ਸ਼੍ਰੀ ਦਸਮ ਗ੍ਰੰਥ

ਅੰਗ - 509


ਸ੍ਰੀ ਬ੍ਰਿਜ ਨਾਇਕ ਜੁਧ ਸਮੈ ਅਰਿ ਅਉਰ ਨ ਆਂਖਨ ਅਗ੍ਰਜ ਆਨਿਯੋ ॥

(ਤਾਂ) ਸ੍ਰੀ ਕ੍ਰਿਸ਼ਨ ਨੇ ਯੁੱਧ ਵੇਲੇ ਕਿਸੇ ਹੋਰ ਵੈਰੀ ਨੂੰ ਅੱਖਾਂ ਅਗੇ ਨਾ ਲਿਆਂਦਾ।

ਮੰਤ੍ਰਨ ਹੇਰਿ ਸਭੈ ਹਰਿ ਕੋ ਬਰੁ ਲਾਇਕ ਹੈ ਇਹ ਭਾਤਿ ਬਖਾਨਿਯੋ ॥

ਸਾਰਿਆਂ ਮੰਤਰੀਆਂ ਨੇ ਸ੍ਰੀ ਕ੍ਰਿਸ਼ਨ ਨੂੰ ਵੇਖ ਕੇ ਇਸ ਤਰ੍ਹਾਂ ਕਿਹਾ ਕਿ ਇਹ ਯੋਗ ਵਰ ਹੈ।

ਅਉਧ ਕੇ ਰਾਇ ਤਬੈ ਅਪੁਨੇ ਮਨ ਮੈ ਕਬਿ ਸ੍ਯਾਮ ਮਹਾ ਸੁਖੁ ਮਾਨਿਯੋ ॥੨੧੦੯॥

ਕਵੀ ਸ਼ਿਆਮ (ਕਹਿੰਦੇ ਹਨ) ਤਦ ਅਯੋਧਿਆ ਦੇ ਰਾਜੇ ਨੇ ਆਪਣੇ ਮਨ ਵਿਚ ਬਹੁਤ ਸੁਖ ਮੰਨਿਆ ॥੨੧੦੯॥

ਕਰਮਨ ਮੈ ਦਿਜ ਸ੍ਰੇਸਟ ਜੁ ਥੇ ਜਬ ਸੋ ਇਹ ਭੂਪ ਸਭਾ ਹੂੰ ਮੈ ਆਏ ॥

ਧਰਮ-ਕਰਮ ਕਰਨ ਵਿਚ ਜੋ ਸ੍ਰੇਸ਼ਠ ਬ੍ਰਾਹਮਣ ਸਨ, ਜਦ ਉਹ ਇਸ ਰਾਜ-ਸਭਾ ਵਿਚ ਆਏ।

ਦੈ ਕੈ ਅਸੀਸ ਨ੍ਰਿਪੋਤਮ ਕੋ ਕਬਿ ਸ੍ਯਾਮ ਭਨੈ ਇਹ ਬੈਨ ਸੁਨਾਏ ॥

ਕਵੀ ਸ਼ਿਆਮ ਕਹਿੰਦੇ ਹਨ, ਉਸ ਉਤਮ ਰਾਜੇ ਨੂੰ ਅਸੀਸ ਦੇ ਕੇ ਇਹ ਬਚਨ (ਕਹਿ ਕੇ) ਸੁਣਾਏ।

ਜਾ ਦੁਹਿਤਾ ਕੇ ਸੁਨੋ ਤੁਮ ਹੇਤੁ ਘਨੇ ਦਿਜ ਦੇਸਨ ਦੇਸ ਪਠਾਏ ॥

ਹੇ ਰਾਜਨ! ਸੁਣੋ, ਜਿਸ ਪੁੱਤਰੀ (ਦਾ ਸੁਯੋਗ ਵਰ ਲੱਭਣ) ਲਈ ਤੁਸੀਂ ਦੇਸਾਂ ਦੇਸਾਂ ਵਿਚ ਬਹੁਤ ਸਾਰੇ ਬ੍ਰਾਹਮਣ ਭੇਜੇ ਸਨ,

