ਸ਼੍ਰੀ ਦਸਮ ਗ੍ਰੰਥ

ਅੰਗ - 786


ਅਰਿ ਪਦ ਅੰਤਿ ਤਵਨ ਕੇ ਦੀਜੈ ॥

ਉਸ ਦੇ ਅੰਤ ਵਿਚ 'ਅਰਿ' ਸ਼ਬਦ ਜੋੜ।

ਸਭ ਸ੍ਰੀ ਨਾਮ ਤੁਪਕ ਕੇ ਹੋਵੇ ॥

(ਇਸ ਨੂੰ) ਤੁਪਕ ਦਾ ਨਾਮ ਸਮਝੋ।

ਜਾ ਕੋ ਸਕਲ ਸੁਕਬਿ ਕੁਲ ਜੋਵੈ ॥੧੦੭੪॥

ਇਸ ਨੂੰ ਸਾਰੀ ਕਵੀ ਕੁਲ ਸਮਝ ਲਵੋ ॥੧੦੭੪॥

ਪ੍ਰਥਮ ਕੁੰਭਣੀ ਸਬਦ ਬਖਾਨਹੁ ॥

ਪਹਿਲਾਂ 'ਭੰਭਣੀ' (ਹਾਥੀ-ਸੈਨਾ) ਸ਼ਬਦ ਕਹੋ।

ਅਰਿ ਪਦ ਅੰਤਿ ਤਵਨ ਕੇ ਜਾਨਹੁ ॥

(ਫਿਰ) ਉਸ ਦੇ ਅੰਤ ਉਤੇ 'ਅਰਿ' ਪਦ ਜਾਣੋ।

ਸਕਲ ਤੁਪਕ ਕੇ ਨਾਮ ਲਹੀਜੈ ॥

(ਇਸ ਨੂੰ) ਸਭ ਤੁਪਕ ਦਾ ਨਾਮ ਸਮਝੋ।

ਨਿਤਪ੍ਰਤਿ ਮੁਖ ਤੇ ਪਾਠ ਕਰੀਜੈ ॥੧੦੭੫॥

ਨਿੱਤ ਮੁਖ ਤੋਂ ਇਸ ਦਾ ਪਾਠ ਕਰੋ ॥੧੦੭੫॥

ਅੜਿਲ ॥

ਅੜਿਲ:

