ਸ਼੍ਰੀ ਦਸਮ ਗ੍ਰੰਥ

ਅੰਗ - 1030


ਬਜ੍ਰ ਬਿਸਿਖ ਅਸਿ ਹਨ੍ਯੋ ਸੁ ਸੈਨ ਉਚਾਇਯੋ ॥

ਬਜ੍ਰਬਾਣਾਂ ਅਤੇ ਤਲਵਾਰਾਂ ਨਾਲ ਸੈਨਾ ਨੂੰ ਲਲਕਾਰ ਕੇ ਮਾਰਿਆ,

ਹੋ ਜਬੈ ਬਿਸੁਨ ਲਛਮੀ ਕੇ ਸਹਤ ਰਿਸਾਇਯੋ ॥੧੦॥

ਜਿਵੇਂ ਵਿਸ਼ਣੂ ਲੱਛਮੀ ਸਹਿਤ ਰੋਹ ਵਿਚ ਆ ਗਿਆ ਹੈ ॥੧੦॥

ਰਾਨੀ ਜਾ ਤਨ ਬਿਸਿਖ ਪ੍ਰਹਾਰੈ ਕੋਪ ਕਰਿ ॥

ਰਾਣੀ ਨੇ ਕ੍ਰੋਧਿਤ ਹੋ ਕੇ ਜਿਸ ਦੇ ਤਨ ਤੇ ਵੀ ਬਾਣ ਚਲਾਏ

ਤਛਿਨ ਮ੍ਰਿਤਕ ਹ੍ਵੈ ਪਰਈ ਸੂਰ ਸੁ ਭੂਮਿ ਪਰ ॥

ਤਾਂ ਉਸੇ ਵੇਲੇ ਉਹ ਸੂਰਮਾ ਧਰਤੀ ਉਤੇ ਮਰ ਕੇ ਡਿਗ ਪਿਆ।

ਫੂਲ ਦਏ ਬਰਖਾਇ ਗਗਨ ਤੇ ਦੇਵਤਨ ॥

ਦੇਵਤਿਆਂ ਨੇ ਆਕਾਸ਼ ਤੋਂ ਫੁਲਾਂ ਦੀ ਬਰਖਾ ਕਰ ਦਿੱਤੀ

ਹੋ ਰਾਨੀ ਕੌ ਰਨ ਹੇਰ ਉਚਾਰੈ ਧੰਨ੍ਯ ਧੰਨਿ ॥੧੧॥

ਅਤੇ ਰਾਣੀ ਦੇ ਯੁੱਧ ਨੂੰ ਵੇਖ ਕੇ ਧੰਨ ਧੰਨ ਕਿਹਾ ॥੧੧॥

ਤ੍ਰਿਯਾ ਸਹਿਤ ਨ੍ਰਿਪ ਲਰਿਯੋ ਅਧਿਕ ਰਿਸ ਖਾਇ ਕੈ ॥

ਇਸਤਰੀ ਸਮੇਤ ਰਾਜਾ ਬਹੁਤ ਕ੍ਰੋਧਿਤ ਹੋ ਕੇ ਲੜਿਆ।

ਤਬ ਹੀ ਲਗੀ ਤੁਫੰਗ ਹ੍ਰਿਦੈ ਮੈ ਆਇ ਕੈ ॥

ਉਸੇ ਵੇਲੇ ਉਸ ਦੇ ਹਿਰਦੇ ਵਿਚ ਆ ਕੇ ਗੋਲੀ ਲਗੀ।

ਗਿਰਿਯੋ ਅੰਬਾਰੀ ਮਧ੍ਯ ਮੂਰਛਨਾ ਹੋਇ ਕਰਿ ॥

ਉਹੇ ਮੂਰਛਿਤ ਹੋ ਕੇ ਅੰਬਾਰੀ ਵਿਚ ਡਿਗ ਪਿਆ।

ਹੋ ਤਬ ਤ੍ਰਿਯ ਲਿਯੋ ਉਚਾਇ ਨਾਥ ਦੁਹੂੰ ਭੁਜਨਿ ਭਰਿ ॥੧੨॥

ਤਦ ਰਾਣੀ ਨੇ (ਆਪਣੀਆਂ) ਦੋਹਾਂ ਭੁਜਾਵਾਂ ਵਿਚ ਭਰ ਕੇ ਰਾਜੇ ਨੂੰ ਚੁਕ ਲਿਆ ॥੧੨॥

ਤਵਨ ਅੰਬਾਰੀ ਸੰਗ ਨ੍ਰਿਪਹਿ ਬਾਧਤ ਭਈ ॥

ਉਸ ਨੇ ਰਾਜੇ ਨੂੰ ਅੰਬਾਰੀ ਨਾਲ ਬੰਨ੍ਹ ਦਿੱਤਾ