ਸੋ ਤੁਮ ਰਾਇ ਅਚਾਨਕ ਹੀ ਬਰੁ ਲਾਇਕ ਸ੍ਰੀ ਬ੍ਰਿਜ ਨਾਇਕ ਪਾਏ ॥੨੧੧੦॥

ਉਸ ਲਈ ਯੋਗ ਵਰ, ਸ੍ਰੀ ਕ੍ਰਿਸ਼ਨ ਨੂੰ ਤੁਸੀਂ ਅਚਾਨਕ ਹੀ ਪਾ ਲਿਆ ਹੈ ॥੨੧੧੦॥

ਯੌ ਸੁਨਿ ਕੈ ਬਤੀਯਾ ਤਿਨ ਕੀ ਚਿਤ ਕੇ ਨ੍ਰਿਪ ਬੀਚ ਹੁਲਾਸ ਬਢੈ ਕੈ ॥

ਇਸ ਤਰ੍ਹਾਂ ਦੀਆਂ ਉਨ੍ਹਾਂ ਦੀਆਂ ਗੱਲਾਂ ਸੁਣ ਕੇ ਰਾਜੇ ਨੇ ਚਿਤ ਵਿਚ ਉਤਸਾਹ ਵਧਾ ਕੇ

ਦਾਜ ਦਯੋ ਜਿਹ ਅੰਤ ਨ ਆਵਤ ਬਾਜਨ ਦ੍ਵਾਰ ਅਨੇਕ ਬਜੈ ਕੈ ॥

(ਇਤਨਾ) ਦਾਜ ਦਿੱਤਾ, ਜਿਸ ਦਾ ਅੰਤ ਨਹੀਂ ਪਾਇਆ ਜਾ ਸਕਦਾ ਅਤੇ ਦੁਆਰ ਉਤੇ ਅਨੇਕ ਤਰ੍ਹਾਂ ਦੇ ਵਾਜੇ ਵਜਵਾਏ ਹਨ।

ਬਿਪ੍ਰਨ ਦੀਨ ਘਨੀ ਦਛਨਾ ਸੁਖੁ ਪਾਇ ਕਿਤੈ ਜਦੁਬੀਰ ਚਿਤੈ ਕੈ ॥

ਬ੍ਰਾਹਮਣਾਂ ਨੂੰ ਬਹੁਤ ਦੱਛਣਾ ਦਿੱਤੀ ਹੈ ਅਤੇ ਸ੍ਰੀ ਕ੍ਰਿਸ਼ਨ ਨੂੰ ਵੇਖ ਕੇ ਚਿਤ ਵਿਚ ਬਹੁਤ ਸੁਖ ਪਾਇਆ ਹੈ।

