ਸ਼੍ਰੀ ਦਸਮ ਗ੍ਰੰਥ

ਅੰਗ - 732


ਨਾਮ ਪਾਸਿ ਕੇ ਹੋਤ ਹੈ ਚਤੁਰ ਲੀਜੀਅਹੁ ਜਾਨ ॥੩੧੧॥

(ਇਹ) ਸਾਰੇ ਪਾਸ ਦੇ ਨਾਮ ਹਨ। ਚਤੁਰ ਪੁਰਸ਼ੋ! ਮਨ ਵਿਚ ਜਾਣ ਲਵੋ ॥੩੧੧॥

ਮਗ ਪਦ ਆਦਿ ਬਖਾਨਿ ਕੈ ਛਿਦ ਪਦ ਅੰਤਿ ਬਖਾਨ ॥

ਪਹਿਲਾਂ 'ਮਗ' ਸ਼ਬਦ ਕਹਿ ਕੇ, ਫਿਰ ਅੰਤ ਤੇ 'ਛਿਦ' ਸ਼ਬਦ ਜੋੜ ਦਿਓ।

ਨਾਮ ਪਾਸਿ ਕੇ ਹੋਤ ਹੈ ਲੀਜੋ ਚਤੁਰ ਪਛਾਨ ॥੩੧੨॥

(ਇਹ) ਸਾਰੇ ਪਾਸ ਦੇ ਨਾਮ ਹਨ। ਚਤੁਰ ਪੁਰਸ਼ ਸਮਝ ਲੈਣ ॥੩੧੨॥

ਮਾਰਗ ਆਦਿ ਬਖਾਨਿ ਕੈ ਮਾਰ ਬਖਾਨਹੁ ਅੰਤਿ ॥

'ਮਾਰਗ' ਸ਼ਬਦ ਪਹਿਲਾਂ ਕਹਿ ਕੇ, (ਪਿਛੋਂ) 'ਮਾਰ' ਸ਼ਬਦ ਅੰਤ ਤੇ ਜੋੜ ਦਿਓ।

ਨਾਮ ਪਾਸਿ ਕੋ ਹੋਤ ਹੈ ਨਿਕਸਤ ਚਲੈ ਬਿਅੰਤ ॥੩੧੩॥

(ਇਸ ਤਰ੍ਹਾਂ) ਪਾਸ ਦੇ ਬੇਅੰਤ ਨਾਮ ਬਣਦੇ ਜਾਣਗੇ ॥੩੧੩॥

ਪੰਥ ਆਦਿ ਪਦ ਉਚਰਿ ਕੈ ਕਰਖਣ ਪੁਨਿ ਪਦ ਦੇਹੁ ॥

ਪਹਿਲਾਂ 'ਪੰਥ' ਸ਼ਬਦ ਉਚਾਰ ਕੇ ਫਿਰ 'ਕਰਖਣ' ਪਦ ਕਹੋ।

ਆਯੁਧ ਬਹੁਰਿ ਬਖਾਨੀਐ ਨਾਮ ਪਾਸਿ ਲਖਿ ਲੇਹੁ ॥੩੧੪॥

ਫਿਰ 'ਆਯੁਧ' ਸ਼ਬਦ ਜੋੜੋ। (ਇਹ) ਪਾਸ ਦੇ ਨਾਮ ਜਾਣ ਲਵੋ ॥੩੧੪॥

ਬਾਟ ਆਦਿ ਸਬਦ ਉਚਾਰਿ ਕੈ ਹਾ ਅਸਤ੍ਰਾਤਿ ਬਖਾਨ ॥

ਪਹਿਲਾਂ 'ਬਾਟ' ਪਦ ਉਚਾਰ ਕੇ, ਫਿਰ ਅੰਤ ਤੇ 'ਅਸਤ੍ਰ' (ਸ਼ਬਦ) ਦਾ ਬਖਾਨ ਕਰੋ।

ਨਾਮ ਪਾਸਿ ਕੋ ਹੋਤ ਹੈ ਚੀਨੀਅਹੁ ਗੁਨਨ ਨਿਧਾਨ ॥੩੧੫॥

(ਇਹ) ਪਾਸ ਦੇ ਨਾਮ ਹਨ। ਬੁੱਧੀਮਾਨ ਵਿਚਾਰ ਲੈਣ ॥੩੧੫॥

ਰਾਹ ਆਦਿ ਪਦ ਉਚਰੀਐ ਰਿਪੁ ਕਹਿ ਅਸਤ੍ਰ ਬਖਾਨ ॥

ਪਹਿਲਾਂ 'ਰਾਹ' ਪਦ ਦਾ ਕਥਨ ਕਰੋ, (ਫਿਰ) 'ਰਿਪੁ' ਅਤੇ 'ਅਸਤ੍ਰ' ਪਦ ਦਾ ਕਥਨ ਕਰੋ।

ਨਾਮ ਪਾਸਿ ਕੇ ਹੋਤ ਹੈ ਚਤੁਰ ਲੀਜੀਅਹੁ ਜਾਨ ॥੩੧੬॥

(ਇਹ) ਪਾਸ ਦੇ ਨਾਮ ਬਣਦੇ ਹਨ। ਸੂਝਵਾਨ ਸੋਚ ਕਰ ਲੈਣ ॥੩੧੬॥

ਪ੍ਰਿਥਮੈ ਧਨ ਸਬਦੋ ਉਚਰਿ ਹਰਤਾ ਆਯੁਧ ਦੀਨ ॥

ਪਹਿਲਾਂ 'ਧਨ' ਸ਼ਬਦ ਦਾ ਉਚਾਰਨ ਕਰੋ, ਫਿਰ 'ਹਰਤਾ' ਅਤੇ 'ਆਯੁਧ' ਸ਼ਬਦ ਜੋੜੋ।

ਨਾਮ ਪਾਸਿ ਕੇ ਹੋਤ ਹੈ ਚਤੁਰ ਲੀਜੀਅਹੁ ਚੀਨ ॥੩੧੭॥

ਇਹ ਪਾਸ ਦੇ ਨਾਮ ਬਣਦੇ ਹਨ, ਸੂਝਵਾਨ ਸਮਝ ਲੈਣ ॥੩੧੭॥

ਮਾਲ ਆਦਿ ਸਬਦੋਚਰਿ ਕੈ ਕਾਲ ਜਾਲ ਕਹਿ ਅੰਤਿ ॥

'ਮਾਲ' ਸ਼ਬਦ ਪਹਿਲਾਂ ਉਚਾਰ ਕੇ (ਫਿਰ) 'ਕਾਲ ਜਾਲ' ਅੰਤ ਉਤੇ ਕਥਨ ਕਰੋ।

ਸਕਲ ਨਾਮ ਇਹ ਪਾਸਿ ਕੇ ਚੀਨੀਅਹੁ ਪ੍ਰਗ੍ਰਯਾਵੰਤ ॥੩੧੮॥

(ਇਹ) ਸਾਰੇ ਨਾਮ ਪਾਸ ਦੇ ਹਨ। ਬੁੱਧੀਮਾਨ ਸੋਚ ਲੈਣ ॥੩੧੮॥

ਮਾਯਾ ਹਰਨ ਉਚਾਰਿ ਕੈ ਆਯੁਧ ਬਹੁਰਿ ਬਖਾਨ ॥

(ਪਹਿਲਾਂ) 'ਮਾਯਾ ਹਰਨ' ਪਦ ਦਾ ਕਥਨ ਕਰ ਕੇ, ਫਿਰ 'ਆਯੁਧ' ਸ਼ਬਦ ਕਹਿ ਦਿਓ।

