ਸ੍ਰੀ ਕ੍ਰਿਸ਼ਨ ਬਾਰੇ ਚਰਚਾ ਨਾਲ ਹੀ ਸ੍ਵਾਸ, ਘੜੀਆਂ ਅਤੇ ਰਾਤਾਂ ਗੁਜ਼ਾਰਦੇ ਸਨ ॥੨੪੪੩॥
ਉਤਮ ਬ੍ਰਾਹਮਣ ਅਤੇ ਰਾਜੇ ਦੀ ਅਤਿ ਅਧਿਕ ਪ੍ਰੀਤ ਬਾਰੇ ਸ੍ਰੀ ਕ੍ਰਿਸ਼ਨ ਨੇ ਮਨ ਵਿਚ ਵਿਚਾਰ ਕੀਤਾ।
(ਇਹ ਦੋਵੇਂ) ਮੇਰੇ ਹੀ ਧਿਆਨ ਵਿਚ ਪਏ ਰਹਿੰਦੇ ਹਨ ਅਤੇ (ਇਨ੍ਹਾਂ ਨੇ) ਘਰ ਦੀ ਹੋਰ ਵਿਵਸਥਾ ਭੁਲਾ ਦਿੱਤੀ ਹੈ।
ਰਥਵਾਨ ਨੂੰ ਕਹਿ ਕੇ ਅਤੇ ਰਥ ਉਤੇ ਸਵਾਰ ਹੋ ਕੇ, ਸ੍ਰੀ ਕ੍ਰਿਸ਼ਨ ਨੇ ਉਸ ਪਾਸੇ ਵਲ ਚਾਲੇ ਪਾ ਦਿੱਤੇ।
'ਹੁਣ ਉਨ੍ਹਾਂ ਸਾਧ ਪੁਰਸ਼ਾਂ ਨੂੰ ਸਨਾਥ ਕਰਾਂ', ਸ੍ਰੀ ਕ੍ਰਿਸ਼ਨ ਨੇ ਇਹੀ ਮਨ ਵਿਚ ਧਾਰ ਲਈ ॥੨੪੪੪॥
ਚੌਪਈ:
ਤਦ ਸ੍ਰੀ ਕ੍ਰਿਸ਼ਨ ਨੇ ਦੋ ਰੂਪ ਧਾਰਨ ਕੀਤੇ।
ਇਕ (ਰੂਪ) ਬ੍ਰਾਹਮਣ ਦੇ ਅਤੇ ਇਕ ਰਾਜੇ ਦੇ ਘਰ ਆਇਆ।
ਰਾਜੇ ਅਤੇ ਬ੍ਰਾਹਮਣ ਨੇ (ਆਪਣੇ ਆਪਣੇ ਘਰ) ਉਸ ਦੀ ਸੇਵਾ ਕੀਤੀ।
ਚਿਤ ਦੀ ਸਾਰੀ ਚਿੰਤਾ ਦੂਰ ਕਰ ਦਿੱਤੀ ॥੨੪੪੫॥
ਦੋਹਰਾ:
ਚਾਰ ਮਹੀਨਿਆਂ ਤਕ ਕ੍ਰਿਸ਼ਨ ਜੀ ਉਥੇ ਰਹੇ ਅਤੇ ਬਹੁਤ ਸੁਖ ਪਾਇਆ।
ਫਿਰ ਯਸ਼ ਦਾ ਧੌਂਸਾ ਵਜਾ ਕੇ ਆਪਣੇ ਘਰ ਗਏ ॥੨੪੪੬॥
ਇਸ ਪ੍ਰੇਮ ਕਾਰਨ ਸ੍ਰੀ ਕ੍ਰਿਸ਼ਨ ਰਾਜੇ ਅਤੇ ਬ੍ਰਾਹਮਣ ਨੂੰ ਇਕ (ਗੱਲ) ਕਹਿ ਗਏ
