ਸ਼੍ਰੀ ਦਸਮ ਗ੍ਰੰਥ

ਅੰਗ - 1095


ਜਬ ਹੀ ਦੂਜੋ ਦਿਵਸ ਪਹੂਚ੍ਯੋ ਆਇ ਕੈ ॥

ਜਦੋਂ ਦੂਜਾ ਦਿਨ ਆ ਪਹੁੰਚਿਆ

ਭਰਿ ਗੋਨੈ ਪਨਿਯਨ ਕੀ ਦਈ ਚਲਾਇ ਕੈ ॥

ਤਾਂ ਜੁਤੀਆਂ ਦੀਆਂ ਬੋਰੀਆਂ ਭਰ ਕੇ ਭੇਜ ਦਿੱਤੀਆਂ।

ਲੋਗ ਖਜਾਨੌ ਜਾਨਿ ਟੂਟਿ ਤਾ ਪੈ ਪਰੇ ॥

(ਵੈਰੀ) ਲੋਕ ਖ਼ਜ਼ਾਨਾ ਸਮਝ ਕੇ ਉਸ ਉਤੇ ਟੁਟ ਕੇ ਪੈ ਗਏ।

ਹੋ ਉਹਿ ਦਿਸਿ ਤੇ ਉਨ ਬਾਲ ਨ੍ਰਿਪਤਿ ਧਨ ਜੁਤ ਹਰੇ ॥੧੨॥

ਉਸ ਪਾਸੇ ਉਸ ਇਸਤਰੀ ਨੇ ਧਨ ਸਹਿਤ ਰਾਜਿਆਂ ਨੂੰ ਲੁਟ ਲਿਆ ॥੧੨॥

ਦਿਨ ਦੂਜੋ ਗਯੋ ਦਿਵਸ ਤੀਸਰੋ ਆਇਯੋ ॥

(ਜਦ) ਦੂਜਾ ਦਿਨ ਬੀਤ ਗਿਆ ਅਤੇ ਤੀਜਾ ਦਿਨ ਆਇਆ

ਤਬ ਰਾਨੀ ਦੁੰਦਭਿ ਇਕ ਠੌਰ ਬਜਾਇਯੋ ॥

ਤਾਂ ਰਾਣੀ ਨੇ ਇਕ ਥਾਂ ਤੇ ਨਗਾਰਾ ਵਜਾਇਆ।

ਲੋਗ ਦਰਬੁ ਲੈ ਭਜੈ ਜੁ ਤਿਹ ਮਗੁ ਆਇਯੋ ॥

ਲੋਕੀਂ ਆਪਣੀ ਧਨ-ਦੌਲਤ ਲੈ ਕੇ ਭਜੇ (ਅਤੇ ਇਹ ਉਸ) ਰਸਤੇ ਤੇ ਆ ਗਈ।

ਹੋ ਲੂਟਿ ਧਨੀ ਸਭ ਲੀਏ ਨ ਜਾਨਿਕ ਪਾਇਯੋ ॥੧੩॥

(ਉਸ ਨੇ) ਸਾਰੇ ਧਨਵਾਨ ਲੁਟ ਲਏ, ਕਿਸੇ ਇਕ ਨੂੰ ਵੀ ਜਾਣ ਨਾ ਦਿੱਤਾ ॥੧੩॥

ਦਿਵਸ ਚਤ੍ਰਥੇ ਦੀਨੀ ਆਗਿ ਲਗਾਇ ਕੈ ॥

(ਉਸ ਨੇ) ਚੌਥੇ ਦਿਨ ਅੱਗ ਲਗਾ ਦਿੱਤੀ।

ਆਪੁ ਏਕ ਠਾ ਥਿਰ ਭਈ ਦਲਹਿ ਦੁਰਾਇ ਕੈ ॥

ਆਪ ਇਕ ਥਾਂ ਦਲ ਨੂੰ ਲੁਕਾ ਕੇ ਡਟ ਗਈ।

ਸਭ ਰਾਜਨ ਕੇ ਲੋਗ ਬੁਝਾਵਨ ਲਾਗਏ ॥

ਰਾਜਿਆਂ ਦੇ ਸਾਰੇ ਲੋਕ ਅੱਗ ਬੁਝਾਉਣ ਲਗ ਗਏ।