ਸਕਲ ਨਾਮ ਏ ਪਾਸਿ ਕੇ ਚਤੁਰ ਚਿਤ ਮਹਿ ਜਾਨ ॥੩੧੯॥

(ਇਹ) ਸਾਰੇ 'ਪਾਸ' ਦੇ ਨਾਮ ਹਨ। ਸੂਝਵਾਨ ਮਨ ਵਿਚ ਜਾਣ ਲੈਣ ॥੩੧੯॥

ਮਗਹਾ ਪਥਹਾ ਪੈਂਡਹਾ ਧਨਹਾ ਦ੍ਰਿਬਹਾ ਸੋਇ ॥

'ਮਗਹਾ', 'ਪਥਹਾ', 'ਪੈਂਡਹਾ', 'ਧਨਹਾ', 'ਦ੍ਰਿਬਹਾ' (ਸਭ ਪਾਸ ਦੇ ਨਾਮ) ਹਨ।

ਜਾ ਕੋ ਡਾਰਤ ਸੋ ਸਨੋ ਪਥਕ ਨ ਉਬਰ੍ਯੋ ਕੋਇ ॥੩੨੦॥

ਜਿਸ ਉਤੇ (ਠਗ) ਇਸ ਨੂੰ ਸੁਟਦਾ ਹੈ, ਉਹ (ਰਾਹੀ) ਬਚ ਨਹੀਂ ਸਕਦਾ ॥੩੨੦॥

ਬਿਖੀਆ ਆਦਿ ਬਖਾਨਿ ਕੈ ਆਯੁਧ ਅੰਤਿ ਉਚਾਰ ॥

ਪਹਿਲਾਂ 'ਬਿਖੀਆ' (ਸ਼ਬਦ) ਕਹਿ ਕੇ ਫਿਰ ਅੰਤ ਵਿਚ 'ਆਯੁਧ' ਉਚਾਰੋ।

ਨਾਮ ਪਾਸਿ ਕੇ ਹੋਤ ਹੈ ਲੀਜੀਅਹੁ ਚਤੁਰ ਸੁ ਧਾਰ ॥੩੨੧॥

(ਇਹ) ਪਾਸ ਦੇ ਨਾਮ ਹੁੰਦੇ ਹਨ। ਚਤੁਰ ਲੋਗ ਵਿਚਾਰ ਕਰ ਲੈਣ ॥੩੨੧॥

ਬਿਖ ਸਬਦਾਦਿ ਉਚਾਰਿ ਕੈ ਦਾਇਕ ਅਸਤ੍ਰ ਬਖਾਨ ॥

ਪਹਿਲਾਂ 'ਬਿਖ' ਸ਼ਬਦ ਉਚਾਰ ਕੇ ਫਿਰ 'ਦਾਇਕ' ਅਤੇ 'ਅਸਤ੍ਰ' ਪਦ ਕਥਨ ਕਰੋ।

ਨਾਮ ਪਾਸ ਕੇ ਹੋਤ ਹੈ ਚਤੁਰ ਲੀਜੀਅਹੁ ਜਾਨ ॥੩੨੨॥

(ਇਹ) ਨਾਮ ਪਾਸ ਦੇ ਹੁੰਦੇ ਹਨ। ਸਿਆਣੇ ਲੋਗ ਜਾਣ ਲੈਣ ॥੩੨੨॥

ਚੰਦ੍ਰਭਗਾ ਕੇ ਨਾਮ ਲੈ ਪਤਿ ਕਹਿ ਅਸਤ੍ਰ ਬਖਾਨ ॥

'ਚੰਦ੍ਰਭਗਾ' ਦਾ ਨਾਂ ਪਹਿਲਾਂ ਲੈ ਕੇ ਫਿਰ 'ਪਤਿ' ਅਤੇ 'ਅਸਤ੍ਰ' ਦਾ ਕਥਨ ਕਰੋ।

ਨਾਮ ਪਾਸਿ ਕੇ ਹੋਤ ਹੈ ਚੀਨੀਅਹੁ ਪ੍ਰਗ੍ਰਯਾਵਾਨ ॥੩੨੩॥

(ਇਹ) ਨਾਮ ਪਾਸ ਦੇ ਹਨ। ਵਿਦਵਾਨ ਲੋਗ ਸਮਝ ਲੈਣ ॥੩੨੩॥

ਸਤੁਦ੍ਰਵ ਨਾਥ ਬਖਾਨ ਕੈ ਪੁਨਿ ਕਹਿ ਅਸਤ੍ਰ ਬਿਸੇਖ ॥

(ਪਹਿਲਾਂ) 'ਸਤੁਦ੍ਰਵ ਨਾਥ' (ਸ਼ਬਦ) ਕਹਿ ਕੇ ਫਿਰ 'ਅਸਤ੍ਰ' ਸ਼ਬਦ ਕਥਨ ਕਰੋ।

ਸਕਲ ਨਾਮ ਏ ਪਾਸਿ ਕੇ ਨਿਕਸਤ ਚਲਤੁ ਅਸੇਖ ॥੩੨੪॥

(ਇਸ ਤਰ੍ਹਾਂ) ਪਾਸ ਦੇ ਅਨੰਤ ਨਾਮ ਬਣਦੇ ਜਾਣਗੇ ॥੩੨੪॥

ਸਤਲੁਜ ਸਬਦਾਦਿ ਬਖਾਨਿ ਕੈ ਏਸਰਾਸਤ੍ਰ ਕਹਿ ਅੰਤਿ ॥

ਪਹਿਲਾਂ 'ਸਤਲੁਜ' ਸ਼ਬਦ ਕਹਿ ਕੇ (ਮਗਰੋਂ) 'ਏਸਰਾਸਤ੍ਰ' ਕਹਿ ਦਿਓ।

ਨਾਮ ਸਕਲ ਹੈ ਪਾਸ ਕੇ ਚੀਨ ਲੇਹੁ ਬੁਧਿਵੰਤ ॥੩੨੫॥

(ਇਹ) ਨਾਮ ਪਾਸ ਦੇ ਹਨ। ਸੂਝਵਾਨੋ! ਨਿਸਚੈ ਕਰ ਲਵੋ ॥੩੨੫॥

ਪ੍ਰਿਥਮ ਬਿਪਾਸਾ ਨਾਮ ਲੈ ਏਸਰਾਸਤ੍ਰ ਪੁਨਿ ਭਾਖੁ ॥

ਪਹਿਲਾਂ 'ਬਿਪਾਸਾ' (ਬਿਆਸ) ਨਾਮ ਲੈ ਕੇ, ਫਿਰ 'ਏਸਰਾਸਤ੍ਰ' ਕਹਿ ਦਿਓ।

ਨਾਮ ਸਕਲ ਸ੍ਰੀ ਪਾਸਿ ਕੇ ਚੀਨ ਚਿਤ ਮੈ ਰਾਖੁ ॥੩੨੬॥

(ਇਹ) ਪਾਸ ਦੇ ਨਾਮ ਹਨ। ਚਤੁਰ ਲੋਗ ਨਿਸਚਾ ਕਰ ਲੈਣ ॥੩੨੬॥

ਰਾਵੀ ਸਾਵੀ ਆਦਿ ਕਹਿ ਆਯੁਧ ਏਸ ਬਖਾਨ ॥

ਪਹਿਲਾਂ 'ਰਾਵੀ' ਨਦੀ ('ਸਾਵੀ' ਸ੍ਰਾਵੀ) ਕਹਿ ਦਿਓ, ਫਿਰ 'ਏਸ ਆਯੁਧ' ਪਦ ਦਾ ਕਥਨ ਕਰੋ।

