ਅਤੇ ਭਾਂਤ ਭਾਂਤ ਦੇ ਭੋਗ ਨਾਲ (ਮਨ) ਭਰਦਾ ॥੧੦॥
ਦੋਹਰਾ:
ਦੇਓ ਅਤੇ ਕਾਜ਼ੀ ਨੂੰ ਵੇਖ ਕੇ ਉਹ ਸੁੰਦਰੀ ਬਹੁਤ ਡਰਦੀ ਸੀ।
ਉਹ ਨਕ ਚੜ੍ਹਾ ਕੇ ਰਤੀ-ਕ੍ਰੀੜਾ ਕਰਦੀ ਸੀ, (ਕਿਉਂਕਿ) ਉਸ ਦਾ ਕੁਝ ਵਸ ਨਹੀਂ ਚਲਦਾ ਸੀ ॥੧੧॥
ਚੌਪਈ:
ਤਦ ਉਸ ਨੇ ਇਕ ਉਪਾ ਵਿਚਾਰਿਆ
ਅਤੇ ਹੱਥ ਨਾਲ ਇਕ ਪੱਤਰ ਲਿਖਿਆ।
ਕਾਜ਼ੀ ਨਾਲ ਇਸ ਤਰ੍ਹਾਂ ਗੱਲ ਕੀਤੀ
ਕਿ ਮੇਰੇ ਮਨ ਵਿਚ ਇਕ ਇੱਛਾ ('ਹੌਸ') ਰਹੀ ਹੈ ॥੧੨॥
ਦੋਹਰਾ:
ਮੈਂ ਅਜ ਤਕ ਦਿੱਲੀ ਦੇ ਬਾਦਸ਼ਾਹ ਦਾ ਮਹੱਲ ਨਹੀਂ ਵੇਖਿਆ।
ਹੇ ਕਾਜ਼ੀਆਂ ਦੇ ਸ਼ਿਰੋਮਣੀ! ਸੁਣੋ, ਇਹੀ ਇੱਛਾ ਮੇਰੇ ਮਨ ਵਿਚ ਚੁਭੀ ਪਈ ਹੈ ॥੧੩॥
ਕਾਜ਼ੀ ਨੇ ਦੇਓ ਨੂੰ ਕਿਹਾ। ਇਸ ਨੂੰ ਬਾਦਸ਼ਾਹ ਦਾ ਮਹੱਲ ਵਿਖਾ ਦਿਓ
ਅਤੇ ਫਿਰ ਮੰਜੀ ਨੂੰ ਚੁਕ ਕੇ ਇਥੇ ਪਹੁੰਚਾ ਦਿਓ ॥੧੪॥
ਚੌਪਈ:
ਉਸ (ਪਰੀ) ਨੂੰ ਦੇਓ ਉਥੇ ਲੈ ਗਿਆ।
ਸਾਰਾ ਮਹੱਲ ਵਿਖਾ ਦਿੱਤਾ।
ਬਾਦਸ਼ਾਹ ਅਤੇ ਬਾਦਸ਼ਾਹ ਦਾ ਪੁੱਤਰ ਵਿਖਾਇਆ।
(ਜਿਸ ਨੂੰ ਵੇਖ ਕੇ) ਕਾਮ ਦੇਵ ('ਹਰ-ਅਰਿ') ਨੇ ਉਸ ਇਸਤਰੀ ਨੂੰ ਤੀਰ ਮਾਰਿਆ ॥੧੫॥
ਉਹ ਚਿਤ੍ਰ ਦੇਓ ਨੂੰ ਵੇਖਦੀ ਰਹੀ
ਅਤੇ ਹੱਥ ਵਿਚੋਂ ਪਾਤੀ (ਪਤ੍ਰਿਕਾ) ਸੁਟ ਦਿੱਤੀ।
(ਉਹ) ਆਪ ਫਿਰ ਕਾਜ਼ੀ ਕੋਲ ਆ ਗਈ।
ਉਧਰ ਉਸ ਨੇ ਚਿੱਠੀ ਖੋਲ੍ਹ ਕੇ ਪੜ੍ਹਾਈ ॥੧੬॥
ਦੋਹਰਾ:
(ਉਸ ਵਿਚ ਲਿਖਿਆ ਸੀ) ਮੈਂ ਫਿਰੰਗ ਰਾਜੇ ਦੀ ਧੀ ਹਾਂ ਅਤੇ ਮੈਨੂੰ ਦੇਓ ਉਠਾ ਲਿਆਉਂਦਾ ਹੈ।
ਮੇਰੇ ਨਾਲ ਕਾਜ਼ੀ ਕਾਮ-ਕ੍ਰੀੜਾ ਕਰਦਾ ਹੈ ਅਤੇ (ਫਿਰ) ਮੈਨੂੰ ਉਥੇ ਪਹੁੰਚਾ ਦਿੰਦਾ ਹੈ ॥੧੭॥
