ਘੋੜ-ਚੜ੍ਹੇ ਸੂਰਮੇ ਰਣ-ਭੂਮੀ (ਵਿੱਚ) ਰੁਲ ਰਹੇ ਸਨ ॥੧੨੦॥
ਯੋਧੇ ਬੜਕਦੇ ਸਨ,
ਲੜਾਕੂ ਸੂਰਮਿਆਂ ਦੇ ਘੋੜੇ ਨੱਚਦੇ ਸਨ,
ਸੰਗਲਾਂ ਨਾਲ ਬੱਧੇ ਹੋਏ ਭਿਆਨਕ ਧੌਂਸੇ ਵੱਜਦੇ ਸਨ,
ਰਣ ਵਿੱਚ ਮੁੱਛਾਂ ਵਾਲੇ ਮਸਤ ਸੂਰਮੇ (ਫਿਰਦੇ ਸਨ) ॥੧੨੧॥
ਕੱਛ ਦੇ ਇਲਾਕੇ ਦੇ ਘੋੜੇ ਕੁੱਦਦੇ ਹੋਏ (ਇਉਂ ਪ੍ਰਤੀਤ ਹੁੰਦੇ ਸਨ)
ਮਾਨੋ ਖੰਭਾਂ ਵਾਲੇ ਪਹਾੜ ਉੱਤੇ ਜਾਂਦੇ ਹੋਣ।
ਭੱਟ (ਆਪਸ ਵਿੱਚ) ਜੁਟੇ ਹੋਏ ਸਨ ਅਤੇ ਬੰਬਲਾਂ ਵਾਲੇ ਨੇਜ਼ੇ ਚਲ ਰਹੇ ਸਨ,
ਪਾਖਰਾਂ ਵਾਲੇ (ਘੋੜੇ) ਯੁੱਧ-ਭੂਮੀ ਵਿੱਚ (ਅਹਾੜੇ) ਰੁਲ ਰਹੇ ਸਨ ॥੧੨੨॥
ਹਾਥੀਆਂ ਉੱਤੇ ਲਦੇ ਨਗਾਰੇ ਵੱਜ ਰਹੇ ਸਨ,
ਭਿਆਨਕ ਯੋਧੇ (ਲੁਝਾਰੇ ਤਲਵਾਰਾਂ ਖਿੱਚੀ ਫਿਰਦੇ ਸਨ।
ਸਾਰਾ ਆਕਾਸ਼ ਹੂਰਾਂ ਦੇ ਝੁੰਡਾਂ ਨਾਲ ਭਰਿਆ ਹੋਇਆ ਸੀ,
(ਜਿਨ੍ਹਾਂ ਨੇ) ਅੱਖਾਂ ਵਿੱਚ ਅੰਜਨ ਪਾਇਆ ਹੋਇਆ ਸੀ ॥੧੨੩॥
ਛੋਟੇ ਨਗਾਰੇ ਗੂੰਜ ਰਹੇ ਸਨ।
ਸੂਰਮਿਆਂ ਨੂੰ ਮਾਰਨ ਵਾਲੇ ਸੂਰਮੇ ਲਲਕਾਰ ਰਹੇ ਸਨ।
ਉਲਰੇ ਹੋਏ ਨੇਜ਼ੇ (ਇਉਂ ਪ੍ਰਤੀਤ ਹੁੰਦੇ ਸਨ) ਮਾਨੋ ਜਟਾਂ ਵਾਲੇ ਸਾਧੂ ਖੜੋਤੇ ਹੋਣ।
ਬੰਬਲਾਂ ਵਾਲੇ ਚਮਕੀਲੇ ('ਸਿਤਿਯ') ਭਾਲੇ ਉਨ੍ਹਾਂ ਦੇ ਹੱਥੋਂ ਛੁੱਟ ਰਹੇ ਸਨ ॥੧੨੪॥
ਜ਼ਖ਼ਮ ਖਾ-ਖਾ ਕੇ ਤ੍ਰਿਪਤ ਹੋਏ ਯੋਧੇ ਡਿੱਗ ਪਏ ਸਨ
ਅਤੇ ਉਨ੍ਹਾਂ ਦੇ ਤਨ ਅੱਧੋ-ਅੱਧ ਹੋਏ ਸ਼ੋਭ ਰਹੇ ਸਨ।
ਸੈਨਾਵਾਂ ਗੱਜਦੀਆਂ ਸਨ, ਧੌਂਸੇ ਵੱਜਦੇ ਸਨ
ਅਤੇ ਚੰਚਲ ਘੋੜੇ ਹਿਣਕਦੇ ਸਨ ॥੧੨੫॥
ਚੌਹਾਂ ਪਾਸੇ ਗਿਰਝਾਂ ਚੀਕਦੀਆਂ ਸਨ,
