ਉਸ ਦੇ ਘਰ ਮਹਾ ਕੁਮਾਰੀ ਨਾਂ ਦੀ ਪੁੱਤਰੀ ਸੀ
ਜਿਸ ਵਰਗੀ ਵਿਧਾਤਾ ਨੇ ਕਿਸੇ ਨੂੰ ਨਹੀਂ ਬਣਾਇਆ ॥੧॥
ਉਥੇ ਇਕ ਸ਼ਾਹ ਦਾ ਸੁਜਾਨ ਪੁੱਤਰ ਸੀ।
(ਉਸ ਦਾ) ਨਾਂ ਚੰਦ੍ਰ ਸੈਨ ਸੀ ਅਤੇ (ਉਹ) ਬਹੁਤ ਬਲਵਾਨ ਸੀ।
ਮਹਾ ਕੁਮਾਰੀ ਨੇ ਉਸ ਦੀ ਸੁੰਦਰਤਾ ਨੂੰ ਵੇਖਿਆ
ਅਤੇ ਮਨ, ਬਚਨ ਤੇ ਕਰਮ ਕਰ ਕੇ ਸ਼ਿਥਲ ਹੋ ਗਈ ॥੨॥
(ਉਸ ਨੇ) ਦਾਸੀ ਭੇਜ ਕੇ ਉਸ ਨੂੰ ਬੁਲਾ ਲਿਆ
ਅਤੇ ਪੋਸਤ, ਭੰਗ ਤੇ ਅਫ਼ੀਮ ਮੰਗਵਾ ਲਈ।
ਕਈ ਤਰ੍ਹਾਂ ਨਾਲ ਉਸ ਨੂੰ ਪਿਲਾਈ
ਅਤੇ ਬਹੁਤ ਮਸਤ ਕਰ ਕੇ ਗਲੇ ਨਾਲ ਲਗਾ ਲਿਆ ॥੩॥
(ਉਸ ਨੇ) ਪਿਆਰੇ ਨੂੰ ਸ਼ਰਾਬ ਨਾਲ ਮਸਤ ਕਰ ਲਿਆ ਸੀ
ਅਤੇ ਉਸ ਨੂੰ ਕਦੀ ਵੀ ਛਾਤੀ ਨਾਲੋਂ ਵਖ ਨਹੀਂ ਕਰਦੀ ਸੀ।
(ਉਹ) ਅਨੇਕ ਢੰਗਾਂ ਨਾਲ ਜਫ਼ੀਆਂ ਪਾਉਂਦੀ ਸੀ
ਅਤੇ ਦੋਹਾਂ ਗਲ੍ਹਾਂ ਨੂੰ ਚੁੰਮ ਕੇ ਬਲਿਹਾਰ ਜਾਂਦੀ ਸੀ ॥੪॥
ਉਹ ਮਿਤਰ ਵੀ ਪੂਰੀ ਤਰ੍ਹਾਂ ਮਗਨ ਹੋ ਗਿਆ ਸੀ,
(ਉਸ ਨੂੰ) ਛਡਿਆ ਨਹੀਂ ਜਾਂਦਾ ਸੀ।
(ਦੋਵੇਂ) ਭਾਂਤ ਭਾਂਤ ਨਾਲ ਲਿਪਟ ਕੇ ਭੋਗ ਕਰਦੇ ਸਨ।
ਚੁੰਬਨ ਅਤੇ ਆਲਿੰਗਨ ਲੈਂਦੇ ਸਨ ਅਤੇ ਅਨੇਕ ਤਰ੍ਹਾਂ ਦੇ ਆਸਣ ਦਿੰਦੇ ਸਨ ॥੫॥
(ਉਹ) ਉਸ ਵਿਚ ਇਤਨੀ ਲੀਨ ਹੋ ਗਈ ਕਿ ਛਡਿਆ ਨਹੀਂ ਸੀ ਜਾਂਦਾ।
ਉਸ ਨਾਲ ਅਨੇਕ ਪ੍ਰਕਾਰ ਨਾਲ ਲਿਪਟ ਕੇ ਸੁਖ ਪ੍ਰਾਪਤ ਕਰ ਰਹੀ ਸੀ।
(ਰਾਜ ਕੁਮਾਰੀ ਸੋਚਣ ਲਗੀ ਕਿ) ਇਸ ਨਾਲ ਕਿਵੇਂ ਅਤੇ ਕਿਹੜੇ ਢੰਗ ਨਾਲ ਜਾਵਾਂ
ਅਤੇ ਇਸ ਲਈ ਹੁਣ ਕੀ ਉਪਾ ਕਰਾਂ ॥੬॥
(ਉਸ ਨੇ) ਜਾਣ ਬੁਝ ਕੇ ਇਕ ਬ੍ਰਾਹਮਣ ਨੂੰ ਮਾਰ ਦਿੱਤਾ
ਅਤੇ ਰਾਜੇ ਪਾਸ ਜਾ ਕੇ ਇਸ ਤਰ੍ਹਾਂ ਕਿਹਾ, (ਮੈਂਥੋਂ ਬਹੁਤ ਵੱਡਾ ਪਾਪ ਹੋਇਆ ਹੈ,
ਇਸ ਲਈ) ਹੁਣ ਮੈਂ ਜਾ ਕੇ (ਕਾਸ਼ੀ ਵਿਚ) ਕਲਵਤ੍ਰ ਲਵਾਂਗੀ
