ਦੋਹਰਾ:
ਜੇ ਤੂੰ ਆਪਣੀ ਗੁਦਾ ਉਤੇ ਪੰਛੀ (ਦਾ ਚਿੰਨ੍ਹ) ਖੋਦਣ (ਉਕਰਨ) ਦੇਵੇਂ,
ਤਾਂ ਤੂੰ ਹੁਣ ਜੀਉਂਦਾ ਰਹਿ ਸਕਦਾ ਹੈਂ ਅਤੇ ਤੇਰਾ ਸ਼ਰੀਰ ਬਚ ਸਕਦਾ ਹੈ ॥੧੧॥
ਤਦ ਉਸ ਬਨੀਏ ਨੇ ਉਸੇ ਤਰ੍ਹਾਂ ਕੀਤਾ ਜਿਵੇਂ ਇਸਤਰੀ ਨੇ ਕ੍ਰੋਧਵਾਨ ਹੋ ਕੇ ਕਿਹਾ ਸੀ।
(ਉਹ) ਕੰਬਦਾ ਹੋਇਆ ਧਰਤੀ ਉਤੇ ਡਿਗ ਪਿਆ ਅਤੇ (ਉਸ ਤੋਂ) ਬਚਨ ਬੋਲਿਆ ਨਾ ਜਾ ਸਕਿਆ ॥੧੨॥
ਤਦ (ਉਹ) ਇਸਤਰੀ ਘੋੜੇ ਤੋਂ ਉਤਰੀ ਅਤੇ ਇਕ ਛੁਰੀ ਲੈ ਕੇ,
(ਕਵੀ) ਰਾਮ ਕਹਿੰਦੇ ਹਨ, ਉਸ ਬਨੀਏ ਦੀ ਗੁਦਾ ਉਤੇ ਪੰਛੀ ਦਾ ਚਿੰਨ੍ਹ ਖੋਦ (ਉਕਰ) ਦਿੱਤਾ ॥੧੩॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ਛਬੀਸਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੨੬॥੫੩੩॥ ਚਲਦਾ॥
ਚੌਪਈ:
ਕੰਕ ਨਾਂ ਦਾ ਇਕ ਬ੍ਰਾਹਮਣ ਸੁਣਿਆ ਸੀ।
ਉਹ ਬਹੁਤ ਸਾਰੇ ਪੁਰਾਣ ਅਤੇ ਸ਼ਾਸਤ੍ਰ ਪੜ੍ਹਦਾ ਸੀ।
ਉਸ ਦਾ ਰੂਪ ਬਹੁਤ ਸੁੰਦਰ ਅਤੇ ਅਪਾਰ ਸੀ।
ਉਸ ਤੋਂ ਸੂਰਜ ਵੀ ਪ੍ਰਕਾਸ਼ ਲੈਂਦਾ ਸੀ ॥੧॥
ਤਦ ਉਸ ਬ੍ਰਾਹਮਣ ਦਾ ਰੂਪ ਬਹੁਤ ਸ਼ੋਭਦਾ ਸੀ।
ਦੇਵਤੇ, ਮਨੁੱਖ, ਨਾਗ ਅਤੇ ਦੈਂਤਾਂ ਦੇ ਮਨ ਮੋਹ ਲੈਂਦਾ ਸੀ।
ਉਸ ਦੇ ਲੰਬੇ ਘੁੰਘਰਾਲੇ ਵਾਲ ਫਬਦੇ ਸਨ।
ਉਸ ਦੇ ਨੈਣ ਮਾਨੋ ਕਟਾਰਾਂ ਬਣੇ ਹੋਏ ਹੋਣ ॥੨॥
ਬਿਓਮ ਕਲਾ ਨਾਂ ਦੀ ਇਕ ਜੋਬਨਵਤੀ ਰਾਣੀ ਸੀ
ਜੋ ਬਿਰਧ ਰਾਜੇ ਦੇ (ਘਰ) ਪੁੱਤਰ (ਨ ਹੋਣ ਕਰ ਕੇ) ਸੜ ਬਲ ਰਹੀ ਸੀ।
ਉਸ ਇਸਤਰੀ ਨੇ ਕੰਕ (ਬ੍ਰਾਹਮਣ) ਨਾਲ ਸੰਯੋਗ ਕਰਨਾ ਚਾਹਿਆ
ਅਤੇ ਕਪੂਰ ਲਈ ਆਉਂਦੇ ਨੂੰ ਫੜ ਲਿਆ ॥੩॥
(ਉਸ) ਔਰਤ ਨੇ ਸ੍ਰੇਸ਼ਠ ਬ੍ਰਾਹਮਣ ਪ੍ਰਤਿ ਬੋਲ ਕਹੇ।
ਹੇ ਪਿਆਰੇ! ਤੂੰ ਅਜ ਮੇਰੇ ਨਾਲ ਭੋਗ ਕਰ।