ਸੁੰਦਰ ਜੋ ਆਪਨੀ ਦੁਹਿਤਾ ਸੁ ਦਈ ਘਨਿ ਸ੍ਯਾਮ ਕੇ ਸੰਗਿ ਪਠੈ ਕੈ ॥੨੧੧੧॥

ਆਪਣੀ ਜੋ ਸੁੰਦਰ ਪੁੱਤਰੀ ਸੀ, ਉਹ ਸ੍ਰੀ ਕ੍ਰਿਸ਼ਨ ਨੂੰ ਦੇ ਕੇ ਨਾਲ ਤੋਰ ਦਿੱਤੀ ॥੨੧੧੧॥

ਜੀਤਿ ਸੁਅੰਬਰ ਮੈ ਹਰਿ ਆਉਧ ਕੇ ਭੂਪਤਿ ਕੀ ਦੁਹਿਤਾ ਜਬ ਆਯੋ ॥

ਜਦ ਸ੍ਰੀ ਕਿਸ਼ਨ ਅਯੋਧਿਆ ਦੇ ਰਾਜੇ ਦੀ ਪੁੱਤਰੀ ਨੂੰ ਸੁਅੰਬਰ ਵਿਚ ਜਿਤ ਕੇ ਆ ਗਏ,

ਬਾਗ ਕੇ ਭੀਤਰ ਸੈਲ ਕਰੈ ਸੰਗ ਪਾਰਥ ਥੇ ਚਿਤ ਮੈ ਠਹਰਾਯੋ ॥

(ਤਦ) ਅਰਜਨ ਨਾਲ ਬਾਗ ਵਿਚ ਸੈਰ ਕਰਨ ਲਈ ਮਨ ਵਿਚ ਇੱਛਾ ਪੈਦਾ ਹੋਈ।

ਪੋਸਤ ਭਾਗ ਅਫੀਮ ਘਨੇ ਮਦ ਪੀਵਨ ਕੇ ਤਿਨਿ ਕਾਜ ਮੰਗਾਯੋ ॥

ਪੋਸਤ, ਭੰਗ, ਅਫੀਮ ਅਤੇ ਪੀਣ ਵਾਸਤੇ ਬਹੁਤ ਸਾਰੀ ਸ਼ਰਾਬ ਮੰਗਵਾ ਲਈ।

ਮੰਗਨ ਲੋਗਨ ਬੋਲਿ ਪਠਿਯੋ ਬਹੁ ਆਵਤ ਭੇ ਜਨ ਪਾਰ ਨ ਪਾਯੋ ॥੨੧੧੨॥

ਮੰਗਣ ਵਾਲੇ ਲੋਕਾਂ ਨੂੰ ਬੁਲਾ ਲਿਆ, ਉਹ ਬਹੁਤ ਅਧਿਕ ਆ ਗਏ, ਜਿਨ੍ਹਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ ॥੨੧੧੨॥

ਬਹੁ ਰਾਮਜਨੀ ਤਹ ਨਾਚਤ ਹੈ ਇਕ ਝਾਝਰ ਬੀਨ ਮ੍ਰਿਦੰਗ ਬਜਾਵੈ ॥

ਬਹੁਤ ਸਾਰੀਆਂ ਵੇਸਵਾਵਾਂ ਉਥੇ ਨਚਦੀਆਂ ਹਨ, ਕਈ ਇਕ ਝੰਝ, ਬੀਣਾ ਅਤੇ ਮ੍ਰਿਦੰਗ ਨੂੰ ਵਜਾਉਂਦੀਆਂ ਹਨ।

ਦੈ ਇਕ ਝੂਮਕ ਆਵਤ ਹੈ ਇਕ ਭਾਮਿਨ ਦੈ ਹਰਿ ਝੂਮਕ ਜਾਵੈ ॥

ਕਈ ਇਕ ਝੁਮਰ ਪਾਉਂਦੀਆਂ ਆਉਂਦੀਆਂ ਹਨ ਅਤੇ ਕਈ ਇਕ ਇਸਤਰੀਆਂ ਸ੍ਰੀ ਕ੍ਰਿਸ਼ਨ ਨੂੰ ਹਲੂਣਾ ਦੇ ਜਾਂਦੀਆਂ ਹਨ।

ਕਾਨ੍ਰਹ ਪਟੰਬਰ ਦੇਤ ਤਿਨੈ ਮਨਿ ਲਾਲ ਘਨੇ ਚਿਤ ਕੋ ਜੁ ਰਿਝਾਵੈ ॥

ਸ੍ਰੀ ਕ੍ਰਿਸ਼ਨ ਉਨ੍ਹਾਂ ਨੂੰ ਰੇਸ਼ਮੀ ਬਸਤ੍ਰ ਪ੍ਰਦਾਨ ਕਰਦੇ ਹਨ ਜਿਨ੍ਹਾਂ ਨਾਲ ਬਹੁਤ ਸਾਰੀਆਂ ਮਣੀਆਂ ਅਤੇ ਲਾਲ (ਜੜ੍ਹੇ ਹੋਏ ਹਨ) ਜੋ ਚਿਤ ਨੂੰ ਚੰਗੇ ਲਗਦੇ ਹਨ।