ਮੈਂ ਤੈਨੂੰ (ਵੇਖਦਿਆਂ ਹੀ) ਮੋਹਿਤ ਹੋ ਗਈ ਹਾਂ, ਇਸ ਲਈ ਇਹ ਪੱਤਰ ਲਿਖਿਆ ਹੈ।
ਮੈਨੂੰ ਆਪਣੀ ਪਤਨੀ ਬਣਾ ਲਵੋ ਅਤੇ ਦੇਓ ਤੇ ਕਾਜ਼ੀ ਨੂੰ ਮਾਰ ਦਿਓ ॥੧੮॥
ਚੌਪਈ:
ਤਦ ਉਸ (ਬਾਦਸ਼ਾਹ ਦੇ ਪੁੱਤਰ ਨੇ) ਬਹੁਤ ਜੰਤ੍ਰ ਮੰਤ੍ਰ ਕੀਤੇ।
ਜਿਸ ਕਰ ਕੇ ਦੇਓ ਸੜ ਗਿਆ।
ਫਿਰ ਕਾਜ਼ੀ ਨੂੰ ਪਕੜ ਕੇ ਮੰਗਵਾਇਆ।
ਮੁਸ਼ਕਾਂ ਬੰਨ੍ਹ ਕੇ ਦਰਿਆ ਵਿਚ ਡੁਬਵਾਇਆ ॥੧੯॥
ਫਿਰ ਉਸ ਇਸਤਰੀ ਨਾਲ ਵਿਆਹ ਕਰ ਲਿਆ
ਅਤੇ (ਉਸ ਨਾਲ) ਭਾਂਤ ਭਾਂਤ ਦੇ ਭੋਗ ਵਿਲਾਸ ਕੀਤੇ।
(ਪਹਿਲਾਂ) ਦੇਓ ਨੂੰ ਮੰਤ੍ਰਾਂ ਨਾਲ ਸਾੜਿਆ।
ਉਸ ਪਿਛੋਂ ਕਾਜ਼ੀ ਨੂੰ ਮਾਰਿਆ ॥੨੦॥
ਉਸ ਚਾਲਾਕ ਇਸਤਰੀ ਨੇ ਮਨ ਵਿਚ ਜੋ ਚਰਿਤ੍ਰ ਬਣਾਇਆ,
(ਉਸ ਕਰ ਕੇ) ਮਨ ਚਾਹਿਆ ਪਤੀ ਪ੍ਰਾਪਤ ਕੀਤਾ।
ਪਹਿਲਾਂ ਦੇਓ ਨੂੰ ਸੜਵਾਇਆ।
ਉਸ ਪਿਛੋਂ ਕਾਜ਼ੀ ਨੂੰ ਮਰਵਾਇਆ ॥੨੧॥
ਦੋਹਰਾ:
ਇਹ ਚਰਿਤ੍ਰ ਕਰ ਕੇ ਚਤੁਰ ਇਸਤਰੀ ਨੇ ਬਾਦਸ਼ਾਹ ਦੇ ਪੁੱਤਰ ਨੂੰ ਪਤੀ ਬਣਾਇਆ
ਅਤੇ ਮਨਚਾਹੇ ਵਰ ਨੂੰ ਪ੍ਰਾਪਤ ਕਰ ਕੇ ਦੇਓ ਅਤੇ ਕਾਜ਼ੀ ਨੂੰ ਮਰਵਾ ਦਿੱਤਾ ॥੨੨॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੧੩੫ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੧੩੫॥੨੬੯੪॥ ਚਲਦਾ॥
ਦੋਹਰਾ:
ਧਰਮ-ਖੇਤਰ ਕਰੁਕਸ਼ੇਤ੍ਰ ਵਿਚ ਬਚਿਤ੍ਰ ਰਥ ਨਾਂ ਦਾ ਇਕ ਰਾਜਾ ਸੀ।
ਉਸ ਨੇ ਘੋੜਿਆਂ, ਰਾਜਿਆਂ ਅਤੇ ਸੰਪਤੀ ਸਮੇਤ ਅਨੇਕ ਯੁੱਧ ਜਿਤੇ ਸਨ ॥੧॥