ਸ਼੍ਰੀ ਦਸਮ ਗ੍ਰੰਥ

ਅੰਗ - 460


ਮਾਰਤ ਹਉ ਹਠਿ ਕੈ ਸਠਿ ਤੋ ਕਹੁ ਕਾ ਭਯੋ ਜੁ ਅਤਿ ਜੁਧੁ ਮਚਾਯੋ ॥

ਹੇ ਮੂਰਖ! ਕੀ ਹੋਇਆ, ਜੇ ਤੂੰ ਹਠ ਪੂਰਵਕ ਬਹੁਤ ਭਾਰੀ ਯੁੱਧ ਮਚਾਇਆ ਹੈ।

ਏਕ ਘਰੀ ਲਰਿ ਲੈ ਮਰਿ ਹੈ ਅਬ ਜਾਨਤ ਹਉ ਤੁਯ ਕਾਲ ਹੀ ਆਯੋ ॥

ਇਕ ਘੜੀ (ਹੋਰ) ਲੜ ਲੈ, ਹੁਣੇ ਮਰ ਜਾਏਂਗਾ। ਮੈਂ ਜਾਣਦਾ ਹਾਂ ਕਿ ਤੇਰਾ ਕਾਲ ਹੀ ਆ ਗਿਆ ਹੈ।

ਚੇਤ ਰੇ ਚੇਤ ਅਜਉ ਚਿਤ ਮੈ ਹਰਿ ਇਉ ਕਹਿ ਕੈ ਧਨੁ ਬਾਨ ਚਲਾਯੋ ॥੧੬੩੦॥

'ਅਜੇ ਵੀ ਚਿਤ ਵਿਚ ਚੇਤੇ ਕਰ ਲੈ', ਇਹ ਕਹਿ ਕੇ ਸ੍ਰੀ ਕ੍ਰਿਸ਼ਨ ਨੇ ਧਨੁਸ਼ ਤੋਂ ਬਾਣ ਚਲਾ ਦਿੱਤਾ ॥੧੬੩੦॥

ਦੋਹਰਾ ॥

ਦੋਹਰਾ:

ਆਵਤ ਸਰ ਸੋ ਕਾਟਿ ਕੈ ਰਿਸਿ ਬੋਲਿਯੋ ਖੜਗੇਸ ॥

ਆਉਂਦੇ ਹੋਏ (ਬਾਣ ਨੂੰ) ਬਾਣ ਨਾਲ ਕਟ ਕੇ ਕ੍ਰੋਧਵਾਨ ਹੋ ਕੇ ਖੜਗ ਸਿੰਘ ਬੋਲਿਆ

ਮੁਹਿ ਪਉਰਖ ਜਾਨਤ ਸਕਲ ਸੇਸ ਸੁਰੇਸ ਮਹੇਸ ॥੧੬੩੧॥

ਕਿ ਮੇਰੇ ਬਲ ਨੂੰ ਸ਼ੇਸ਼ਨਾਗ, ਇੰਦਰ ਅਤੇ ਸ਼ਿਵ (ਆਦਿ) ਸਾਰੇ ਜਾਣਦੇ ਹਨ ॥੧੬੩੧॥

ਕਬਿਤੁ ॥

ਕਬਿੱਤ:

ਭਖ ਜੈਹਉ ਭੂਤਨ ਭਜਾਇ ਦੈਹੋ ਸੁਰਾਸੁਰ ਸ੍ਯਾਮ ਪਟਿਕੈ ਹੋ ਭੂਮਿ ਭੁਜਾ ਅਸਿ ਜੋ ਗਹਉ ॥

ਹੇ ਕ੍ਰਿਸ਼ਨ! ਜਦੋਂ ਮੈਂ ਤਲਵਾਰ ਫੜਾਂਗਾ (ਤਦੋਂ) ਭੂਤਾਂ ਨੂੰ ਚਬ ਜਾਵਾਂਗਾ, ਦੈਂਤਾਂ ਅਤੇ ਦੇਵਤਿਆਂ ਨੂੰ (ਯੁੱਧ-ਖੇਤਰ ਵਿਚੋਂ) ਭਜਾ ਦਿਆਂਗਾ ਅਤੇ (ਤੈਨੂੰ) ਬਾਹੋਂ ਪਕੜ ਕੇ ਧਰਤੀ ਉਤੇ ਪਟਕਾ ਮਾਰਾਂਗਾ।

