ਸ਼੍ਰੀ ਦਸਮ ਗ੍ਰੰਥ

ਅੰਗ - 164


ਜਬੈ ਜੰਗ ਹਾਰਿਯੋ ਕੀਯੋ ਬਿਸਨ ਮੰਤ੍ਰੰ ॥

ਜਦੋਂ (ਦੋਹਾਂ ਧਿਰਾਂ ਨੇ ਇਸ ਤਰ੍ਹਾਂ) ਯੁੱਧ ਵਿਚ ਹਾਰ ਖਾ ਲਈ

ਭਯੋ ਅੰਤ੍ਰਧ੍ਯਾਨੰ ਕਰਿਯੋ ਜਾਨੁ ਤੰਤੰ ॥

(ਤਦੋਂ) ਵਿਸ਼ਣੂ ਨੇ ਵਿਚਾਰ ਕੀਤਾ ਅਤੇ ਅੰਤਰ-ਧਿਆਨ ਹੋ ਗਿਆ ਮਾਨੋ (ਉਸ ਨੇ ਕੋਈ) ਤੰਤਰ ਕੀਤਾ ਹੋਵੇ।

ਮਹਾ ਮੋਹਨੀ ਰੂਪ ਧਾਰਿਯੋ ਅਨੂਪੰ ॥

(ਫਿਰ) ਮਹਾ ਮੋਹਨੀ ਦਾ ਅਨੂਪਮ ਰੂਪ ਧਾਰਨ ਕੀਤਾ,

ਛਕੇ ਦੇਖਿ ਦੋਊ ਦਿਤਿਯਾਦਿਤਿ ਭੂਪੰ ॥੨੦॥

(ਜਿਸ ਨੂੰ) ਵੇਖ ਕੇ ਦੇਵਤੇ ਅਤੇ ਦੈਂਤੇ ਰਾਜੇ ਬਹੁਤ ਪ੍ਰਸੰਨ ਹੋਏ ॥੨੦॥

ਇਤਿ ਸ੍ਰੀ ਬਚਿਤ੍ਰ ਨਾਟਕ ਗ੍ਰੰਥੇ ਨਰ ਨਾਰਾਇਣ ਅਵਤਾਰ ਚਤੁਰਥ ਸੰਪੂਰਨੰ ॥੪॥

ਇਥੇ ਸ੍ਰੀ ਬਚਿਤ੍ਰ ਨਾਟਕ ਗ੍ਰੰਥ ਦਾ ਨਰ (ਤੀਜਾ ਅਤੇ) ਨਾਰਾਇਣ ਚੌਥਾ ਅਵਤਾਰ ਵਰਣਨ ਸਮਾਪਤ ॥੪॥

ਅਥ ਮਹਾ ਮੋਹਨੀ ਅਵਤਾਰ ਕਥਨੰ ॥

ਹੁਣ ਮਹਾ ਮੋਹਨੀ ਅਵਤਾਰ ਦਾ ਕਥਨ:

ਸ੍ਰੀ ਭਗਉਤੀ ਜੀ ਸਹਾਇ ॥

ਸ੍ਰੀ ਭਗਉਤੀ ਜੀ ਸਹਾਇ:

ਭੁਜੰਗ ਪ੍ਰਯਾਤ ਛੰਦ ॥

ਭੁਜੰਗ ਪ੍ਰਯਾਤ ਛੰਦ:

ਮਹਾ ਮੋਹਨੀ ਰੂਪ ਧਾਰਿਯੋ ਅਪਾਰੰ ॥

(ਵਿਸ਼ਣੂ ਨੇ) ਮਹਾ ਮੋਹਨੀ ਵਾਲਾ ਅਪਾਰ ਰੂਪ ਧਾਰਨ ਕੀਤਾ

ਰਹੇ ਮੋਹਿ ਕੈ ਦਿਤਿ ਆਦਿਤਿਯਾ ਕੁਮਾਰੰ ॥

(ਜਿਸ ਨੂੰ ਵੇਖ ਕੇ) ਦਿਤਿ ਅਤੇ ਅਦਿਤਿ ਪੁੱਤਰ (ਦੈਂਤ ਅਤੇ ਦੇਵਤੇ) ਮੋਹਿਤ ਹੋ ਗਏ।

ਛਕੇ ਪ੍ਰੇਮ ਜੋਗੰ ਰਹੇ ਰੀਝ ਸਰਬੰ ॥

ਸਾਰੇ ਪ੍ਰੇਮ ਦੇ ਯੋਗ ਵਿਚ ਮਸਤ ਹੋ ਕੇ ਰੀਝ ਗਏ

ਤਜੈ ਸਸਤ੍ਰ ਅਸਤ੍ਰੰ ਦੀਯੋ ਛੋਰ ਗਰਬੰ ॥੧॥

ਅਤੇ ਅਸਤ੍ਰ, ਸ਼ਸਤ੍ਰ ਅਤੇ ਗਰਬ ਨੂੰ ਤਿਆਗ ਦਿੱਤਾ ॥੧॥

ਫੰਧੇ ਪ੍ਰੇਮ ਫਾਧੰ ਭਯੋ ਕੋਪ ਹੀਣੰ ॥

(ਸਾਰੇ) ਪ੍ਰੇਮ ਦੇ ਫੰਧੇ ਵਿਚ ਫਸ ਗਏ ਅਤੇ ਕ੍ਰੋਧ ਤੋਂ ਬਿਨਾ ਹੋ ਗਏ।

ਲਗੈ ਨੈਨ ਬੈਨੰ ਧਯੋ ਪਾਨਿ ਪੀਣੰ ॥

(ਸਾਰਿਆਂ ਨੂੰ ਉਸ ਦੇ) ਨੈਣਾਂ ਅਤੇ ਬੋਲਾਂ (ਦੇ ਬਾਣ ਲਗੇ) ਅਤੇ (ਉਸ ਦੀ ਸੁੰਦਰਤਾ ਦੀ) ਮਦਿਰਾ ਪੀਣ ਲਈ ਦੌੜੇ।

