ਪਹਿਲਾਂ 'ਅੰਬੁਜ' (ਜਲ ਤੋਂ ਪੈਦਾ ਹੋਣ ਵਾਲਾ ਬ੍ਰਿਛ) ਮੁਖ ਤੋਂ ਉਚਾਰੋ, ਫਿਰ 'ਪ੍ਰਿਸਠਣੀ' ਸ਼ਬਦ ਉਚਾਰੋ।
ਇਹ ਨਾਮ ਤੁਪਕ ਦਾ ਹੁੰਦਾ ਹੈ, ਵਿਚਾਰ ਲਵੋ ॥੬੭੯॥
'ਘਨਜਜ ਪ੍ਰਿਸਠਣ' (ਬਦਲ ਦੇ ਪੁੱਤਰ ਜਲ ਅਤੇ ਜਲ ਦੇ ਜਾਏ ਬ੍ਰਿਛ ਦੀ ਲਕੜ ਦੀ ਪਿਠ ਵਾਲੀ) ਦਾ ਪਹਿਲਾਂ ਮੂੰਹ ਵਿਚੋਂ ਉਚਾਰਨ ਕਰੋ।
(ਇਹ) ਨਾਮ ਤੁਪਕ ਦਾ ਬਣ ਜਾਂਦਾ ਹੈ। ਸੂਝਵਾਨੋ! ਸਮਝ ਲਵੋ ॥੬੮੦॥
ਪਹਿਲਾਂ ਜਲ ਤਰ (ਜਲ ਉਤੇ ਤਰਨ ਵਾਲਾ) ਸ਼ਬਦ ਉਚਾਰ ਕੇ (ਫਿਰ) 'ਪ੍ਰਿਸਠਣਿ' ਪਦ ਕਹਿ ਦਿਓ।
(ਇਹ) ਤੁਪਕ ਦਾ ਨਾਮ ਬਣ ਜਾਂਦਾ ਹੈ। ਚਤੁਰੋ! ਮਨ ਵਿਚ ਵਿਚਾਰ ਕਰ ਲਵੋ ॥੬੮੧॥
ਪਹਿਲਾਂ 'ਬਾਰ' ਸ਼ਬਦ ਉਚਾਰ ਕੇ ਫਿਰ 'ਤਰ ਪ੍ਰਿਸਠਣਿ' (ਤਰ ਸਕਣ ਵਾਲੇ ਕਾਠ ਦੀ ਪਿਠ) ਕਹਿ ਦਿਓ।
(ਇਹ) ਨਾਮ ਤੁਪਕ ਦਾ ਬਣਦਾ ਹੈ। ਸੂਝਵਾਨੋ! ਜਾਣ ਲਵੋ ॥੬੮੨॥
ਪਹਿਲਾਂ 'ਨੀਰ' (ਜਲ) ਸ਼ਬਦ ਉਚਾਰ ਕੇ, ਫਿਰ 'ਤਰ' ਅਤੇ 'ਪ੍ਰਿਸਠਣਿ' ਪਦ ਜੋੜੋ।
(ਇਹ) ਤੁਪਕ ਦਾ ਨਾਮ ਬਣ ਜਾਵੇਗਾ। ਸੂਝਵਾਨੋ! ਵਿਚਾਰ ਲਵੋ ॥੬੮੩॥
ਪਹਿਲਾਂ 'ਹਰਜ' (ਜਲ ਤੋਂ ਪੈਦਾ ਹੋਇਆ ਕਾਠ) ਅਤੇ 'ਪ੍ਰਿਸਠਣੀ' ਸ਼ਬਦ ਦਾ ਮੂੰਹ ਵਿਚੋਂ ਉਚਾਰਨ ਕਰੋ।
(ਇਹ) ਤੁਪਕ ਦਾ ਨਾਮ ਹੋ ਜਾਏਗਾ। ਸੂਝਵਾਨੋ! ਸੋਚ ਲਵੋ ॥੬੮੪॥
ਚੌਪਈ:
ਪਹਿਲਾਂ 'ਬਾਰਿਜ ਪ੍ਰਿਸਠਣੀ' ਉਚਾਰੋ।
(ਇਹ) ਨਾਲ (ਤੁਪਕ) ਦਾ ਨਾਮ ਹੈ।
ਫਿਰ 'ਭੂਰਹ ਪ੍ਰਿਸਠਣਿ' (ਧਰਤੀ ਤੋਂ ਉਗੇ ਕਾਠ ਦੀ ਪਿਠ ਵਾਲੀ) ਪਦ ਉਚਾਰੋ।
(ਇਹ) ਨਾਮ ਤੁਪਕ ਦਾ ਸਮਝਣਾ ਚਾਹੀਦਾ ਹੈ ॥੬੮੫॥
ਪਹਿਲਾਂ 'ਭੂਮਿ' ਸ਼ਬਦ ਕਹੋ।