ਅਖੰਡਿਤਾ ਨੂੰ ਖੰਡ-ਖੰਡ ਕਰ ਦਿੱਤਾ ਗਿਆ ਸੀ।
ਉੱਚੇ (ਸਥਾਨ) ਉੱਤੇ ਬੈਠੀਆਂ ਗਿੱਧਾਂ ਇੰਜ ਬੋਲਦੀਆਂ ਸਨ
ਮਾਨੋ ਯੁੱਧ ਸਿੱਧ ਜੈ ਜੈ ਜਪਦੇ ਹੋਣ ॥੧੨੬॥
ਮਾਨੋ ਬਸੰਤ ਰੁਤ ਵਿੱਚ ਕੇਸੂ ਫੁੱਲੇ ਹੋਣ-
(ਲਹੂ ਨਾਲ) ਲਾਲ ਹੋਏ ਸੂਰਮੇ ਰਣ ਵਿੱਚ ਇਸ ਤਰ੍ਹਾਂ ਫਿਰਦੇ ਸਨ।
ਰਣ ਵਿੱਚ ਹਾਥੀਆਂ ਦੀਆਂ ਸੁੰਡਾਂ ਡਿੱਗੀਆਂ ਪਈਆਂ ਸਨ
ਅਤੇ ਧਰਤੀ ਸੂਰਮਿਆਂ ਦੇ ਸਿਰਾਂ ਨਾਲ ਭਰੀ ਹੋਈ ਸੀ ॥੧੨੭॥
ਮਧੁਰ ਧੁਨਿ ਛੰਦ
ਰਾਮ (ਨੇ ਤੀਰਾਂ ਨਾਲ) ਤਰਥੱਲੀ ਮੱਚਾ ਦਿੱਤੀ।
(ਫਲਸਰੂਪ ਸੂਰਮਿਆਂ ਨੇ ਜੀਵਨ ਦੀ) ਇੱਛਾ ਛੱਡ ਦਿੱਤੀ।
ਧੀਰਜ ਤੇ ਬਲ ਧਾਰਨ ਵਾਲੇ
(ਸੂਰਮੇ) ਤੀਰਾਂ ਨੂੰ ਚਲਾਉਂਦੇ ਸਨ ॥੧੨੮॥
(ਪਰਸ਼ੂਰਾਮ ਨੂੰ ਵੇਖ ਕੇ) ਸਾਰੇ ਦਲ ਦਾ ਬਲ,
ਗਿਆਨ ਅਤੇ ਧਿਆਨ ਦੂਰ ਹੋ ਗਿਆ ਸੀ।
ਸਾਰੇ ਥਰ-ਥਰ ਕੰਬ ਰਹੇ ਸਨ
ਅਤੇ ਹਰਿ-ਹਰਿ ਜਪਦੇ ਸਨ ॥੧੨੯॥
(ਸੂਰਮੇ ਆਪਣੇ) ਕ੍ਰੋਧ ਨੂੰ ਪੀ ਰਹੇ ਸਨ,
ਹੋਸ਼ ਭੁੱਲੀ ਜਾ ਰਹੀ ਸੀ।
ਹੱਥਾਂ ਵਿੱਚ ਤੀਰ ਸਰਕਦੇ ਜਾਂਦੇ ਸਨ।
(ਕਿਉਂਕਿ ਪਰਸੁਰਾਮ ਦੇ ਹੱਥੋਂ) ਧਨੁਸ਼ ਵਾਲਿਆਂ ਜਾਂ ਧਰਮ ਦੇ ਵੈਰੀਆਂ ਦਾ ਨਾਸ਼ ਹੁੰਦਾ ਜਾ ਰਿਹਾ ਸੀ ॥੧੩੦॥
(ਸੂਰਮੇ ਆਪਣੇ) ਹੱਥਾਂ ਨਾਲ
ਚੰਗੇ ਤੀਰਾਂ ਨੂੰ ਕਮਾਨਾਂ ਵਿੱਚ ਧਰ ਕੇ
ਵੈਰੀ ਦੀ ਛਾਤੀ ਨੂੰ ਸਲ੍ਹ ਰਹੇ ਸਨ
(ਜਿਸ ਕਰਕੇ ਵੈਰੀ) ਧਰਤੀ ਉੱਤੇ ਪਏ ਛਾਤੀ ਨੂੰ ਮਲ ਰਹੇ ਸਨ ॥੧੩੧॥
ਕ੍ਰੋਧ ਵਿੱਚ ਭਰੇ (ਬਲਵਾਨ ਪਰਸੁਰਾਮ) ਦੇ ਹੱਥ ਵਿੱਚ
ਪਤਲੀ ਤਲਵਾਰ ਨੂੰ ਥਰਥਰਾਂਦੇ ਵੇਖ ਕੇ