ਗਿਰੇ ਝੂੰਮਿ ਭੂਮੰ ਛੁਟੇ ਜਾਨ ਪ੍ਰਾਣੰ ॥

(ਸਾਰੇ ਉਸ ਦੇ ਸਾਹਮਣੇ) ਘੁਮੇਰੀ ਖਾ ਕੇ ਧਰਤੀ ਉਤੇ ਡਿਗ ਰਹੇ ਸਨ ਮਾਨੋ ਪ੍ਰਾਣ ਹੀ ਨਿਕਲ ਗਏ ਹੋਣ।

ਸਭੈ ਚੇਤ ਹੀਣੰ ਲਗੇ ਜਾਨ ਬਾਣੰ ॥੨॥

ਸਾਰੇ ਚੇਤਨਾ ਹੀਣ ਹੋਣ ਲਗੇ ਜਿਵੇਂ ਤੀਰ ਲਗੇ ਹੁੰਦੇ ਹ ਨਾ ॥੨॥

ਲਖੇ ਚੇਤਹੀਣੰ ਭਏ ਸੂਰ ਸਰਬੰ ॥

ਸਾਰੇ ਸੂਰਮੇ ਚੇਤਨਾ ਤੋ ਬਿਨਾ ਹੋਏ ਪ੍ਰਤੀਤ ਹੁੰਦੇ ਸਨ।

ਛੁਟੇ ਸਸਤ੍ਰ ਅਸਤ੍ਰੰ ਸਭੈ ਅਰਬ ਖਰਬੰ ॥

ਸਾਰੇ ਅਰਬ ਖਰਬ ਸੈਨਿਕਾਂ ਦੇ ਅਸਤ੍ਰ ਅਤੇ ਸ਼ਸਤ੍ਰ ਰਹਿ ਗਏ ਸਨ।

ਭਯੋ ਪ੍ਰੇਮ ਜੋਗੰ ਲਗੇ ਨੈਨ ਐਸੇ ॥

(ਮੋਹਨੀ ਦੇ) ਪ੍ਰੇਮ ਦੇ ਯੋਗ ਵਿਚ (ਉਨ੍ਹਾਂ ਦੀਆਂ) ਅੱਖੀਆਂ ਇਸ ਤਰ੍ਹਾਂ ਲਗੀਆਂ ਸਨ,

ਮਨੋ ਫਾਧਿ ਫਾਧੇ ਮ੍ਰਿਗੀਰਾਜ ਜੈਸੇ ॥੩॥

ਜਿਵੇਂ ਹੀਰੇ ਹਿਰਨ ਨੇ (ਹਿਰਨੀਆਂ ਨੂੰ) ਆਪਣੇ ਪ੍ਰੇਮਫੰਧੇ ਵਿਚ ਫਸਾਇਆ ਹੋਇਆ ਹੈ ॥੩॥

ਜਿਨੈ ਰਤਨ ਬਾਟੇ ਤੁਮਊ ਤਾਹਿ ਜਾਨੋ ॥

ਮੋਹਨੀ ਨੇ (ਜਿਸ ਤਰ੍ਹਾਂ) ਰਤਨ ਵੰਡੇ, ਉਸ (ਪ੍ਰਸੰਗ) ਨੂੰ ਤੁਸੀਂ ਜਾਣਦੇ ਹੋ।

ਕਥਾ ਬ੍ਰਿਧ ਤੇ ਬਾਤ ਥੋਰੀ ਬਖਾਨੋ ॥

ਕਥਾ ਦੇ ਵਧਣ (ਦੇ ਡਰ ਤੋਂ) ਥੋੜੀ ਗੱਲ ਹੀ ਕਹਿੰਦਾ ਹਾਂ।

ਸਬੈ ਪਾਤਿ ਪਾਤੰ ਬਹਿਠੈ ਸੁ ਬੀਰੰ ॥

ਸਾਰੇ (ਦੇਵਤੇ ਅਤੇ ਦੈਂਤ) ਸੂਰਵੀਰ ਕਤਾਰਾਂ ਬੰਨ੍ਹ ਕੇ ਬੈਠ ਗਏ।

ਕਟੰ ਪੇਚ ਛੋਰੇ ਤਜੇ ਤੇਗ ਤੀਰੰ ॥੪॥

(ਉਨ੍ਹਾਂ ਨੇ) ਕਮਰਕਸੇ ਖੋਲ੍ਹ ਦਿੱਤੇ ਅਤੇ ਤੀਰਾਂ ਤੇ ਤਲਵਾਰਾਂ ਨੂੰ ਤਿਆਗ ਦਿੱਤਾ ॥੪॥

ਚੌਪਈ ॥

ਚੌਪਈ:

ਸਭ ਜਗ ਕੋ ਜੁ ਧਨੰਤਰਿ ਦੀਆ ॥

(ਮੋਹਨੀ ਰੂਪ ਵਿਸ਼ਣੂ ਨੇ) ਸਾਰੇ ਜਗਤ ਨੂੰ ਧਨੰਤਰੀ ਵੈਦ ਦੇ ਦਿੱਤਾ

ਕਲਪ ਬ੍ਰਿਛੁ ਲਛਮੀ ਕਰਿ ਲੀਆ ॥

ਅਤੇ ਕਲਪ ਬ੍ਰਿਛ ਤੇ ਲੱਛਮੀ ਆਪਣੇ ਕੋਲ ਰਖ ਲਏ।

ਸਿਵ ਮਾਹੁਰ ਰੰਭਾ ਸਭ ਲੋਕਨ ॥

ਸ਼ਿਵ ਨੂੰ ਕਾਲ-ਕੂਟ ਜ਼ਹਿਰ ਅਤੇ ਸਾਰਿਆਂ ਲੋਕਾਂ ਨੂੰ ਰੰਭਾ ਅਤੇ ਅਪੱਛਰਾ ਦਿੱਤੀਆਂ

ਸੁਖ ਕਰਤਾ ਹਰਤਾ ਸਭ ਸੋਕਨ ॥੫॥

ਜੋ ਸਾਰਿਆਂ ਨੂੰ ਸੁਖ ਦੇਣ ਵਾਲੀਆਂ ਅਤੇ (ਉਨ੍ਹਾਂ ਦੇ) ਸੋਗਾਂ ਨੂੰ ਹਰਨ ਵਾਲੀਆਂ ਸਨ ॥੫॥

ਦੋਹਰਾ ॥

ਦੋਹਰਾ:

