ਸ਼੍ਰੀ ਦਸਮ ਗ੍ਰੰਥ

ਅੰਗ - 595


ਅਬੂਝ ਓਰਿ ਧਾਵਹੀ ਬਨਾਇ ਸੈਨ ਏਕਠੀਂ ॥੪੪੦॥

ਸੈਨਾ ਨੂੰ ਇਕਠਿਆਂ ਕਰ ਕੇ ਅਣਜਾਣੇ ਪਾਸੇ ਵਲ ਧਾਵਾ ਕਰਦੇ ਹਨ ॥੪੪੦॥

ਸੰਗੀਤ ਭੁਜੰਗ ਪ੍ਰਯਾਤ ਛੰਦ ॥

ਸੰਗੀਤ ਭੁਜੰਗ ਪ੍ਰਯਾਤ ਛੰਦ:

ਕਾਗੜਦੰ ਕੋਪਾ ਰਾਗੜਦੰ ਰਾਜਾ ॥

(ਸੰਭਲ ਦਾ) ਰਾਜਾ ਕ੍ਰੋਧਿਤ ਹੋਇਆ ਹੈ।

ਘਾਗੜਦੰ ਘੋਰੇ ਬਾਗੜਦੰ ਬਾਜਾ ॥

ਜ਼ੋਰ ਦਾ ਨਗਾਰਾ ਵਜਿਆ ਹੈ।

ਫਾਗੜਦੰ ਫੀਲੰ ਛਾਗੜਦੰ ਛੂਟੇ ॥

ਹਾਥੀ ਛੁਟ ਕੇ ਪੈ ਗਏ ਹਨ।

ਸਾਗੜਦੰ ਸੂਰੰ ਜਾਗੜਦੰ ਜੂਟੇ ॥੪੪੧॥

ਸੂਰਮੇ ਜੁਟ ਗਏ ਹਨ ॥੪੪੧॥

ਬਾਗੜਦੰ ਬਾਜੇ ਨਾਗੜਦੰ ਨਗਾਰੇ ॥

ਨਗਾਰੇ ਵਜ ਰਹੇ ਹਨ।

ਜਾਗੜਦੰ ਜੋਧਾ ਮਾਗੜਦੰ ਮਾਰੇ ॥

ਸੂਰਮੇ 'ਮਾਰੋ-ਮਾਰੋ' ਕਹਿੰਦੇ ਹਨ।

ਡਾਗੜਦੰ ਡਿਗੇ ਖਾਗੜਦੰ ਖੂਨੀ ॥

ਖੂਨ ਨਾਲ ਲਥ ਪਥ (ਯੋਧੇ) ਡਿਗਦੇ ਹਨ।

ਚਾਗੜਦੰ ਚਉਪੈ ਦਾਗੜਦੰ ਦੂਨੀ ॥੪੪੨॥

ਅਤੇ (ਸੂਰਮਿਆਂ ਵਿਚ) ਦੁਗਣਾ ਚਾਉ ਚੜ੍ਹਦਾ ਹੈ ॥੪੪੨॥

ਹਾਗੜਦੰ ਹਸੇ ਸਾਗੜਦੰ ਸਿਧੰ ॥

ਸਿੱਧ (ਲੋਕ ਯੁੱਧ ਨੂੰ ਵੇਖ ਕੇ) ਹਸ ਰਹੇ ਹਨ।

ਭਾਗੜਦੰ ਭਾਜੇ ਬਾਗੜਦੰ ਬ੍ਰਿਧੰ ॥

ਵੱਡੇ ਵੱਡੇ ਯੋਧੇ ('ਬ੍ਰਿਧੰ') ਭਜ ਰਹੇ ਹਨ।

ਛਾਗੜਦੰ ਛੁਟੇ ਤਾਗੜਦੰ ਤੀਰੰ ॥

ਤੀਰ ਛੁਟ ਰਹੇ ਹਨ।

ਜਾਗੜਦੰ ਜੁਟੇ ਬਾਗੜਦੰ ਬੀਰੰ ॥੪੪੩॥

ਸੂਰਮੇ (ਯੁੱਧ ਕਰਮ ਵਿਚ) ਜੁਟੇ ਹੋਏ ਹਨ ॥੪੪੩॥

ਕਾਗੜਦੰ ਕੁਹਕੇ ਬਾਗੜਦੰ ਬਾਣੰ ॥

ਬਾਣ 'ਕੁਹ ਕੁਹ' ਕਰਦੇ ਚਲਦੇ ਹਨ।

ਫਾਗੜਦੰ ਫਰਕੇ ਨਾਗੜਦੰ ਨਿਸਾਣੰ ॥

ਨਿਸ਼ਾਣ (ਝੰਡੇ) ਝੂਲਦੇ ਹਨ।

ਬਾਗੜਦੰ ਬਾਜੀ ਭਾਗੜਦੰ ਭੇਰੀ ॥

ਭੇਰੀਆਂ ਵਜਦੀਆਂ ਹਨ।

ਸਾਗੜਦੰ ਸੈਣੰ ਫਾਗੜਦੰ ਫੇਰੀ ॥੪੪੪॥

ਸੈਨਾ ਨੂੰ ਪਰਤਾ ਦਿੱਤਾ ਹੈ ॥੪੪੪॥

ਭਾਗੜਦੰ ਭੀਰੰ ਕਾਗੜਦੰ ਕੰਪੈ ॥

ਡਰਾਕਲ ਲੋਕ ਕੰਬਦੇ ਹਨ।

ਮਾਗੜਦੰ ਮਾਰੇ ਜਾਗੜਦੰ ਜੰਪੈ ॥

ਮਾਰੇ ਹੋਏ (ਤੋਬਾ ਤੋਬਾ) ਜਪਦੇ ਹਨ।

ਛਾਗੜਦੰ ਛਪ੍ਰੰ ਭਾਗੜਦੰ ਭਾਜੇ ॥

ਛੇਤੀ ਨਾਲ ਭਜਦੇ ਹਨ।

ਚਾਗੜਦੰ ਚਿਤੰ ਲਾਗੜਦੰ ਲਾਜੇ ॥੪੪੫॥

ਚਿਤ ਵਿਚ ਸ਼ਰਮਿੰਦੇ ਹਨ ॥੪੪੫॥

ਛਾਗੜਦੰ ਛੋਰਿਓ ਰਾਗੜਦੰ ਰਾਜੰ ॥

(ਕਲਕੀ ਨੇ ਸੰਭਲ ਦੇ) ਰਾਜੇ ਨੂੰ ਛਡ ਦਿੱਤਾ ਹੈ।

ਸਾਗੜਦੰ ਸੈਣੰ ਭਾਗੜਦੰ ਭਾਜਾ ॥

(ਉਸ ਦੀ) ਸੈਨਾ ਭਜ ਚਲੀ ਹੈ।


Flag Counter