ਸ੍ਯਾਮ ਭਨੈ ਬਹੁ ਮੋਲ ਖਰੇ ਸੁਰ ਰਾਜਹਿ ਕੋ ਕੋਊ ਹਾਥਿ ਨ ਆਵੈ ॥੨੧੧੩॥

(ਕਵੀ) ਸ਼ਿਆਮ ਕਹਿੰਦੇ ਹਨ, ਉਹ (ਲਾਲ) ਬਹੁਤ ਕੀਮਤੀ ਹਨ ਜੋ ਇੰਦਰ ਦੇ ਹੱਥ ਵੀ ਨਹੀਂ ਲਗਦੇ ॥੨੧੧੩॥

ਪਾਵਤ ਰਾਮਜਨੀ ਨਰ ਕੈ ਧਨ ਪਾਵਤ ਹੈ ਬਹੁ ਦਾਨ ਗਵਇਯਾ ॥

ਵੇਸਵਾਵਾਂ ਨਚ ਕੇ ਧਨ ਪ੍ਰਾਪਤ ਕਰਦੀਆਂ ਹਨ ਅਤੇ ਗਾਇਕ ਵੀ ਬਹੁਤ ਦਾਨ ਹਾਸਲ ਕਰਦੇ ਹਨ।

ਏਕ ਰਿਝਾਵਤ ਹੈ ਹਰਿ ਕੋ ਕਬਿ ਸ੍ਯਾਮ ਭਨੈ ਪੜਿ ਛੰਤ ਸਵਇਯਾ ॥

ਕਵੀ ਸ਼ਿਆਮ ਕਹਿੰਦੇ ਹਨ, ਕਈ ਇਕ (ਗਵੈਏ) ਸ੍ਰੀ ਕ੍ਰਿਸ਼ਨ ਨੂੰ ਛੰਦ ਅਤੇ ਸਵੈਯੇ ਪੜ੍ਹ ਕੇ ਖੁਸ਼ ਕਰਦੇ ਹਨ।

ਅਉਰ ਦਿਸਾ ਕੇ ਬਿਖੈ ਸੁ ਘਨੇ ਮਿਲਿ ਨਾਚਤ ਹੈ ਕਰਿ ਗਾਨ ਭਵਇਆ ॥

ਅਤੇ ਹੋਰ (ਸਾਰੀਆਂ) ਦਿਸ਼ਾਵਾਂ ਵਿਚ ਮਿਲ ਕੇ ਬਹੁਤ ਨਚਦੇ ਹਨ ਅਤੇ ਫਿਰ ਫਿਰ ਕੇ ਗਾਉਂਦੇ ਹਨ।

ਕਉਨ ਕਮੀ ਕਹੋ ਹੈ ਤਿਨ ਕੋ ਜੋਊ ਸ੍ਰੀ ਜਦੁਬੀਰ ਕੇ ਧਾਮ ਅਵਇਯਾ ॥੨੧੧੪॥

ਦਸੋ, ਉਨ੍ਹਾਂ ਨੂੰ ਕਿਹੜੀ ਗੱਲ ਦੀ ਘਾਟ ਹੈ ਜੋ ਸ੍ਰੀ ਕ੍ਰਿਸ਼ਨ ਦੇ ਘਰ ਆ ਗਏ ਹਨ ॥੨੧੧੪॥

ਤਿਨ ਕੌ ਬਹੁ ਦੈ ਸੰਗਿ ਪਾਰਥ ਲੈ ਹਰਿ ਭੋਜਨ ਕੀ ਭੂਅ ਮੈ ਪਗ ਧਾਰਿਯੋ ॥

ਉਨ੍ਹਾਂ ਨੂੰ ਬਹੁਤ ਕੁਝ ਦੇ ਕੇ ਅਤੇ ਅਰਜਨ ਨੂੰ ਨਾਲ ਲੈ ਕੇ ਸ੍ਰੀ ਕ੍ਰਿਸ਼ਨ ਨੇ ਭੋਜਨ ਵਾਲੀ ਥਾਂ ਉਤੇ ਚਰਨ ਪਾਏ।