ਸਸਿ ਕ੍ਰਿਸ ਕੇ ਕਰਬੇ ਨਮਿਤ ਮਨਿ ਲਛਮੀ ਕਰਿ ਲੀਨ ॥

ਖੇਤੀ ਨੂੰ ਪਕਾਉਣ ਲਈ ਚੰਦ੍ਰਮਾ (ਆਕਾਸ਼ ਵਿਚ ਸਥਿਤ ਕੀਤਾ) ਅਤੇ ਕੌਸਤੁਭ ਮਣੀ ਅਤੇ ਲੱਛਮੀ ਨੂੰ ਆਪਣੇ ਕੋਲ ਰਖਿਆ।

ਉਰਿ ਰਾਖੀ ਤਿਹ ਤੇ ਚਮਕ ਪ੍ਰਗਟ ਦਿਖਾਈ ਦੀਨ ॥੬॥

(ਮਣੀ ਨੂੰ ਉਸ ਨੇ) ਗਲੇ ਵਿਚ (ਹਾਰ ਵਜੋਂ) ਪਾ ਲਿਆ, ਉਸ ਦੀ ਚਮਕ ਸਪਸ਼ਟ ਦਿਸਦੀ ਸੀ ॥੬॥

ਗਾਇ ਰਿਖੀਸਨ ਕਉ ਦਈ ਕਹ ਲਉ ਕਰੋ ਬਿਚਾਰ ॥

ਰਿਸ਼ੀਆਂ ਨੂੰ ਕਾਮਧੇਨੁ ਗਊ ਦਿੱਤੀ, (ਸੁ ਮੈਂ) ਕਿਥੋਂ ਤਕ ਵਿਚਾਰ ਪ੍ਰਗਟ ਕਰਾਂ।

ਸਾਸਤ੍ਰ ਸੋਧ ਕਬੀਅਨ ਮੁਖਨ ਲੀਜਹੁ ਪੂਛਿ ਸੁਧਾਰ ॥੭॥

(ਹੇ ਸਰੋਤਿਓ! ਤੁਸੀਂ ਖ਼ੁਦ) ਸ਼ਾਸਤ੍ਰਾਂ ਨੂੰ ਪੜ੍ਹ ਕੇ ਅਤੇ ਕਵੀਆਂ ਦੇ ਮੁਖ ਤੋਂ ਪੁੱਛ ਕੇ (ਲੋੜੀਂਦੀ) ਸੋਧ ਕਰ ਲਵੋ ॥੭॥

ਭੁਜੰਗ ਪ੍ਰਯਾਤ ਛੰਦ ॥

ਭੁਜੰਗ ਪ੍ਰਯਾਤ ਛੰਦ:

ਰਹੇ ਰੀਝ ਐਸੇ ਸਬੈ ਦੇਵ ਦਾਨੰ ॥

ਸਾਰੇ ਦੇਵਤੇ ਅਤੇ ਦੈਂਤ (ਇਸ ਵੰਡ ਤੋਂ) ਇਸ ਤਰ੍ਹਾਂ ਪ੍ਰਸੰਨ ਸਨ

ਮ੍ਰਿਗੀ ਰਾਜ ਜੈਸੇ ਸੁਨੇ ਨਾਦ ਕਾਨੰ ॥

ਜਿਸ ਤਰ੍ਹਾਂ (ਘੰਟਾਹੇੜਾ) ਦੀ ਆਵਾਜ਼ ਕੰਨ੍ਹਾਂ ਨਾਲ ਸੁਣ ਕੇ ਹੀਰਾ ਹਿਰਨ (ਮਸਤ ਹੋ ਜਾਂਦਾ ਹੈ)।

ਬਟੇ ਰਤਨ ਸਰਬੰ ਗਈ ਛੂਟ ਰਾਰੰ ॥

ਸਾਰੇ ਰਤਨ ਵੰਡੇ ਗਏ, ਲੜਾਈ ਖ਼ਤਮ ਹੋ ਗਈ।

ਧਰਿਯੋ ਐਸ ਸ੍ਰੀ ਬਿਸਨੁ ਪੰਚਮ ਵਤਾਰੰ ॥੮॥

ਇਸ ਤਰ੍ਹਾਂ ਸ੍ਰੀ ਵਿਸ਼ਣੂ ਨੇ ਪੰਜਵਾਂ ਅਵਤਾਰ ਧਾਰਨ ਕੀਤਾ ॥੮॥

ਇਤਿ ਸ੍ਰੀ ਬਚਿਤ੍ਰ ਨਾਟਕੇ ਗ੍ਰੰਥੇ ਮਹਾਮੋਹਨੀ ਪੰਚਮੋ ਅਵਤਾਰ ਸਮਾਪਤਮ ਸਤੁ ਸੁਭਮ ਸਤੁ ॥੫॥

ਇਥੇ ਸ੍ਰੀ ਬਚਿਤ੍ਰ ਨਾਟਕ ਗ੍ਰੰਥ ਦੇ ਮਹਾ ਮੋਹਨੀ ਪੰਜਵੇਂ ਅਵਤਾਰ ਦੀ ਸਮਾਪਤੀ ਹੋਈ, ਸਭ ਸ਼ੁਭ ਹੈ ॥੫॥

ਅਥ ਬੈਰਾਹ ਅਵਤਾਰ ਕਥਨੰ ॥

ਹੁਣ ਬੈਰਾਹ (ਵਾਰਾਹ) ਅਵਤਾਰ ਦਾ ਕਥਨ:

ਭੁਜੰਗ ਪ੍ਰਯਾਤ ਛੰਦ ॥

ਭੁਜੰਗ ਪ੍ਰਯਾਤ ਛੰਦ:

ਦਯੋ ਬਾਟ ਮਦਿਯੰ ਅਮਦਿਯੰ ਭਗਵਾਨੰ ॥

ਭਗਵਾਨ (ਮੋਹਨੀ) ਨੇ ਸ਼ਰਾਬ ਅਤੇ ਅੰਮ੍ਰਿਤ ਵੰਡ ਦਿੱਤੇ

ਗਏ ਠਾਮ ਠਾਮੰ ਸਬੈ ਦੇਵ ਦਾਨੰ ॥

ਅਤੇ ਦੇਵਤੇ ਅਤੇ ਦੈਂਤ (ਆਪਣੇ ਆਪਣੇ) ਠਿਕਾਣਿਆਂ ਅਤੇ ਸਥਾਨਾਂ ਨੂੰ ਚਲੇ ਗਏ।

ਪੁਨਰ ਦ੍ਰੋਹ ਬਢਿਯੋ ਸੁ ਆਪੰ ਮਝਾਰੰ ॥

ਉਨ੍ਹਾਂ ਦੋਹਾਂ ਵਿਚਾਲੇ ਫਿਰ ਕਲੇਸ਼ ਵੱਧ ਗਿਆ।

ਭਜੇ ਦੇਵਤਾ ਦਈਤ ਜਿਤੇ ਜੁਝਾਰੰ ॥੧॥

ਦੇਵਤੇ ਭਜ ਗਏ ਅਤੇ ਜੁਝਾਰੂ ਦੈਂਤ ਜਿਤ ਗਏ ॥੧॥

ਹਿਰਿਨ੍ਰਯੋ ਹਿਰਿੰਨਾਛਸੰ ਦੋਇ ਬੀਰੰ ॥

ਹਿਰਨਕਸ਼ਪ ਅਤੇ ਹਰਨਾਖਸ਼ (ਨਾਂ ਦੇ) ਦੋ ਦੈਂਤ ਵੀਰ (ਹੋਏ, ਉਨ੍ਹਾਂ ਨੇ)

ਸਬੈ ਲੋਗ ਕੈ ਜੀਤ ਲੀਨੇ ਗਹੀਰੰ ॥

ਸਾਰਿਆਂ ਲੋਕਾਂ ਦੀ ਧਨ-ਦੌਲਤ ਜਿਤ ਲਈ।


Flag Counter