ਸ਼੍ਰੀ ਦਸਮ ਗ੍ਰੰਥ

ਅੰਗ - 181


ਚੜੇ ਤੇਜ ਮਾਣੰ ॥

ਤੇਜ ਅਤੇ ਗੌਰਵ ਨਾਲ (ਯੁੱਧ ਕਰਨ ਲਈ) ਚੜ੍ਹੇ ਸਨ।

ਗਣੰ ਗਾੜ ਗਾਜੇ ॥

(ਯੁੱਧ-ਭੂਮੀ ਵਿਚ) ਗੜ ਗੜ ਕਰਦੇ ਗਜ ਰਹੇ ਸਨ

ਰਣੰ ਰੁਦ੍ਰ ਰਾਜੇ ॥੨੮॥

ਅਤੇ ਰਣ-ਭੂਮੀ ਵਿਚ ਰੁਦਰ ਸ਼ੋਭਾ ਪਾ ਰਿਹਾ ਸੀ ॥੨੮॥

ਭਭੰਕੰਤ ਘਾਯੰ ॥

(ਉਨ੍ਹਾਂ ਦੇ) ਜਖ਼ਮਾਂ ਤੋਂ ਭਕ-ਭਕ ਕਰਦਾ (ਲਹੂ ਵਗ ਰਿਹਾ ਸੀ

ਲਰੇ ਚਉਪ ਚਾਯੰ ॥

ਪਰ ਉਹ) ਚਾਹ ਨਾਲ ਲੜ ਰਹੇ ਹਨ।

ਡਕੀ ਡਾਕਣੀਯੰ ॥

ਡਾਕਣੀਆਂ (ਲਹੂ ਪੀ ਕੇ) ਡਕਾਰ ਰਹੀਆਂ ਸਨ

ਰੜੈ ਕਾਕਣੀਯੰ ॥੨੯॥

ਅਤੇ ਗਿਰਝਾਂ ਬੋਲ ਰਹੀਆਂ ਸਨ ॥੨੯॥

ਭਯੰ ਰੋਸ ਰੁਦ੍ਰੰ ॥

ਰੁਦਰ ਕ੍ਰੋਧਵਾਨ ਹੋਇਆ ਅਤੇ

ਹਣੈ ਦੈਤ ਛੁਦ੍ਰੰ ॥

(ਉਸ ਨੇ) ਕਾਇਰ ਦੈਂਤਾਂ ਨੂੰ ਮਾਰ ਦਿੱਤਾ।

ਕਟੇ ਅਧੁ ਅਧੰ ॥

(ਉਨ੍ਹਾਂ ਨੂੰ ਰੁਦਰ ਨੇ) ਅਧੋ ਅਧ ਕਟ ਦਿੱਤਾ

ਭਈ ਸੈਣ ਬਧੰ ॥੩੦॥

ਅਤੇ (ਇਸ ਤਰ੍ਹਾਂ ਸਾਰੀ ਦੈਂਤ) ਸੈਨਾ ਮਾਰੀ ਗਈ ॥੩੦॥

ਰਿਸਿਯੋ ਸੂਲ ਪਾਣੰ ॥

ਸ਼ਿਵ ਬਹੁਤ ਗੁੱਸੇ ਵਿਚ ਆਇਆ

ਹਣੈ ਦੈਤ ਭਾਣੰ ॥

ਅਤੇ ਮਹਾਨ ਤੇਜਸਵੀ ('ਭਾਣੰ') ਦੈਂਤਾਂ ਨੂੰ ਮਾਰ ਦਿੱਤਾ।

ਸਰੰ ਓਘ ਛੁਟੇ ॥

ਤੀਰ (ਇਸ ਤਰ੍ਹਾਂ) ਛਡੇ ਗਏ

ਘਣੰ ਜੇਮ ਟੁਟੇ ॥੩੧॥

ਜਿਵੇਂ ਬਦਲ ਫਟ ਜਾਂਦਾ ਹੈ ॥੩੧॥

ਰਣੰ ਰੁਦ੍ਰ ਗਜੇ ॥

(ਜਦੋਂ) ਰਣ-ਭੂਮੀ ਵਿਚ ਰੁਦਰ ਗਜਿਆ

ਤਬੈ ਦੈਤ ਭਜੇ ॥

ਤਦੋਂ ਸਾਰੇ ਦੈਂਤ ਭਜ ਗਏ।

ਤਜੈ ਸਸਤ੍ਰ ਸਰਬੰ ॥

ਸਾਰਿਆਂ (ਦੈਂਤਾਂ) ਨੇ ਸ਼ਸਤ੍ਰ ਤਿਆਗ ਦਿੱਤੇ

ਮਿਟਿਓ ਦੇਹ ਗਰਬੰ ॥੩੨॥

ਅਤੇ ਸ਼ਰੀਰ ਦਾ ਮਾਣ ਮਿਟਾ ਦਿੱਤਾ ॥੩੨॥

ਚੌਪਈ ॥

ਚੌਪਈ:

