ਸ਼੍ਰੀ ਦਸਮ ਗ੍ਰੰਥ

ਅੰਗ - 167


ਚਿਤਿ ਚੌਕ ਰਹਿਯੋ ਸੁਭਿ ਦੇਖਿ ਸੁਤੰ ॥

ਅਤੇ ਪੁੱਤਰ ਨੂੰ ਠੀਕ ਠਾਕ ਵੇਖ ਕੇ ਚਿੱਤ ਵਿਚ ਹੈਰਾਨ ਹੋਇਆ।

ਜੋ ਪੜਿਯੋ ਦਿਜ ਤੇ ਸੁਨ ਤਾਹਿ ਰੜੋ ॥

(ਉਸ ਨੇ ਕਿਹਾ) "ਸੁਣ, ਜੋ (ਤੂੰ) ਬ੍ਰਾਹਮਣ ਤੋਂ ਪੜ੍ਹਿਆ ਹੈ, ਉਹ ਸੁਣਾ।

ਨਿਰਭੈ ਸਿਸੁ ਨਾਮੁ ਗੁਪਾਲ ਪੜੋ ॥੫॥

"ਬੱਚੇ ਨੇ ਨਿਰਭੈ ਹੋ ਕੇ ਗੋਪਾਲ ਦਾ ਨਾਂ ਪੜ੍ਹਿਆ ॥੫॥

ਸੁਨਿ ਨਾਮੁ ਗੁਪਾਲ ਰਿਸ੍ਰਯੋ ਅਸੁਰੰ ॥

ਗੋਪਾਲ ਦਾ ਨਾਂ ਸੁਣ ਕੇ ਦੈਂਤ ਨੂੰ ਕ੍ਰੋਧ ਆ ਗਿਆ।

ਬਿਨੁ ਮੋਹਿ ਸੁ ਕਉਣੁ ਭਜੋ ਦੁਸਰੰ ॥

ਮੇਰੇ ਤੋਂ ਬਿਨਾ ਹੋਰ ਕੌਣ ਹੈ, (ਜਿਸ ਨੂੰ ਤੂੰ) ਜਪਦਾ ਹੈਂ।

ਜੀਯ ਮਾਹਿ ਧਰੋ ਸਿਸੁ ਯਾਹਿ ਹਨੋ ॥

(ਹਿਰਨਕਸ਼ਪ ਨੇ) ਮਨ ਵਿਚ ਪੱਕੀ ਕਰ ਲਈ ਕਿ ਇਸ ਬੱਚੇ ਨੂੰ ਮਾਰ ਦੇਣਾ ਹੈ।

ਜੜ ਕਿਉ ਭਗਵਾਨ ਕੋ ਨਾਮ ਭਨੋ ॥੬॥

ਹੇ ਮੂਰਖ! (ਤੂੰ) ਭਗਵਾਨ ਦਾ ਨਾਂ ਕਿਉਂ ਜਪਦਾ ਹੈਂ ॥੬॥

ਜਲ ਅਉਰ ਥਲੰ ਇਕ ਬੀਰ ਮਨੰ ॥

ਜਲ ਅਤੇ ਥਲ ਵਿਚ ਇਕ ਮੈਂ ਹੀ ਸੂਰਵੀਰ ਹਾਂ।

ਇਹ ਕਾਹਿ ਗੁਪਾਲ ਕੋ ਨਾਮੁ ਭਨੰ ॥

ਇਹ ਕਿਸ ਲਈ ਗੋਪਾਲ ਦਾ ਨਾਂ ਜਪਦਾ ਹੈ।

ਤਬ ਹੀ ਤਿਹ ਬਾਧਤ ਥੰਮ ਭਏ ॥

ਤਦ ਹੀ ਇਸ ਨੂੰ ਥੰਮ ਨਾਲ ਬੰਨ੍ਹ ਦਿੱਤਾ।

ਸੁਨਿ ਸ੍ਰਵਨਨ ਦਾਨਵ ਬੈਨ ਧਏ ॥੭॥

(ਰਾਜੇ ਦੇ) ਬੋਲ ਸੁਣਦਿਆਂ ਹੀ ਦੈਂਤ ਲੋਕ (ਹੁਕਮ ਦੀ ਪਾਲਨਾ ਲਈ) ਭਜ ਗਏ ॥੭॥

ਗਹਿ ਮੂੜ ਚਲੇ ਸਿਸੁ ਮਾਰਨ ਕੋ ॥

ਬੱਚੇ ਨੂੰ ਮਾਰਨ ਲਈ ਉਹ ਮੂਰਖ ਦੈਂਤ ਫੜ ਕੇ ਲੈ ਚਲੇ।

ਨਿਕਸ੍ਰਯੋ ਬ ਗੁਪਾਲ ਉਬਾਰਨ ਕੋ ॥

ਤਦੋਂ (ਬੱਚੇ ਨੂੰ) ਉਬਾਰਨ ਲਈ ਗੋਪਾਲ ਪ੍ਰਗਟ ਹੋ ਗਿਆ।

ਚਕਚਉਧ ਰਹੇ ਜਨ ਦੇਖਿ ਸਬੈ ॥

ਸਾਰੇ ਮਨੁੱਖ ਉਸ ਨੂੰ ਵੇਖ ਕੇ ਹੈਰਾਨ ਰਹਿ ਗਏ,

ਨਿਕਸ੍ਰਯੋ ਹਰਿ ਫਾਰਿ ਕਿਵਾਰ ਜਬੈ ॥੮॥

ਜਦੋਂ ਹਰਿ (ਨਰਸਿੰਘ) ਕਿਵਾੜ ਫਾੜ ਕੇ ਨਿਕਲਿਆ ॥੮॥

ਲਖਿ ਦੇਵ ਦਿਵਾਰ ਸਬੈ ਥਹਰੇ ॥

(ਨਰਸਿੰਘ ਨੂੰ) ਵੇਖ ਕੇ ਸਾਰੇ ਦੇਵਤੇ

ਅਵਿਲੋਕਿ ਚਰਾਚਰ ਹੂੰਹਿ ਹਿਰੇ ॥

ਅਤੇ ਦੈਂਤ ('ਦਿਵਾਰ' ਦੇਵ-ਅਰਿ) ਕੰਬਣ ਲਗ ਗਏ, ਜੜ ਅਤੇ ਚੇਤਨ (ਵੇਖ ਕੇ) ਹੈਰਾਨ ਹੋ ਗਏ।

ਗਰਜੇ ਨਰਸਿੰਘ ਨਰਾਤ ਕਰੰ ॥

ਨਰਾਂ ਦਾ ਅੰਤ ਕਰਨ ਵਾਲੇ ਨਰਸਿੰਘ ਨੇ ਗਰਜਨਾ ਕੀਤੀ

ਦ੍ਰਿਗ ਰਤ ਕੀਏ ਮੁਖ ਸ੍ਰੋਣ ਭਰੰ ॥੯॥

ਅੱਖਾਂ ਲਾਲ ਕਰਕੇ ਅਤੇ ਮੂੰਹ ਲਹੂ ਨਾਲ ਭਰ ਕੇ ॥੯॥

ਲਖਿ ਦਾਨਵ ਭਾਜ ਚਲੇ ਸਬ ਹੀ ॥

ਜਦੋਂ ਨਰਸਿੰਘ ਰਣ ਵਿਚ ਗਰਜਿਆ

ਗਰਜਿਯੋ ਨਰਸਿੰਘ ਰਣੰ ਜਬ ਹੀ ॥

(ਤਦੋਂ ਉਸ ਨੂੰ) ਵੇਖ ਕੇ ਸਾਰੇ ਦੈਂਤ ਭਜ ਗਏ।

ਇਕ ਭੂਪਤਿ ਠਾਢਿ ਰਹਿਯੋ ਰਣ ਮੈ ॥

ਇਕੋ ਰਾਜਾ (ਹਿਰਨਕਸ਼ਪ) ਹੀ

ਗਹਿ ਹਾਥਿ ਗਦਾ ਨਿਰਭੈ ਮਨ ਮੈ ॥੧੦॥

ਹੱਥ ਵਿਚ ਗਦਾ ਲੈ ਕੇ ਨਿਡਰ ਮਨ ਨਾਲ ਰਣਭੂਮੀ ਵਿਚ ਡਟਿਆ ਰਿਹਾ ॥੧੦॥

ਲਰਜੇ ਸਬ ਸੂਰ ਨ੍ਰਿਪੰ ਗਰਜੇ ॥

ਜਦੋਂ ਰਾਜੇ (ਹਿਰਨਕਸ਼ਪ) ਨੇ ਲਲਕਾਰਾ ਮਾਰਿਆ

ਸਮੁਹਾਤ ਭਏ ਭਟ ਕੇਹਰਿ ਕੇ ॥

ਤਾਂ ਸਾਰੇ ਸੂਰਮੇ ਕੰਬਣ ਲਗ ਗਏ ਅਤੇ ਨਰਸਿੰਘ ਦੇ ਸਾਹਮਣੇ ਹੋਏ।

ਜੁ ਗਏ ਸਮੁਹੇ ਛਿਤ ਤੈ ਪਟਕੇ ॥

ਜੋ ਵੀ ਜੰਗ ਕਰਨ ਲਈ ਸਾਹਮਣੇ ਆਏ,

ਰਣਿ ਭੈ ਰਣਧੀਰ ਬਟਾ ਨਟ ਕੇ ॥੧੧॥

ਉਹ ਨਟ ਦੇ ਵੱਟੇ ਵਾਂਗ ਧਰਤੀ ਉਤੇ ਪਟਕੇ ਗਏ ॥੧੧॥

ਬਬਕੇ ਰਣਧੀਰ ਸੁ ਬੀਰ ਘਣੇ ॥

ਬਹੁਤੇ ਜੰਗਜੂ ਸੂਰਵੀਰ ਲਲਕਾਰਦੇ ਸਨ

ਰਹਿਗੇ ਮਨੋ ਕਿੰਸਕ ਸ੍ਰੋਣ ਸਣੇ ॥

ਅਤੇ ਲਹੂ ਦੇ ਭਿਜੇ (ਇੰਜ ਖੜੋਤੇ ਪ੍ਰਤੀਤ ਹੋ ਰਹੇ ਸਨ) ਮਾਨੋ ਕੇਸੂ ਦੇ ਫੁਲ ਹੋਣ।

ਉਮਗੇ ਚਹੂੰ ਓਰਨ ਤੇ ਰਿਪੁ ਯੌ ॥

ਚੌਹਾਂ ਪਾਸਿਆਂ ਤੋਂ ਵੈਰੀ ਇੰਜ ਉਲਰੇ

ਬਰਸਾਤਿ ਬਹਾਰਨ ਅਭ੍ਰਨ ਜਿਯੋ ॥੧੨॥

ਜਿਵੇਂ ਵਰਖਾ ਦੀ ਰੁਤ ਵਿਚ ਬਦਲ ਘਿਰਦੇ ਹਨ ॥੧੨॥

ਬਰਖੈ ਸਰ ਸੁਧ ਸਿਲਾ ਸਿਤਿਯੰ ॥

ਦਸਾਂ ਦਿਸ਼ਾਵਾਂ ਤੋਂ ਯੋਧੇ ਉਮਡੇ ਆ ਰਹੇ ਸਨ ਅਤੇ ਸ਼ਿਲਾ (ਉਤੇ ਰਗੜ ਕੇ)

ਉਮਡੇ ਬਰਬੀਰ ਦਸੋ ਦਿਸਿਯੰ ॥

ਸਫ਼ੈਦ ਕੀਤੇ ਤੀਰਾਂ ਦੀ ਵਰਖਾ ਕਰ ਰਹੇ ਸਨ।

ਚਮਕੰਤ ਕ੍ਰਿਪਾਣ ਸੁ ਬਾਣ ਜੁਧੰ ॥

ਯੁੱਧ ਵਿਚ ਤੀਰ ਅਤੇ ਤਲਵਾਰਾਂ ਚਮਕਦੀਆਂ ਸਨ।

ਫਹਰੰਤ ਧੁਜਾ ਜਨੁ ਬੀਰ ਕ੍ਰੁਧੰ ॥੧੩॥

ਝੁਲਦੇ ਹੋਏ ਝੰਡੇ (ਇੰਜ ਪ੍ਰਤੀਤ ਹੋ ਰਹੇ ਸਨ) ਮਾਨੋ ਯੁੱਧ-ਵੀਰ ਕ੍ਰੋਧ (ਨਾਲ ਝੁਲ ਰਹੇ ਹੋਣ) ॥੧੩॥

ਹਹਰੰਤ ਹਠੀ ਬਰਖੰਤ ਸਰੰ ॥

ਹਠੀ ਸੂਰਮੇ ਹਕਾਰਦੇ ਸਨ ਅਤੇ ਤੀਰਾਂ ਦੀ ਬਰਖਾ ਕਰਦੇ ਸਨ,

ਜਨੁ ਸਾਵਨ ਮੇਘ ਬੁਠਿਯੋ ਦੁਸਰੰ ॥

ਮਾਨੋ ਸਾਵਣ ਮਹੀਨੇ ਵਿਚ ਦੋਹਾਂ ਪਾਸੇ ਮੀਂਹ ਪੈ ਰਿਹਾ ਹੋਵੇ।

ਫਰਹੰਤ ਧੁਜਾ ਹਹਰੰਤ ਹਯੰ ॥

ਝੰਡੇ ਝੂਲਦੇ ਸਨ, ਘੋੜੇ ਹਿਣਕਦੇ ਸਨ। (ਇਸ ਭਿਆਨਕ ਦ੍ਰਿਸ਼ ਨੂੰ ਵੇਖ ਕੇ)

