ਸ਼੍ਰੀ ਦਸਮ ਗ੍ਰੰਥ

ਅੰਗ - 196


ਟੂਕ ਟੂਕ ਹੁਐ ਗਿਰੇ ਨ ਪਗ ਪਾਛੇ ਫਿਰੇ ॥

ਟੋਟੇ-ਟੋਟੇ ਹੋ ਕੇ (ਧਰਤੀ ਉੱਤੇ) ਡਿੱਗਣ ਲੱਗੇ, ਪਰ ਪਿੱਛੇ ਨੂੰ ਪੈਰ ਨਾ ਮੋੜਦੇ।

ਅੰਗਨਿ ਸੋਭੇ ਘਾਇ ਪ੍ਰਭਾ ਅਤਿ ਹੀ ਬਢੇ ॥

ਸਰੀਰਾਂ ਉੱਤੇ ਜ਼ਖ਼ਮ ਲੱਗਣ ਨਾਲ ਉਨ੍ਹਾਂ ਦੀ ਸ਼ੋਭਾ ਬਹੁਤ ਵਧ ਰਹੀ ਸੀ।

ਹੋ ਬਸਤ੍ਰ ਮਨੋ ਛਿਟਕਾਇ ਜਨੇਤੀ ਸੇ ਚਢੇ ॥੧੦॥

(ਇੰਜ ਪ੍ਰਤੀਤ ਹੁੰਦਾ ਸੀ) ਮਾਨੋ ਲਾਲ ਰੰਗ ਦੇ ਕੱਪੜੇ ਪਾ ਕੇ (ਜਾਂਞੀ) ਬਰਾਤ ਨਾਲ ਚੜ੍ਹੇ ਹੋਣ ॥੧੦॥

ਅਨੁਭਵ ਛੰਦ ॥

ਅਨੁਭਵ ਛੰਦ

ਅਨਹਦ ਬਜੇ ॥

ਧੌਸੇ ਵਜਦੇ ਸਨ,

ਧੁਣ ਘਣ ਲਜੇ ॥

ਜਿਨ੍ਹਾਂ ਦੀ) ਅਵਾਜ਼ ਅੱਗੇ ਬੱਦਲ ਵੀ ਲਜਾਉਂਦੇ ਸਨ।

ਘਣ ਹਣ ਘੋਰੰ ॥

ਡਗਿਆਂ ਦੇ ਵੱਜਣ ਤੋਂ ਜੋ ਗੂੰਜ ਉੱਠਦੀ ਸੀ,

ਜਣ ਬਣ ਮੋਰੰ ॥੧੧॥

(ਇੰਜ ਲੱਗਦਾ ਸੀ) ਮਾਨੋ ਜੰਗਲ ਵਿੱਚ ਮੋਰ (ਕੂਕਦੇ ਹੋਣ) ॥੧੧॥

ਮਧੁਰ ਧੁਨਿ ਛੰਦ ॥

ਮਧੁਰ ਧੁਨਿ ਛੰਦ

ਢਲ ਹਲ ਢਾਲੰ ॥

ਢਾਲਾਂ (ਇੰਜ) ਚਮਕਦੀਆਂ ਸਨ

ਜਿਮ ਗੁਲ ਲਾਲੰ ॥

ਜਿਵੇਂ ਲਾਲਾ ਦੇ ਫੁੱਲ ਹਨ।

ਖੜ ਭੜ ਬੀਰੰ ॥

ਸੂਰਮਿਆਂ ਵਿੱਚ ਖੜਬੜਾਹਟ (ਮਚੀ ਹੋਈ ਸੀ)

ਤੜ ਸੜ ਤੀਰੰ ॥੧੨॥

ਅਤੇ ਤੀਰ ਤੜ-ਸੜ ਅਵਾਜ਼ ਕਰਦੇ (ਚਲ ਰਹੇ ਸਨ) ॥੧੨॥

ਰੁਣ ਝੁਣ ਬਾਜੇ ॥

ਰਾਜੇ ਰੁਣ-ਝੁਣ ਕਰਦੇ ਸਨ,

ਜਣ ਘਣ ਗਾਜੇ ॥

ਮਾਨੋ ਬੱਦਲ ਗੱਜਦੇ ਹੋਣ।

ਢੰਮਕ ਢੋਲੰ ॥

ਢੋਲਾਂ ਦੀ ਢਮਕਾਰ ਹੋ ਰਹੀ ਸੀ।

ਖੜ ਰੜ ਖੋਲੰ ॥੧੩॥

ਖੋਲਾਂ ਵਿੱਚ ਖੜ-ਖੜ ਦੀ ਅਵਾਜ਼ ਨਿਕਲ ਰਹੀ ਸੀ ॥੧੩॥

ਥਰ ਹਰ ਕੰਪੈ ॥

ਡਰਪੋਕ ਥਰ-ਥਰ ਕੰਬਦੇ ਸਨ

ਹਰਿ ਹਰਿ ਜੰਪੈ ॥

ਅਤੇ ਹਰਿ ਹਰਿ ਜਪਦੇ ਸਨ।

ਰਣ ਰੰਗ ਰਤੇ ॥

ਯੁੱਧ ਦੇ ਰੰਗ ਵਿੱਚ ਸੂਰਮੇ ਰਤੇ ਹੋਏ ਸਨ,

ਜਣ ਗਣ ਮਤੇ ॥੧੪॥

ਮਾਨੋ ਮਸਤ ਹਾਥੀ (ਘੁਲ ਰਹੇ) ਹੋਣ ॥੧੪॥

ਥਰਕਤ ਸੂਰੰ ॥

ਸੂਰਮੇ ਥਿਰਕਦੇ ਸਨ

ਨਿਰਖਤ ਹੂਰੰ ॥

ਅਤੇ ਹੂਰਾਂ ਉਨ੍ਹਾਂ ਨੂੰ ਵੇਖ ਰਹੀਆਂ ਸਨ।

ਸਰਬਰ ਛੁਟੇ ॥

ਉੱਤਮ ਤੀਰ ਚੱਲਦੇ ਸਨ