(ਕਿ) ਜਿਵੇਂ ਮੈਨੂੰ ਚਾਰ ਵੇਦ ਜਪਦੇ ਹਨ, ਤਿਵੇਂ ਮੈਨੂੰ ਜਪੋ, (ਇਹ ਗੱਲ ਧਿਆਨ ਨਾਲ) ਸੁਣ ਲਵੋ ॥੨੪੪੭॥
ਇਥੇ ਸ੍ਰੀ ਦਸਮ ਸਕੰਧ ਪੁਰਾਣ, ਬਚਿਤ੍ਰ ਨਾਟਕ ਗ੍ਰੰਥ ਦੇ ਕ੍ਰਿਸਨਾਵਤਾਰ ਦੇ ਕ੍ਰਿਸ਼ਨ ਜੀ ਦਾ ਰਾਜਾ ਅਤੇ ਬ੍ਰਾਹਮਣ ਨੂੰ ਦਰਸ਼ਨ ਦੇ ਕੇ ਘਰ ਜਾਣਾ, ਅਧਿਆਇ ਦੀ ਸਮਾਪਤੀ।
ਹੁਣ ਸੁਕਦੇਵ ਅਤੇ ਰਾਜਾ ਪਰੀਕਸ਼ਿਤ ਦੀ ਆਪਸ ਵਿਚ ਗਲਬਾਤ
ਸਵੈਯਾ:
(ਪ੍ਰਭੂ ਦੇ) ਗੁਣ ਵੇਦ ਕਿਸ ਰੀਤ ਨਾਲ ਗਾਉਂਦੇ ਹਨ, "ਹੇ ਸ਼ੁਕਦੇਵ! ਤੇਰੇ ਕੋਲੋਂ (ਇਸ ਦਾ ਉੱਤਰ) ਸੁਣਾਂ, (ਇਹ ਵਿਚਾਰ ਮੇਰੇ) ਮਨ ਵਿਚ ਆਇਆ ਹੈ।"
(ਕਵੀ) ਸ਼ਿਆਮ ਕਹਿੰਦੇ ਹਨ, ਘਰ ਦੇ ਸਾਰੇ ਲਾਲਚ ਤਿਆਗ ਕੇ ਪ੍ਰਭੂ ਦੇ ਯਸ਼ ਦਾ ਵਰਣਨ ਕਰਨਾ ਚਾਹੀਦਾ ਹੈ।
ਤੁਸੀਂ (ਧਿਆਨ ਪੂਰਵਕ) ਸੁਣੋ, ਵੇਦ ਇਸ ਤਰ੍ਹਾਂ ਗੁਣ ਗਾਉਂਦੇ ਹਨ ਕਿ (ਉਸ ਦਾ) ਰੰਗ, ਰੂਪ ਕੁਝ ਜਾਣਿਆ ਨਹੀਂ ਜਾ ਸਕਦਾ।
ਇਸ ਤਰ੍ਹਾਂ ਦੇ ਬਚਨ ਸ਼ੁਕਦੇਵ ਨੇ ਰਾਜੇ ਨੂੰ ਕਹੇ। ਰਾਜੇ (ਨੇ ਸੁਣ ਕੇ) ਹਿਰਦੇ ਵਿਚ ਸਚ ਕਰ ਕੇ ਮੰਨ ਲਏ ॥੨੪੪੮॥
(ਉਸ) ਪ੍ਰਭੂ ਦਾ ਰੰਗ-ਰੇਖ ਨਹੀਂ ਹੈ, ਸਦਾ ਅਭੇਖ ਹੀ ਹੈ, ਉਸ ਦਾ ਅੰਤ (ਹੱਥ) ਨਹੀਂ ਆਉਂਦਾ, ਜੇ ਦਸ ਸਕੀਏ।
ਚੌਦਾਂ ਲੋਕਾਂ ਵਿਚ ਸਦਾ ਰਾਤ ਦਿਨ, ਕੇਵਲ ਜਿਸ ਦਾ ਯਸ਼ ਗਾਇਆ ਜਾਂਦਾ ਹੈ।