ਫਿਰ 'ਰੁਹ ਪ੍ਰਿਸਠਣਿ' ਕਹਿ ਦਿਓ।
ਇਹ ਸਭ ਤੁਪਕ ਦੇ ਨਾਮ ਹੋ ਜਾਣਗੇ।
ਜੋ ਕੋਈ ਚਤੁਰ ਪੁਰਸ਼ ਹੈ, ਸਮਝ ਲਵੇਗਾ ॥੬੮੬॥
ਪਹਿਲਾਂ 'ਤਰ ਰੁਹ ਪ੍ਰਿਸਟਨਿ' ਦਾ ਉਚਾਰਨ ਕਰੋ।
(ਇਹ) ਨੂੰ ਸਭ ਤੁਪਕ ਦਾ ਨਾਮ ਸਮਝੋ।
(ਫਿਰ) 'ਕਾਸਠ ਕੁੰਦਨੀ' (ਕਾਠ ਦੇ ਮੁਠੇ ਵਾਲੀ) ਕਥਨ ਕਰੋ।
(ਇਹ) ਨੂੰ ਸਭ ਤੁਪਕ ਦਾ ਨਾਮ ਸਮਝੋ ॥੬੮੭॥
ਪਹਿਲਾਂ 'ਭੂਮਿ' ਸ਼ਬਦ ਨੂੰ ਉਚਾਰੋ।
ਫਿਰ 'ਰੁਹ' ਸ਼ਬਦ ਨੂੰ ਜੋੜੋ।
(ਇਹ) ਨਾਮ ਸਭ ਤੁਪਕ ਜੀ ਦਾ ਮਨੋ।
ਇਸ ਵਿਚ ਕੋਈ ਸੰਸਾ ਨਾ ਰਖੋ ॥੬੮੮॥
ਪਹਿਲਾਂ 'ਪ੍ਰਿਥੀ' ਸ਼ਬਦ ਰਖੋ।
ਫਿਰ 'ਰੁਹ' ਪਦ ਦਾ ਉਚਾਰਨ ਕਰੋ।
(ਇਸ ਨੂੰ) ਸਭ ਤੁਪਕ ਦਾ ਨਾਮ ਮਨੋ।
ਇਸ ਵਿਚ ਕੋਈ ਫਰਕ ਨਾ ਸਮਝੋ ॥੬੮੯॥
ਪਹਿਲਾਂ 'ਬਿਰਛ' ਸ਼ਬਦ ਨੂੰ ਉਚਾਰੋ।
ਫਿਰ 'ਪ੍ਰਿਸਠਨਿ' ਸ਼ਬਦ ਦਾ ਮਨ ਵਿਚ ਵਿਚਾਰ ਕਰੋ।
(ਇਸ ਤਰ੍ਹਾਂ) ਤੁਪਕ ਦਾ ਨਾਮ ਬਣ ਜਾਏਗਾ।
ਇਸ ਵਿਚ ਕੋਈ ਫਰਕ ਨਾ ਸਮਝੋ ॥੬੯੦॥
'ਦ੍ਰੁਮਜ' (ਬ੍ਰਿਛ ਦੇ ਜਾਏ ਕਾਠ) ਪਦ ਨੂੰ ਪਹਿਲਾਂ ਉਚਾਰੋ।
(ਫਿਰ) 'ਪ੍ਰਿਸਠਨਿ' ਪਦ ਦਿਲ ਵਿਚ ਰਖੋ।
(ਇਹ) ਨਾਮ ਤੁਪਕ ਦਾ ਹੋਏਗਾ।
ਜੇ ਕੋਈ ਸਿਆਣਾ ਬੰਦਾ ਮਨ ਵਿਚ ਵਿਚਾਰ ਕਰੇਗਾ ॥੬੯੧॥
ਪਹਿਲਾਂ ਮੁਖ ਤੋਂ 'ਤਰੁ' ਪਦ ਦਾ ਉਚਾਰਨ ਕਰੋ।
ਫਿਰ 'ਪ੍ਰਿਸਠਨਿ' ਸ਼ਬਦ ਨੂੰ ਨਾਲ ਜੋੜੋ।
ਸਭ (ਇਸ ਨੂੰ) ਤੁਪਕ ਦਾ ਨਾਮ ਸਮਝੋ।
ਇਸ ਵਿਚ ਕੋਈ ਅੰਤਰ ਨਾ ਮਨੋ ॥੬੯੨॥
ਪਹਿਲਾਂ 'ਰੁਖ' (ਬ੍ਰਿਛ) ਸ਼ਬਦ ਨੂੰ ਉਚਾਰੋ।
ਫਿਰ 'ਪ੍ਰਿਸਠਣਿ' ਪਦ ਨੂੰ ਰਖੋ।
(ਇਹ) ਨਾਮ ਸਭ ਤੁਪਕ ਦਾ ਹੋਏਗਾ।