ਕੁੰਜਰਣੀ ਸਬਦਾਦਿ ਉਚਾਰਨ ਕੀਜੀਐ ॥

ਪਹਿਲਾਂ 'ਭੰਜਰਣੀ' (ਹਾਥੀ-ਸੈਨਾ) ਸ਼ਬਦ ਨੂੰ ਉਚਾਰਨ ਕਰੋ।

ਅਰਿ ਪਦ ਤਾ ਕੇ ਅੰਤ ਬਹੁਰ ਕਹਿ ਦੀਜੀਐ ॥

ਫਿਰ ਉਸ ਦੇ ਅੰਤ ਵਿਚ 'ਅਰਿ' ਪਦ ਕਹਿ ਦਿਓ।

ਸਕਲ ਤੁਪਕ ਕੇ ਨਾਮ ਸੁਬੁਧਿ ਜੀਅ ਜਾਨੀਐ ॥

(ਇਸ ਨੂੰ) ਸਾਰੇ ਵਿਦਵਾਨ ਮਨ ਵਿਚ ਤੁਪਕ ਦਾ ਨਾਮ ਸਮਝੋ।

ਹੋ ਯਾ ਕੇ ਭੀਤਰ ਭੇਦ ਨੈਕੁ ਨਹੀ ਮਾਨੀਐ ॥੧੦੭੬॥

ਇਸ ਵਿਚ ਕਿਸੇ ਪ੍ਰਕਾਰ ਦਾ ਕੋਈ ਭੇਦ ਨਾ ਮੰਨੋ ॥੧੦੭੬॥

ਕਰਿਨੀ ਸਬਦਿ ਸੁ ਮੁਖ ਤੇ ਆਦਿ ਬਖਾਨੀਐ ॥

ਪਹਿਲਾਂ 'ਕਰਿਨੀ' (ਹਾਥੀ ਸੈਨਾ) ਸ਼ਬਦ ਮੁਖ ਤੋਂ ਕਹੋ।

ਸਤ੍ਰੁ ਸਬਦ ਕੋ ਅੰਤਿ ਤਵਨ ਕੇ ਠਾਨੀਐ ॥

(ਫਿਰ) 'ਸਤ੍ਰੁ' ਸ਼ਬਦ ਨੂੰ ਅੰਤ ਉਤੇ ਉਚਾਰੋ।

ਸਕਲ ਤੁਪਕ ਕੇ ਨਾਮ ਸੁਕਬਿ ਲਹਿ ਲੀਜੀਐ ॥

(ਇਸ ਨੂੰ) ਸਭ ਕਵੀ ਤੁਪਕ ਦਾ ਨਾਮ ਸਮਝ ਲਵੋ।

ਹੋ ਦੀਯੋ ਚਹੋ ਜਿਹ ਠਵਰ ਤਹਾ ਹੀ ਦੀਜੀਐ ॥੧੦੭੭॥

ਜਿਥੇ ਲੋੜ ਸਮਝੋ, ਉਥੇ ਵਰਤ ਲਵੋ ॥੧੦੭੭॥

ਮਦ੍ਰਯ ਧਰਨਨੀ ਮੁਖ ਤੇ ਆਦਿ ਭਨੀਜੀਐ ॥

ਪਹਿਲਾਂ 'ਮਦ੍ਯ ਧਰਨਨੀ' (ਹਾਥੀ-ਸੈਨਾ) (ਸ਼ਬਦ) ਮੁਖ ਤੋਂ ਕਹੋ।

ਹੰਤਾ ਤਾ ਕੇ ਅੰਤਿ ਸਬਦ ਕੋ ਦੀਜੀਐ ॥

(ਫਿਰ) ਉਸ ਦੇ ਅੰਤ ਉਤੇ 'ਹੰਤਾ' (ਮਾਰਨ ਵਾਲੀ) ਸ਼ਬਦ ਜੋੜੋ।

ਸਕਲ ਤੁਪਕ ਕੇ ਨਾਮ ਚਤੁਰ ਚਿਤ ਮੈ ਲਹੋ ॥

(ਇਸ ਨੂੰ) ਸਾਰੇ ਚਤੁਰ ਲੋਗ ਚਿਤ ਵਿਚ ਤੁਪਕ ਦਾ ਨਾਮ ਸਮਝਣ।

ਹੋ ਕਹ੍ਯੋ ਚਹੋ ਇਨ ਜਹਾ ਤਹਾ ਇਨ ਕੌ ਕਹੋ ॥੧੦੭੮॥

ਜਿਥੇ ਇਸ ਨੂੰ ਕਹਿਣਾ ਚਾਹੋ, ਉਥੇ ਇਸ ਨੂੰ ਵਰਤੋ ॥੧੦੭੮॥

ਸਿੰਧੁਰਨੀ ਮੁਖ ਤੇ ਸਬਦਾਦਿ ਬਖਾਨੀਐ ॥