ਨਾਮ ਪਾਸਿ ਕੇ ਹੋਤ ਹੈ ਚੀਨਹੁ ਪ੍ਰਗ੍ਰਯਾਵਾਨ ॥੩੨੭॥

ਇਹ ਸਾਰੇ ਨਾਮ ਪਾਸ ਦੇ ਹੋ ਜਾਂਦੇ ਹਨ। ਵਿਦਵਾਨ ਸਮਝ ਲੈਣ ॥੩੨੭॥

ਸਾਵੀ ਈਸ੍ਰਾਵੀ ਸਭਿਨ ਆਯੁਧ ਬਹੁਰਿ ਉਚਾਰ ॥

(ਪਹਿਲਾਂ) 'ਸਾਵੀ' ਅਤੇ 'ਈਸ੍ਰਾਵੀ' ਕਹਿ ਕੇ ਫਿਰ 'ਆਯੁਧ' ਪਦ ਜੋੜ ਦਿਓ।

ਨਾਮ ਪਾਸਿ ਕੇ ਹੋਤ ਹੈ ਲੀਜਹੁ ਸੁਕਬਿ ਸੁਧਾਰ ॥੩੨੮॥

(ਇਹ) ਸਾਰੇ ਪਾਸ ਦੇ ਨਾਮ ਹੋ ਜਾਂਦੇ ਹਨ। ਵਿਦਵਾਨ ਵਿਚਾਰ ਕਰ ਲੈਣ ॥੩੨੮॥

ਜਲ ਸਿੰਧੁ ਏਸ ਬਖਾਨਿ ਕੈ ਆਯੁਧ ਅੰਤਿ ਬਖਾਨ ॥

(ਪਹਿਲਾਂ) 'ਜਲ ਸਿੰਧੁ' ਕਹਿ ਕੇ ਫਿਰ 'ਏਸ' ਅਤੇ 'ਆਯੁਧ' ਪਦ ਦਾ ਕਥਨ ਕਰੋ।

ਨਾਮ ਪਾਸਿ ਕੇ ਹੋਤ ਹੈ ਚਤੁਰ ਚਿਤ ਮਹਿ ਜਾਨ ॥੩੨੯॥

(ਇਹ) ਸਾਰੇ ਪਾਸ ਦੇ ਨਾਮ ਬਣਦੇ ਹਨ। ਸੂਝਵਾਨੋ! ਵਿਚਾਰ ਲਵੋ ॥੩੨੯॥

ਬਿਹਥਿ ਆਦਿ ਸਬਦੋਚਰਿ ਕੈ ਏਸਰਾਸਤ੍ਰ ਕਹੁ ਅੰਤਿ ॥

ਪਹਿਲਾਂ 'ਬਿਹਥਿ' ਪਦ ਕਹਿ ਕੇ, ਫਿਰ 'ਏਸਰਾਸਤ੍ਰ' (ਸ਼ਬਦ) ਕਥਨ ਕਰੋ।

ਸਕਲ ਨਾਮ ਏ ਪਾਸਿ ਕੇ ਚੀਨ ਲੇਹੁ ਮਤਿਵੰਤ ॥੩੩੦॥

(ਇਹ) ਨਾਮ ਪਾਸ ਦੇ ਹਨ। ਬੁੱਧੀਮਾਨ ਸਮਝ ਲੈਣ ॥੩੩੦॥

ਸਿੰਧੁ ਆਦਿ ਸਬਦ ਉਚਰਿ ਕੈ ਆਯੁਧ ਅੰਤਿ ਬਖਾਨ ॥

ਪਹਿਲਾਂ 'ਸਿੰਧੁ' ਸ਼ਬਦ ਕਹਿ ਕੇ ਅੰਤ ਉਤੇ 'ਆਯੁਧ' ਸ਼ਬਦ ਦਾ ਬਖਾਨ ਕਰੋ।