ਹੋ ਜੋ ਪਾਏ ਨ੍ਰਿਪ ਰਹੇ ਮਾਰਿ ਅਬਲਾ ਦਏ ॥੧੪॥

(ਇਧਰ) ਜੋ ਰਾਜੇ ਰਹਿ ਗਏ, (ਉਨ੍ਹਾਂ ਨੂੰ) ਇਸਤਰੀ ਨੇ ਮਾਰ ਦਿੱਤਾ ॥੧੪॥

ਦਿਵਸ ਪਾਚਵੇ ਅਪਨੀ ਅਨੀ ਸੁਧਾਰਿ ਕੈ ॥

ਪੰਜਵੇਂ ਦਿਨ ਆਪਣੀ ਫ਼ੌਜ ਨੂੰ ਤਿਆਰ ਕਰ ਕੇ

ਮਧਿ ਸੈਨ ਕੇ ਪਰੀ ਮਸਾਲੇ ਜਾਰਿ ਕੈ ॥

(ਵੈਰੀ ਦੀ) ਸੈਨਾ ਵਿਚ ਮਸ਼ਾਲਾਂ ਜਗਾ ਕੇ ਜਾ ਪਈ।

ਮਾਰਿ ਕੂਟਿ ਨ੍ਰਿਪ ਸੈਨ ਨਿਕਸਿ ਆਪੁਨ ਗਈ ॥

ਰਾਜੇ ਦੀ ਸੈਨਾ ਨੂੰ ਮਾਰਦੀ ਕੁਟਦੀ ਹੋਈ ਆਪ ਨਿਕਲ ਗਈ।

ਹੋ ਪਿਤਾ ਪੂਤ ਸਿਰ ਤੇਗ ਪੂਤ ਪਿਤੁ ਕੇ ਦਈ ॥੧੫॥

(ਵੈਰੀ ਦਲ ਵਿਚ ਅਜਿਹੀ ਅਫਰਾ ਤਫਰੀ ਮਚ ਗਈ ਕਿ) ਪਿਓ ਨੇ ਪੁੱਤਰ ਦੇ ਸਿਰ ਵਿਚ ਅਤੇ ਪੁੱਤਰ ਨੇ ਪਿਤਾ ਦੇ ਸਿਰ ਵਿਚ ਤਲਵਾਰ ਮਾਰ ਦਿੱਤੀ ॥੧੫॥

ਦੋਹਰਾ ॥

ਦੋਹਰਾ:

ਰੈਨ ਸਮੇ ਤਿਨ ਹੀ ਬਿਖੈ ਮਾਚਿਯੋ ਲੋਹ ਅਪਾਰ ॥

ਰਾਤ ਵੇਲੇ ਉਨ੍ਹਾਂ ਵਿਚ ਘਮਸਾਨ ਯੁੱਧ ਹੋਇਆ।

ਭਟ ਜੂਝੇ ਪਿਤੁ ਪੂਤ ਹਨਿ ਪੂਤ ਪਿਤਾ ਕੋ ਮਾਰ ॥੧੬॥

ਸੂਰਮੇ ਜੂਝ ਮਰੇ, ਪਿਤਾ ਨੇ ਪੁੱਤਰ ਨੂੰ ਅਤੇ ਪੁੱਤਰ ਨੇ ਪਿਤਾ ਨੂੰ ਮਾਰ ਦਿੱਤਾ ॥੧੬॥

ਰੈਨ ਸਮੈ ਤਵਨੈ ਕਟਕ ਲੋਹ ਪਰਿਯੋ ਬਿਕਰਾਰ ॥

ਰਾਤ ਵੇਲੇ ਉਨ੍ਹਾਂ ਦੀ ਫ਼ੌਜ ਵਿਚ ਭਿਆਨਕ ਯੁੱਧ ਹੋਇਆ।

ਊਚ ਨੀਚ ਰਾਜਾ ਪ੍ਰਜਾ ਘਾਯਲ ਭਏ ਸੁਮਾਰ ॥੧੭॥

ਵੱਡੇ ਛੋਟੇ, ਰਾਜਾ ਪ੍ਰਜਾ, ਬੇਸ਼ੁਮਾਰ ਲੋਕ ਘਾਇਲ ਹੋ ਗਏ ॥੧੭॥

ਚੌਪਈ ॥

ਚੌਪਈ:

ਪਿਤੁ ਲੈ ਖੜਗੁ ਪੂਤ ਕੋ ਮਾਰਿਯੋ ॥

ਪਿਤਾ ਨੇ ਤਲਵਾਰ ਲੈ ਕੇ ਪੁੱਤਰ ਨੂੰ ਮਾਰ ਦਿੱਤਾ

ਪੂਤ ਪਿਤਾ ਕੇ ਸਿਰ ਪਰ ਝਾਰਿਯੋ ॥

ਅਤੇ ਪੁੱਤਰ ਨੇ (ਤਲਵਾਰ ਲੈ ਕੇ) ਪਿਤਾ ਦੇ ਸਿਰ ਉਤੇ ਝਾੜ ਦਿੱਤੀ।

ਐਸੇ ਲੋਹ ਪਰਿਯੋ ਬਿਕਰਾਰਾ ॥

ਇਤਨਾ ਭਿਆਨਕ ਯੁੱਧ ਹੋਇਆ

ਸਭ ਘਾਯਲ ਭੇ ਭੂਪ ਸਮਾਰਾ ॥੧੮॥

ਅਤੇ ਸਾਰੇ ਰਾਜੇ ਘਾਇਲ ਹੋ ਕੇ ਮਾਰੇ ਗਏ ॥੧੮॥

ਅੜਿਲ ॥

ਅੜਿਲ:

ਦਿਵਸ ਖਸਟਮੋ ਜਬੈ ਪਹੂਚ੍ਯੋ ਆਇ ਕੈ ॥

ਜਦੋਂ ਛੇਵਾਂ ਦਿਨ ਹੋਇਆ

ਦੋ ਦੋ ਮਰਦ ਲੌ ਖਾਈ ਗਈ ਖੁਦਾਇ ਕੈ ॥

ਤਾਂ ਦੋ ਦੋ ਮਰਦਾਂ ਜਿੰਨੀ ਡੂੰਘੀ ਖਾਈ ਪੁਟਵਾਈ ਗਈ।

ਗਡਿ ਸੂਰੀ ਜਲ ਊਪਰ ਦਏ ਬਹਾਇ ਕੈ ॥

(ਉਸ ਵਿਚ) (ਲੋਹੇ ਦੇ) ਸੂਲ ਗਡ ਕੇ ਉਪਰ ਪਾਣੀ ਵਹਾ ਦਿੱਤਾ।

ਹੋ ਬਦ੍ਯੋ ਖਲਨ ਸੋ ਜੁਧ ਖਿੰਗ ਖੁਨਸਾਇ ਕੈ ॥੧੯॥

ਆਪ ਉਨ੍ਹਾਂ ਦੁਸ਼ਟਾਂ ਨਾਲ ਯੁੱਧ ਮਿਥ ਕੇ ਘੋੜਿਆਂ ਨੂੰ ਮਛਰਾ ਦਿੱਤਾ ॥੧੯॥

ਪਰਾ ਬੰਧਿ ਕਰਿ ਫੌਜ ਦੋਊ ਠਾਢੀ ਭਈ ॥

(ਰਾਣੀ ਨੇ) ਸੈਨਾ ਨੂੰ ਦੋ ਕਤਾਰਾਂ ਬਣਾ ਕੇ ਖੜਾ ਕਰ ਦਿੱਤਾ।

ਤੀਰ ਤੁਪਕ ਤਰਵਾਰਿ ਮਾਰਿ ਚਿਰ ਲੌ ਦਈ ॥

ਤੀਰਾਂ, ਬੰਦੂਕਾਂ ਅਤੇ ਤਲਵਾਰਾਂ ਦੀ ਚਿਰ ਤਕ ਮਾਰ ਚਲਦੀ ਰਹੀ।

ਭਾਜਿ ਚਲੀ ਤ੍ਰਿਯ ਪਾਛੇ ਕਟਕ ਲਗਾਇ ਕੈ ॥

(ਫਿਰ) ਰਾਣੀ ਆਪਣੀ ਫੌਜ ਨੂੰ ਪਿਛੇ ਲਗਾ ਕੇ ਭਜ ਪਈ। (ਇਹ ਵੇਖ ਕੇ ਵੈਰੀ ਦਲ ਨੇ ਪਿਛਾ ਕੀਤਾ)

ਹੋ ਪਛੇ ਪਖਰਿਯਾ ਪਰੈ ਤੁਰੰਗ ਨਚਾਇ ਕੈ ॥੨੦॥

ਘੋੜਿਆਂ ਨੂੰ ਨਚਾਉਂਦੇ ਹੋਏ ਘੋੜ-ਸਵਾਰ ਖਾਈ ਵਿਚ ਡਿਗ ਕੇ (ਸੂਲਾਂ ਨਾਲ) ਪਛੇ ਗਏ ॥੨੦॥

ਦੋਹਰਾ ॥

ਦੋਹਰਾ:

ਏਕ ਬਾਰ ਸੋਰਹ ਸਹਸ ਸ੍ਵਾਰ ਜੁਝੇ ਬਰਬੀਰ ॥

ਇਕੋ ਵਾਰ ਹੀ ਸੋਲਹਾਂ ਹਜ਼ਾਰ ਸੂਰਮੇ ਸਵਾਰ ਜੂਝ ਮਰੇ।

ਬਹੁਰਿ ਆਨਿ ਅਬਲਾ ਪਰੀ ਹਨੇ ਤੁਪਕ ਕੈ ਤੀਰ ॥੨੧॥

ਰਾਣੀ ਫਿਰ ਆ ਪਈ ਅਤੇ ਬੰਦੂਕਾਂ ਅਤੇ ਤੀਰਾਂ ਨਾਲ (ਬਾਕੀ ਬਚੇ ਹੋਇਆਂ ਨੂੰ) ਮਾਰ ਮੁਕਾਇਆ ॥੨੧॥

ਅੜਿਲ ॥

ਅੜਿਲ:

ਜਬੈ ਸਪਤਵੌ ਦਿਵਸ ਪਹੂਚਿਯੋ ਆਇ ਕਰਿ ॥

ਜਦੋਂ ਸੱਤਵਾਂ ਦਿਨ ਆਣ ਪਹੁੰਚਿਆ

ਸਭ ਪਕਵਾਨਨ ਮੌ ਦਈ ਜਹਰ ਡਰਾਇ ਕਰਿ ॥

ਤਾਂ ਸਾਰਿਆਂ ਖਾਣਿਆਂ ਵਿਚ ਜ਼ਹਿਰ ਮਿਲਾ ਦਿੱਤੀ।

ਖਲਨ ਖੰਡ ਕਛੁ ਚਿਰ ਲੌ ਲੋਹ ਬਜਾਇ ਕੈ ॥

ਕੁਝ ਚਿਰ ਲਈ ਵੈਰੀਆਂ ਨਾਲ ਯੁੱਧ ਕਰ ਕੇ ਅਤੇ (ਉਨ੍ਹਾਂ ਨੂੰ) ਖੰਡ ਖੰਡ ਕਰ ਕੇ

ਹੋ ਔਰ ਠੌਰ ਚਲਿ ਗਈ ਨਿਸਾਨੁ ਦਿਵਾਇ ਕੈ ॥੨੨॥

ਫਿਰ ਨਗਾਰਾ ਵਜਾ ਕੇ ਦੂਜੇ ਪਾਸੇ ਚਲੀ ਗਈ ॥੨੨॥

ਮਾਰਿ ਪਰਨਿ ਤੇ ਰਹੀ ਸਿਪਾਹਿਨ ਯੌ ਕਿਯੋ ॥

ਜਦ ਲੜਾਈ ਰੁਕੀ ਤਾਂ (ਵੈਰੀ ਦਲ ਦੇ) ਸਿਪਾਹੀਆਂ ਨੇ ਇਸ ਤਰ੍ਹਾਂ ਕੀਤਾ

ਸਰਕਿ ਸਰਕਿ ਕਰ ਸਕਤਿ ਨਿਕਰ ਤਿਹ ਕੋ ਲਿਯੋ ॥

ਕਿ ਸਰਕ ਸਰਕ ਕੇ ਅਤੇ ਬਰਛੀਆਂ ਹੱਥ ਵਿਚ ਲੈ ਕੇ

ਝੂਮਿ ਪਰੇ ਚਹੂੰ ਓਰ ਦੁਰਗ ਕੇ ਦੁਆਰ ਪਰ ॥

ਸਾਰਿਆਂ ਪਾਸਿਆਂ ਤੋਂ ਕਿਲ੍ਹੇ ਦੇ ਦਰਵਾਜ਼ੇ ਵਲ ਟੁਟ ਪਏ।

ਹੋ ਲਈ ਮਿਠਾਈ ਛੀਨਿ ਗਠਰਿਯੈ ਬਾਧਿ ਕਰਿ ॥੨੩॥

(ਉਥੋਂ) ਮਠਿਆਈ ਖੋਹ ਕੇ ਗੰਢਾਂ ਬੰਨ੍ਹ ਲਈਆਂ ॥੨੩॥

ਦੋਹਰਾ ॥

ਦੋਹਰਾ:

ਬੈਠਿ ਬੈਠਿ ਸੋ ਸੋ ਪੁਰਖ ਜੋ ਜੋ ਮਿਠਾਈ ਖਾਹਿ ॥

(ਉਥੇ) ਜੋ ਜੋ ਆਦਮੀ ਬੈਠ ਬੈਠ ਕੇ ਮਠਿਆਈ ਖਾਂਦਾ ਸੀ,

ਮਦ ਬਿਖੁ ਕੇ ਤਿਨ ਤਨ ਚਰੈ ਤੁਰਤੁ ਤਰਫਿ ਮਰਿ ਜਾਹਿ ॥੨੪॥

ਉਸ ਦੇ ਸ਼ਰੀਰ ਨੂੰ ਜ਼ਹਿਰ ਦੀ ਮਸਤੀ ਚੜ੍ਹ ਜਾਂਦੀ ਅਤੇ ਤੁਰਤ ਤੜਫ ਤੜਫ ਕੇ ਮਰ ਜਾਂਦਾ ॥੨੪॥

ਚਾਰਿ ਪਾਚ ਘਟਿਕਾ ਬਿਤੇ ਬਾਲ ਪਰੀ ਅਸਿ ਧਾਰ ॥

ਚਾਰ ਪੰਜ ਘੜੀਆਂ ਬੀਤਣ ਤੇ ਰਾਣੀ ਤਲਵਾਰ ਧਾਰਨ ਕਰ ਕੇ ਟੁਟ ਕੇ ਪੈ ਗਈ

ਜੋ ਬਿਖੁ ਤੇ ਘੂਮਤ ਹੁਤੇ ਸਭ ਹੀ ਦਏ ਸੰਘਾਰਿ ॥੨੫॥

ਅਤੇ ਜੋ ਜ਼ਹਿਰ (ਦੇ ਅਸਰ ਕਰ ਕੇ) ਘੁਮੇਰੀਆਂ ਖਾਂਦੇ ਪਏ ਸਨ, ਉਨ੍ਹਾਂ ਸਾਰਿਆਂ ਨੂੰ ਮਾਰ ਦਿੱਤਾ ॥੨੫॥

ਅੜਿਲ ॥

ਅੜਿਲ:

ਬਹੁਰਿ ਮਿਲਨ ਤ੍ਰਿਯ ਬਦ੍ਯੋ ਸੁ ਦੂਤ ਪਠਾਇ ਕੈ ॥

ਫਿਰ ਇਸਤਰੀ ਨੇ ਦੂਤ ਭੇਜ ਕੇ ਮੇਲ ਮਿਲਾਪ ਦੀ ਵਿਵਸਥਾ ਕੀਤੀ

ਚਲੀ ਆਪਨੀ ਆਛੀ ਅਨੀ ਬਨਾਇ ਕੈ ॥

ਅਤੇ ਆਪ ਚੰਗੀ ਸੈਨਾ ਤਿਆਰ ਕਰ ਕੇ ਚਲ ਪਈ।

ਤੁਪਕ ਚੋਟ ਕੋ ਜਬੈ ਸੈਨ ਲਾਘਤ ਭਈ ॥

ਜਦੋਂ ਬੰਦੂਕਾਂ ਦੀ ਮਾਰ ਤੋਂ ਸੈਨਾ ਪਰੇ ਲੰਘ ਗਈ,

ਹੋ ਪਰੀ ਤੁਰੰਗ ਧਵਾਇ ਕ੍ਰਿਪਾਨੈ ਕਢਿ ਲਈ ॥੨੬॥

ਤਾਂ ਕ੍ਰਿਪਾਨਾਂ ਕਢ ਕੇ ਅਤੇ ਘੋੜੇ ਭਜਾ ਕੇ (ਵੈਰੀ ਦਲ ਉਤੇ) ਟੁੱਟ ਕੇ ਪੈ ਗਈ ॥੨੬॥

ਦੋਹਰਾ ॥

ਦੋਹਰਾ:

ਸਭ ਰਾਜਨ ਕੌ ਮਾਰਿ ਕੈ ਸੈਨਾ ਦਈ ਖਪਾਇ ॥

ਸਾਰਿਆਂ ਰਾਜਿਆਂ ਨੂੰ ਮਾਰ ਕੇ (ਉਨ੍ਹਾਂ ਦੀ) ਸੈਨਾ ਨੂੰ ਨਸ਼ਟ ਕਰ ਦਿੱਤਾ

ਜੀਤਿ ਜੁਧ ਗ੍ਰਿਹ ਕੋ ਗਈ ਜੈ ਦੁੰਦਭੀ ਬਜਾਇ ॥੨੭॥

ਅਤੇ ਜਿਤ ਦਾ ਧੌਂਸਾ ਵਜਾਉਂਦੀ ਹੋਈ ਯੁੱਧ ਜਿਤ ਕੇ ਘਰ ਨੂੰ (ਪਰਤ) ਗਈ ॥੨੭॥

ਤਾਹੀ ਤੇ ਜਗਤੇਸ ਨ੍ਰਿਪ ਸੀਖੇ ਚਰਿਤ ਅਨੇਕ ॥

ਉਸੇ ਤੋਂ ਜਗਤ ਦੇ ਸੁਆਮੀ ਰਾਜਿਆਂ ਨੇ ਅਨੇਕ ਚਰਿਤ੍ਰ ਸਿਖੇ।

ਸਾਹਿਜਹਾ ਕੇ ਬੀਰ ਸਭ ਚੁਨਿ ਚੁਨਿ ਮਾਰੇ ਏਕ ॥੨੮॥

(ਉਸ ਨੇ) ਸ਼ਾਹਜਹਾਨ ਦੇ ਇਕ ਇਕ ਸੂਰਮੇ ਨੂੰ ਚੁਣ ਚੁਣ ਕੇ ਮਾਰਿਆ ॥੨੮॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਦੋਇ ਸੌ ਚਾਰ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨੦੪॥੩੮੫੮॥ਅਫਜੂੰ॥

ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੨੦੪ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੨੦੪॥੩੮੫੮॥ ਚਲਦਾ॥

ਚੌਪਈ ॥

ਚੌਪਈ:

ਭੂਪ ਬਡੀ ਗੁਜਰਾਤ ਬਖਨਿਯਤ ॥

ਵੱਡੀ ਗੁਜਰਾਤ ਦਾ ਇਕ ਰਾਜਾ ਦਸਿਆ ਜਾਂਦਾ ਸੀ।

ਬਿਜੈ ਕੁਅਰਿ ਤਾ ਕੀ ਤ੍ਰਿਯ ਜਨਿਯਤ ॥

ਉਸ ਦੀ ਇਸਤਰੀ ਦਾ ਨਾਂ ਬਿਜੈ ਕੁਅਰਿ ਜਾਣਿਆ ਜਾਂਦਾ ਸੀ।

ਛਤ੍ਰੀ ਏਕ ਤਹਾ ਬਡਭਾਗੀ ॥

ਉਥੇ ਇਕ ਵਡਭਾਗੀ ਛਤ੍ਰੀ ਰਹਿੰਦਾ ਸੀ।

ਤਾ ਤਨ ਦ੍ਰਿਸਟਿ ਕੁਅਰਿ ਕੀ ਲਾਗੀ ॥੧॥

ਉਸ ਨਾਲ ਕੁਮਾਰੀ ਦੀਆਂ ਅੱਖਾਂ ਲੜ ਗਈਆਂ ॥੧॥

ਅੜਿਲ ॥

ਅੜਿਲ:

ਰੈਨਿ ਪਰੀ ਤਾ ਕੋ ਤ੍ਰਿਯ ਲਯੋ ਬੁਲਾਇ ਕੈ ॥

ਰਾਤ ਪੈਣ ਤੇ ਇਸਤਰੀ ਨੇ ਉਸ ਨੂੰ ਬੁਲਾ ਲਿਆ

ਰਤਿ ਮਾਨੀ ਚਿਰ ਲੌ ਅਤਿ ਰੁਚ ਉਪਜਾਇ ਕੈ ॥

ਅਤੇ ਰੁਚੀ ਪੂਰਵਕ ਉਸ ਨਾਲ ਚਿਰ ਤਕ ਰਤੀ-ਕ੍ਰੀੜਾ ਕੀਤੀ।

ਲਪਟਿ ਲਪਟਿ ਉਰ ਜਾਇ ਨ ਛੋਰਿਯੋ ਭਾਵਈ ॥

(ਉਸ ਨੂੰ) ਲਿਪਟ ਲਿਪਟ ਕੇ ਛਾਤੀ ਨਾਲ ਲਗਾਉਂਦੀ ਅਤੇ ਛਡਿਆ ਜਾਣਾ ਚੰਗਾ ਨਾ ਲਗਦਾ।


Flag Counter