਏਕ ਛੰਦੰ ॥

ਸਾਰੀਆਂ ਆਸਾਂ ਛਡ ਦਿੱਤੀਆਂ ਹਨ, (ਕੇਵਲ) ਇਕ ਛੰਦ (ਅਰਥਾਤ 'ਗੁਰਮੰਤ੍ਰ') ਰਟਦੇ ਹਨ।

ਮਹਾ ਮੋਨ ਮਾਨੀ ਮਹਾ ਮੋਨ ਬਾਧੇ ॥

ਮਹਾਨ ਮੋਨੀ ਨੇ ਮਹਾਨ ਚੁਪ ਸਾਧੀ ਹੋਈ ਹੈ।

ਮਹਾ ਜੋਗ ਕਰਮੰ ਸਭੈ ਨ੍ਯਾਸ ਸਾਧੇ ॥੧੨੦॥

ਮਹਾਨ ਯੋਗ ਦੇ ਕਰਮਾਂ ਦੀਆਂ ਸਾਰੀਆਂ ਵਿਧੀਆਂ ਪੂਰੀਆਂ ਕੀਤੀਆਂ ਹੋਈਆਂ ਹਨ ॥੧੨੦॥

ਦਯਾ ਸਿੰਧੁ ਸਰਬੰ ਸੁਭੰ ਕਰਮ ਕਰਤਾ ॥

ਦਇਆ ਦਾ ਸਮੁੰਦਰ ਹੈ ਅਤੇ ਸਾਰੇ ਸ਼ੁਭ ਕਰਮ ਕਰਨ ਵਾਲਾ ਹੈ।

ਹਰੇ ਸਰਬ ਗਰਬੰ ਮਹਾ ਤੇਜ ਧਰਤਾ ॥

ਸਭ ਦੇ ਹੰਕਾਰ ਨੂੰ ਨਸ਼ਟ ਕਰਦਾ ਹੈ ਅਤੇ ਮਹਾਨ ਤੇਜ ਨੂੰ ਧਾਰਨ ਕਰਨ ਵਾਲਾ ਹੈ।

ਮਹਾ ਜੋਗ ਕੀ ਸਾਧਨਾ ਸਰਬ ਸਾਧੀ ॥

ਮਹਾਨ ਯੋਗ ਦੀ ਸਾਰੀ ਸਾਧਨਾ ਸਿੱਧ ਕੀਤੀ ਹੋਈ ਹੈ।

ਮਹਾ ਮੋਨ ਮਾਨੀ ਮਹਾ ਸਿਧ ਲਾਧੀ ॥੧੨੧॥

ਮਹਾਨ ਮੋਨ (ਉਸ ਨੇ) ਧਾਰਨ ਕੀਤਾ ਹੋਇਆ ਹੈ ਅਤੇ ਮਹਾਨ ਸਿੱਧੀ ਪ੍ਰਾਪਤ ਕੀਤੀ ਹੋਈ ਹੈ ॥੧੨੧॥

ਉਠੈ ਪ੍ਰਾਤਿ ਸੰਧਿਆ ਕਰੈ ਨਾਨ ਜਾਵੈ ॥

ਪ੍ਰਭਾਤ ਵੇਲੇ ਉਠ ਕੇ ਇਸ਼ਨਾਨ ਲਈ ਜਾਂਦਾ ਹੈ ਅਤੇ ਸੰਧਿਆ ਕਰਦਾ ਹੈ।

ਕਰੈ ਸਾਧਨਾ ਜੋਗ ਕੀ ਜੋਗ ਭਾਵੈ ॥

ਯੋਗ ਦੀ ਸਾਧਨਾ ਕਰਦਾ ਹੈ, (ਕਿਉਂਕਿ ਉਸ ਨੂੰ) ਯੋਗ ਚੰਗਾ ਲਗਦਾ ਹੈ।

ਤ੍ਰਿਕਾਲਗ ਦਰਸੀ ਮਹਾ ਪਰਮ ਤਤੰ ॥

(ਉਹ) ਤ੍ਰਿਕਾਲ ਦਰਸ਼ੀ ਅਤੇ ਮਹਾਨ ਪਰਮ-ਤੱਤ੍ਵ ਨੂੰ (ਪ੍ਰਾਪਤ ਕਰ ਚੁਕਿਆ ਹੈ)।

ਸੁ ਸੰਨ੍ਰਯਾਸੁ ਦੇਵੰ ਮਹਾ ਸੁਧ ਮਤੰ ॥੧੨੨॥

ਉਹ ਸੰਨਿਆਸ ਦੇਵ ਮਹਾਨ ਸ਼ੁੱਧ ਮਤ ਵਾਲਾ ਹੈ ॥੧੨੨॥

ਪਿਯਾਸਾ ਛੁਧਾ ਆਨ ਕੈ ਜੋ ਸੰਤਾਵੈ ॥

ਪਿਆਸ ਅਤੇ ਭੁਖ ਜੇ ਆ ਕੇ ਸਤਾਉਂਦੀ ਹੈ,


Flag Counter