ਗਿਆਨ ਵਿਚ, ਧਿਆਨ ਵਿਚ ਅਤੇ ਇਸ਼ਨਾਨ ਵਿਚ ਅਤੇ ਪ੍ਰੇਮ (ਰਸ) ਵਿਚ ਜਿਸ ਨੂੰ ਯਾਦ ਕੀਤਾ ਜਾਂਦਾ ਹੈ।
ਜਿਸ ਨੂੰ ਵੇਦ ਜਪਦੇ ਹਨ, ਉਸ ਦਾ ਸਦਾ ਜਾਪ ਕਰਨਾ ਚਾਹੀਦਾ ਹੈ, ਹੇ ਰਾਜਨ! ਇਸ ਤਰ੍ਹਾਂ ਸੁਣ ਲਵੋ ॥੨੪੪੯॥
ਜਿਸ ਦੀ ਦੇਹ ਕ੍ਰਿਸ਼ਨ ਜੀ ਦੇ ਰਸ ਨਾਲ ਭਿਜੀ ਹੋਈ ਸਦਾ ਗੁਣ ਗਾਉਂਦੀ ਹੈ।
ਉਸ ਨੇ ਮੇਰੇ ਪਿਤਾ ਨਾਲ ਗੱਲ ਕੀਤੀ ਸੀ, ਉਸ ਕੋਲੋਂ ਮੈਂ ਵੀ ਸੁਣ ਲਈ ਹੈ।
ਸਾਰੇ ਹਰਿ (ਸ੍ਰੀ ਕਿਸ਼ਨ) ਦਾ ਜਾਪ ਜਪਦੇ ਹਨ। ਉਹੀ ਨਹੀਂ ਜਪਦਾ ਜਿਸ ਦੀ ਬੁੱਧੀ ਹੀਣੀ ਹੈ।
ਉਸ ਨੂੰ ਸਦਾ ਰੁਚੀ ਪੂਰਵਕ ਜਪਣਾ ਚਾਹੀਦਾ ਹੈ, ਸ਼ੁਕਦੇਵ ਨੇ ਇਹੀ ਮਤ ਰਾਜੇ ਨੂੰ ਦਿੱਤੀ ॥੨੪੫੦॥
ਜੋ ਕਸ਼ਟ ਕੀਤਿਆਂ (ਹੱਥ) ਨਹੀਂ ਆਉਂਦਾ ਅਤੇ ਸਿਰ ਉਤੇ ਜਟਾਵਾਂ ਧਰਨ ਨਾਲ ਵੀ ਵਸ ਵਿਚ ਨਹੀਂ ਹੁੰਦਾ।
ਜੋ ਵਿਦਿਆ ਪੜ੍ਹਨ ਨਾਲ ਅਤੇ ਕਠੋਰ ਤਪ ਨਾਲ, ਅੱਖਾਂ ਮੀਟਣ ਨਾਲ ਅਤੇ ਗੁਣ ਗਾਉਣ ਨਾਲ (ਪ੍ਰਾਪਤ) ਨਹੀਂ (ਹੋਇਆ)।
ਬੀਣਾ ਨੂੰ ਵਜਾ ਕੇ, ਨਾਚ ਵਿਖਾ ਕੇ ਅਤੇ ਚੰਗੇ (ਉਪਦੇਸ਼) ਦਸ ਕੇ (ਕੋਈ ਭਾਵੇਂ) ਹਰਿ-ਜਨਾਂ ਨੂੰ ਰਿਝਾ ਲਵੇ।
(ਪਰ) ਪ੍ਰੇਮ ਤੋਂ ਬਿਨਾ ਬ੍ਰਹਮ ਹੱਥ ਵਿਚ ਨਹੀਂ ਆਉਂਦਾ, (ਕਿਉਂਕਿ) ਉਸ ਦੇ ਭੇਦ ਨੂੰ ਨਹੀਂ ਪਾਇਆ ਜਾ ਸਕਦਾ ॥੨੪੫੧॥