ਪਹਿਲਾਂ 'ਸਿੰਧੁਰਨੀ' (ਹਾਥੀ-ਸੈਨਾ) ਸ਼ਬਦ ਨੂੰ ਮੁਖ ਤੋਂ ਬਖਾਨੋ।

ਸਤ੍ਰੁ ਸਬਦ ਕੋ ਅੰਤਿ ਤਵਨ ਕੇ ਠਾਨੀਐ ॥

ਉਸ ਦੇ ਅੰਤ ਵਿਚ 'ਸਤ੍ਰੁ' ਸ਼ਬਦ ਜੋੜੋ।

ਸਕਲ ਤੁਪਕ ਕੇ ਨਾਮ ਸੁਕਬਿ ਜੀਅ ਜਾਨੀਐ ॥

(ਇਸ ਨੂੰ) ਸਾਰੇ ਕਵੀ ਤੁਪਕ ਦਾ ਨਾਮ ਮਨ ਵਿਚ ਜਾਣੋ।

ਹੋ ਯਾ ਕੇ ਭੀਤਰ ਭੇਦ ਨੈਕ ਨਹੀ ਮਾਨੀਐ ॥੧੦੭੯॥

ਇਸ ਵਿਚ ਕਿਸੇ ਪ੍ਰਕਾਰ ਦਾ ਕੋਈ ਭੇਦ ਨਾ ਸਮਝੋ ॥੧੦੭੯॥

ਅਨਕਪਨੀ ਪਦ ਮੁਖ ਤੇ ਪ੍ਰਿਥਮ ਭਣੀਜੀਐ ॥

ਪਹਿਲਾਂ 'ਅਨਕਪਨੀ' (ਹਾਥੀ-ਸੈਨਾ) ਸ਼ਬਦ ਮੁਖ ਤੋਂ ਕਹੋ।

ਸਤ੍ਰੁ ਸਬਦ ਕੋ ਅੰਤਿ ਤਵਨ ਕੇ ਦੀਜੀਐ ॥

(ਫਿਰ) ਉਸ ਦੇ ਅੰਤ ਉਤੇ 'ਸਤ੍ਰੁ' ਸ਼ਬਦ ਜੋੜੋ।

ਸਕਲ ਤੁਪਕ ਕੇ ਨਾਮ ਚਤੁਰ ਜੀਅ ਜਾਨੀਐ ॥

(ਇਸ ਨੂੰ) ਸਭ ਚਤੁਰ ਵਿਅਕਤੀ ਮਨ ਵਿਚ ਤੁਪਕ ਦਾ ਨਾਮ ਸਮਝਣ।

ਹੋ ਦਯੋ ਚਹੋ ਜਿਹ ਠਵਰੈ ਤਹੀ ਪ੍ਰਮਾਨੀਐ ॥੧੦੮੦॥

ਜਿਥੇ ਦੇਣਾ ਚਾਹੋ, ਉਥੇ ਵਰਤ ਲਵੋ ॥੧੦੮੦॥

ਪ੍ਰਿਥਮ ਨਾਗਨੀ ਮੁਖ ਤੇ ਸਬਦ ਉਚਾਰੀਐ ॥

ਪਹਿਲਾਂ 'ਨਾਗਨੀ' (ਹਾਥੀ-ਸੈਨਾ) ਸ਼ਬਦ ਮੁਖ ਤੋਂ ਉਚਾਰੋ।

ਸਤ੍ਰੁ ਸਬਦ ਕਹੁ ਅੰਤਿ ਤਵਨ ਕੇ ਡਾਰੀਐ ॥

(ਫਿਰ) ਉਸ ਦੇ ਅੰਤ ਉਤੇ 'ਸਤ੍ਰੁ' ਸ਼ਬਦ ਜੋੜੋ।

ਸਕਲ ਤੁਪਕ ਕੇ ਨਾਮ ਸੁਘਰ ਲਹਿ ਲੀਜੀਐ ॥

(ਇਸ ਨੂੰ) ਸਾਰੇ ਸੁਘੜ-ਜਨ ਤੁਪਕ ਦਾ ਨਾਮ ਸਮਝ ਲੈਣ।

ਹੋ ਯਾ ਕੇ ਭੀਤਰ ਭੇਦ ਨੈਕੁ ਨਹੀ ਕੀਜੀਐ ॥੧੦੮੧॥

ਇਸ ਵਿਚ ਕਿਸੇ ਪ੍ਰਕਾਰ ਦਾ ਕੋਈ ਫਰਕ ਨਾ ਕਰੋ ॥੧੦੮੧॥

ਹਰਿਨੀ ਸਬਦ ਸੁ ਮੁਖ ਤੇ ਆਦਿ ਬਖਾਨੀਐ ॥

ਪਹਿਲਾਂ 'ਹਰਿਨੀ' (ਗਜ ਸੈਨਾ) (ਸ਼ਬਦ) ਮੁਖ ਤੋਂ ਕਹੋ।