ਧਾਯੋ ਤਬੈ ਅੰਧਕ ਬਲਵਾਨਾ ॥

ਤਦੋਂ ਆਪਣੇ ਨਾਲ ਕਈ ਪ੍ਰਕਾਰ ਦੀ ਦੈਂਤ ਸੈਨਾ ਲੈ ਕੇ

ਸੰਗ ਲੈ ਸੈਨ ਦਾਨਵੀ ਨਾਨਾ ॥

ਬਲਵਾਨ ਅੰਧਕ ਨੇ ਧਾਵਾ ਬੋਲਿਆ।

ਅਮਿਤ ਬਾਣ ਨੰਦੀ ਕਹੁ ਮਾਰੇ ॥

(ਉਸ ਨੇ) ਸ਼ਿਵ ਦੀ ਸਵਾਰੀ ਨੰਦੀ ਬਲਦ ਨੂੰ ਅਣਗਿਣਤ ਤੀਰ ਮਾਰੇ

ਬੇਧਿ ਅੰਗ ਕਹ ਪਾਰ ਪਧਾਰੇ ॥੩੩॥

ਜੋ ਉਸ ਦੇ ਸ਼ਰੀਰ ਵਿਚੋਂ ਪਾਰ ਹੋ ਗਏ ॥੩੩॥

ਜਬ ਹੀ ਬਾਣ ਲਗੇ ਬਾਹਣ ਤਨਿ ॥

ਜਦੋਂ ਨੰਦੀ ਬਲਦ ਦੇ ਸ਼ਰੀਰ ਵਿਚ ਤੀਰ ਲਗੇ,

ਰੋਸ ਜਗਿਯੋ ਤਬ ਹੀ ਸਿਵ ਕੇ ਮਨਿ ॥

ਤਦੋਂ ਸ਼ਿਵ ਦੇ ਮਨ ਵਿਚ ਕ੍ਰੋਧ ਭੜਕ ਉਠਿਆ।

ਅਧਿਕ ਰੋਸ ਕਰਿ ਬਿਸਖ ਚਲਾਏ ॥

(ਉਸ ਨੇ) ਬਹੁਤ ਕ੍ਰੋਧ ਕਰ ਕੇ ਬਾਣ ਚਲਾਏ

ਭੂਮਿ ਅਕਾਸਿ ਛਿਨਕ ਮਹਿ ਛਾਏ ॥੩੪॥

ਜੋ ਛਿਣ ਭਰ ਵਿਚ ਆਕਾਸ਼ ਅਤੇ ਧਰਤੀ ਵਿਚ ਛਾ ਗਏ ॥੩੪॥

ਬਾਣਾਵਲੀ ਰੁਦ੍ਰ ਜਬ ਸਾਜੀ ॥

ਜਦੋਂ ਸ਼ਿਵ ਨੇ ਬਾਣਾਂ ਦੀ ਝੜੀ ਲਾ ਦਿੱਤੀ,

ਤਬ ਹੀ ਸੈਣ ਦਾਨਵੀ ਭਾਜੀ ॥

ਤਦੋਂ ਦੈਂਤਾਂ ਦੀ ਸੈਨਾ ਭਜ ਗਈ।

ਤਬ ਅੰਧਕ ਸਿਵ ਸਾਮੁਹੁ ਧਾਯੋ ॥

ਤਦੋਂ ਅੰਧਕ ਦੈਂਤ ਸ਼ਿਵ ਦੇ ਸਾਹਮਣੇ (ਆ ਕੇ) ਡਟਿਆ

ਦੁੰਦ ਜੁਧੁ ਰਣ ਮਧਿ ਮਚਾਯੋ ॥੩੫॥

ਅਤੇ (ਦੋਹਾਂ ਨੇ) ਰਣ-ਭੂਮੀ ਵਿਚ ਦੁਅੰਦ-ਯੁੱਧ ਮਚਾਇਆ ॥੩੫॥

ਅੜਿਲ ॥

ਅੜਿਲ:

ਬੀਸ ਬਾਣ ਤਿਨ ਸਿਵਹਿ ਪ੍ਰਹਾਰੇ ਕੋਪ ਕਰਿ ॥

ਉਸ ਨੇ ਕ੍ਰੋਧ ਕਰ ਕੇ ੨੦ ਬਾਣ ਸ਼ਿਵ ਉਤੇ ਚਲਾਏ।

ਲਗੇ ਰੁਦ੍ਰ ਕੇ ਗਾਤ ਗਏ ਓਹ ਘਾਨਿ ਕਰ ॥

ਉਹ ਰੁਦਰ ਦੇ ਸ਼ਰੀਰ ਵਿਚ ਲਗੇ ਅਤੇ ਜ਼ਖ਼ਮ ਕਰ ਕੇ

ਗਹਿ ਪਿਨਾਕ ਕਹ ਪਾਣਿ ਪਿਨਾਕੀ ਧਾਇਓ ॥

(ਦੂਜੇ ਪਾਸੇ ਨਿਕਲ) ਗਏ। ਸ਼ਿਵ ਨੇ (ਤੁਰੰਤ) ਹੱਥ ਵਿਚ ਪਿਨਾਕ ਧਨੁਸ਼ ਲੈ ਕੇ ਧਾਵਾ ਕੀਤਾ

ਹੋ ਤੁਮੁਲ ਜੁਧੁ ਦੁਹੂੰਅਨ ਰਣ ਮਧਿ ਮਚਾਇਓ ॥੩੬॥

ਅਤੇ ਦੋਹਾਂ ਨੇ ਰਣ-ਭੂਮੀ ਵਿਚ ਖੂਬ ਘੋਰ ਯੁੱਧ ਮਚਾਇਆ ॥੩੬॥

ਤਾੜਿ ਸਤ੍ਰੁ ਕਹ ਬਹੁਰਿ ਪਿਨਾਕੀ ਕੋਪੁ ਹੁਐ ॥

ਸ਼ਿਵ ਨੇ ਕ੍ਰੋਧਵਾਨ ਹੋ ਕੇ ਵੈਰੀ ਨੂੰ ਤਾੜਨਾ ਕੀਤੀ

ਹਣੈ ਦੁਸਟ ਕਹੁ ਬਾਣ ਨਿਖੰਗ ਤੇ ਕਾਢ ਦੁਐ ॥

ਅਤੇ ਭਥੇ ਵਿਚੋਂ ਦੋ ਤੀਰ ਕਢ ਕੇ ਦੁਸ਼ਟ ਨੂੰ ਮਾਰੇ

ਗਿਰਿਯੋ ਭੂਮਿ ਭੀਤਰਿ ਸਿਰਿ ਸਤ੍ਰੁ ਪ੍ਰਹਾਰਿਯੋ ॥

ਜੋ (ਉਸ ਦੇ ਸਿਰ ਵਿਚ) ਲਗੇ ਅਤੇ ਉਹ ਧਰਤੀ ਉਤੇ ਡਿਗ ਪਿਆ।

ਹੋ ਜਨਕੁ ਗਾਜ ਕਰਿ ਕੋਪ ਬੁਰਜ ਕਹੁ ਮਾਰਿਯੋ ॥੩੭॥

(ਇੰਜ ਪ੍ਰਤੀਤ ਹੁੰਦਾ ਹੈ) ਮਾਨੋ ਬਿਜਲੀ ਨੇ ਕ੍ਰੋਧ ਕਰ ਕੇ ਬੁਰਜ ਨੂੰ ਡਿਗਾ ਦਿੱਤਾ ਹੋਵੇ ॥੩੭॥

ਤੋਟਕ ਛੰਦ ॥

ਤੋਟਕ ਛੰਦ:

ਘਟਿ ਏਕ ਬਿਖੈ ਰਿਪੁ ਚੇਤ ਭਯੋ ॥

ਅੰਧਕ ਦੈਂਤ ਇਕ ਘੜੀ ਵਿਚ ਸੁਚੇਤ ਹੋ ਗਿਆ

ਧਨੁ ਬਾਣ ਬਲੀ ਪੁਨਿ ਪਾਣਿ ਲਯੋ ॥

ਅਤੇ (ਉਸ) ਬਲਵਾਨ ਨੇ ਫਿਰ ਹੱਥ ਵਿਚ ਧਨੁਸ਼ ਬਾਣ ਲੈ ਲਿਆ।

ਕਰਿ ਕੋਪ ਕਵੰਡ ਕਰੇ ਕਰਖ੍ਰਯੰ ॥

ਕ੍ਰੋਧ ਕਰ ਕੇ (ਉਸ ਨੇ) ਧਨੁਸ਼ ਨੂੰ ਹੱਥ ਨਾਲ ਖਿਚਿਆ

ਸਰ ਧਾਰ ਬਲੀ ਘਨ ਜਿਯੋ ਬਰਖ੍ਰਯੋ ॥੩੮॥

ਅਤੇ ਬਦਲ ਵਾਂਗ (ਉਸ) ਬਲਵਾਨ ਨੇ ਤੀਰਾਂ ਦੀ ਬਰਖਾ ਸ਼ੁਰੂ ਕਰ ਦਿੱਤੀ ॥੩੮॥

ਕਰਿ ਕੋਪ ਬਲੀ ਬਰਖ੍ਰਯੋ ਬਿਸਖੰ ॥

ਕ੍ਰੋਧਵਾਨ ਹੋ ਕੇ ਬਲਵਾਨ ਦੈਂਤ ਬਾਣਾਂ ਦੀ ਬਰਖਾ ਕਰਨ ਲਗਿਆ।

ਇਹ ਓਰ ਲਗੈ ਨਿਸਰੇ ਦੁਸਰੰ ॥

(ਉਹ ਤੀਰ) ਇਕ ਪਾਸਿਓਂ ਲਗ ਕੇ ਦੂਜੇ ਪਾਸੇ ਨਿਕਲਦੇ ਸਨ।


Flag Counter