ਸ਼੍ਰੀ ਦਸਮ ਗ੍ਰੰਥ

ਅੰਗ - 805


ਅਰਿ ਕਹਿ ਨਾਮ ਤੁਪਕ ਕੇ ਲਹੀਐ ॥

(ਫਿਰ) 'ਅਰਿ' ਪਦ ਕਹਿ ਕੇ ਤੁਪਕ ਦਾ ਨਾਮ ਲਵੋ।

ਝੂਲਾ ਛੰਦ ਬੀਚਿ ਹਸਿ ਕਹੀਐ ॥੧੨੭੪॥

(ਇਸ ਨੂੰ) ਝੂਲਾ ਛੰਦ ਵਿਚ ਪ੍ਰਸੰਨਤਾ ਪੂਰਵਕ ਕਹੋ ॥੧੨੭੪॥

ਪ੍ਰਾਣਦਤ ਪਦ ਪ੍ਰਿਥਮ ਭਣੀਜੈ ॥

ਪਹਿਲਾਂ 'ਪ੍ਰਾਣਦਤ' (ਅੰਮ੍ਰਿਤ) ਸ਼ਬਦ ਨੂੰ ਕਥਨ ਕਰੋ।

ਚਾਰ ਬਾਰ ਨ੍ਰਿਪ ਸਬਦ ਧਰੀਜੈ ॥

(ਫਿਰ) ਚਾਰ ਵਾਰ 'ਨ੍ਰਿਪ' ਸ਼ਬਦ ਜੋੜੋ।

ਅਰਿ ਪਦ ਤਾ ਕੇ ਅੰਤਿ ਬਖਾਨਹੁ ॥

ਉਸ ਦੇ ਅੰਤ ਵਿਚ 'ਅਰਿ' ਸ਼ਬਦ ਕਹੋ।

ਸਭ ਸ੍ਰੀ ਨਾਮ ਤੁਪਕ ਕੇ ਜਾਨਹੁ ॥੧੨੭੫॥

(ਇਸ ਨੂੰ) ਸਭ ਤੁਪਕ ਦੇ ਨਾਮ ਵਜੋਂ ਸਮਝੋ ॥੧੨੭੫॥

ਅੜਿਲ ॥

ਅੜਿਲ:

ਜਰਾ ਸਬਦ ਕਹੁ ਮੁਖ ਸੋ ਆਦਿ ਬਖਾਨੀਐ ॥

ਪਹਿਲਾਂ 'ਜਰਾ' ਸ਼ਬਦ ਨੂੰ ਮੁਖ ਤੋਂ ਕਥਨ ਕਰੋ।

ਰਿਪੁ ਕਹਿ ਨ੍ਰਿਪ ਪਦ ਬਾਰ ਚਾਰ ਫੁਨ ਠਾਨੀਐ ॥

ਫਿਰ 'ਰਿਪੁ' ਕਹਿ ਕੇ 'ਨ੍ਰਿਪ' ਸ਼ਬਦ ਦੀ ਚਾਰ ਵਾਰ ਵਰਤੋਂ ਕਰੋ।

ਸਤ੍ਰੁ ਸਬਦ ਕੋ ਤਾ ਕੇ ਅੰਤਿ ਬਖਾਨਿ ਕੈ ॥

ਉਸ ਦੇ ਅੰਤ ਉਤੇ 'ਸਤ੍ਰੁ' ਸ਼ਬਦ ਨੂੰ ਕਹੋ।

ਹੋ ਸਕਲ ਤੁਪਕ ਕੇ ਨਾਮ ਲੀਜੀਐ ਜਾਨਿ ਕੈ ॥੧੨੭੬॥

(ਇਸ ਨੂੰ) ਸਭ ਤੁਪਕ ਦਾ ਨਾਮ ਸਮਝ ਲਵੋ ॥੧੨੭੬॥

ਪ੍ਰਿਥਮ ਬ੍ਰਿਧਤਾ ਸਬਦ ਉਚਾਰਨ ਕੀਜੀਐ ॥

ਪਹਿਲਾਂ 'ਬ੍ਰਿਧਤਾ' ਸ਼ਬਦ ਦਾ ਉਚਾਰਨ ਕਰੋ।

ਸਤ੍ਰੁ ਸਬਦ ਕੋ ਤਾ ਕੇ ਅੰਤਿ ਭਨੀਜੀਐ ॥

ਉਸ ਦੇ ਅੰਤ ਵਿਚ 'ਸਤ੍ਰੁ' ਸ਼ਬਦ ਕਥਨ ਕਰੋ।

ਬਹੁਰਿ ਸਤ੍ਰੁ ਪਦ ਤਿਹ ਉਪਰੰਤਿ ਬਖਾਨੀਐ ॥

ਉਸ ਦੇ ਉਪਰੰਤ 'ਸਤ੍ਰੁ' ਪਦ ਬਖਾਨ ਕਰੋ।

ਹੋ ਸਕਲ ਤੁਪਕ ਕੇ ਨਾਮ ਚਤੁਰ ਚਿਤ ਜਾਨੀਐ ॥੧੨੭੭॥

(ਇਸ ਨੂੰ) ਸਾਰੇ ਚਤੁਰ ਜਨ ਹਿਰਦੇ ਵਿਚ ਤੁਪਕ ਦੇ ਨਾਮ ਵਜੋਂ ਜਾਣੋ ॥੧੨੭੭॥

ਚੌਪਈ ॥

ਚੌਪਈ:

ਜਰਾ ਸਬਦ ਕਹੁ ਆਦਿ ਉਚਰੀਐ ॥

'ਜਰਾ' ਸ਼ਬਦ ਨੂੰ ਪਹਿਲਾਂ ਉਚਾਰੋ।

ਹਰਿ ਪਦ ਅੰਤਿ ਤਵਨ ਕੇ ਧਰੀਐ ॥

ਉਸ ਦੇ ਅੰਤ ਉਤੇ 'ਹਰਿ' ਪਦ ਜੋੜੋ।

ਅਰਿ ਪਦ ਮੁਖ ਤੇ ਬਹੁਰਿ ਬਖਾਨੈ ॥

(ਫਿਰ) ਮੁਖ ਤੋਂ 'ਅਰਿ' ਪਦ ਉਚਾਰੋ।

ਨਾਮ ਤੁਪਕ ਕੇ ਹੋਇ ਪ੍ਰਮਾਨੈ ॥੧੨੭੮॥

(ਇਸ ਨੂੰ) ਤੁਪਕ ਦਾ ਨਾਮ ਸਮਝੋ ॥੧੨੭੮॥

ਅੜਿਲ ॥

ਅੜਿਲ:

ਆਲਸ ਸਬਦ ਸੁ ਮੁਖ ਤੇ ਆਦਿ ਬਖਾਨੀਐ ॥

'ਆਲਸ' ਸ਼ਬਦ ਨੂੰ ਪਹਿਲਾਂ ਮੁਖ ਤੋਂ ਉਚਾਰੋ।

ਚਾਰ ਬਾਰ ਨ੍ਰਿਪ ਸਬਦ ਸੁ ਹਰਿ ਕਹਿ ਠਾਨੀਐ ॥

(ਫਿਰ) ਚਾਰ ਵਾਰ 'ਨ੍ਰਿਪ' ਸ਼ਬਦ ਜੋੜ ਕੇ (ਅੰਤ ਤੇ) 'ਹਰਿ' ਸ਼ਬਦ ਜੋੜੋ।

ਸਕਲ ਤੁਪਕ ਕੇ ਨਾਮ ਜਾਨ ਜੀਅ ਲੀਜੀਐ ॥

(ਇਸ ਨੂੰ) ਸਭ ਤੁਪਕ ਦਾ ਨਾਮ ਸਮਝ ਲਵੋ।

ਹੋ ਛੰਦ ਪਾਧੜੀ ਮਾਝ ਨਿਡਰ ਹੋਇ ਦੀਜੀਐ ॥੧੨੭੯॥

(ਇਸ ਨੂੰ) ਨਿਸੰਗ ਹੋ ਕੇ ਪਾਧੜੀ ਛੰਦ ਵਿਚ ਵਰਤੋ ॥੧੨੭੯॥

ਤਰੁਨ ਦੰਤ ਪਦ ਮੁਖ ਤੇ ਆਦਿ ਬਖਾਨੀਐ ॥

ਪਹਿਲਾਂ 'ਤਰੁਨ ਦੰਤ' (ਜਵਾਨੀ ਨੂੰ ਦੰਦਣ ਵਾਲਾ ਬੁਢਾਪਾ) ਸ਼ਬਦ ਮੁਖ ਤੋਂ ਕਹੋ।

ਅਰਿ ਕਹਿ ਨ੍ਰਿਪ ਪਦ ਬਾਰ ਚਾਰ ਪੁਨਿ ਠਾਨੀਐ ॥

ਫਿਰ 'ਅਰਿ' ਪਦ ਕਹਿ ਕੇ ਚਾਰ ਵਾਰ 'ਨ੍ਰਿਪ' ਸ਼ਬਦ ਜੋੜੋ।

ਅਰਿ ਕਹਿ ਨਾਮ ਤੁਪਕ ਕੇ ਹ੍ਰਿਦੈ ਬਖਾਨੀਅਹਿ ॥

(ਫਿਰ) 'ਅਰਿ' ਪਦ ਕਹਿ ਕੇ ਹਿਰਦੇ ਵਿਚ ਤੁਪਕ ਦਾ ਨਾਮ ਸਮਝ ਲਵੋ।

ਹੋ ਛੰਦ ਰੁਆਲਾ ਬਿਖੈ ਨਿਡਰ ਹੁਇ ਠਾਨੀਅਹਿ ॥੧੨੮੦॥

(ਇਸ ਨੂੰ) ਰੁਆਲਾ ਛੰਦ ਵਿਚ ਨਿਡਰ ਹੋ ਕੇ ਵਰਤੋ ॥੧੨੮੦॥

ਜੋਬਨਾਤ ਅੰਤਕ ਪਦ ਪ੍ਰਿਥਮ ਉਚਾਰੀਐ ॥

'ਜੋਬਨਾਂਤ ਅੰਤਕ' ਪਦ ਪਹਿਲਾਂ ਉਚਾਰੋ।

ਚਾਰ ਬਾਰ ਨ੍ਰਿਪ ਸਬਦ ਤਵਨ ਪਰ ਡਾਰੀਐ ॥

(ਫਿਰ) ਚਾਰ ਵਾਰ 'ਨ੍ਰਿਪ' ਸ਼ਬਦ ਉਸ ਨਾਲ ਜੋੜੋ।

ਅਰਿ ਕਹਿ ਨਾਮ ਤੁਪਕ ਕੇ ਚਤੁਰ ਪਛਾਨੀਐ ॥

(ਫਿਰ) 'ਅਰਿ' ਕਹਿ ਕੇ ਤੁਪਕ ਦੇ ਨਾਮ ਵਜੋਂ ਪਛਾਣੋ।

ਹੋ ਛੰਦ ਚਉਪਈ ਮਾਹਿ ਨਿਸੰਕ ਬਖਾਨੀਐ ॥੧੨੮੧॥

(ਇਸ ਨੂੰ) ਚੌਪਈ ਛੰਦ ਵਿਚ ਨਿਸੰਗ ਹੋ ਕੇ ਬਖਾਨ ਕਰੋ ॥੧੨੮੧॥

ਤਰੁਨ ਦੰਤ ਅਰਿ ਸਬਦ ਸੁ ਮੁਖ ਤੇ ਭਾਖੀਐ ॥

ਪਹਿਲਾਂ 'ਤਰੁਨ ਦੰਤ ਅਰਿ' ਸ਼ਬਦ ਮੂੰਹ ਤੋਂ ਕਹੋ।

ਚਤੁਰ ਬਾਰਿ ਨ੍ਰਿਪ ਸਬਦ ਤਵਨ ਕੇ ਰਾਖੀਐ ॥