ਨਿਜੁ ਕਰ ਕਰਹਿ ਉਚਾਇ ਇਸਾਰਤਿ ਦਲ ਦਈ ॥

ਅਤੇ ਆਪ ਹੱਥ ਚੁਕ ਚੁਕ ਕੇ ਸੈਨਾ ਦੀ ਅਗਵਾਈ ਕਰਨ ਲਗੀ।

ਜਿਯਤ ਨ੍ਰਿਪਤਿ ਲਖਿ ਸੁਭਟ ਸਭੇ ਧਾਵਤ ਭਏ ॥

ਰਾਜੇ ਨੂੰ ਜੀਉਂਦਾ ਵੇਖ ਕੇ ਸਾਰੇ ਸੂਰਮੇ ਧਾ ਕੇ ਪੈ ਗਏ

ਹੋ ਚਿਤ੍ਰ ਬਚਿਤ੍ਰ ਅਯੋਧਨ ਤਿਹ ਠਾ ਕਰਤ ਭੇ ॥੧੩॥

ਅਤੇ ਉਥੇ ਵਿਚਿਤ੍ਰ ਢੰਗ ਦਾ ਯੁੱਧ ਕਰਨ ਲਗੇ ॥੧੩॥

ਪੀਸਿ ਪੀਸਿ ਕਰਿ ਦਾਤ ਸੂਰਮਾ ਰਿਸਿ ਭਰੇ ॥

ਕ੍ਰੋਧਿਤ ਹੋ ਹੋ ਕੇ ਸੂਰਮੇ ਦੰਦ ਪੀਹਣ ਲਗੇ।

ਟੂਕ ਟੂਕ ਹ੍ਵੈ ਪਰੇ ਤਊ ਪਗੁ ਨ ਟਰੇ ॥

ਟੋਟੇ ਟੋਟੇ ਹੋ ਕੇ ਡਿਗ ਪੈਂਦੇ, ਪਰ ਤਾਂ ਵੀ ਪੈਰ ਪਿਛੇ ਨਾ ਧਰਦੇ।

ਤੌਨ ਸੈਨ ਸੰਗ ਰਾਜਾ ਲੀਨੇ ਘਾਇ ਕੈ ॥

ਸੈਨਾ ਸਮੇਤ ਉਸ (ਵੈਰੀ) ਰਾਜੇ ਨੂੰ ਮਾਰ ਕੇ

ਹੋ ਜੀਤ ਨਗਾਰੇ ਬਜੇ ਅਧਿਕ ਹਰਿਖਾਇ ਕੈ ॥੧੪॥

ਅਤੇ ਪ੍ਰਸੰਨ ਹੋ ਕੇ ਜਿਤ ਦੇ ਨਗਾਰੇ ਵਜਾਏ ॥੧੪॥

ਤਬ ਰਾਨੀ ਨਿਜੁ ਕਰਨ ਬੈਰਿਯਹਿ ਮਾਰਿ ਕੈ ॥

ਤਦ ਰਾਣੀ ਨੇ ਆਪਣੇ ਹੱਥ ਨਾਲ ਵੈਰੀ ਨੂੰ ਮਾਰ ਕੇ

ਨਿਜੁ ਸੁਤ ਦੀਨੋ ਰਾਜ ਸੁ ਘਰੀ ਬਿਚਾਰਿ ਕੈ ॥

ਅਤੇ ਸ਼ੁਭ ਘੜੀ ਵਿਚਾਰ ਕੇ ਆਪਣੇ ਪੁੱਤਰ ਨੂੰ ਰਾਜ ਦਿੱਤਾ।

ਕਰਿ ਕੈ ਬਡੋ ਅਡੰਬਰ ਆਪੁ ਜਰਨ ਚਲੀ ॥

(ਜਦ) ਬਹੁਤ ਠਾਠ-ਬਾਠ ਕਰ ਕੇ ਸਤੀ ਹੋਣ ਲਈ ਉਹ ਚਲੀ,

ਹੋ ਤਬੈ ਗਗਨ ਤੇ ਬਾਨੀ ਤਾਹਿ ਭਈ ਭਲੀ ॥੧੫॥

ਤਾਂ ਉਸ ਨੂੰ ਆਕਾਸ਼ ਤੋਂ ਭਲੀ ਬਾਣੀ ਹੋਈ ॥੧੫॥

ਕ੍ਰਿਪਾ ਸਿੰਧੁ ਜੂ ਕ੍ਰਿਪਾ ਅਧਿਕ ਤੁਮ ਪਰ ਕਰੀ ॥

ਕ੍ਰਿਪਾ ਨਿਧਾਨ ਪਰਮਾਤਮਾ ਨੇ ਤੇਰੇ ਉਤੇ ਬਹੁਤ ਕ੍ਰਿਪਾ ਕੀਤੀ ਹੈ

ਨਿਜੁ ਨਾਯਕ ਕੇ ਹੇਤੁ ਬਹੁਤ ਬਿਧਿ ਤੈ ਲਰੀ ॥