ਨਾਮ ਪਾਸਿ ਕੇ ਹੋਤ ਸਭ ਚੀਨਹੁ ਪ੍ਰਗ੍ਰਯਾਵਾਨ ॥੩੩੧॥

(ਇਹ) ਪਾਸ ਦੇ ਨਾਮ ਹੋ ਜਾਂਦੇ ਹਨ। ਸੂਝਵਾਨ ਵਿਚਾਰ ਲੈਣ ॥੩੩੧॥

ਨੀਲ ਆਦਿ ਸਬਦੁਚਰਿ ਕੈ ਏਸਰ ਅਸਤ੍ਰ ਬਖਾਨ ॥

ਪਹਿਲਾਂ 'ਨੀਲ' ਸ਼ਬਦ ਉਚਾਰ ਕੇ, ਫਿਰ 'ਏਸਰ ਅਸਤ੍ਰ' ਦਾ ਕਥਨ ਕਰੋ।

ਨਾਮ ਪਾਸਿ ਕੇ ਹੋਤ ਹੈ ਚੀਨ ਲੇਹੁ ਸੁਰ ਗਿਆਨ ॥੩੩੨॥

(ਇਹ) ਪਾਸ ਦਾ ਨਾਮ ਹੋ ਜਾਂਦਾ ਹੈ। ਚਤੁਰ ਪੁਰਸ਼ ਵਿਚਾਰ ਕਰ ਲੈਣ ॥੩੩੨॥

ਅਸਿਤ ਬਾਰਿ ਸਬਦਾਦਿ ਕਹਿ ਪਤਿ ਅਸਤ੍ਰਾਤਿ ਬਖਾਨ ॥

ਪਹਿਲਾਂ 'ਅਸਿਤ ਬਾਰਿ' ਪਦ ਕਹਿ ਕੇ ਫਿਰ 'ਪਤਿ' ਅਤੇ ਅੰਤ ਤੇ 'ਅਸਤ੍ਰ' ਸ਼ਬਦ ਕਹੋ।

ਨਾਮ ਪਾਸ ਕੇ ਹੋਤ ਹੈ ਚੀਨ ਲੇਹੁ ਮਤਿਵਾਨ ॥੩੩੩॥

(ਇਹ) ਪਾਸ ਦਾ ਨਾਮ ਹੁੰਦਾ ਹੈ। ਗਿਆਨਵਾਨ ਸਮਝ ਲੈਣ ॥੩੩੩॥

ਕਿਸਨਾ ਆਦਿ ਉਚਾਰਿ ਕੈ ਆਯੁਧ ਏਸ ਬਖਾਨ ॥

ਪਹਿਲਾਂ 'ਕਿਸਨਾ' ਸ਼ਬਦ ਉਚਾਰ ਕੇ ਮਗਰੋਂ) 'ਆਯੁਧ' ਅਤੇ 'ਏਸ' ਸ਼ਬਦਾਂ ਦਾ ਕਥਨ ਕਰੋ।

ਨਾਮ ਪਾਸ ਕੇ ਹੋਤ ਹੈ ਲੀਜਹੁ ਚਤੁਰ ਪਛਾਨ ॥੩੩੪॥

(ਇਹ) ਪਾਸ ਦਾ ਨਾਮ ਹੁੰਦਾ ਹੈ। ਸੂਝਵਾਨੋ! ਸਮਝ ਲਵੋ ॥੩੩੪॥

ਸਬਦ ਆਦਿ ਕਹਿ ਭੀਮਰਾ ਏਸਰਾਸਤ੍ਰ ਕਹਿ ਅੰਤ ॥

ਸ਼ੁਰੂ ਵਿਚ 'ਭੀਮਰਾ' ਸ਼ਬਦ ਕਹਿ ਕੇ, ਫਿਰ 'ਏਸਰਾਸਤ੍ਰ' ਦਾ ਕਥਨ ਕਰੋ।


Flag Counter