(ਫਿਰ) ਉਸ ਨਾਲ ਚਾਰ ਵਾਰ 'ਨ੍ਰਿਪ' ਸ਼ਬਦ ਜੋੜੋ।

ਸਕਲ ਤੁਪਕ ਕੇ ਨਾਮ ਜਾਨ ਜੀਅ ਲੀਜੀਐ ॥

(ਇਸ ਨੂੰ) ਸਭ ਤੁਪਕ ਦਾ ਨਾਮ ਮਨ ਵਿਚ ਜਾਣ ਲਵੋ।

ਹੋ ਸੁਧਨਿ ਦੋਹਰਾ ਮਾਹਿ ਨਿਡਰ ਹੁਇ ਦੀਜੀਐ ॥੧੨੮੨॥

ਇਸ ਨੂੰ ਨਿਡਰ ਹੋ ਕੇ ਦੋਹਰੇ ਵਿਚ ਵਰਤਣਾ ਚੇਤੇ ਰਖੋ ॥੧੨੮੨॥

ਜੋਬਨਾਰਿ ਅਰਿ ਪਦ ਕੋ ਆਦਿ ਬਖਾਨੀਐ ॥

ਪਹਿਲਾਂ 'ਜੋਬਨਾਰਿ ਅਰਿ' ਪਦ ਨੂੰ ਬਖਾਨ ਕਰੋ।

ਚਾਰ ਬਾਰ ਨ੍ਰਿਪ ਸਬਦ ਤਵਨ ਕੇ ਠਾਨੀਐ ॥

(ਫਿਰ) ਚਾਰ ਵਾਰ 'ਨ੍ਰਿਪ' ਸ਼ਬਦ ਨੂੰ ਉਸ ਨਾਲ ਜੋੜੋ।

ਸਤ੍ਰੁ ਸਬਦ ਕੋ ਅੰਤਿ ਤਵਨ ਕੇ ਭਾਖੀਐ ॥

ਉਸ ਦੇ ਅੰਤ ਉਤੇ 'ਸਤ੍ਰੁ' ਸ਼ਬਦ ਕਥਨ ਕਰੋ।

ਹੋ ਸਕਲ ਤੁਪਕ ਕੇ ਨਾਮ ਚਤੁਰ ਚਿਤਿ ਰਾਖੀਐ ॥੧੨੮੩॥

(ਇਸ ਨੂੰ) ਸਭ ਸੂਝਵਾਨ ਤੁਪਕ ਦੇ ਨਾਮ ਵਜੋਂ ਜਾਣੋ ॥੧੨੮੩॥

ਚਤੁਰਥ ਅਵਸਥਾ ਅਰਿ ਪਦ ਆਦਿ ਬਖਾਨੀਐ ॥

ਪਹਿਲਾਂ 'ਚਤੁਰਥ ਅਵਸਥਾ' (ਬੁਢਾਪਾ) ਨਾਲ 'ਅਰਿ' ਸ਼ਬਦ ਬਖਾਨ ਕਰੋ।

ਚਤੁਰ ਬਾਰ ਨ੍ਰਿਪ ਸਬਦ ਤਵਨ ਕੇ ਠਾਨੀਐ ॥

ਉਸ ਨਾਲ (ਫਿਰ) ਚਾਰ ਵਾਰ 'ਨ੍ਰਿਪ' ਸ਼ਬਦ ਜੋੜੋ।

ਸਤ੍ਰੁ ਸਬਦ ਕੋ ਅੰਤਿ ਸੁ ਬਹੁਰਿ ਬਖਾਨਿ ਕੈ ॥

ਮਗਰੋਂ 'ਸਤ੍ਰੁ' ਸ਼ਬਦ ਨੂੰ ਅੰਤ ਵਿਚ ਕਹੋ।

ਹੋ ਸਕਲ ਤੁਪਕ ਕੇ ਨਾਮ ਲੀਜੀਐ ਜਾਨਿ ਕੈ ॥੧੨੮੪॥

(ਇਸ ਨੂੰ) ਸਭ ਤੁਪਕ ਦਾ ਨਾਮ ਜਾਣ ਲਵੋ ॥੧੨੮੪॥

ਜਮਪਾਸੀ ਕੇ ਨਾਮਨ ਆਦਿ ਉਚਾਰੀਐ ॥

ਪਹਿਲਾਂ 'ਜਮਪਾਸੀ' ਦੇ ਨਾਂਵਾਂ ਨੂੰ ਉਚਾਰੋ।

ਹਰਿ ਕਹਿ ਨ੍ਰਿਪ ਪਦ ਬਾਰ ਚਾਰ ਫੁਨਿ ਡਾਰੀਐ ॥

(ਫਿਰ) 'ਹਰਿ' ਪਦ ਕਹਿ ਕੇ ਮਗਰੋਂ ਚਾਰ ਵਾਰ 'ਨ੍ਰਿਪ' ਸ਼ਬਦ ਜੋੜੋ।

ਸੁਕਬਿ ਤੁਪਕ ਕੇ ਨਾਮ ਭਾਖ ਅਰਿ ਲੀਜੀਐ ॥

(ਅੰਤ ਉਤੇ) ਕਵੀਓ! 'ਅਰਿ' ਸ਼ਬਦ ਲਗਾ ਕੇ ਤੁਪਕ ਦੇ ਨਾਮ ਕਥਨ ਕਰ ਲਵੋ।


Flag Counter