ਉਪਜਿਯੋ ਜੀਅ ਦਾਨਵ ਰਾਇ ਭਯੰ ॥੧੪॥

ਦੈਂਤ ਰਾਜੇ ਦੇ ਮਨ ਵਿਚ ਭੈ ਪੈਦਾ ਹੋ ਗਿਆ ॥੧੪॥

ਹਿਹਨਾਤ ਹਯੰ ਗਰਜੰਤ ਗਜੰ ॥

ਘੋੜੇ ਹਿਣਕਦੇ ਸਨ, ਹਾਥੀ ਚਿੰਘਾੜਦੇ ਸਨ,

ਭਟ ਬਾਹ ਕਟੀ ਜਨੁ ਇੰਦ੍ਰ ਧੁਜੰ ॥

ਯੋਧਿਆਂ ਦੀਆਂ ਕਟੀਆਂ ਬਾਂਹਵਾਂ (ਇੰਜ ਪ੍ਰਤੀਤ ਹੋ ਰਹੀਆਂ ਸਨ) ਮਾਨੋ ਇੰਦਰ ਦੀ ਧੁਜਾ ਹੋਵੇ।

ਤਰਫੰਤ ਭਟੰ ਗਰਜੰ ਗਜੰ ॥

ਸੂਰਮੇ ਤੜਪਦੇ ਸਨ, ਹਾਥੀ ਗਜਦੇ ਸਨ

ਸੁਨ ਕੈ ਧੁਨਿ ਸਾਵਣ ਮੇਘ ਲਜੰ ॥੧੫॥

(ਜਿਨ੍ਹਾਂ ਦੀ ਆਵਾਜ਼) ਸੁਣ ਕੇ ਸਾਵਣ ਦੇ ਬਦਲ ਸ਼ਰਮਿੰਦੇ ਹੁੰਦੇ ਸਨ ॥੧੫॥

ਬਿਚਲ੍ਰਯੋ ਪਗ ਦ੍ਵੈਕੁ ਫਿਰਿਯੋ ਪੁਨਿ ਜਿਯੋ ॥

(ਹਿਰਨਕਸ਼ਪ) ਵਿਚਲਿਤ ਹੋ ਕੇ ਦੋ ਹੀ ਕਦਮ ਹਟਿਆ ਸੀ ਕਿ ਫਿਰ ਮੁੜਿਆ, ਜਿਵੇਂ-

ਕਰਿ ਪੁੰਛ ਲਗੇ ਅਹਿ ਕ੍ਰੁਧਤ ਜਿਯੋ ॥

ਖਿਝੇ ਹੋਏ ਸੱਪ ਦੀ ਪੂਛਲ ਨੂੰ ਹੱਥ ਲਗਿਆਂ (ਉਹ ਫਿਰਦਾ ਹੈ)।

ਰਣਰੰਗ ਸਮੈ ਮੁਖ ਯੋ ਚਮਕ੍ਯੋ ॥

ਯੁੱਧ ਵੇਲੇ (ਉਸ ਦੇ) ਮੂੰਹ ਦਾ ਰੰਗ ਇਸ ਤਰ੍ਹਾਂ ਚਮਕਿਆ,

ਲਖਿ ਸੂਰ ਸਰੋਰਹੁ ਸੋ ਦਮਕ੍ਰਯੋ ॥੧੬॥

ਜਿਵੇਂ ਸੂਰਜ ਨੂੰ ਵੇਖ ਕੇ ਕਮਲ ਲਿਸ਼ਕਦਾ ਹੈ ॥੧੬॥

ਰਣ ਰੰਗ ਤੁਰੰਗਨ ਐਸ ਭਯੋ ॥

ਰਣ-ਭੂਮੀ ਵਿਚ ਘੋੜਿਆ ਨੇ ਅਜਿਹਾ (ਹੁਲੜ) ਮਚਾਇਆ