ਅਤੇ (ਉਸ ਨਾਲ ਆਪਣੇ ਆਪ ਨੂੰ ਚਿਰਵਾ ਕੇ) ਦੇਹ ਪਲਟ ਕੇ ਸਵਰਗ ਵਿਚ ਜਾਵਾਂਗੀ ॥੭॥
ਪਿਤਾ ਰੋਕਦਾ ਰਿਹਾ, ਪਰ ਉਸ ਨੇ ਇਕ ਨਾ ਮੰਨੀ।
ਰਾਣੀ ਵੀ (ਉਸ ਦੇ) ਪੈਰਾਂ ਨਾਲ ਲਿਪਟਦੀ ਰਹੀ।
ਮੰਤਰ ਦੀ ਸ਼ਕਤੀ ਨਾਲ ਉਸ ਨੇ ਕਲਵਤ੍ਰ ਨੂੰ ਸਿਰ ਉਤੇ ਧਾਰਨ ਕੀਤਾ
ਪਰ ਉਸ ਨਾਲ ਉਸ ਦਾ ਇਕ ਵਾਲ ਵੀ ਵਿੰਗਾ ਨਾ ਹੋਇਆ ॥੮॥
(ਅਜਿਹਾ ਕੌਤਕ ਰਚਿਆ ਕਿ) ਸਭ ਨੇ ਵੇਖ ਲਿਆ ਕਿ ਇਸ ਨੂੰ ਕਲਵਤ੍ਰ ਲਿਆ ਹੈ।
ਇਸ ਤਰ੍ਹਾਂ ਨਾਲ (ਉਸ ਨੇ) ਉਨ੍ਹਾਂ ਦੀ ਦ੍ਰਿਸ਼ਟੀ-ਬੰਦ ਕੀਤਾ।
ਆਪ ਮਿਤਰ ਦੇ ਘਰ ਚਲੀ ਗਈ।
ਉਸ ਇਸਤਰੀ ਦਾ ਭੇਦ ਕਿਸੇ ਨੇ ਵੀ ਨਾ ਸਮਝਿਆ ॥੯॥
ਦੋਹਰਾ:
ਇਸ ਤਰ੍ਹਾਂ ਨਾਲ ਮਾਤਾ ਪਿਤਾ ਨੂੰ ਛਲ ਕੇ ਮਿਤਰ ਦੇ ਨਾਲ ਚਲੀ ਗਈ।
ਕਵੀ ਸ਼ਿਆਮ ਕਹਿੰਦੇ ਹਨ, ਤਦ ਹੀ ਕਥਾ ਪ੍ਰਸੰਗ ਸਮਾਪਤ ਹੋ ਗਿਆ ॥੧੦॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੪੦੦ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੪੦੦॥੭੦੮੨॥ ਚਲਦਾ॥
ਚੌਪਈ:
ਕਾਰੂੰ ਨਾਂ ਦਾ ਇਕ ਰਾਜਾ ਸੁਣੀਂਦਾ ਸੀ।
ਜਿਸ ਦਾ ਜਗਤ ਵਿਚ ਅਮਿਤ ਤੇਜ ਮੰਨਿਆ ਜਾਂਦਾ ਸੀ।
ਉਸ ਦੇ ਘਰ ਚਾਲੀ ('ਚਿਹਲ') ਖ਼ਜ਼ਾਨੇ ਭਰੇ ਹੁੰਦੇ ਸਨ।
ਜਿਨ੍ਹਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ ਸੀ ॥੧॥
ਉਸ ਨਗਰ ਵਿਚ ਇਕ ਸ਼ਾਹ ਦੀ ਪੁੱਤਰੀ ਸੁਣੀਂਦੀ ਸੀ।
ਉਹ ਚਿਤਰ ਪੁਤਲੀ ਵਾਂਗ (ਬਹੁਤ ਹੀ ਸੁੰਦਰ) ਵਿਚਾਰੀ ਜਾਂਦੀ ਸੀ।
ਉਹ ਰਾਜੇ ਦਾ ਰੂਪ ਵੇਖ ਕੇ ਮੋਹਿਤ ਹੋ ਗਈ।
ਇਕ ਦਾਸੀ ਨੂੰ ਉਸ ਪਾਸ ਭੇਜਿਆ ॥੨॥
ਉਸ (ਇਸਤਰੀ) ਦਾ ਨਾਂ ਬਸੰਤ ਕੁਮਾਰੀ ਸੀ।