ਕੰਕ ਨੇ ਉਸ ਦੀ ਕਹੀ ਗੱਲ ਨਾ ਮੰਨੀ।
ਰਾਣੀ ਨੇ (ਉਸ ਨੂੰ) ਜ਼ੋਰ ਨਾਲ ਬਾਂਹਵਾਂ ਦੀ ਗਲਵਕੜੀ ਪਾ ਲਈ ॥੪॥
ਦੋਹਰਾ:
(ਜਦੋਂ ਉਸ ਨੂੰ) ਪਕੜ ਕੇ ਚੁੰਮਣ ਲਗੀ ਤਾਂ (ਉਧਰੋਂ) ਰਾਜਾ ਆ ਗਿਆ।
ਤਾਂ ਉਸ ਇਸਤਰੀ ਨੇ ਹਿਰਦੇ ਵਿਚ ਬਹੁਤ ਸ਼ਰਮਿੰਦੀ ਹੋ ਕੇ ਇਕ ਚਰਿਤ੍ਰ ਕੀਤਾ ॥੫॥
ਹੇ ਮੇਰੇ ਸੂਰਮੇ ਰਾਜੇ! ਸੁਣੋ, ਇਸ ਬ੍ਰਾਹਮਣ ਤੇ ਮੈਨੂੰ ਕੁਝ ਸ਼ਕ ਹੋ ਗਿਆ ਹੈ
ਕਿ ਇਸ ਨੇ ਕੁਝ ਚੋਰੀ ਖਾਧਾ ਹੈ, (ਇਸ ਲਈ ਮੈਂ ਇਸ ਦੇ ਮੂੰਹ ਤੋਂ) ਕਪੂਰ ਨੂੰ ਸੁੰਘ ਰਹੀ ਹਾਂ ॥੬॥
ਸੂਰਮਾ ਨਾਮ ਸੁਣ ਕੇ ਉਹ ਮੂਰਖ ਰਾਜਾ ਮਨ ਵਿਚ ਬਹੁਤ ਪ੍ਰਸੰਨ ਹੋਇਆ
ਅਤੇ ਮੁਸ਼ਕ ਕਪੂਰ ਨੂੰ ਸੁੰਘਣ ਵਾਲੀ ਇਸਤਰੀ ਨੂੰ ਧੰਨ ਧੰਨ ਕਹਿਣ ਲਗਾ ॥੭॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ਸਤਾਈਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੨੭॥੫੪੦॥ ਚਲਦਾ॥
ਚੌਪਈ:
ਮੰਤ੍ਰੀ ਨੇ ਇਕ ਹੋਰ ਕਥਾ ਕਹੀ,
ਜਿਸ ਨੂੰ ਸੁਣ ਕੇ ਸਾਰੀ ਸਭਾ ਖ਼ਾਮੋਸ਼ ਹੋ ਗਈ।
ਇਕ ਗੁਜਰ ਨਦੀ ਦੇ ਕੰਢੇ ਉਤੇ ਰਹਿੰਦਾ ਸੀ।
ਉਸ ਦੀ ਇਸਤਰੀ ਜਗਤ ਵਿਚ ਬਹੁਤ ਸੁੰਦਰ ਮੰਨੀ ਜਾਂਦੀ ਸੀ ॥੧॥
ਦੋਹਰਾ:
ਗੁਜਰ ਦਾ ਰੂਪ ਕੋਝਾ ਸੀ, ਪਰ ਉਸ ਦੀ ਇਸਤਰੀ ਸੁੰਦਰ ਸੀ।
ਉਹ ਇਸਤਰੀ ਇਕ ਰਾਜੇ ਦਾ ਰੂਪ ਵੇਖ ਕੇ ਉਸ ਦੇ (ਪ੍ਰੇਮ ਵਿਚ) ਫਸ ਗਈ ॥੨॥
ਚੌਪਈ:
ਉਹ ਗੁਜਰ ਇਸਤਰੀ ਨੂੰ ਦੁਖੀ ਰਖਦਾ ਸੀ
ਅਤੇ ਰਾਤ ਦਿਨ ਕੌੜੇ ਬੋਲ ਬੋਲਦਾ ਸੀ।
ਦੁੱਧ ਵੇਚਣ ਲਈ ਵੀ ਉਸ ਨੂੰ ਜਾਣ ਨਹੀਂ ਦਿੰਦਾ ਸੀ
ਅਤੇ (ਉਸ ਦੇ) ਗਹਿਣੇ ਵੀ ਖੋਹ ਕੇ ਵੇਚ ਦਿੱਤੇ ਸਨ ॥੩॥
ਅੜਿਲ:
ਉਸ ਇਸਤਰੀ ਦਾ ਨਾਂ ਸੂਰਛਟ ਸੀ