ਸਤ੍ਰੁ ਸਬਦ ਕੋ ਤਾ ਕੇ ਅੰਤਿ ਪ੍ਰਮਾਨੀਐ ॥

ਉਸ ਦੇ ਅੰਤ ਉਤੇ 'ਸਤ੍ਰੁ' ਸ਼ਬਦ ਜੋੜੋ।

ਸਭ ਸ੍ਰੀ ਨਾਮ ਤੁਪਕ ਕੇ ਚਤੁਰ ਪਛਾਨੀਅਉ ॥

(ਇਸ ਨੂੰ) ਸਭ ਸੂਝਵਾਨ ਤੁਪਕ ਦਾ ਨਾਮ ਸਮਝੋ।

ਹੋ ਜਵਨੈ ਠਵਰ ਸੁ ਚਹੀਐ ਤਹੀ ਬਖਾਨੀਅਉ ॥੧੦੮੨॥

ਜਿਥੇ ਵਰਤਣਾ ਚਾਹੋ, ਉਥੇ ਕਥਨ ਕਰ ਦਿਓ ॥੧੦੮੨॥

ਗਜਨੀ ਸਬਦ ਬਕਤ੍ਰ ਤੇ ਆਦਿ ਭਨੀਜੀਐ ॥

ਪਹਿਲਾਂ 'ਗਜਨੀ' (ਹਾਥੀ-ਸੈਨਾ) ਸ਼ਬਦ ਨੂੰ ਮੁਖ ਤੋਂ ਉਚਾਰੋ।

ਸਤ੍ਰੁ ਸਬਦ ਕੋ ਅੰਤਿ ਤਵਨ ਕੇ ਦੀਜੀਐ ॥

ਉਸ ਦੇ ਅੰਤ ਉਤੇ 'ਸਤ੍ਰੁ' ਸ਼ਬਦ ਜੋੜੋ।

ਚਤੁਰ ਤੁਪਕ ਕੇ ਨਾਮ ਸਕਲ ਲਹਿ ਲੀਜੀਐ ॥

(ਇਸ ਨੂੰ) ਸਾਰੇ ਚਤੁਰ ਵਿਅਕਤੀ ਤੁਪਕ ਦਾ ਨਾਮ ਸਮਝ ਲੈਣ।

ਹੋ ਜਿਹ ਚਾਹੋ ਤਿਹ ਠਵਰ ਉਚਾਰਨ ਕੀਜੀਐ ॥੧੦੮੩॥

ਜਿਥੇ ਚਾਹੋ, ਉਥੇ ਇਸ ਦਾ ਉਚਾਰਨ ਕਰੋ ॥੧੦੮੩॥

ਚੌਪਈ ॥

ਚੌਪਈ:

ਸਾਵਜਨੀ ਸਬਦਾਦਿ ਬਖਾਨਹੁ ॥

ਪਹਿਲਾਂ 'ਸਾਵਜਨੀ' (ਹਾਥੀ-ਸੈਨਾ) ਸ਼ਬਦ ਕਥਨ ਕਰੋ।

ਅਰਿ ਪਦ ਅੰਤਿ ਤਵਨ ਕੇ ਠਾਨਹੁ ॥

ਉਸ ਦੇ ਅੰਤ ਵਿਚ 'ਅਰਿ' ਪਦ ਜੋੜੋ।

ਸਭ ਸ੍ਰੀ ਨਾਮ ਤੁਪਕ ਕੇ ਲਹੀਐ ॥

(ਇਸ ਨੂੰ) ਸਭ ਤੁਪਕ ਦਾ ਨਾਮ ਸਮਝ ਲਵੋ।

ਜਿਹ ਠਾ ਚਹੋ ਤਹੀ ਤੇ ਕਹੀਐ ॥੧੦੮੪॥

ਜਿਥੇ ਚਾਹੋ, ਉਥੇ ਕਹਿ ਦਿਓ ॥੧੦੮੪॥

ਮਾਤੰਗਨੀ ਪਦਾਦਿ ਭਣਿਜੈ ॥

ਪਹਿਲਾਂ 'ਮਾਤੰਗਨੀ' (ਹਾਥੀ-ਸੈਨਾ) ਸ਼ਬਦ ਕਥਨ ਕਰੋ।

ਅਰਿ ਪਦ ਅੰਤਿ ਤਵਨ ਕੇ ਦਿਜੈ ॥

ਉਸ ਦੇ ਅੰਤ ਵਿਚ 'ਅਰਿ' ਪਦ ਜੋੜੋ।

ਸਭ ਸ੍ਰੀ ਨਾਮ ਤੁਪਕ ਕੇ ਹੋਵੈ ॥

(ਇਹ) ਸਭ ਤੁਪਕ ਦਾ ਨਾਮ ਹੋਵੇਗਾ।


Flag Counter