ਕਿਉਂਕਿ ਤੂੰ ਆਪਣੇ ਸੁਆਮੀ ਲਈ ਚੰਗੀ ਤਰ੍ਹਾਂ ਲੜੀ ਹੈਂ।

ਤਾ ਤੇ ਅਪਨੌ ਭਰਤਾ ਲੇਹੁ ਜਿਯਾਇ ਕੈ ॥

ਇਸ ਲਈ ਤੂੰ ਆਪਣਾ ਪਤੀ ਜਿਵਾ ਲੈ

ਹੋ ਬਹੁਰਿ ਰਾਜ ਕੌ ਕਰੋ ਹਰਖ ਉਪਜਾਇ ਕੈ ॥੧੬॥

ਅਤੇ ਖ਼ੁਸ਼ੀ ਨਾਲ ਫਿਰ ਆਪਣਾ ਰਾਜ ਕਰ ॥੧੬॥

ਦੋਹਰਾ ॥

ਦੋਹਰਾ:

ਸਤ੍ਰੁ ਨਾਥ ਹਨਿ ਜੁਧ ਕਰਿ ਲੀਨੋ ਪਤਿਹਿ ਜਿਯਾਇ ॥

ਯੁੱਧ ਕਰ ਕੇ ਸੁਆਮੀ ਦੇ ਵੈਰੀ ਨੂੰ ਮਾਰ ਦਿੱਤਾ ਅਤੇ ਪਤੀ ਨੂੰ ਜੀਵਿਤ ਕਰ ਲਿਆ।

ਬਹੁਰਿ ਰਾਜ ਅਪਨੌ ਕਰਿਯੋ ਨਾਥ ਸਹਿਤ ਸੁਖ ਪਾਇ ॥੧੭॥

ਫਿਰ ਰਾਜੇ ਨਾਲ ਸੂਖ ਪੂਰਵਕ ਆਪਣਾ ਰਾਜ ਕੀਤਾ ॥੧੭॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਇਕ ਸੌ ਇਕਯਾਵਨੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੧੫੧॥੩੦੧੨॥ਅਫਜੂੰ॥

ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਬਾਦ ਦੇ ੧੫੧ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੧੫੧॥੩੦੧੨॥ ਚਲਦਾ॥

ਚਿਤ੍ਰ ਸਿੰਘ ਬਾਚ ॥

ਚਿਤ੍ਰ ਸਿੰਘ ਨੇ ਕਿਹਾ:

ਦੋਹਰਾ ॥

ਦੋਹਰਾ:

ਜੈਸੋ ਤ੍ਰਿਯ ਇਨ ਰਨ ਕਿਯੋ ਤੋਸੋ ਕਰੈ ਨ ਕੋਇ ॥

ਜਿਹੋ ਜਿਹਾ ਇਸ ਇਸਤਰੀ ਨੇ ਯੁੱਧ ਕੀਤਾ ਹੈ, ਅਜਿਹਾ ਕਿਸੇ ਨੇ ਨਹੀਂ ਕੀਤਾ।

ਪਾਛੇ ਭਯੋ ਨ ਅਬ ਸੁਨ੍ਯੋ ਆਗੇ ਕਬਹੂੰ ਨ ਹੋਇ ॥੧॥

(ਇਸ ਤਰ੍ਹਾਂ ਦਾ) ਨਾ ਪਹਿਲਾਂ ਹੋਇਆ ਹੈ, ਨਾ ਹੁਣ ਸੁਣਿਆ ਹੈ ਅਤੇ ਨਾ ਹੀ ਕਦੇ ਅਗੋਂ ਹੋਵੇਗਾ ॥੧॥

ਚੌਪਈ ॥

ਚੌਪਈ:

ਤਬ ਮੰਤ੍ਰੀ ਇਹ ਭਾਤਿ ਉਚਾਰੀ ॥

ਤਦ ਮੰਤ੍ਰੀ ਨੇ ਇਸ ਤਰ੍ਹਾਂ ਕਿਹਾ,

ਸੁਨੋ ਰਾਜ ਤੁਮ ਬਾਤ ਹਮਾਰੀ ॥

ਹੇ ਰਾਜਨ! ਤੁਸੀਂ ਮੇਰੀ ਗੱਲ ਸੁਣੋ।

ਬਿਸੁਨ ਸਾਥ ਜੰਭਾਸੁਰ ਲਰਿਯੋ ॥

(ਇਕ ਵਾਰ) ਵਿਸ਼ਣੂ ਨਾਲ ਜੰਭਾਸੁਰ ਲੜਿਆ,

ਤਾ ਕੌ ਪ੍ਰਾਨ ਲਛਿਮੀ ਹਰਿਯੋ ॥੨॥

(ਤਾਂ ਉਸ ਦੇ) ਪ੍ਰਾਣਾਂ ਨੂੰ ਲੱਛਮੀ ਨੇ ਹਰ ਲਿਆ ॥੨॥

ਤਾ ਤੇ ਹੋਤ ਇੰਦ੍ਰ ਭੈ ਭੀਤ੍ਰਯੋ ॥

ਉਸ (ਦੈਂਤ ਜੰਭਾਸੁਰ) ਤੋਂ ਇੰਦਰ ਵੀ ਭੈਭੀਤ ਹੁੰਦਾ ਸੀ

ਚੌਦਹ ਭਵਨ ਨਰਹ ਤਨਿ ਜੀਤ੍ਯੋ ॥

ਅਤੇ ਉਸ ਨੇ ਚੌਦਾਂ ਲੋਕਾਂ ਦੇ ਰਾਜਿਆਂ ਨੂੰ ਜਿਤ ਲਿਆ ਸੀ।

ਸੋਊ ਅਸੁਰ ਇਹ ਪਰ ਚੜਿ ਆਯੋ ॥

ਉਹੀ ਦੈਂਤ ਵਿਸ਼ਣੂ ਉਤੇ ਚੜ੍ਹ ਆਇਆ

ਤੁਮਲ ਜੁਧ ਹਰਿ ਸਾਥ ਮਚਾਯੋ ॥੩॥

ਅਤੇ ਉਸ ਨਾਲ ਘੋਰ ਯੁੱਧ ਮਚਾ ਦਿੱਤਾ ॥੩॥

ਅੜਿਲ ॥

ਅੜਿਲ:

ਭਾਤਿ ਭਾਤਿ ਤਾ ਸੋ ਰਨ ਇੰਦ੍ਰ ਮਚਾਇਯੋ ॥

ਇੰਦਰ ਨੇ ਉਸ ਨਾਲ ਕਈ ਤਰ੍ਹਾਂ ਦਾ ਯੁੱਧ ਕੀਤਾ।

ਸੂਰ ਚੰਦ੍ਰ ਥਕਿ ਰਹੇ ਨ ਕਛੂ ਬਸਾਇਯੋ ॥

ਸੂਰਜ ਅਤੇ ਚੰਦ੍ਰਮਾ ਵੀ (ਲੜ ਲੜ ਕੇ) ਥਕ ਗਏ (ਪਰ ਕਿਸੇ ਦਾ) ਕੋਈ ਵਸ ਨਾ ਚਲਿਆ।

ਦੇਵ ਦੈਤ ਹ੍ਵੈ ਮ੍ਰਿਤਕ ਬਿਰਾਜੇ ਤਾਹਿ ਰਨ ॥

ਉਸ ਰਣ-ਭੂਮੀ ਵਿਚ ਦੇਵਤੇ ਅਤੇ ਦੈਂਤ ਇਸ ਤਰ੍ਹਾਂ ਮਰੇ ਪਏ ਸਨ,

ਹੋ ਜਨੁ ਅਲਿਕਿਸ ਕੇ ਬਾਗ ਬਿਰਾਜੈ ਮਾਲਿ ਜਨ ॥੪॥

ਮਾਨੋ ਕੁਬੇਰ ਦੇ ਬਾਗ਼ ਵਿਚ ਧਨਵਾਨ ('ਮਾਲਿ ਜਨ') ਬੈਠੇ ਹੋਣ ॥੪॥