ਸੂਰਜ ਵਰਗੇ, ਚੰਦ੍ਰਮਾ ਜਿਹੇ ਖੋਜ ਰਹੇ ਹਨ, (ਪਰ) ਉਨ੍ਹਾਂ ਨੂੰ ਉਸ ਦਾ ਕੁਝ ਅੰਤ (ਪ੍ਰਾਪਤ) ਨਹੀਂ ਹੋਇਆ।
(ਜਿਸ ਦਾ) ਰੁਦ੍ਰ ਤੋਂ ਵੀ ਪਾਰ ਨਹੀਂ ਪਾਇਆ ਜਾ ਸਕਿਆ ਅਤੇ ਜਿਸ ਦੇ ਭੇਦ ਨੂੰ ਵੇਦ ਵੀ ਨਹੀਂ ਦਸ ਸਕੇ।
ਨਾਰਦ ਨੇ ਹੱਥ ਵਿਚ ਤੂੰਬਾ ਅਤੇ ਬੀਣਾ ਲੈ ਕੇ ਚੰਗੀ ਤਰ੍ਹਾਂ ਹਰਿ ਦੇ ਗੁਣ ਗਾਏ ਹਨ।
(ਕਵੀ) ਸ਼ਿਆਮ ਕਹਿੰਦੇ ਹਨ, ਕਿ ਬਿਨਾ ਪ੍ਰੇਮ ਕੀਤਿਆਂ ਕ੍ਰਿਸ਼ਨ ਵਰਗਿਆਂ ਨੇ ਵੀ ਕ੍ਰਿਸ਼ਨ (ਪ੍ਰਭੂ) ਨੂੰ ਨਹੀਂ ਪਾਇਆ ॥੨੪੫੨॥
ਦੋਹਰਾ:
ਜਦ ਸ਼ੁਕਦੇਵ ਨੇ ਰਾਜੇ ਨੂੰ ਇਸ ਤਰ੍ਹਾਂ ਕਿਹਾ, ਤਦ ਰਾਜੇ ਨੇ ਸ਼ੁਕਦੇਵ ਪਾਸ (ਬੇਨਤੀ ਕੀਤੀ)
'ਹਰਿਜਨ' (ਇਸ ਸੰਸਾਰ ਵਿਚ) ਦੁਖੀ ਰਹਿੰਦੇ ਹਨ ਅਤੇ ਸ਼ਿਵ (ਭਗਤ) ਸੁਖੀ ਰਹਿੰਦੇ ਹਨ, ਮੈਨੂੰ ਇਹ ਗਾਥਾ ਦਸੋ ॥੨੪੫੩॥
ਚੌਪਈ:
ਜਦ ਸ਼ੁਕਦੇਵ ਨੂੰ (ਰਾਜੇ ਨੇ) ਇਸ ਤਰ੍ਹਾਂ ਕਿਹਾ,
ਤਦ ਸ਼ੁਕਦੇਵ ਨੇ ਉੱਤਰ ਦੇਣਾ ਚਾਹਿਆ।
ਇਹੀ (ਪ੍ਰਸ਼ਨ) ਯੁਧਿਸ਼ਠਰ ਦੇ ਮਨ ਵਿਚ ਵੀ ਆਇਆ ਸੀ।
(ਉਸ ਨੇ) ਸ੍ਰੀ ਕ੍ਰਿਸ਼ਨ ਪਾਸੋ ਪੁਛਿਆ ਸੀ ਅਤੇ ਸ੍ਰੀ ਕ੍ਰਿਸ਼ਨ ਨੇ (ਸਾਰਾ) ਭੇਦ ਸੁਣਾਇਆ ਸੀ ॥੨੪੫੪॥
ਸ਼ੁਕਦੇਵ ਨੇ ਕਿਹਾ:
ਦੋਹਰਾ: