ਸ਼੍ਰੀ ਦਸਮ ਗ੍ਰੰਥ

ਅੰਗ - 637


ਤੋਮਰ ਛੰਦ ॥

ਤੋਮਰ ਛੰਦ:

ਕੀਅ ਐਸ ਬ੍ਰਹਮਾ ਉਚਾਰ ॥

ਬ੍ਰਹਮਾ ਨੇ ਇਸ ਤਰ੍ਹਾਂ ਉਚਾਰਿਆ

ਤੈ ਪੁਤ੍ਰ ਪਾਵਸ ਬਾਰ ॥

ਕਿ ਹੇ ਇਸਤਰੀ! ਤੂੰ ਪੁੱਤਰ ਪ੍ਰਾਪਤ ਕਰੇਂ।

ਤਬਿ ਨਾਰਿ ਏ ਸੁਨ ਬੈਨ ॥

ਤਦ ਇਹ ਬੋਲ ਸੁਣ ਕੇ (ਉਸ) ਇਸਤਰੀ ਦੀਆਂ ਅੱਖਾਂ ਵਿਚੋਂ

ਬਹੁ ਆਸੁ ਡਾਰਤ ਨੈਨ ॥੨੫॥

ਬਹੁਤ ਹੰਝੂ ਵਗਣ ਲਗੇ ॥੨੫॥

ਤਬ ਬਾਲ ਬਿਕਲ ਸਰੀਰ ॥

ਤਦ ਇਸਤਰੀ (ਅਨਸੂਆ) ਦਾ ਸ਼ਰੀਰ ਵਿਆਕੁਲ ਹੋ ਗਿਆ।

ਜਲ ਸ੍ਰਵਤ ਨੈਨ ਅਧੀਰ ॥

(ਉਸ ਦੀਆਂ) ਅੱਖਾਂ ਵਿਚ ਜਲ ਵਗ ਰਿਹਾ ਸੀ ਅਤੇ (ਉਹ) ਅਧੀਰ ਹੋ ਗਈ ਸੀ।

ਰੋਮਾਚਿ ਗਦ ਗਦ ਬੈਨ ॥

ਰੋਮਾਂਚਿਤ ਹੋਣ ਕਰ ਕੇ (ਉਸ ਦੇ) ਬੋਲ ਗਦ ਗਦ ਹੋ ਗਏ ਸਨ।

ਦਿਨ ਤੇ ਭਈ ਜਨੁ ਰੈਨ ॥੨੬॥

(ਉਸ ਲਈ) ਦਿਨ ਨੂੰ ਹੀ ਰਾਤ ਹੋ ਗਈ ਸੀ ॥੨੬॥

ਰੋਮਾਚਿ ਬਿਕਲ ਸਰੀਰ ॥

(ਉਸ ਦਾ) ਸ਼ਰੀਰ ਰੋਮਾਂਚਿਤ ਅਤੇ ਵਿਆਕੁਲ ਹੋ ਗਿਆ।

ਤਨ ਕੋਪ ਮਾਨ ਅਧੀਰ ॥

ਅਧੀਰ ਹੋ ਕੇ ਸ਼ਰੀਰ ਕ੍ਰੋਧਵਾਨ ਹੋ ਗਿਆ।

ਫਰਕੰਤ ਉਸਟਰੁ ਨੈਨ ॥

ਉਸ ਦੀਆਂ ਅੱਖਾਂ ਅਤੇ ਹੋਂਠ ਫਰਕਦੇ ਸਨ

ਬਿਨੁ ਬੁਧ ਬੋਲਤ ਬੈਨ ॥੨੭॥

ਅਤੇ ਬੁੱਧੀ ਤੋਂ ਬਿਨਾ ਬਚਨ ਬੋਲਦੀ ਸੀ ॥੨੭॥

ਮੋਹਣ ਛੰਦ ॥

ਮੋਹਣ ਛੰਦ:

ਸੁਨਿ ਐਸ ਬੈਨ ॥

ਇਸ ਤਰ੍ਹਾਂ ਦੇ ਬੋਲ ਸੁਣ ਕੇ

ਮ੍ਰਿਗੀਏਸ ਨੈਨ ॥

ਹਿਰਨਾਂ ਵਰਗੀਆਂ ਅੱਖਾਂ ਵਾਲੀ,

ਅਤਿ ਰੂਪ ਧਾਮ ॥

ਅਤਿ ਅਧਿਕ ਰੂਪ ਦੀ ਘਰ

ਸੁੰਦਰ ਸੁ ਬਾਮ ॥੨੮॥

ਅਤੇ ਸੁੰਦਰ ਇਸਤਰੀ ਦਾ ॥੨੮॥

ਚਲ ਚਾਲ ਚਿਤ ॥

ਪਰਮ ਪਵਿਤ੍ਰ ਹਿਰਦਾ

ਪਰਮੰ ਪਵਿਤ ॥

ਵਿਚਲਿਤ ਹੋ ਗਿਆ।

ਅਤਿ ਕੋਪ ਵੰਤ ॥

(ਅਤ੍ਰੀ) ਮੁਨੀ ਦੀ ਇਸਤਰੀ ਬੇਅੰਤ ਗੁੱਸਾ ਕਰ ਕੇ

ਮੁਨਿ ਤ੍ਰਿਅ ਬਿਅੰਤ ॥੨੯॥

ਕ੍ਰੋਧਵਾਨ (ਹੋ ਗਈ) ॥੨੯॥

ਉਪਟੰਤ ਕੇਸ ॥

(ਉਹ) ਵਾਲ ਪੁਟਦੀ ਹੈ।

ਮੁਨਿ ਤ੍ਰਿਅ ਸੁਦੇਸ ॥

ਸੁੰਦਰ ਸ਼ਰੀਰ ('ਸੁਦੇਸ') ਵਾਲੀ

ਅਤਿ ਕੋਪ ਅੰਗਿ ॥

ਮੁਨੀ ਦੀ ਇਸਤਰੀ ਬਹੁਤ ਕ੍ਰੋਧਵਾਨ ਹੈ।

ਸੁੰਦਰ ਸੁਰੰਗ ॥੩੦॥

ਬਹੁਤ ਸੁੰਦਰ ਰੂਪ ਵਾਲੀ ਹੈ ॥੩੦॥

ਤੋਰੰਤ ਹਾਰ ॥

ਹਾਰ ਤੋੜ ਰਹੀ ਹੈ,

ਉਪਟੰਤ ਬਾਰ ॥

(ਸਿਰ ਦੇ) ਵਾਲਾਂ ਨੂੰ ਪੁਟਦੀ ਹੈ

ਡਾਰੰਤ ਧੂਰਿ ॥

ਅਤੇ (ਉਨ੍ਹਾਂ ਵਿਚ) ਮਿੱਟੀ ਪਾਉਂਦੀ ਹੈ

ਰੋਖੰਤ ਪੂਰ ॥੩੧॥

ਅਤੇ ਕ੍ਰੋਧ ਨਾਲ ਭਰੀ ਹੋਈ ਹੈ ॥੩੧॥

ਤੋਮਰ ਛੰਦ ॥

ਤੋਮਰ ਛੰਦ:

ਲਖਿ ਕੋਪ ਭੀ ਮੁਨਿ ਨਾਰਿ ॥

ਕ੍ਰੋਧਵਾਨ ਹੋਈ ਮੁਨੀ ਦੀ ਇਸਤਰੀ ਨੂੰ ਵੇਖ ਕੇ,

ਉਠਿ ਭਾਜ ਬ੍ਰਹਮ ਉਦਾਰ ॥

ਉਦਾਰ ਬ੍ਰਹਮਾ ਉਠ ਕੇ ਭਜ ਚਲਿਆ।

ਸਿਵ ਸੰਗਿ ਲੈ ਰਿਖ ਸਰਬ ॥

ਸ਼ਿਵ ਸਾਰੇ ਰਿਸ਼ੀਆਂ ਨੂੰ ਨਾਲ ਲੈ ਕੇ

ਭਯਮਾਨ ਹ੍ਵੈ ਤਜਿ ਗਰਬ ॥੩੨॥

ਅਤੇ ਹੰਕਾਰ ਨੂੰ ਛਡ ਕੇ ਭੈਮਾਨ ਹੋ ਗਿਆ ॥੩੨॥

ਤਬ ਕੋਪ ਕੈ ਮੁਨਿ ਨਾਰਿ ॥

ਤਦ ਕ੍ਰੋਧ ਕਰ ਕੇ ਮੁਨੀ ਦੀ ਇਸਤਰੀ ਨੇ

ਸਿਰ ਕੇਸ ਜਟਾ ਉਪਾਰਿ ॥

ਸਿਰ ਤੋਂ ਵਾਲਾਂ ਦੀ ਜਟਾ ਪੁਟ ਸੁਟੀ।

ਕਰਿ ਸੌ ਜਬੈ ਕਰ ਮਾਰ ॥

ਜਦ (ਉਸ ਨੇ) ਹੱਥ ਉਤੇ ਹੱਥ ਮਾਰਿਆ

ਤਬ ਲੀਨ ਦਤ ਅਵਤਾਰ ॥੩੩॥

ਤਦ ਦੱਤ ਨੇ ਅਵਤਾਰ ਲਿਆ (ਭਾਵ-ਜਨਮ ਲਿਆ) ॥੩੩॥

ਕਰ ਬਾਮ ਮਾਤ੍ਰ ਸਮਾਨ ॥

ਖੱਬਾ ਹੱਥ ਮਾਤਾ ਦੇ ਸਮਾਨ ਹੈ

ਕਰੁ ਦਛਨਤ੍ਰਿ ਪ੍ਰਮਾਨ ॥

ਅਤੇ ਸੱਜਾ ਹੱਥ ਪਿਤਾ (ਅਤ੍ਰੀ) ਰੂਪ ਵਿਚ ਮੰਨਣਾ ਚਾਹੀਦਾ ਹੈ।

ਕੀਆ ਪਾਨ ਭੋਗ ਬਿਚਾਰ ॥

(ਜਦ ਇਸਤਰੀ ਨੇ) ਹੱਥਾਂ ਦਾ ਭੋਗ ਕੀਤਾ

ਤਬ ਭਏ ਦਤ ਕੁਮਾਰ ॥੩੪॥

(ਅਰਥਾਤ-ਹੱਥ ਨਾਲ ਹੱਥ ਰਗੜਿਆ) ਤਾਂ ਦੱਤ ਪੁੱਤਰ ਪੈਦਾ ਹੋਇਆ ॥੩੪॥

ਅਨਭੂਤ ਉਤਮ ਗਾਤ ॥

ਅਦਭੁਤ ਅਤੇ ਉਤਮ ਸ਼ਰੀਰ ਵਾਲਾ (ਦੱਤ)

ਉਚਰੰਤ ਸਿੰਮ੍ਰਿਤ ਸਾਤ ॥

ਸੱਤਾਂ ਸਮ੍ਰਿਤੀਆਂ ਦਾ ਉਚਾਰਨ ਕਰਦਾ ਹੈ।

ਮੁਖਿ ਬੇਦ ਚਾਰ ਰੜੰਤ ॥

ਮੂੰਹ ਨਾਲ ਚਾਰੇ ਵੇਦ ਰਟਦਾ ਹੈ।

ਉਪਜੋ ਸੁ ਦਤ ਮਹੰਤ ॥੩੫॥

(ਇਸ ਪ੍ਰਕਾਰ) ਮਹਾਨ ਦੱਤ ਪੈਦਾ ਹੋਇਆ ਹੈ ॥੩੫॥

ਸਿਵ ਸਿਮਰਿ ਪੂਰਬਲ ਸ੍ਰਾਪ ॥

ਸ਼ਿਵ ਨੇ ਪੂਰਬਲਾ ਸਰਾਪ ਯਾਦ ਕੀਤਾ


Flag Counter