ਪੋਸਤ ਭਾਗ ਅਫੀਮ ਮੰਗਾਇ ਪੀਓ ਮਦ ਸੋਕ ਬਿਦਾ ਕਰਿ ਡਾਰਿਯੋ ॥

ਪੋਸਤ, ਭੰਗ, ਅਫੀਮ ਮੰਗਵਾ ਲਈ ਅਤੇ ਸ਼ਰਾਬ ਪੀ ਕੇ ਸਾਰੇ ਗ਼ੰਮ ਦੂਰ ਕਰ ਦਿੱਤੇ।

ਮਤਿ ਹੋ ਚਾਰੋਈ ਕੈਫਨ ਸੋ ਸੁਤ ਇੰਦ੍ਰ ਕੈ ਸੋ ਇਮਿ ਸ੍ਯਾਮ ਉਚਾਰਿਯੋ ॥

ਚੌਹਾਂ ਹੀ ਨਸ਼ਿਆਂ ਨਾਲ ਮਸਤ ਹੋ ਕੇ ਸ੍ਰੀ ਕ੍ਰਿਸ਼ਨ ਨੇ ਅਰਜਨ ਨੂੰ ਇਸ ਤਰ੍ਹਾਂ ਕਿਹਾ

ਕਾਮ ਕੀਯੋ ਬ੍ਰਹਮਾ ਘਟਿ ਕਿਉ ਮਦਰਾ ਕੋ ਨ ਆਠਵੋ ਸਿੰਧੁ ਸਵਾਰਿਯੋ ॥੨੧੧੫॥

ਕਿ ਬ੍ਰਹਮਾ ਨੇ ਬੜਾ ਮਾੜਾ ਕੰਮ ਕੀਤਾ ਹੈ, (ਉਸ ਨੇ) ਸ਼ਰਾਬ ਦਾ ਅੱਠਵਾਂ ਸਮੁੰਦਰ ਕਿਉਂ ਨਹੀਂ ਬਣਾਇਆ ॥੨੧੧੫॥

ਦੋਹਰਾ ॥

ਦੋਹਰਾ:

ਤਬ ਪਾਰਥ ਕਰ ਜੋਰਿ ਕੈ ਹਰਿ ਸਿਉ ਕਹਿਯੋ ਸੁਨਾਇ ॥

ਤਦ ਅਰਜਨ ਨੇ ਹੱਥ ਜੋੜ ਕੇ ਸ੍ਰੀ ਕ੍ਰਿਸ਼ਨ ਨੂੰ ਇਸ ਤਰ੍ਹਾਂ ਕਹਿ ਕੇ ਸੁਣਾਇਆ

ਜੜ ਬਾਮਨ ਇਨ ਰਸਨ ਕੋ ਜਾਨੇ ਕਹਾ ਉਪਾਇ ॥੨੧੧੬॥

ਕਿ ਉਹ ਮੂਰਖ ਬ੍ਰਾਹਮਣ ਇਨ੍ਹਾਂ ਰਸਾਂ ਨੂੰ ਬਣਾਉਣ ਦੀ ਵਿਧੀ ਹੀ ਕਿਥੇ ਜਾਣਦਾ ਸੀ ॥੨੧੧੬॥

ਇਤਿ ਸ੍ਰੀ ਦਸਮ ਸਿਕੰਧ ਪੁਰਾਣੇ ਬਚਿਤ੍ਰ ਨਾਟਕ ਕ੍ਰਿਸਨਾਵਤਾਰੇ ਬ੍ਰਿਖਭ ਨਾਥਿ ਅਵਧ ਰਾਜੇ ਕੀ ਦੁਹਿਤਾ ਬਿਵਾਹਤ ਭਏ ॥

ਇਥੇ ਸ੍ਰੀ ਦਸਮ ਸਕੰਧ ਪੁਰਾਣ, ਬਚਿਤ੍ਰ ਨਾਟਕ ਦੇ ਕ੍ਰਿਸ਼ਨਾਵਤਾਰ ਦੇ ਬਲਦਾਂ ਨੂੰ ਨੱਥ ਕੇ ਅਯੋਧਿਆ ਦੇ ਰਾਜੇ ਦੀ ਪੁੱਤਰੀ ਨਾਲ ਵਿਆਹ ਕਰਨ ਦੇ ਪ੍ਰਸੰਗ ਦੀ ਸਮਾਪਤੀ ॥

ਅਥ ਇੰਦ੍ਰ ਭੂਮਾਸੁਰ ਕੇ ਦੁਖ ਤੇ ਆਵਤ ਭਏ ਕਥਨੰ ॥

ਹੁਣ ਇੰਦਰ ਦਾ ਭੁਮਾਸੁਰ ਤੋਂ ਦੁਖੀ ਹੋ ਕੇ ਆਉਣ ਦਾ ਕਥਨ

ਚੌਪਈ ॥

ਚੌਪਈ:

ਦ੍ਵਾਰਵਤੀ ਜਬ ਜਦੁਪਤਿ ਆਯੋ ॥

ਜਦ ਸ੍ਰੀ ਕ੍ਰਿਸ਼ਨ ਜੀ ਦੁਆਰਿਕਾ ਆ ਗਏ

ਇੰਦ੍ਰ ਆਇ ਪਾਇਨ ਲਪਟਾਯੋ ॥

(ਤਾਂ) ਇੰਦਰ ਆ ਕੇ ਪੈਰਾਂ ਨਾਲ ਲਿਪਟ ਗਿਆ।

ਭੂਮਾਸੁਰ ਕੋ ਦੂਖ ਸੁਨਾਯੋ ॥

ਭੂਮਾਸੁਰ (ਵਲੋਂ ਦਿੱਤੇ) ਦੁਖਾਂ ਨੂੰ ਸੁਣਾਇਆ,

ਪ੍ਰਭ ਤਿਹ ਤੇ ਮੈ ਅਤਿ ਦੁਖੁ ਪਾਯੋ ॥੨੧੧੭॥

ਹੇ ਪ੍ਰਭੂ! ਮੈਂ ਉਸ ਤੋਂ ਬਹੁਤ ਦੁੱਖ ਪਾਂਪਤ ਕੀਤਾ ਹੈ ॥੨੧੧੭॥

ਦੋਹਰਾ ॥

ਦੋਹਰਾ:

ਸੋ ਮੋ ਪਰ ਅਤਿ ਪ੍ਰਬਲ ਹੈ ਮੋ ਪੈ ਸਧਿਯੋ ਨ ਜਾਇ ॥

ਉਹ ਮੇਰੇ ਉਤੇ ਭਾਰੂ ਹੈ (ਇਸ ਲਈ) ਮੇਰੇ ਕੋਲੋਂ ਸਾਧਿਆ ਨਹੀਂ ਜਾਂਦਾ।

ਤਾ ਕੋ ਆਪਨ ਹੀ ਪ੍ਰਭੂ ਕੀਜੈ ਨਾਸ ਉਪਾਇ ॥੨੧੧੮॥

ਹੇ ਪ੍ਰਭੂ! ਉਸ ਨੂੰ ਨਸ਼ਟ ਕਰਨ ਦਾ ਆਪ ਹੀ (ਕੋਈ) ਉਪਾ ਕਰੋ ॥੨੧੧੮॥

ਸਵੈਯਾ ॥

ਸਵੈਯਾ:

ਤਬ ਇੰਦ੍ਰ ਬਿਦਾ ਕੈ ਦਯੋ ਪ੍ਰਭ ਜੂ ਤਿਹ ਕੋ ਸੁ ਸਮੋਧ ਭਲੈ ਕਰਿ ਕੈ ॥

ਤਦ ਸ੍ਰੀ ਕ੍ਰਿਸ਼ਨ ਨੇ ਇੰਦਰ ਨੂੰ ਚੰਗੀ ਤਰ੍ਹਾਂ ਸਮਝਾ ਬੁਝਾ ਕੇ ਵਿਦਾ ਕਰ ਦਿੱਤਾ।

ਮਨ ਮੈ ਕਹਿਯੋ ਚਿੰਤ ਨ ਤੂ ਕਰਿ ਰੇ ਚਲਿ ਹੋਂ ਨਹੀ ਹਉ ਤਿਹ ਤੇ ਟਰਿ ਕੈ ॥

ਅਤੇ ਕਿਹਾ, ਓਇ! ਤੂੰ ਮਨ ਵਿਚ ਚਿੰਤਾ ਨਾ ਕਰ, ਮੈਂ ਚਲਦਾ ਹਾਂ, ਮੈਂ ਉਸ ਤੋਂ ਪਿਛੇ ਨਹੀਂ ਹਟਾਂਗਾ।

ਕੁਪ ਕੈ ਜਬ ਹੀ ਰਥ ਪੈ ਚੜਿ ਹੋਂ ਸਭ ਸਸਤ੍ਰਨ ਹਾਥਨ ਮੈ ਧਰਿ ਕੈ ॥

ਜਦ ਮੈਂ ਸਾਰੇ ਸ਼ਸਤ੍ਰ ਹੱਥਾਂ ਵਿਚ ਪਕੜ ਕੇ, ਕ੍ਰੋਧਵਾਨ ਹੋ ਕੇ ਰਥ ਉਤੇ ਚੜ੍ਹਾਂਗਾ।

ਡਰਿ ਤੂ ਨ ਅਰੇ ਡਰਿ ਹਉ ਤੁਮਰੇ ਅਰਿ ਕਉ ਪਲਿ ਮੈ ਸਤਿ ਧਾ ਕਰਿ ਕੈ ॥੨੧੧੯॥

ਓਇ (ਇੰਦਰ!) ਤੁੰ ਨਾ ਡਰ, ਮੈਂ ਤੇਰੇ ਵੈਰੀ ਦੇ ਪਲ ਵਿਚ ਹੀ ਸੌ ਟੋਟੇ ਕਰ ਕੇ ਸੁਟ ਦਿਆਂਗਾ ॥੨੧੧੯॥

ਮਘਵਾ ਸਿਰ ਨਿਆਇ ਗਯੋ ਗ੍ਰਿਹ ਕੋ ਤਿਹ ਕੋ ਚਿਤ ਮੈ ਬਧਿ ਸ੍ਯਾਮ ਬਸਾਯੋ ॥

ਇੰਦਰ ਸਿਰ ਝੁਕਾ ਕੇ ਘਰ ਨੂੰ ਚਲਾ ਗਿਆ ਅਤੇ ਉਸ (ਭੂਮਾਸੁਰ) ਨੂੰ ਮਾਰਨ ਦਾ ਸ੍ਰੀ ਕ੍ਰਿਸ਼ਨ ਨੇ ਮਨ ਵਿਚ ਨਿਸਚਾ ਕਰ ਲਿਆ।

ਸੰਗ ਲਈ ਜਦੁਵੀ ਪ੍ਰਿਤਨਾ ਨਹਿ ਪਾਰਥ ਕੋ ਕਰਿ ਸੰਗਿ ਚਲਾਯੋ ॥

(ਕ੍ਰਿਸ਼ਨ ਨੇ) ਯਾਦਵਾਂ ਦੀ ਸੈਨਾ ਨਾਲ ਲਈ, ਪਰ ਅਰਜਨ ਨੂੰ ਨਾਲ ਲੈ ਕੇ ਨਹੀਂ ਗਏ।

ਏਕ ਤ੍ਰੀਯਾ ਹਿਤ ਲੈ ਸੰਗਿ ਕਉਤਕਿ ਯੌ ਕਹਿ ਕੈ ਕਬਿ ਸ੍ਯਾਮ ਸੁਨਾਯੋ ॥

ਇਕ ਇਸਤਰੀ ਦੇ ਹਿਤ ਨੂੰ ਨਾਲ ਲੈ ਲਿਆ। ਇਸ ਕੌਤਕ ਨੂੰ ਕਵੀ ਸ਼ਿਆਮ ਨੇ ਇਸ ਤਰ੍ਹਾਂ ਕਹਿ ਕੇ ਸੁਣਾਇਆ


Flag Counter