ਭੈਰਵ ਨਚੈਹਉ ਭਾਰੀ ਜੁਧਹਿ ਮਚੈਹਉ ਪੁਨਿ ਭਾਜ ਹੂੰ ਨ ਜੈਹਉ ਸੁਨਿ ਸਾਚੀ ਹਰਿ ਹਉ ਕਹਉ ॥

ਭੈਰਵ ਨੂੰ (ਲੜਾਈ ਦੇ ਮੈਦਾਨ ਵਿਚ) ਨਚਾਵਾਂਗਾ ਅਤੇ ਭਾਰੀ ਯੁੱਧ ਮਚਾਵਾਂਗਾ। ਹੇ ਕ੍ਰਿਸ਼ਨ! ਸੁਣ, ਮੈਂ ਸੱਚੀ ਗੱਲ ਕਹਿੰਦਾ ਹਾਂ, ਫਿਰ ਤੂੰ ਭਜ ਕੇ ਨਾ ਜਾਈਂ।

ਕਹਾ ਦ੍ਰਉਣ ਦਿਜ ਕਉ ਸੰਘਾਰਤ ਨ ਲਾਗੈ ਪਲ ਮਾਰੋ ਦਲ ਬਲਿ ਇੰਦ੍ਰ ਜਮ ਰੁਦ੍ਰ ਜੋ ਚਹਉ ॥

ਦ੍ਰੋਣਾਚਾਰੀਆ ਬ੍ਰਾਹਮਣ ਕੀ ਹੈ, (ਉਸ ਨੂੰ) ਮਾਰਨ ਲਈ ਪਲ ਵੀ ਨਹੀਂ ਲਗਦਾ। ਜੇ ਮੈਂ ਚਾਹਾਂ, ਤਾਂ ਇੰਦਰ, ਯਮ ਅਤੇ ਰੁਦ੍ਰ ਨੂੰ ਦਲ ਬਲ ਸਹਿਤ ਮਾਰ ਦਿਆਂ।

ਰਾਧਿਕਾ ਰਵਨ ਤਉ ਤੇਰੇ ਰਨ ਜੁਰੇ ਆਜੁ ਛਤ੍ਰੀ ਖੜਗੇਸ ਹੁਇ ਕੈ ਐਸੋ ਬੋਲ ਹਉ ਸਹਉ ॥੧੬੩੨॥

ਹੇ ਰਾਧਾ ਨਾਲ ਰਮਣ ਕਰਨ ਵਾਲੇ ਕ੍ਰਿਸ਼ਨ! ਤਦ ਹੀ ਅਜ ਤੇਰੇ ਨਾਲ ਯੁੱਧ ਵਿਚ ਜੁਟੇ ਹੋਣ ਕਰ ਕੇ (ਮੈਂ) ਖੜਗ ਸਿੰਘ ਛਤ੍ਰੀ ਹੋ ਕੇ ਵੀ ਅਜਿਹੇ ਤਿਖੇ ਬੋਲ ਸਹਾਰ ਰਿਹਾ ਹਾਂ ॥੧੬੩੨॥

ਛਪੈ ਛੰਦ ॥

ਛਪੈ ਛੰਦ:

ਤਬਹਿ ਦ੍ਰਉਣ ਰਿਸ ਕੋ ਬਢਾਇ ਨ੍ਰਿਪ ਸਉਹੈ ਧਾਯੋ ॥

ਤਦ ਗੁੱਸੇ ਨੂੰ ਵਧਾ ਕੇ ਦ੍ਰੋਣਾਚਾਰੀਆ ਰਾਜੇ (ਖੜਗ ਸਿੰਘ) ਦੇ ਸਾਹਮਣੇ ਆਇਆ।

ਅਸਤ੍ਰ ਸਸਤ੍ਰ ਗਹਿ ਪਾਨਿ ਬਹੁਤੁ ਬਿਧਿ ਜੁਧ ਮਚਾਯੋ ॥

ਹੱਥ ਵਿਚ ਅਸਤ੍ਰ-ਸ਼ਸਤ੍ਰ ਧਾਰਨ ਕਰ ਕੇ ਬਹੁਤ ਤਰ੍ਹਾਂ ਨਾਲ ਯੁੱਧ ਮਚਾਇਆ।

ਅਧਿਕ ਸ੍ਰਉਣ ਤਨ ਭਰੇ ਲਰੇ ਭਟ ਘਾਇਲ ਐਸੇ ॥

(ਦੋਵੇਂ) ਯੋਧੇ ਅਜਿਹੇ ਲੜੇ ਅਤੇ ਘਾਇਲ ਹੋਏ ਕਿ ਲਹੂ ਨਾਲ ਸ਼ਰੀਰ ਲਥ-ਪਥ ਹੋ ਗਏ।

ਲਾਲ ਗੁਲਾਲ ਭਰੇ ਪਟਿ ਖੇਲਤ ਚਾਚਰ ਜੈਸੇ ॥

ਅਤੇ ਬਸਤ੍ਰ (ਅਜਿਹੇ) ਲਾਲ ਹੋ ਗਏ, ਜਿਵੇਂ ਹੋਲੀ ਵਿਚ ਗੁਲਾਲ ਨਾਲ ਬਸਤ੍ਰ ਭਿਜੇ ਹੁੰਦੇ ਹਨ।

ਤਬ ਦੇਖਿ ਸਭੈ ਸੁਰ ਯੌ ਕਹੈ ਧਨਿ ਦਿਜ ਧਨਿ ਸੁ ਭੂਪ ਤੁਅ ॥

ਤਦ ਸਾਰੇ ਦੇਵਤੇ ਵੇਖ ਕੇ ਇੰਜ ਕਹਿੰਦੇ ਹਨ ਕਿ ਦ੍ਰੋਣਾਚਾਰੀਆ ਬ੍ਰਾਹਮਣ ਧੰਨ ਹੈ ਅਤੇ ਰਾਜਾ ਖੜਗ ਸਿੰਘ ਤੂੰ ਵੀ ਧੰਨ ਹੈ।

ਜੁਗ ਚਾਰਨ ਮੈ ਅਬ ਲਉ ਕਹੂੰ ਐਸੇ ਜੁਧ ਨ ਭਯੋ ਭੁਅ ॥੧੬੩੩॥

ਕਿਉਂਕਿ ਚੌਹਾਂ ਯੁਗਾਂ ਵਿਚ ਹੁਣ ਤਕ ਧਰਤੀ ਉਤੇ ਕਿਧਰੇ ਵੀ ਅਜਿਹਾ ਯੁੱਧ ਨਹੀਂ ਹੋਇਆ ॥੧੬੩੩॥

ਦੋਹਰਾ ॥

ਦੋਹਰਾ:

ਘੇਰਿਓ ਤਬ ਖੜਗੇਸ ਕਉ ਪਾਡਵ ਸੈਨ ਰਿਸਾਇ ॥

ਤਦ ਫਿਰ ਪਾਂਡਵ ਸੈਨਾ ਨੇ ਕ੍ਰੋਧਿਤ ਹੋ ਕੇ

ਪਾਰਥ ਭੀਖਮ ਭੀਮ ਦਿਜ ਦ੍ਰਉਣ ਕ੍ਰਿਪਾ ਕੁਰ ਰਾਇ ॥੧੬੩੪॥

ਅਰਜਨ, ਭੀਸ਼ਮ ਪਿਤਾਮਾ, ਭੀਮ ਸੈਨ, ਦ੍ਰੋਣਾਚਾਰੀਆ ਬ੍ਰਾਹਮਣ, ਕ੍ਰਿਪਾਚਾਰੀਆ ਅਤੋ ਦੁਰਯੋਧਨ ('ਕੁਰ ਰਾਇ') ਨੇ ਖੜਗ ਸਿੰਘ ਨੂੰ ਘੇਰ ਲਿਆ ॥੧੬੩੪॥

ਕਬਿਤੁ ॥

ਕਬਿੱਤ:

ਜੈਸੇ ਬਾਰ ਖੇਤ ਕਉ ਜੁ ਕਾਲ ਫਾਸ ਚੇਤ ਕਉ ਸੁ ਭਿਛ ਦਾਨ ਦੇਤ ਕਉ ਸੁ ਕੰਕਨ ਜਿਉ ਕਰ ਕੋ ॥

ਜਿਵੇਂ ਵਾੜ ਖੇਤ ਨੂੰ, ਸਿਮਰਨ ਕਾਲ ਦੇ ਫੰਧੇ ਨੂੰ, ਮੰਗਤੇ ਦਾਨ ਦੇਣ ਵਾਲੇ ਨੂੰ ਅਤੇ ਕੰਗਣ ਹੱਥ ਨੂੰ (ਘੇਰ ਲੈਂਦੇ ਹਨ);

ਜੈਸੇ ਦੇਹ ਪ੍ਰਾਨ ਕਉ ਪ੍ਰਵੇਖ ਸਸਿ ਭਾਨੁ ਕਉ ਅਗਿਆਨ ਜੈਸੇ ਗਿਆਨ ਕਉ ਸੁ ਗੋਪੀ ਜੈਸੇ ਹਰਿ ਕੋ ॥

ਜਿਵੇਂ ਦੇਹ ਨੇ ਪ੍ਰਾਣਾਂ ਨੂੰ, ਪ੍ਰਵਾਰ ਨੇ ਸੂਰਜ ਤੇ ਚੰਦ੍ਰਮਾ ਨੂੰ, ਅਗਿਆਨ ਨੇ ਗਿਆਨ ਨੂੰ ਅਤੇ ਗੋਪੀਆਂ ਨੇ ਕ੍ਰਿਸ਼ਨ ਨੂੰ (ਘੇਰਿਆ ਹੁੰਦਾ ਹੈ);


Flag Counter