ਸ਼੍ਰੀ ਦਸਮ ਗ੍ਰੰਥ

ਅੰਗ - 1131


ਕੈ ਇਹ ਆਜੁ ਬੋਲਿ ਰਤਿ ਕਰਿਯੈ ॥

ਜਾਂ ਤਾਂ ਇਸ ਨੂੰ ਅਜ ਬੁਲਾ ਕੇ ਰਤੀ-ਕ੍ਰੀੜਾ ਕਰਾਂ

ਕੈ ਉਰ ਮਾਰਿ ਕਟਾਰੀ ਮਰਿਯੈ ॥੫॥

ਜਾਂ ਹਿਰਦੇ ਵਿਚ ਕਟਾਰੀ ਮਾਰ ਕੇ ਮਰ ਜਾਵਾਂ ॥੫॥

ਲਹਿ ਸਹਚਰਿ ਇਕ ਹਿਤੂ ਬੁਲਾਈ ॥

ਉਸ ਨੇ (ਆਪਣੀ) ਇਕ ਹਿਤਕਾਰੀ ਸਖੀ ਨੂੰ ਬੁਲਾ ਲਿਆ

ਚਿਤ ਕੀ ਬ੍ਰਿਥਾ ਤਾਹਿ ਸਮਝਾਈ ॥

ਅਤੇ ਚਿਤ ਦੀ ਵਿਥਿਆ ਉਸ ਨੂੰ ਸਮਝਾਈ।

ਮੇਰੀ ਕਹੀ ਮੀਤ ਸੌ ਕਹਿਯਹੁ ॥

(ਅਤੇ ਕਿਹਾ) ਮੇਰੀ ਕਹੀ ਹੋਈ ਗੱਲ ਮਿਤਰ ਨੂੰ ਕਹਿ ਦੇ

ਜੋ ਮੁਰਿ ਆਸ ਜਿਯਨ ਕੀ ਚਹਿਯਹੁ ॥੬॥

ਜੇ ਮੇਰੇ ਜੀਉਂਦੇ ਰਹਿਣ ਦੀ (ਤੂੰ) ਆਸ ਚਾਹੁੰਦੀ ਹੈਂ ॥੬॥

ਦੋਹਰਾ ॥

ਦੋਹਰਾ:

ਸੁਨਿ ਆਤੁਰ ਬਚ ਕੁਅਰਿ ਕੇ ਸਖੀ ਗਈ ਤਹ ਧਾਇ ॥

ਰਾਣੀ ਦੇ ਆਤੁਰ ਬੋਲ ਸੁਣ ਕੇ ਸਖੀ ਉਥੇ ਧਾ ਕੇ ਗਈ

ਤਾਹਿ ਭਲੇ ਸਮੁਝਾਇ ਕੈ ਇਹ ਉਹਿ ਦਯੋ ਮਿਲਾਇ ॥੭॥

ਅਤੇ ਉਸ (ਕੁੰਵਰ) ਨੂੰ ਚੰਗੀ ਤਰ੍ਹਾਂ ਸਮਝਾ ਕੇ ਰਾਣੀ ਨਾਲ ਉਸ ਦਾ ਮੇਲ ਕਰਾ ਦਿੱਤਾ ॥੭॥

ਅੜਿਲ ॥

ਅੜਿਲ:

ਮਨ ਭਾਵੰਤਾ ਮੀਤੁ ਕੁਅਰਿ ਜਬ ਪਾਇਯੋ ॥

ਜਦ ਰਾਣੀ ਨੇ ਮਨ ਭਾਉਂਦਾ ਦੋਸਤ ਪ੍ਰਾਪਤ ਕਰ ਲਿਆ

ਲਖਿ ਛਬਿ ਲੋਲ ਅਮੋਲ ਗਰੇ ਸੋ ਲਾਇਯੋ ॥

(ਤਦ ਉਸਦੀ) ਚੰਚਲ ਅਤੇ ਅਮੋਲ ਛਬੀ ਨੂੰ ਵੇਖ ਕੇ ਗਲੇ ਨਾਲ ਲਗਾ ਲਿਆ।

ਲਪਟਿ ਲਪਟਿ ਦੋਊ ਜਾਹਿ ਤਰੁਨ ਮੁਸਕਾਇ ਕੈ ॥

ਦੋਵੇਂ ਜਵਾਨ ਜਹਾਨ ਹਸਦੇ ਹੋਏ ਆਪਸ ਵਿਚ ਲਿਪਟ ਰਹੇ ਸਨ

ਹੋ ਕਾਮ ਕੇਲ ਕੀ ਰੀਤਿ ਪ੍ਰੀਤਿ ਉਪਜਾਇ ਕੈ ॥੮॥

ਅਤੇ ਕਾਮ-ਕ੍ਰੀੜਾ ਦੀ ਰੀਤ ਨਾਲ ਪ੍ਰੇਮ ਪ੍ਰਗਟ ਕਰ ਰਹੇ ਸਨ ॥੮॥

ਤਬ ਲੌ ਰਾਜਾ ਗ੍ਰਿਹ ਰਾਨੀ ਕੇ ਆਇਯੋ ॥

ਤਦ ਤਕ ਰਾਜਾ ਰਾਣੀ ਦੇ ਘਰ ਆ ਗਿਆ।

ਆਦਰ ਅਧਿਕ ਕੁਅਰਿ ਕਰਿ ਮਦਰਾ ਪ੍ਰਯਾਇਯੋ ॥

ਰਾਣੀ ਨੇ ਉਸ ਦਾ ਬਹੁਤ ਆਦਰ ਕਰ ਕੇ ਸ਼ਰਾਬ ਪਿਲਾਈ।

ਗਿਰਿਯੋ ਮਤ ਹ੍ਵੈ ਨ੍ਰਿਪਤਿ ਖਾਟ ਪਰ ਜਾਇ ਕੈ ॥

ਰਾਜਾ ਮਦ-ਮਸਤ ਹੋਇਆ ਮੰਜੀ ਉਤੇ ਜਾ ਕੇ ਡਿਗ ਪਿਆ।

ਹੋ ਤਬ ਹੀ ਤੁਰਤਹਿ ਲਿਯ ਤ੍ਰਿਯ ਜਾਰ ਬੁਲਾਇ ਕੈ ॥੯॥

ਤਦੋਂ ਤੁਰਤ ਰਾਣੀ ਨੇ ਆਪਣਾ ਯਾਰ ਬੁਲਾ ਲਿਆ ॥੯॥

ਨ੍ਰਿਪ ਕੀ ਛਤਿਯਾ ਊਪਰ ਅਪਨੀ ਪੀਠਿ ਧਰਿ ॥

ਰਾਜੇ ਦੀ ਛਾਤੀ ਉਤੇ ਆਪਣੇ ਪਿਠ ਟਿਕਾ ਕੇ

ਕਾਮ ਕੇਲ ਦ੍ਰਿੜ ਕਿਯ ਨਿਜੁ ਮੀਤੁ ਬੁਲਾਇ ਕਰਿ ॥

ਅਤੇ ਆਪਣੇ ਮਿਤਰ ਨੂੰ ਬੁਲਾ ਕੇ ਚੰਗੀ ਤਰ੍ਹਾਂ ਰਤੀ-ਕ੍ਰੀੜਾ ਕੀਤੀ।

ਮਦਰਾ ਕੇ ਮਦ ਛਕੇ ਨ ਕਛੁ ਰਾਜੇ ਲਹਿਯੋ ॥

ਸ਼ਰਾਬ ਦੇ ਨਸ਼ੇ ਵਿਚ ਧੁਤ ਹੋਣ ਕਾਰਨ ਰਾਜੇ ਨੇ ਕੁਝ ਨਾ ਸਮਝਿਆ

ਹੋ ਲੇਤ ਪਸ੍ਵਾਰੇ ਭਯੋ ਨ ਕਛੁ ਮੁਖ ਤੇ ਕਹਿਯੋ ॥੧੦॥

ਅਤੇ ਪਾਸੇ ਬਦਲਦਾ ਰਿਹਾ, ਪਰ ਮੂੰਹੋਂ ਕੁਝ ਨਾ ਕਿਹਾ ॥੧੦॥

ਕਾਮ ਭੋਗ ਕਰਿ ਤ੍ਰਿਯ ਪਿਯ ਦਯੋ ਉਠਾਇ ਕੈ ॥

ਕਾਮ ਭੋਗ ਕਰ ਕੇ ਰਾਣੀ ਨੇ ਯਾਰ ਨੂੰ ਉਠਾ ਦਿੱਤਾ।

ਮੂੜ ਰਾਵ ਕਛੁ ਭੇਦ ਨ ਸਕਿਯੋ ਪਾਇ ਕੈ ॥

ਮੂਰਖ ਰਾਜਾ ਕੁਝ ਵੀ ਭੇਦ ਨਾ ਸਮਝ ਸਕਿਆ।

ਇਹ ਛਲ ਛੈਲੀ ਛੈਲ ਸੁ ਛਲਿ ਪਤਿ ਕੌ ਗਈ ॥

ਇਸ ਛਲ ਨਾਲ ਛੈਲ ਅਤੇ ਛੈਲੀ (ਇਸਤਰੀ) ਨੇ ਪਤੀ ਨੂੰ ਛਲ ਲਿਆ।

ਹੋ ਸੁ ਕਬਿ ਸ੍ਯਾਮ ਇਹ ਕਥਾ ਤਬੈ ਪੂਰਨ ਭਈ ॥੧੧॥

ਕਵੀ ਸ਼ਿਆਮ ਕਹਿੰਦੇ ਹਨ, ਇਹ ਕਥਾ ਤਦ ਹੀ ਪੂਰੀ ਹੋ ਗਈ ॥੧੧॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਦੋਇ ਸੌ ਸਤਾਈਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨੨੭॥੪੩੧੩॥ਅਫਜੂੰ॥

ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੨੨੭ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੨੨੭॥੪੩੧੩॥ ਚਲਦਾ॥

ਚੌਪਈ ॥

ਚੌਪਈ:

ਉਤਰ ਦੇਸ ਨ੍ਰਿਪਤਿ ਇਕ ਰਹਈ ॥

ਉੱਤਰ ਦੇਸ਼ ਵਿਚ ਇਕ ਰਾਜਾ ਰਹਿੰਦਾ ਸੀ।

ਬੀਰਜ ਸੈਨ ਜਾ ਕੋ ਜਗ ਕਹਈ ॥

ਉਸ ਨੂੰ ਲੋਕੀਂ ਬੀਰਜ ਸੈਨ ਕਹਿੰਦੇ ਸਨ।

ਬੀਰਜ ਮਤੀ ਤਵਨ ਬਰ ਨਾਰੀ ॥

ਬੀਰਜ ਮਤੀ ਉਸ ਦੀ ਸੁੰਦਰ ਇਸਤਰੀ ਸੀ।

ਜਾਨਕ ਰਾਮਚੰਦ੍ਰ ਕੀ ਪ੍ਯਾਰੀ ॥੧॥

(ਇੰਜ ਪ੍ਰਤੀਤ ਹੁੰਦਾ ਹੈ) ਮਾਨੋ ਰਾਮਚੰਦ੍ਰ ਦੀ ਪ੍ਰਿਯਾ (ਸੀਤਾ) ਹੋਵੇ ॥੧॥

ਅਧਿਕ ਕੁਅਰ ਕੋ ਰੂਪ ਬਿਰਾਜੈ ॥

ਕੁੰਵਰ ਦਾ ਬਹੁਤ ਸੁੰਦਰ ਰੂਪ ਸੀ

ਰਤਿ ਪਤਿ ਕੀ ਰਤਿ ਕੀ ਛਬਿ ਲਾਜੈ ॥

(ਜਿਸ ਨੂੰ ਵੇਖ ਕੇ) ਕਾਮ ਦੇਵ ਦੀ ਪਤਨੀ ਰਤੀ ਦੀ ਸੁੰਦਰਤਾ ਵੀ ਲਜਿਤ ਹੁੰਦੀ ਸੀ।

ਜੋ ਅਬਲਾ ਤਾ ਕੋ ਲਖਿ ਜਾਈ ॥

ਜੋ ਇਸਤਰੀ ਉਸ ਨੂੰ ਵੇਖ ਲੈਂਦੀ

ਲਾਜ ਸਾਜ ਤਜਿ ਰਹਤ ਬਿਕਾਈ ॥੨॥

ਤਾਂ ਉਹ ਲਾਜ ਮਰਯਾਦਾ ਤਿਆਗ ਕੇ ਖ਼ਰੀਦੀ ਰਹਿ ਜਾਂਦੀ ॥੨॥

ਦੋਹਰਾ ॥

ਦੋਹਰਾ:

ਏਕ ਸਾਹ ਕੀ ਪੁਤ੍ਰਿਕਾ ਜਾ ਕੋ ਰੂਪ ਅਪਾਰ ॥

ਇਕ ਸ਼ਾਹ ਦੀ ਬੇਟੀ ਸੀ ਜਿਸ ਦੀ ਅਪਾਰ ਸੁੰਦਰਤਾ ਸੀ।

ਨਿਰਖਿ ਮਦਨ ਜਾ ਕੋ ਰਹੈ ਨ੍ਯਾਇ ਚਲਤ ਸਿਰ ਝਾਰਿ ॥੩॥

ਉਸ ਨੂੰ ਵੇਖ ਕੇ ਕਾਮ ਦੇਵ ਸਿਰ ਨੀਵਾਂ ਕਰ ਕੇ ਚਲਦਾ ਸੀ ॥੩॥

ਅੜਿਲ ॥

ਅੜਿਲ:

ਏਕ ਦਿਵਸ ਵਹੁ ਰਾਇ ਅਖੇਟ ਸਿਧਾਇਯੋ ॥

ਇਕ ਦਿਨ ਉਹ ਰਾਜਾ ਸ਼ਿਕਾਰ ਖੇਡਣ ਚੜ੍ਹਿਆ।

ਊਚ ਧੌਲਹਰ ਠਾਢਿ ਕੁਅਰਿ ਲਖਿ ਪਾਇਯੋ ॥

(ਉਸ ਨੂੰ) ਉੱਚੇ ਮਹੱਲ ਉਤੇ ਚੜ੍ਹ ਕੇ ਕੁਮਾਰੀ ਨੇ ਵੇਖ ਲਿਆ।

ਤਰੁਨਿ ਸਾਹੁ ਕੀ ਸੁਤਾ ਰਹੀ ਉਰਝਾਇ ਕੈ ॥

ਸ਼ਾਹ ਦੀ ਜਵਾਨ ਲੜਕੀ (ਉਸ ਨੂੰ ਵੇਖ ਕੇ) ਉਲਝ ਗਈ (ਭਾਵ ਮੋਹਿਤ ਹੋ ਗਈ)।

ਹੋ ਹੇਰਿ ਨ੍ਰਿਪਤਿ ਕੀ ਪ੍ਰਭਾ ਸੁ ਗਈ ਬਿਕਾਇ ਕੈ ॥੪॥

ਰਾਜੇ ਦੀ ਸੁੰਦਰਤਾ ਨੂੰ ਵੇਖ ਕੇ ਉਹ ਵਿਕ ਗਈ ॥੪॥

ਚੌਪਈ ॥

ਚੌਪਈ:

ਤਹੀ ਠਾਢਿ ਇਕ ਚਰਿਤ ਬਨਾਇਸਿ ॥

(ਉਸ ਨੇ) ਉਥੇ ਖੜੋਤਿਆਂ ਇਕ ਚਰਿਤ੍ਰ ਬਣਾਇਆ

ਡੋਰਿ ਬਡੀ ਕੀ ਗੁਡੀ ਚੜਾਇਸਿ ॥

ਅਤੇ ਇਕ ਲੰਬੀ ਡੋਰ ਵਾਲੀ ਗੁਡੀ ਚੜ੍ਹਾ ਦਿੱਤੀ।

ਤਾ ਮੈ ਇਹੈ ਸੰਦੇਸ ਪਠਾਵਾ ॥

ਉਸ ਵਿਚ ਇਸ ਨੂੰ ਸੁਨੇਹਾ ਭੇਜਿਆ